Delhi Airport: ਸੰਘਣੀ ਧੁੰਦ ਬਣੀ ਵੱਡੀ ਸਮੱਸਿਆ....ਦਿੱਲੀ ਹਵਾਈ ਅੱਡੇ 'ਤੇ 79 ਉਡਾਣਾਂ ਰੱਦ

By:  Jitendra Baghel December 19th 2025 03:44 PM -- Updated: December 19th 2025 04:16 PM

ਦਿੱਲੀ ਵਿੱਚ ਪੈ ਰਹੀ ਸੰਘਣੀ ਧੁੰਦ ਕਾਰਨ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਉਡਾਣਾਂ ਦਾ ਸੰਚਾਲਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। ਅਧਿਕਾਰੀਆਂ ਦੇ ਦੱਸਣ ਕਿ ਸ਼ੁੱਕਰਵਾਰ ਨੂੰ ਘੱਟੋ-ਘੱਟ 79 ਉਡਾਣਾਂ ਰੱਦ ਕਰ ਦਿੱਤੀਆਂ ਗਈਆਂ। 

230 ਤੋਂ ਵੱਧ ਉਡਾਣਾਂ 'ਚ ਦੇਰੀ 

ਫਲਾਈਟ tracking ਵੈੱਬਸਾਈਟ Flightradar24.com ਦੇ ਅੰਕੜਿਆਂ ਅਨੁਸਾਰ, ਸਵੇਰੇ ਹਵਾਈ ਅੱਡੇ ’ਤੇ 230 ਤੋਂ ਵੱਧ ਉਡਾਣਾਂ 'ਚ ਦੇਰੀ ਹੋਈ। ਉਡਾਣ ਭਰਨ ਵਾਲੀਆਂ ਫਲਾਈਟਾਂ ਦੀ ਦੇਰੀ ਦਾ ਔਸਤ ਸਮਾਂ ਲਗਭਗ 49 ਮਿੰਟ ਰਿਹਾ। ਅਧਿਕਾਰੀ ਨੇ ਦੱਸਿਆ ਕਿ ਰੱਦ ਕੀਤੀਆਂ ਗਈਆਂ 79 ਉਡਾਣਾਂ 'ਚ ਕੁਝ ਕੌਮਾਂਤਰੀ ਸੇਵਾਵਾਂ ਵੀ ਸ਼ਾਮਲ ਹਨ।

ਸੰਚਾਲਕ ਡਾਇਲ ਨੇ 'X' ’ਤੇ ਕੀਤਾ ਪੋਸਟ

ਦਿੱਲੀ ਹਵਾਈ ਅੱਡਾ ਸੰਚਾਲਕ ਡਾਇਲ ਨੇ ਸੋਸ਼ਲ ਮੀਡੀਆ ਪਲੇਟਫਾਰਮ 'X' ’ਤੇ ਇੱਕ ਪੋਸਟ ਕਰਕੇ ਕਿਹਾ ਕਿ, “ ਸੰਘਣੀ ਧੁੰਦ ਕਾਰਨ ਉਡਾਣਾਂ ਦਾ ਸੰਚਾਲਨ CAT III ਹਾਲਤਾਂ 'ਚ ਜਾਰੀ ਹੈ। ਹਾਲਾਂਕਿ ਉਡਾਣਾਂ ਦਾ ਆਉਣਾ-ਜਾਣਾ ਜਾਰੀ ਹੈ, ਪਰ ਕੁਝ ਉਡਾਣਾਂ ਵਿੱਚ ਦੇਰੀ ਜਾਂ ਵਿਘਨ ਪੈ ਸਕਦਾ ਹੈ।”

