ਤਾਜ ਮਹਿਲ 'ਚ 15 ਤੋਂ 17 ਜਨਵਰੀ ਤੱਕ 'Free entry'

By  Jitendra Baghel January 14th 2026 01:30 PM

ਆਗਰਾ: ਤਾਜ ਮਹਿਲ ਵਿੱਚ ਮੁਗਲ ਬਾਦਸ਼ਾਹ ਸ਼ਾਹਜਹਾਂ ਦੇ 371ਵੇਂ ਉਰਸ ਦੇ ਮੌਕੇ ‘ਤੇ ਸੈਲਾਨੀਆਂ ਲਈ ਖੁਸ਼ਖਬਰੀ ਹੈ। 15 ਜਨਵਰੀ ਤੋਂ 17 ਜਨਵਰੀ ਤੱਕ ਤਾਜ ਮਹਿਲ ਵਿੱਚ 'Free entry' ਦਾ ਫੈਸਲਾ ਲਿਆ ਗਿਆ ਹੈ। ਇਹ ਫੈਸਲਾ ਸ਼ਾਹਜਹਾਂ ਦੇ ਸਾਲਾਨਾ ਉਰਸ ਨੂੰ ਧਿਆਨ ਵਿੱਚ ਰੱਖਦੇ ਹੋਏ ਭਾਰਤੀ ਪੁਰਾਤਤਵ ਸਰਵੇਖਣ (ਏਐਸਆਈ) ਵੱਲੋਂ ਕੀਤਾ ਗਿਆ ਹੈ। ਉਰਸ ਤਿੰਨ ਦਿਨ ਤੱਕ ਧਾਰਮਿਕ ਆਸਥਾ, ਭਾਈਚਾਰੇ ਅਤੇ ਸਰਧਰਮ ਸਦਭਾਵਨਾ ਨਾਲ ਮਨਾਇਆ ਜਾਵੇਗਾ।

ਸ਼ਾਹਜਹਾਂ ਦਾ 371ਵਾਂ ਸਾਲਾਨਾ ਉਰਸ

ਸ਼ਾਹਜਹਾਂ ਦਾ 371ਵਾਂ ਸਾਲਾਨਾ ਉਰਸ 15, 16 ਅਤੇ 17 ਜਨਵਰੀ ਨੂੰ ਮਨਾਇਆ ਜਾ ਰਿਹਾ ਹੈ। ਇਸ ਦੌਰਾਨ ਸੈਲਾਨੀਆਂ ਨੂੰ ਤਾਜ ਮਹਿਲ ਦੇ ਤਹਖਾਨੇ ਵਿੱਚ ਸਥਿਤ ਸ਼ਾਹਜਹਾਂ ਅਤੇ ਮਮਤਾਜ ਮਹਿਲ ਦੀਆਂ ਅਸਲੀ ਕਬਰਾਂ ਦੇ ਦਰਸ਼ਨ ਕਰਨ ਦਾ ਮੌਕਾ ਮਿਲੇਗਾ। ਇਹ ਅਸਲੀ ਕਬਰਾਂ ਸਿਰਫ਼ ਉਰਸ ਦੇ ਮੌਕੇ ‘ਤੇ ਹੀ ਤਿੰਨ ਦਿਨਾਂ ਲਈ ਖੋਲ੍ਹੀਆਂ ਜਾਂਦੀਆਂ ਹਨ, ਜਿਸ ਕਾਰਨ ਹਰ ਸਾਲ ਵੱਡੀ ਗਿਣਤੀ ਵਿੱਚ ਲੋਕ ਤਾਜ ਮਹਲ ਪਹੁੰਚਦੇ ਹਨ।

ਆਖਰੀ ਦਿਨ ਦਾ ਖਾਸ ਮਹੱਤਵ

ਉਰਸ ਦਾ ਆਖਰੀ ਦਿਨ 17 ਜਨਵਰੀ ਖਾਸ ਮਹੱਤਵ ਰੱਖਦਾ ਹੈ। ਇਸ ਦਿਨ ਸਰਧਰਮ ਸਦਭਾਵਨਾ ਦੀ ਪ੍ਰਤੀਕ 1720 ਮੀਟਰ ਲੰਬੀ ਸੱਤਰੰਗੀ ਚਾਦਰ ਚੜ੍ਹਾਈ ਜਾਵੇਗੀ। ਖੁੱਦਾਮ-ਏ-ਰੋਜ਼ਾ ਕਮੇਟੀ ਵੱਲੋਂ ਇਹ ਚਾਦਰ ਹਨੁਮਾਨ ਮੰਦਰ ਤੋਂ ਸ਼ੁਰੂ ਹੋ ਕੇ ਤਾਜ ਮਹਲ ਦੇ ਮੁੱਖ ਮਕਬਰੇ ਤੱਕ ਲਿਆਂਦੀ ਜਾਵੇਗੀ। ਬਾਅਦ ਵਿੱਚ ਇਸਨੂੰ ਤਹਖਾਨੇ ਵਿੱਚ ਸਥਿਤ ਸ਼ਾਹਜਹਾਂ ਅਤੇ ਮਮਤਾਜ ਮਹਿਲ ਦੀਆਂ ਕਬਰਾਂ ‘ਤੇ ਪੇਸ਼ ਕੀਤਾ ਜਾਵੇਗਾ।

