South Africa ਖ਼ਿਲਾਫ਼ T-20 ਸੀਰੀਜ਼ ਲਈ Indian Cricket Team ਦਾ ਐਲਾਨ, ਗਿੱਲ ਤੇ ਪੰਡਯਾ ਦੀ ਵਾਪਸੀ

By:  Jitendra Baghel December 3rd 2025 06:10 PM

ਦੱਖਣੀ ਅਫਰੀਕਾ ਦੀ ਕ੍ਰਿਕਟ ਟੀਮ ਇਸ ਸਮੇਂ ਟੈਸਟ, ਵਨਡੇ ਅਤੇ ਟੀ-20 ਸੀਰੀਜ਼ ਲਈ ਭਾਰਤ ਦੇ ਦੌਰੇ 'ਤੇ ਆਈ ਹੈ। 2 ਮੈਚਾਂ ਦੀ ਟੈਸਟ ਸੀਰੀਜ਼ ਵਿੱਚ ਤਾਂ ਦੱਖਣੀ ਅਫਰੀਕਾ ਨੇ ਭਾਰਤ ਨੂੰ ਕਰਾਰੀ ਹਾਰ ਦੇ ਕੇ ਕਲੀਨ ਸਵੀਪ ਕਰ ਦਿੱਤਾ ਸੀ। ਵਨਡੇ ਸੀਰੀਜ਼, ਜੋ ਕਿ ਚੱਲ ਰਹੀ ਹੈ, ਭਾਰਤੀ  ਕ੍ਰਿਕਟ ਟੀਮ ਰੋਹਿਤ ਸ਼ਰਮਾ ਤੇ ਵਿਰਾਟ ਕੋਹਲੀ ਦੀ ਵਾਪਸੀ ਨਾਲ ਮਜ਼ਬੂਤ ਹੈ ਅਤੇ ਪਹਿਲੇ ਵਨਡੇ ਮੈਚ ਵਿੱਚ  ਦੱਖਣੀ ਅਫਰੀਕਾ ਨੂੰ ਕਰਾਰੀ ਹਾਰ ਦਿੱਤੀ ਸੀ। ਇਸ ਤੋਂ ਬਾਅਦ ਭਾਰਤ ਦੀ ਦੱਖਣੀ ਅਫਰੀਕਾ ਦੇ ਨਾਲ 5 ਮੈਚਾਂ ਦੀ ਟੀ-20 ਸੀਰੀਜ਼ ਹੋਵੇਗੀ। ਇਸ ਲਈ BCCI ਨੇ ਭਾਰਤੀ ਕ੍ਰਿਕਟ ਟੀਮ ਦਾ ਐਲਾਨ ਕਰ ਦਿੱਤਾ ਹੈ।


ਇਸ ਦੌਰਾਨ ਹਾਰਦਿਕ ਪੰਡਯਾ ਭਾਰਤੀ ਟੀ-20 ਟੀਮ ਵਿੱਚ ਵਾਪਸੀ ਕਰ ਚੁੱਕੇ ਹਨ। ਸ਼ੁਭਮਨ ਗਿੱਲ ਫਿੱਟ ਹਨ ਅਤੇ ਉਪ-ਕਪਤਾਨ ਹੋਣਗੇ, ਜਦ ਕਿ ਸੂਰਿਆਕੁਮਾਰ ਯਾਦਵ ਕਪਤਾਨ ਹੋਣਗੇ। ਗਿੱਲ ਨੂੰ ਕੋਲਕਾਤਾ ਵਿੱਚ ਦੱਖਣੀ ਅਫਰੀਕਾ ਵਿਰੁੱਧ ਪਹਿਲੇ ਟੈਸਟ ਦੌਰਾਨ ਗਰਦਨ ਵਿੱਚ ਸੱਟ ਲੱਗੀ ਸੀ। ਦੱਖਣੀ ਅਫਰੀਕਾ ਵਿਰੁੱਧ ਇਹ ਟੀ-20 ਸੀਰੀਜ਼ ਅਗਲੇ ਸਾਲ ਦੇ ਸ਼ੁਰੂ ਵਿੱਚ ਹੋਣ ਵਾਲੇ ਟੀ-20 ਵਿਸ਼ਵ ਕੱਪ ਦੀ ਤਿਆਰੀ ਲਈ ਮਹੱਤਵਪੂਰਨ ਹੈ। ਮੰਨਿਆ ਜਾ ਰਿਹਾ ਹੈ ਕਿ ਇਸ ਸੀਰੀਜ਼ ਲਈ ਚੁਣੇ ਗਏ ਖਿਡਾਰੀ ਟੀ-20 ਵਿਸ਼ਵ ਕੱਪ ਟੀਮ ਦਾ ਹਿੱਸਾ ਹੋਣਗੇ।

