ਰੋਹਤਕ ਤੋਂ ਦਿਲ ਦਹਿਲਾਉਣ ਵਾਲੀ ਖਬਰ! ਵਿਦਿਆਰਥਣ ਨਾਲ ਜਬਰ-ਜ਼ਨਾਹ ਤੋਂ ਬਾਅਦ ਕਤਲ: ਪਿਤਾ ਨੇ ਲਾਸ਼ ਲੈਣ ਤੋਂ ਕੀਤਾ ਇਨਕਾਰ; ਕਿਹਾ- 'ਪਹਿਲਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰੋ'

By:  Lajwinder Kaur February 28th 2026 10:03 AM -- Updated: February 28th 2026 10:09 AM

ਹਰਿਆਣਾ ਦੇ ਰੋਹਤਕ ਜ਼ਿਲ੍ਹੇ ਤੋਂ ਬਹੁਤ ਹੀ ਮੰਦਭਾਗੀ ਖਬਰ ਸਾਹਮਣੇ ਆਈ ਹੈ। ਜਿੱਥੇ ਇੱਕ ਵਿਦਿਆਰਥਣ ਦੇ ਪਹਿਲਾਂ ਦਰਿੰਦਗੀ ਕੀਤੀ ਗਈ ਬਾਅਦ ਦੇ ਵਿੱਚ ਉਸ ਦਾ ਬੇਹਰਿਮੀ ਦੇ ਨਾਲ ਕਤਲ ਕਰ ਦਿੱਤਾ ਗਿਆ ਹੈ। ਜਿਸ ਤੋਂ ਬਾਅਦ ਪਰਿਵਾਰ ਵੱਡੇ ਸਦਮੇ ਦੇ ਵਿੱਚ ਹੈ। ਪਰਿਵਾਰ ਮੈਂਬਰ ਇਨਸਾਫ਼ ਅਤੇ ਗ੍ਰਿਫ਼ਤਾਰੀ ਦੀ ਮੰਗ 'ਤੇ ਅੜ ਗਏ ਹਨ।

ਇਨਸਾਫ਼ ਦੀ ਮੰਗ: ਪਿਤਾ ਨੇ ਧੀ ਦੀ ਲਾਸ਼ ਲੈਣ ਤੋਂ ਕੀਤਾ ਇਨਕਾਰ

ਚਰਖੀ-ਦਾਦਰੀ ਵਿੱਚ 10ਵੀਂ ਜਮਾਤ ਦੀ ਵਿਦਿਆਰਥਣ ਨਾਲ ਜਬਰ-ਜ਼ਨਾਹ ਤੋਂ ਬਾਅਦ ਜ਼ਹਿਰੀਲਾ ਪਦਾਰਥ ਦੇ ਕੇ ਕੀਤੇ ਗਏ ਕਤਲ ਤੋਂ ਦੁਖੀ ਪਿਤਾ ਨੇ ਪੋਸਟਮਾਰਟਮ ਤੋਂ ਬਾਅਦ ਲਾਸ਼ ਲੈਣ ਤੋਂ ਇਨਕਾਰ ਕਰ ਦਿੱਤਾ। ਪਿਤਾ ਨੇ ਸਪੱਸ਼ਟ ਕਿਹਾ ਕਿ ਜਦੋਂ ਤੱਕ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਨਹੀਂ ਹੁੰਦੀ ਅਤੇ ਉਨ੍ਹਾਂ ਨੂੰ ਪੋਸਟਮਾਰਟਮ ਦੀ ਰਿਪੋਰਟ ਨਹੀਂ ਸੌਂਪੀ ਜਾਂਦੀ, ਉਦੋਂ ਤੱਕ ਉਹ ਲਾਸ਼ ਲੈ ਕੇ ਨਹੀਂ ਜਾਣਗੇ।

