ਦਿੱਲੀ ਤੋਂ ਪੰਜਾਬ, ਹਰਿਆਣਾ ਅਤੇ ਜੰਮੂ-ਕਸ਼ਮੀਰ ਵੱਲ ਜਾਣ ਵਾਲੇ ਯਾਤਰੀਆਂ ਲਈ ਅਹਿਮ ਐਡਵਾਈਜ਼ਰੀ: 4 ਰਾਤਾਂ ਬੰਦ ਰਹੇਗਾ NH-44 ਦਾ ਇਹ ਰਸਤਾ…
ਆਮ ਜਨਤਾ ਦੇ ਲਈ ਵੱਡੀ ਖਬਰ ਸਾਹਮਣੇ ਆਈ ਹੈ। ਜੀ ਹਾਂ ਪ੍ਰਸ਼ਾਸਨ ਵੱਲੋਂ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ, ਜਿਸ ਚ ਦੱਸਿਆ ਗਿਆ ਹੈ ਕਿ ਦਿੱਲੀ ਤੋਂ ਸੋਨੀਪਤ ਵੱਲ ਜਾਣ ਵਾਲਾ ਨੈਸ਼ਨਲ ਹਾਈਵੇਅ 44 (NH-44) ਦਾ ਰੂਟ ਮੰਗਲਵਾਰ ਤੋਂ ਸ਼ੁੱਕਰਵਾਰ ਯਾਨੀਕਿ 22 ਤੋਂ 25 ਸਤੰਬਰ ਤੱਕ ਰਾਤ ਦੇ ਸਮੇਂ ਬੰਦ ਰਹੇਗਾ।
ਦਿੱਲੀ ਤੋਂ ਹਰਿਆਣਾ, ਪੰਜਾਬ ਅਤੇ ਜੰਮੂ-ਕਸ਼ਮੀਰ ਵੱਲ ਸਫ਼ਰ ਕਰਨ ਵਾਲੇ ਯਾਤਰੀਆਂ ਲਈ ਇੱਕ ਜ਼ਰੂਰੀ ਖ਼ਬਰ ਸਾਹਮਣੇ ਆਈ ਹੈ। ਪ੍ਰਸ਼ਾਸਨ ਵੱਲੋਂ ਜਾਰੀ ਕੀਤੀ ਗਈ ਟ੍ਰੈਫਿਕ ਐਡਵਾਈਜ਼ਰੀ ਮੁਤਾਬਕ, ਦਿੱਲੀ ਤੋਂ ਸੋਨੀਪਤ ਵੱਲ ਜਾਣ ਵਾਲਾ ਨੈਸ਼ਨਲ ਹਾਈਵੇਅ 44 (NH-44) ਦਾ ਰੂਟ ਮੰਗਲਵਾਰ ਤੋਂ ਸ਼ੁੱਕਰਵਾਰ ਯਾਨੀਕਿ 22 ਤੋਂ 25 ਸਤੰਬਰ ਤੱਕ ਰਾਤ ਦੇ ਸਮੇਂ ਬੰਦ ਰਹੇਗਾ।
ਜਾਣੋ ਕਿਸ ਵਜ੍ਹਾ ਕਰਕੇ ਕੀਤਾ ਗਿਆ ਬੰਦ
ਜਨਤਕ ਸੁਰੱਖਿਆ ਨੂੰ ਪਹਿਲ ਦਿੰਦਿਆਂ ਕੁੰਡਲੀ ਬਾਰਡਰ ਦੇ ਨੇੜੇ ਪੈਦਲ ਯਾਤਰੀਆਂ ਦੀ ਸਹੂਲਤ ਲਈ ਇੱਕ ਨਵਾਂ ਫੁੱਟ-ਓਵਰ ਬ੍ਰਿਜ ਤਿਆਰ ਕੀਤਾ ਜਾ ਰਿਹਾ ਹੈ। ਇਸ ਉਸਾਰੀ ਦੇ ਕੰਮ ਨੂੰ ਸੁਰੱਖਿਅਤ ਨੇਪਰੇ ਚਾੜ੍ਹਨ ਲਈ ਹਾਈਵੇਅ ਨੂੰ ਚਾਰ ਦਿਨਾਂ ਤੱਕ ਰਾਤ ਵੇਲੇ ਬੰਦ ਰੱਖਣ ਦਾ ਫ਼ੈਸਲਾ ਲਿਆ ਗਿਆ ਹੈ। ਹਾਲਾਂਕਿ, ਇਹ ਪਾਬੰਦੀ ਪੂਰੇ ਦਿਨ ਲਈ ਨਹੀਂ ਹੋਵੇਗੀ, ਸਗੋਂ ਇਹ ਸਿਰਫ਼ ਰਾਤ 11:00 ਵਜੇ ਤੋਂ ਸਵੇਰੇ 5:00 ਵਜੇ ਤੱਕ ਹੀ ਲਾਗੂ ਰਹੇਗੀ।
400 ਮੀਟਰ ਦਾ ਹਿੱਸਾ ਹੋਵੇਗਾ ਪ੍ਰਭਾਵਿਤ
ਇਸ ਨਿਰਮਾਣ ਦੌਰਾਨ ਮੁੱਖ ਹਾਈਵੇਅ ਦੇ ਲਗਭਗ 400 ਮੀਟਰ ਦੇ ਹਿੱਸੇ 'ਤੇ ਆਵਾਜਾਈ ਅੰਸ਼ਕ ਤੌਰ 'ਤੇ ਪ੍ਰਭਾਵਿਤ ਰਹੇਗੀ। ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਟ੍ਰੈਫਿਕ ਨੂੰ ਨਿਰਧਾਰਤ ਸਰਵਿਸ ਰੋਡਾਂ ਵੱਲ ਮੋੜਿਆ ਜਾਵੇਗਾ। ਮੌਕੇ 'ਤੇ ਕਾਨੂੰਨ-ਵਿਵਸਥਾ ਅਤੇ ਵਾਹਨਾਂ ਦੀ ਸੁਚਾਰੂ ਆਵਾਜਾਈ ਬਣਾਈ ਰੱਖਣ ਲਈ ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਜਾਣਗੇ। ਸੋਨੀਪਤ ਪੁਲਿਸ ਨੇ ਡਰਾਈਵਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਸਮਾਂ-ਸਾਰਣੀ ਨੂੰ ਧਿਆਨ ਵਿੱਚ ਰੱਖਦਿਆਂ ਆਪਣੀ ਯਾਤਰਾ ਦੀ ਯੋਜਨਾ ਤਿਆਰ ਕਰਨ ਅਤੇ ਪੁਲਿਸ ਨਿਰਦੇਸ਼ਾਂ ਦੀ ਸਖ਼ਤੀ ਨਾਲ ਪਾਲਣਾ ਕਰਨ।