ਜ਼ਿਕਰਯੋਗ ਹੈ ਕਿ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡਾ ਦੇਸ਼ ਦਾ ਸਭ ਤੋਂ ਵੱਡਾ ਹਵਾਈ ਅੱਡਾ ਹੈ, ਜੋ ਆਮ ਤੌਰ ’ਤੇ ਰੋਜ਼ਾਨਾ ਲਗਭਗ 1,300 ਉਡਾਣਾਂ ਦਾ ਸੰਚਾਲਨ ਕਰਦਾ ਹੈ। ‘DIAL’ ਨੇ ਯਾਤਰੀਆਂ ਨੂੰ ਹੋ ਰਹੀ ਅਸੁਵਿਧਾ ’ਤੇ ਅਫ਼ਸੋਸ ਪ੍ਰਗਟਾਉਂਦੇ ਹੋਏ ਕਿਹਾ ਕਿ ਉਨ੍ਹਾਂ ਦੇ ਜ਼ਮੀਨੀ ਅਧਿਕਾਰੀ ਯਾਤਰੀਆਂ ਦੀ ਸਹਾਇਤਾ ਲਈ ਸਾਰੇ ਭਾਈਵਾਲਾਂ ਨਾਲ ਮਿਲ ਕੇ ਕੰਮ ਕਰ ਰਹੇ ਹਨ ਤਾਂ ਜੋ ਟਰਮੀਨਲਾਂ ’ਤੇ ਲੋੜੀਂਦੀ ਸਹਾਇਤਾ ਮੁਹੱਈਆ ਕਰਵਾਈ ਜਾ ਸਕੇ।

Related Post

ਭਾਜਪਾ 'ਚ ਆਉਂਦੇ ਹੀ ਚਮਕੀ ਰਾਘਵ ਚੱਢਾ ਦੀ ਕਿਸਮਤ, ਰਾਜਸਭਾ 'ਚ ਮਿਲੀ ਅਹਿਮ ਜ਼ਿੰਮੇਵਾਰੀ
ਆਹ 9 ਦਿਨ ਮੁਸ਼ਕਿਲ ਭਰੇ…ਅਸਮਾਨ ਤੋਂ ਵਰ੍ਹੇਗੀ ਅੱਗ! ਜਾਣੋ ਕਦੋਂ ਤੋਂ ਸ਼ੁਰੂ ਹੋ ਰਿਹਾ 'ਨੌਤਪਾ', ਪੜ੍ਹੋ ਜ਼ਰੂਰੀ ਗਾਈਡਲਾਈਨਜ਼
ਸੋਸ਼ਲ ਮੀਡੀਆ 'ਤੇ ਧਮਾਲ ਮਚਾਉਣ ਵਾਲੀ 'ਕਾਕਰੋਚ ਜਨਤਾ ਪਾਰਟੀ' ਕੀ ਹੈ? ਜਾਣੋ ਕੌਣ ਨੇ ਇਸ ਦੇ ਫਾਊਂਡਰ ਅਭੀਜੀਤ ਦੀਪਕੇ
ਰਾਹੁਲ ਗਾਂਧੀ ਦੀ ਨਵੀਂ ਚੇਤਾਵਨੀ…‘ਦੇਸ਼ 'ਚ ਆ ਰਿਹੈ ਵੱਡਾ ਆਰਥਿਕ ਤੂਫ਼ਾਨ, ਮੁਸ਼ਕਿਲ ਘੜੀ ਲਈ ਰਹੋ ਤਿਆਰ’
ਸਿੱਖ ਭਾਈਚਾਰੇ 'ਚ ਖੁਸ਼ੀ ਦੀ ਲਹਿਰ! ਸਿੱਕਮ ‘ਚ ਵੀ ਲਾਗੂ ਹੋਇਆ 'ਅਨੰਦ ਮੈਰਿਜ ਐਕਟ'; ਸੁਪਰੀਮ ਕੋਰਟ ਦੀ ਫਟਕਾਰ ਤੋਂ ਬਾਅਦ ਨੋਟੀਫਿਕੇਸ਼ਨ ਜਾਰੀ
AAP ਦੀਆਂ ਵਧੀਆਂ ਮੁਸ਼ਕਲਾਂ, ਇੱਕ ਹੋਰ ਆਗੂ ‘ਤੇ ਪਹਿਲਾਂ ED ਦਾ ਛਾਪਾ ਫਿਰ ਗ੍ਰਿਫਤਾਰੀ, ਪਾਰਟੀ ‘ਚ ਹਲਚਲ, ਸਿਸੋਦੀਆ ਤੇ ਆਤਿਸ਼ੀ ਨੇ ਭਾਜਪਾ 'ਤੇ ਸਾਧਿਆ ਤਿੱਖਾ ਨਿਸ਼ਾਨਾ

© Copyright Galactic Television & Communications Pvt. Ltd. 2026. All rights reserved.