ਪੀੜਤ ਪਰਿਵਾਰ ਦੇ ਨਾਲ ਪਿੰਡ ਦੇ ਸਾਬਕਾ ਸਰਪੰਚ ਅਤੇ ਸਮਾਜਿਕ ਜਥੇਬੰਦੀਆਂ ਵੀ ਮੌਜੂਦ ਰਹੀਆਂ। ਬੀਤੇ ਦਿਨ ਦੁਪਹਿਰ ਦੋ ਵਜੇ ਤੱਕ ਦਾਦਰੀ ਪੁਲਿਸ ਪਰਿਵਾਰਕ ਮੈਂਬਰਾਂ ਨੂੰ ਸਮਝਾਉਣ ਅਤੇ ਲਾਸ਼ ਲੈਣ ਲਈ ਮਨਾਉਣ ਦੀ ਕੋਸ਼ਿਸ਼ ਕਰਦੀ ਰਹੀ, ਪਰ ਪਰਿਵਾਰ ਆਪਣੀ ਮੰਗ 'ਤੇ ਅੜਿਆ ਰਿਹਾ।

ਪਿਤਾ ਨੇ ਸੁਣਾਈ ਹੱਡਬੀਤੀ: ਨਸ਼ੀਲੀ ਕੌਫ਼ੀ ਪਿਲਾ ਕੇ ਕੀਤਾ ਅਗਵਾ

ਲੜਕੀ ਦੇ ਪਿਤਾ ਨੇ ਮੀਡੀਆ ਨੂੰ ਦੱਸਿਆ ਕਿ ਉਸ ਦੀ 15 ਸਾਲ ਦੀ ਬੇਟੀ 10ਵੀਂ ਜਮਾਤ ਵਿੱਚ ਪੜ੍ਹਦੀ ਸੀ। 24 ਫਰਵਰੀ ਦੀ ਸਵੇਰ ਉਹ ਸਕੂਲ ਵਿੱਚ ਆਪਣਾ ਰੋਲ ਨੰਬਰ ਲੈਣ ਗਈ ਸੀ, ਕਿਉਂਕਿ 26 ਫਰਵਰੀ ਤੋਂ ਉਸ ਦੀਆਂ ਪ੍ਰੀਖਿਆਵਾਂ ਸ਼ੁਰੂ ਹੋਣੀਆਂ ਸਨ। ਉਸ ਦੀ ਇੱਕ ਸਹੇਲੀ ਉਸ ਨੂੰ ਦਾਦਰੀ ਸ਼ਹਿਰ ਲੈ ਆਈ, ਜਿੱਥੇ ਉਸ ਦੀ ਬੇਟੀ ਨੂੰ ਪਹਿਲਾਂ ਕੌਫ਼ੀ ਪਿਲਾਈ ਗਈ।

ਪਿਤਾ ਦਾ ਦੋਸ਼ ਹੈ ਕਿ ਕੌਫ਼ੀ ਵਿੱਚ ਕੋਈ ਨਸ਼ੀਲਾ ਪਦਾਰਥ ਮਿਲਿਆ ਹੋਇਆ ਸੀ, ਜਿਸ ਕਾਰਨ ਉਹ ਬੇਹੋਸ਼ ਹੋ ਗਈ। ਉੱਥੋਂ ਚਾਰ ਨੌਜਵਾਨ ਉਸ ਨੂੰ ਕਾਰ ਵਿੱਚ ਬਿਠਾ ਕੇ ਲੈ ਗਏ ਅਤੇ ਉਸ ਨਾਲ ਗਲਤ ਕੰਮ (ਜਬਰ-ਜ਼ਨਾਹ) ਕੀਤਾ ਗਿਆ।

