ਸੂਬੇ ‘ਚ ਆ ਗਈ ਇੱਕ ਹੋਰ ਛੁੱਟੀ! ਸ਼ੁੱਕਰਵਾਰ ਨੂੰ ਬੰਦ ਰਹਿਣਗੇ ਸਕੂਲ-ਕਾਲਜ ਸਣੇ ਸਰਕਾਰੀ ਦਫ਼ਤਰ, DC ਵੱਲੋਂ ਹੁਕਮ ਜਾਰੀ…

ਬੱਚਿਆਂ ਤੇ ਮੁਲਾਜ਼ਮਾਂ ਦੀਆਂ ਮੌਜਾਂ...ਆ ਗਈ ਇੱਕ ਹੋਰ ਛੁੱਟੀ! 25 ਸਤੰਬਰ 2026 (ਸ਼ੁੱਕਰਵਾਰ) ਨੂੰ ਜਲੰਧਰ ਜ਼ਿਲ੍ਹੇ ਵਿੱਚ ਸਥਾਨਕ ਛੁੱਟੀ (Local Holiday) ਦਾ ਐਲਾਨ ਕੀਤਾ ਹੈ। ਇਸ ਸਬੰਧੀ ਡਿਪਟੀ ਕਮਿਸ਼ਨਰ ਦਫ਼ਤਰ ਵੱਲੋਂ ਅਧਿਕਾਰਤ ਹੁਕਮ ਵੀ ਜਾਰੀ ਕਰ ਦਿੱਤੇ ਗਏ ਹਨ।

By:  Lajwinder Kaur September 15th 2026 03:02 PM -- Updated: September 15th 2026 03:08 PM

ਸਤੰਬਰ ਮਹੀਨੇ ਦੇ ਵਿੱਚ ਬੈਕ-ਟੂ-ਬੈਕ ਛੁੱਟੀਆਂ ਆ ਰਹੀਆਂ ਹਨ। ਜੀ ਹਾਂ ਇੱਕ ਹੋਰ ਛੁੱਟੀ ਦਾ ਐਲਾਨ ਹੋ ਗਿਆ ਹੈ। ਜਲੰਧਰ ਵਿੱਚ ਸ੍ਰੀ ਸਿੱਧ ਬਾਬਾ ਸੋਢਲ ਮਹਾਰਾਜ ਜੀ ਦੇ ਸਲਾਨਾ ਮੇਲੇ ਨੂੰ ਲੈ ਕੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵੱਡਾ ਫ਼ੈਸਲਾ ਲਿਆ ਗਿਆ ਹੈ। ਲੋਕਾਂ ਦੀ ਸ਼ਰਧਾ ਅਤੇ ਭਾਰੀ ਇਕੱਠ ਨੂੰ ਮੁੱਖ ਰੱਖਦਿਆਂ ਜ਼ਿਲ੍ਹਾ ਪ੍ਰਸ਼ਾਸਨ ਨੇ 25 ਸਤੰਬਰ 2026 (ਸ਼ੁੱਕਰਵਾਰ) ਨੂੰ ਜਲੰਧਰ ਜ਼ਿਲ੍ਹੇ ਵਿੱਚ ਸਥਾਨਕ ਛੁੱਟੀ (Local Holiday) ਦਾ ਐਲਾਨ ਕੀਤਾ ਹੈ। ਇਸ ਸਬੰਧੀ ਡਿਪਟੀ ਕਮਿਸ਼ਨਰ ਦਫ਼ਤਰ ਵੱਲੋਂ ਅਧਿਕਾਰਤ ਹੁਕਮ ਵੀ ਜਾਰੀ ਕਰ ਦਿੱਤੇ ਗਏ ਹਨ।

ਸਰਕਾਰੀ ਦਫ਼ਤਰਾਂ ਅਤੇ ਅਦਾਰਿਆਂ ਵਿੱਚ ਛੁੱਟੀ: ਇਹ ਛੁੱਟੀ ਜਲੰਧਰ ਜ਼ਿਲ੍ਹੇ ਵਿੱਚ ਸਥਿਤ ਪੰਜਾਬ ਸਰਕਾਰ ਦੇ ਸਮੂਹ ਦਫ਼ਤਰਾਂ, ਨਿਗਮਾਂ, ਬੋਰਡਾਂ, ਵਿਦਿਅਕ ਅਦਾਰਿਆਂ ਅਤੇ ਹੋਰ ਸਰਕਾਰੀ ਸੰਸਥਾਵਾਂ ਵਿੱਚ ਲਾਗੂ ਹੋਵੇਗੀ।


ਮੇਲੇ ਦੀ ਮਹੱਤਤਾ: ਸ੍ਰੀ ਸਿੱਧ ਬਾਬਾ ਸੋਢਲ ਦਾ ਮੇਲਾ ਜਲੰਧਰ ਦਾ ਇੱਕ ਪ੍ਰਸਿੱਧ ਅਤੇ ਇਤਿਹਾਸਕ ਮੇਲਾ ਹੈ, ਜਿੱਥੇ ਦੇਸ਼-ਵਿਦੇਸ਼ ਤੋਂ ਲੱਖਾਂ ਦੀ ਗਿਣਤੀ ਵਿੱਚ ਸ਼ਰਧਾਲੂ ਬਾਬਾ ਜੀ ਦਾ ਆਸ਼ੀਰਵਾਦ ਲੈਣ ਲਈ ਪਹੁੰਚਦੇ ਹਨ।

