ਪੁਲਿਸ ਵਿਭਾਗ ‘ਚ ਵੱਡਾ ਫੇਰਬਦਲ, ਇੱਕੋ ਝਟਕੇ ਨਾਲ DSP ਸਣੇ 46 ਅਧਿਕਾਰੀਆਂ ਦੇ ਤਬਾਦਲੇ, ਇੱਥੇ ਦੇਖੋ ਪੂਰੀ ਲਿਸਟ

By:  Lajwinder Kaur April 22nd 2026 01:12 PM -- Updated: April 22nd 2026 01:27 PM

ਪ੍ਰਸ਼ਾਸਨ ਵੱਲੋਂ ਲਗਾਤਾਰ ਵੱਡੇ ਫੇਰਬਦਲ ਕੀਤੇ ਜਾ ਰਹੇ ਹਨ, ਖਾਸ ਕਰਕੇ ਪੁਲਿਸ ਵਿਭਾਗ ਦੇ ਵਿੱਚ ਤਬਾਦਲਿਆਂ ਦਾ ਸਿਲਸਿਲਾ ਜਾਰੀ ਹੈ। ਜਿੱਥੇ ਪੰਜਾਬ ਦੇ ਵਿੱਚ ਵੀ ਬੈਕ ਟੂ ਬੈਕ ਪੁਲਿਸ ਮਹਿਕਮੇ 'ਚ ਫੇਰ ਬਦਲ ਕੀਤੇ ਜਾ ਰਹੇ ਹਨ, ਉੱਥੇ ਹੀ ਹੁਣ ਹਰਿਆਣਾ ਦੇ ਵਿੱਚ ਵੀ ਵੱਡੇ ਪੱਧਰ ਉੱਤੇ ਤਬਾਦਲੇ ਕੀਤੇ ਗਏ ਹਨ। ਹਰਿਆਣਾ ਸਰਕਾਰ ਨੇ ਮੰਗਲਵਾਰ ਦੇਰ ਰਾਤ ਪੁਲਿਸ ਪ੍ਰਸ਼ਾਸਨ ਵਿੱਚ ਵੱਡਾ ਫੇਰਬਦਲ ਕਰਦਿਆਂ ਹਰਿਆਣਾ ਪੁਲਿਸ ਸੇਵਾ (HPS) ਦੇ 46 ਅਧਿਕਾਰੀਆਂ ਦੇ ਤਬਾਦਲੇ ਅਤੇ ਨਵੀਆਂ ਨਿਯੁਕਤੀਆਂ ਦੇ ਹੁਕਮ ਜਾਰੀ ਕੀਤੇ ਹਨ। ਜਿਸ ਕਰਕੇ ਰਾਤ ਨੂੰ ਹੀ ਪੁਲਿਸ ਵਿਭਾਗ ਦੇ ਵਿੱਚ ਹਲਚਲ ਮੱਚ ਗਈ।

DSP ਸਣੇ ਕਈ ਅਧਿਕਾਰੀਆਂ ਨੂੰ ਕੀਤਾ ਗਿਆ ਇੱਧਰ-ਉੱਧਰ

ਇਸ ਬਦਲਾਅ ਤਹਿਤ ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਤਾਇਨਾਤ ਡੀਐਸਪੀ (DSP) ਅਤੇ ਏਸੀਪੀ (ACP) ਪੱਧਰ ਦੇ ਅਧਿਕਾਰੀਆਂ ਨੂੰ ਇੱਧਰ-ਉੱਧਰ ਕੀਤਾ ਗਿਆ ਹੈ। ਸਰਕਾਰ ਵੱਲੋਂ ਚੁੱਕੇ ਗਏ ਇਸ ਕਦਮ ਨੂੰ ਪ੍ਰਸ਼ਾਸਨਿਕ ਕੰਮਕਾਜ ਵਿੱਚ ਸੁਧਾਰ ਅਤੇ ਮਜ਼ਬੂਤੀ ਲਿਆਉਣ ਦੀ ਕੋਸ਼ਿਸ਼ ਵਜੋਂ ਦੇਖਿਆ ਜਾ ਰਿਹਾ ਹੈ।