ਪ੍ਰਸ਼ਾਸਨ ਵੱਲੋਂ ਸੁਰੱਖਿਆ ਦੇ ਕੱੜੇ ਪ੍ਰਬੰਧ

ਏਐਸਆਈ ਵੱਲੋਂ ਜਾਰੀ ਹੁਕਮਾਂ ਅਨੁਸਾਰ 15 ਅਤੇ 16 ਜਨਵਰੀ ਨੂੰ ਦੁਪਹਿਰ 2 ਵਜੇ ਤੋਂ ਸੂਰਜ ਡੁੱਬਣ ਤੱਕ ਅਤੇ 17 ਜਨਵਰੀ ਨੂੰ ਸਵੇਰੇ ਸੂਰਜ ਚੜ੍ਹਨ ਤੋਂ ਲੈ ਕੇ ਸ਼ਾਮ ਤੱਕ ਤਾਜ ਮਹਿਲ ਵਿੱਚ  'Free entry' ਮਿਲੇਗੀ। ਹਾਲਾਂਕਿ ਤਾਜ ਮਹਿਲ ਹਰ ਸ਼ੁੱਕਰਵਾਰ ਨੂੰ ਸਾਪਤਾਹਿਕ ਤੌਰ ‘ਤੇ ਬੰਦ ਰਹਿੰਦਾ ਹੈ। ਇਸ ਦਿਨ ਸਿਰਫ਼ ਸਥਾਨਕ ਨਮਾਜ਼ੀਆਂ ਨੂੰ ਹੀ ਦਾਖ਼ਲੇ ਦੀ ਇਜਾਜ਼ਤ ਹੋਵੇਗੀ। ਪ੍ਰਸ਼ਾਸਨ ਵੱਲੋਂ ਸੁਰੱਖਿਆ ਅਤੇ ਪ੍ਰਬੰਧਾਂ ਨੂੰ ਲੈ ਕੇ ਪੂਰੀ ਤਿਆਰੀ ਕਰ ਲਈ ਗਈ ਹੈ।

Related Post

Arvind Kejriwal: ਅਦਾਲਤ 'ਚ ਭਾਵੁਕ ਹੋਏ ਕੇਜਰੀਵਾਲ, ਭਰ ਆਈਆਂ ਅੱਖਾਂ, ਬੋਲੇ- 'ਮੈਂ ਹਮੇਸ਼ਾ ਕਿਹਾ ਸੀ ਰੱਬ ਸਾਡੇ ਨਾਲ ਹੈ…AAP ਕੱਟੜ ਇਮਾਨਦਾਰ’
SC: ‘ਸਿਰਫ਼ ਚੈਪਟਰ ਹਟਾਉਣਾ ਤੇ ਮੁਆਫੀ ਮੰਗਣੀ ਕਾਫ਼ੀ ਨਹੀਂ', NCERT ਕਿਤਾਬ ਵਿਵਾਦ 'ਤੇ ਸੁਪਰੀਮ ਕੋਰਟ ਸਖ਼ਤ, ਸੁਣਾਈਆਂ ਖਰੀਆਂ-ਖਰੀਆਂ
सबरीमाला सोना चोरी मामला: रमेश चेन्निथला ने मुख्य पुजारी राजीवारू की गिरफ्तारी पर उठाए सवाल
चंडीगढ़: PM मोदी के खिलाफ यूथ कांग्रेस का प्रदर्शन, पुलिस ने किया लाठीचार्ज और वाटर कैनन का इस्तेमाल
जोरहाट के इंस्टीट्यूट के गोदाम में लगी भीषण आग, कई ज़ोरदार धमाके, इलाक़े में दहशत
बेंगलुरु के केम्पेगौड़ा अंतरराष्ट्रीय हवाई अड्डे पर 4.776 किलो कोकीन के साथ ब्राज़ीलियाई नागरिक गिरफ्तार

© Copyright Galactic Television & Communications Pvt. Ltd. 2026. All rights reserved.