ਜਦੋਂ ਉਸ ਨੂੰ ਹੋਸ਼ ਆਈ ਤਾਂ ਉਸ ਨੇ ਆਪਣੇ ਆਪ ਨੂੰ ਇੱਕ ਪਾਰਕ ਵਿੱਚ ਪਾਇਆ। ਉਸ ਨੇ ਆਪਣੀ ਸਹੇਲੀ ਨੂੰ ਫ਼ੋਨ ਕੀਤਾ ਅਤੇ ਸਾਰੀ ਹੱਡਬੀਤੀ ਸੁਣਾਈ। ਉਸ ਦੀ ਸਹੇਲੀ ਨੇ ਮ੍ਰਿਤਕਾ ਦੇ ਪਿਤਾ ਨੂੰ ਫ਼ੋਨ ਕਰਕੇ ਪੂਰੀ ਘਟਨਾ ਬਾਰੇ ਦੱਸਿਆ। ਜਦੋਂ ਪਿਤਾ ਨੇ ਆਪਣੀ ਧੀ ਨੂੰ ਫ਼ੋਨ ਕੀਤਾ ਤਾਂ ਉਸ ਨੇ ਫ਼ੋਨ ਨਹੀਂ ਚੁੱਕਿਆ। ਇਸ ਤੋਂ ਬਾਅਦ ਪਿਤਾ ਨੂੰ ਕਿਸੇ ਅਣਪਛਾਤੇ ਨੰਬਰ ਤੋਂ ਫ਼ੋਨ ਆਇਆ ਕਿ ਇਹ ਲੜਕੀ ਬੇਹੋਸ਼ੀ ਦੀ ਹਾਲਤ ਵਿੱਚ ਪਈ ਹੈ।

ਫਿਰ ਪੁਲਿਸ ਦੀ ਮਦਦ ਨਾਲ ਬੇਟੀ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੋਂ ਉਸ ਨੂੰ ਰੋਹਤਕ ਰੈਫਰ ਕਰ ਦਿੱਤਾ ਗਿਆ। ਰੋਹਤਕ ਵਿੱਚ ਇਲਾਜ ਦੌਰਾਨ ਉਸ ਦੀ ਬੇਟੀ ਦੀ ਮੌਤ ਹੋ ਗਈ। ਪਿਤਾ ਨੇ ਦੋਸ਼ ਲਾਇਆ ਹੈ ਕਿ ਉਸ ਦੀ ਬੇਟੀ ਨੂੰ ਜ਼ਹਿਰ ਦੇ ਕੇ ਮਾਰਿਆ ਗਿਆ ਹੈ।

ਮੋਬਾਈਲ ਤੇ ਨਾਮ ਦੱਸਣ ਦੇ ਬਾਵਜੂਦ ਗ੍ਰਿਫ਼ਤਾਰੀ ਨਹੀਂ

ਪਿਤਾ ਨੇ ਕਿਹਾ ਕਿ ਉਸ ਨੇ ਬੇਟੀ ਦੇ ਮੋਬਾਈਲ ਤੋਂ ਇੱਕ ਮੁਲਜ਼ਮ ਦਾ ਮੋਬਾਈਲ ਨੰਬਰ ਅਤੇ ਨਾਮ ਵੀ ਪੁਲਿਸ ਨੂੰ ਦੇ ਦਿੱਤਾ ਹੈ। ਉਸ ਨੇ ਉਸ ਲੜਕੀ ਬਾਰੇ ਵੀ ਦੱਸ ਦਿੱਤਾ ਹੈ, ਜੋ ਉਸ ਦੀ ਬੇਟੀ ਨੂੰ ਪਿੰਡ ਤੋਂ 50 ਕਿਲੋਮੀਟਰ ਦੂਰ ਦਾਦਰੀ ਲੈ ਕੇ ਆਈ ਸੀ। ਇਸ ਦੇ ਬਾਵਜੂਦ, ਚਾਰ ਦਿਨ ਬੀਤ ਜਾਣ 'ਤੇ ਵੀ ਅਜੇ ਤੱਕ ਕੋਈ ਗ੍ਰਿਫ਼ਤਾਰੀ ਨਹੀਂ ਹੋ ਸਕੀ ਹੈ।