ਪ੍ਰਸ਼ਾਸਕੀ ਪ੍ਰਬੰਧ: ਮੇਲੇ ਦੌਰਾਨ ਸ਼ਰਧਾਲੂਆਂ ਨੂੰ ਕਿਸੇ ਵੀ ਤਰ੍ਹਾਂ ਦੀ ਅਸੁਵਿਧਾ ਨਾ ਹੋਵੇ ਅਤੇ ਟਰੈਫਿਕ ਵਿਵਸਥਾ ਸੁਚਾਰੂ ਬਣੀ ਰਹੇ, ਇਸ ਲਈ ਪ੍ਰਸ਼ਾਸਨ ਵੱਲੋਂ ਪਹਿਲਾਂ ਹੀ ਵਿਸ਼ੇਸ਼ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ।

ਦਫ਼ਤਰ ਡਿਪਟੀ ਕਮਿਸ਼ਨਰ ਜਲੰਧਰ ਵੱਲੋਂ ਜਾਰੀ ਪੱਤਰ ਦੀ ਕਾਪੀ ਸੂਬੇ ਦੇ ਮੁੱਖ ਸਕੱਤਰ, ਗ੍ਰਹਿ ਸਕੱਤਰ, ਸਿੱਖਿਆ ਸਕੱਤਰ ਅਤੇ ਹੋਰਨਾਂ ਪ੍ਰਮੁੱਖ ਵਿਭਾਗਾਂ ਨੂੰ ਸੂਚਨਾ ਅਤੇ ਲੋੜੀਂਦੀ ਕਾਰਵਾਈ ਲਈ ਭੇਜ ਦਿੱਤੀ ਗਈ ਹੈ।

Related Post

ਜਲੰਧਰ 'ਚ 24 ਅਕਤੂਬਰ ਨੂੰ ਸਰਕਾਰੀ/ ਪ੍ਰਾਈਵੇਟ ਸਕੂਲਾਂ-ਕਾਲਜਾਂ 'ਚ ਅੱਧੇ ਦਿਨ ਦੀ ਛੁੱਟੀ ਦਾ ਐਲਾਨ, DC ਨੇ ਜਾਰੀ ਕੀਤੇ ਹੁਕਮ
ਜਲੰਧਰ 'ਚ ਕਾਂਗਰਸ ਨੂੰ ਵੱਡਾ ਝਟਕਾ: ਸਾਬਕਾ ਕੌਂਸਲਰ ਦਾ ਭਰਾ ਤੇ ਭਤੀਜਾ 'ਆਪ' 'ਚ ਸ਼ਾਮਲ
ਅਮਿਤ ਸ਼ਾਹ ਦਾ ਵੱਡਾ ਦਾਅਵਾ- ‘31 ਦਸੰਬਰ 2029 ਤੋਂ ਪਹਿਲਾਂ ਪੰਜਾਬ ਨੂੰ ਚਿੱਟੇ ਤੋਂ ਕਰਾਂਗੇ ਮੁਕਤ’; ਭਾਜਪਾ ਨੂੰ ਇੱਕ ਮੌਕਾ ਦੇਣ ਦੀ ਕੀਤੀ ਅਪੀਲ
ਵੱਡੀ ਖਬਰ! ਅਮਿਤ ਸ਼ਾਹ ਦੀ ਰੈਲੀ ਦੀ ਸਟੇਜ ਹੇਠਾਂ IED ਲਗਾ ਕੇ ਉਡਾਉਣ ਦੀ ਧਮਕੀ; ਜਲੰਧਰ-ਅੰਮ੍ਰਿਤਸਰ ਦੇ ਸਕੂਲਾਂ ਨੂੰ ਵੀ ਆਈ ਧਮਕੀ, ਖੁਫੀਆ ਏਜੰਸੀਆਂ ਤੇ ਪੁਲਿਸ ਅਲਰਟ 'ਤੇ
LPU ਬਵਾਲ ਮਾਮਲਾ: ਯੂਨੀਵਰਸਿਟੀ 10 ਦਿਨਾਂ ਲਈ ਬੰਦ, ਵਿਦਿਆਰਥੀਆਂ ਨੂੰ ਛੁੱਟੀ, ਇੰਟਰਨੈੱਟ ਸੇਵਾ ਬੰਦ; CM ਮਾਨ ਨੇ ਦਿੱਤੇ ਸਖ਼ਤ ਕਾਰਵਾਈ ਦੇ ਹੁਕਮ
ਆਪ ਹੋਈ ਹੋਰ ਮਜ਼ਬੂਤ! ਟਕਸਾਲੀ ਅਕਾਲੀ ਆਗੂ ਆਪਣੇ ਸਾਥੀਆਂ ਸਣੇ AAP ‘ਚ ਹੋਏ ਸ਼ਾਮਿਲ

© Copyright Galactic Television & Communications Pvt. Ltd. 2026. All rights reserved.