Related Post

ਸਾਬਕਾ ਮੁੱਖ ਮੰਤਰੀ ਵੱਲੋਂ ਆਪਣੇ ਹੀ ਪਾਰਟੀ ਵਰਕਰ ਨੂੰ ਜੜ੍ਹਿਆ ਥੱਪੜ! ਜਾਣੋ ਪੂਰਾ ਮਾਮਲਾ...
ਸੂਬੇ 'ਚ ਮੱਚੀ ਹਲਚਲ! ਸਰਕਾਰੀ ਅਫ਼ਸਰਾਂ ਦੇ ਘਰਾਂ 'ਤੇ ਛਾਪੇਮਾਰੀ; AEO ਦੇ ਘਰੋਂ ਮਿਲਿਆ ਸੋਨੇ-ਚਾਂਦੀ ਦਾ ਭੰਡਾਰ
ਲਾਰੈਂਸ ਬਿਸ਼ਨੋਈ ਗੈਂਗ ਖ਼ਿਲਾਫ਼ ਅਮਰੀਕਾ-ਕੈਨੇਡਾ ਦਾ 'ਆਪ੍ਰੇਸ਼ਨ ਹਾਰਡ ਬਾਲ'; 24 ਗ੍ਰਿਫ਼ਤਾਰ, ਹਰਦੀਪ ਨਿੱਝਰ ਕਤਲ ਮਾਮਲੇ 'ਚ ਵੀ ਬਣਾਇਆ ਮੁਲਜ਼ਮ
ਕੇਂਦਰੀ ਮੰਤਰੀ ਦੇ ਦਫ਼ਤਰ 'ਚ ਵੱਡਾ ਫੇਰਬਦਲ, ਨਿੱਜੀ ਸਕੱਤਰ ਤੇ ਦੋ ਹੋਰ ਅਧਿਕਾਰੀ ਹਟਾਏ ਗਏ
ਮਹਾਰਾਸ਼ਟਰ 'ਚ ਬਾਰਿਸ਼ ਦਾ ਤਾਂਡਵ: ਸਕੂਲ-ਕਾਲਜ ਬੰਦ, 13 ਲੋਕਾਂ ਦੀ ਮੌਤ, ਪਹਾੜੀ ਇਲਾਕਿਆਂ ‘ਚ ਰੈੱਡ ਅਲਰਟ
ਮਾਨਸੂਨ ਦਾ ਕਹਿਰ! ਡਿਪਟੀ ਸੀਐਮ ਦੀ ਹਾਈ-ਲੈਵਲ ਮੀਟਿੰਗ: ਮੰਤਰੀਆਂ ਅਤੇ ਅਧਿਕਾਰੀਆਂ ਨੂੰ ਦਿੱਤੇ ਸਖ਼ਤ ਨਿਰਦੇਸ਼; ਟ੍ਰੇਨਾਂ ਰੱਦ, ਸਰਕਾਰੀ ਅਤੇ ਨਿੱਜੀ ਸਕੂਲਾਂ-ਕਾਲਜਾਂ 'ਚ ਛੁੱਟੀ…

© Copyright Galactic Television & Communications Pvt. Ltd. 2026. All rights reserved.