ਸਾਬਕਾ ਸਰਪੰਚ ਦਾ ਐਲਾਨ: ਗ੍ਰਿਫ਼ਤਾਰੀ ਤੱਕ ਦੇਹ ਨਹੀਂ ਲਵਾਂਗੇ

ਮ੍ਰਿਤਕਾ ਦੇ ਪਿੰਡ ਦੇ ਸਾਬਕਾ ਸਰਪੰਚ ਨੇ ਕਿਹਾ ਕਿ ਪੂਰਾ ਪਿੰਡ ਪੀੜਤ ਪਰਿਵਾਰ ਦੇ ਨਾਲ ਖੜ੍ਹਾ ਹੈ। ਪੁਲਿਸ ਲਗਾਤਾਰ ਪੋਸਟਮਾਰਟਮ ਕਰਵਾ ਕੇ ਦੇਹ ਸੌਂਪਣ ਦਾ ਦਬਾਅ ਬਣਾ ਰਹੀ ਹੈ, ਪਰ ਜਦੋਂ ਤੱਕ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਨਹੀਂ ਹੁੰਦੀ, ਉਹ ਦੇਹ ਸਵੀਕਾਰ ਨਹੀਂ ਕਰਨਗੇ।


Related Post

ਕਾਂਗਰਸ ਦੇ ਸੀਨੀਅਰ ਆਗੂ ਦਾ ਦੇਹਾਂਤ; ਪਾਰਟੀ 'ਚ ਸੋਗ ਦੀ ਲਹਿਰ
ਮਹਿਕਮੇ 'ਚ ਮੱਚਿਆ ਹੜਕੰਪ! ਪਟਵਾਰੀ 90,000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕੀਤਾ ਕਾਬੂ, ਇਸ ਮਾਮਲੇ ‘ਚ ਮੰਗੀ ਸੀ ਮੋਟੀ ਰਕਮ…
‘₹5 ਹਜ਼ਾਰ ਦਿਓ, ਨਾਂ ਠੀਕ ਹੋ ਜਾਵੇਗਾ’: ACB ਨੇ ਰੰਗੇ ਹੱਥੀਂ ਰਿਸ਼ਵਤ ਲੈਂਦਾ ਕਲਰਕ ਕੀਤਾ ਕਾਬੂ, ਹੱਥਾਂ ‘ਤੇ ਲੱਗੇ ਮਿਲੇ ਕੈਮੀਕਲ ਦੇ ਨਿਸ਼ਾਨ
ਹਰਿਆਣਾ ‘ਚ ਪ੍ਰਸ਼ਾਸਨਿਕ ਫੇਰਬਦਲ: ਤਿੰਨ ਸੀਨੀਅਰ IAS ਅਧਿਕਾਰੀਆਂ ਦੇ ਤਬਾਦਲੇ ਅਤੇ ਨਵੀਆਂ ਤਾਇਨਾਤੀਆਂ ਜਾਰੀ
ਹਰਿਆਣੇ ਦੀ ਧੀ ਨੇ ਏਸ਼ੀਆਈ ਖੇਡਾਂ ‘ਚ ਰਚਿਆ ਇਤਿਹਾਸ: 10 ਮੀਟਰ ਏਅਰ ਪਿਸਟਲ ਮਿਕਸਡ ‘ਚ ਭਾਰਤ ਨੂੰ ਦਿਵਾਇਆ Gold Medal
ਭਾਜਪਾ ਨੇ ਜਾਰੀ ਕੀਤੀ ਪ੍ਰਦੇਸ਼ ਇੰਚਾਰਜਾਂ ਦੀ ਨਵੀਂ ਲਿਸਟ: ਸਤੀਸ਼ ਪੂਨੀਆ ਸਿਰਫ਼ ਪੰਜਾਬ ‘ਤੇ ਕਰਨਗੇ ਫੋਕਸ, ਹਰਿਆਣਾ ਦੀ ਜ਼ਿੰਮੇਵਾਰੀ ਸਮ੍ਰਿਤੀ ਇਰਾਨੀ ਨੂੰ ਸੌਂਪੀ

© Copyright Galactic Television & Communications Pvt. Ltd. 2026. All rights reserved.