ਜ਼ਿਕਰਯੋਗ ਹੈ ਕਿ ਪਾਣੀਪਤ, ਸਿਰਸਾ, ਰੋਹਤਕ ਅਤੇ ਗੁਰੂਗ੍ਰਾਮ (ACP) ਵਰਗੇ ਅਹਿਮ ਅਹੁਦਿਆਂ 'ਤੇ ਨਵੇਂ ਅਧਿਕਾਰੀਆਂ ਨੂੰ ਤਾਇਨਾਤ ਕੀਤਾ ਗਿਆ ਹੈ। ਇਸ ਤੋਂ ਇਲਾਵਾ, ਵਿਜੀਲੈਂਸ ਅਤੇ ਐਂਟੀ ਕਰਪਸ਼ਨ ਬਿਊਰੋ (ACB) ਵਿੱਚ ਵੀ ਕਈ ਅਧਿਕਾਰੀਆਂ ਦੀ ਅਦਲਾ-ਬਦਲੀ ਕੀਤੀ ਗਈ ਹੈ। ਗੁਰੂਗ੍ਰਾਮ ਅਤੇ ਫਰੀਦਾਬਾਦ ਦੇ ਵੀ ਕਈ ਏਸੀਪੀ (ACP) ਬਦਲੇ ਗਏ ਹਨ ਤਾਂ ਜੋ ਪ੍ਰਸ਼ਾਸਨਿਕ ਕੰਮਾਂ ਵਿੱਚ ਤੇਜ਼ੀ ਲਿਆਉਂਦੀ ਜਾ ਸਕੇ।

ਇਸ ਤੋਂ ਇਲਾਵਾ ਐਂਟੀ ਕਰਪਸ਼ਨ ਬਿਊਰੋ (ACB), CID, HSNCB ਅਤੇ IRB ਵਰਗੀਆਂ ਵਿਸ਼ੇਸ਼ ਇਕਾਈਆਂ ਵਿੱਚ ਵੀ ਫੇਰਬਦਲ ਕੀਤਾ ਗਿਆ ਹੈ। ਇਸ ਪ੍ਰਸ਼ਾਸਨਿਕ ਬਦਲਾਅ ਦੌਰਾਨ ਕਈ ਅਧਿਕਾਰੀਆਂ ਨੂੰ ਫੀਲਡ ਪੋਸਟਿੰਗ ਤੋਂ ਹਟਾ ਕੇ ਸਪੈਸ਼ਲ ਯੂਨਿਟਾਂ ਵਿੱਚ ਭੇਜਿਆ ਗਿਆ ਹੈ, ਜਦਕਿ ਕੁਝ ਅਧਿਕਾਰੀਆਂ ਨੂੰ ਅਹਿਮ ਜ਼ਿਲ੍ਹਿਆਂ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਮੰਨਿਆ ਜਾ ਰਿਹਾ ਹੈ ਕਿ ਆਉਣ ਵਾਲੀਆਂ ਚੁਣੌਤੀਆਂ ਅਤੇ ਅਮਨ-ਕਾਨੂੰਨ ਦੀ ਸਥਿਤੀ ਨੂੰ ਧਿਆਨ ਵਿੱਚ ਰੱਖਦੇ ਹੋਏ ਇਹ ਵੱਡਾ ਕਦਮ ਚੁੱਕਿਆ ਗਿਆ ਹੈ।


ਇੱਥੇ ਜਾਣੋ ਕਿਸ ਨੂੰ ਮਿਲੀ ਕਿਹੜੀ ਜ਼ਿੰਮੇਵਾਰੀ

ਜਾਰੀ ਲਿਸਟ ਮੁਤਾਬਕ ਪ੍ਰਣਯ ਕੁਮਾਰ ਨੂੰ ਪਾਣੀਪਤ ਤੋਂ ਫਤੇਹਾਬਾਦ ਤਬਾਦਲਾ ਕੀਤਾ ਗਿਆ ਹੈ, ਜਦਕਿ ਹਰਵਿੰਦਰ ਸਿੰਘ ਨੂੰ HSNCB ਤੋਂ ਬਿਲਾਸਪੁਰ (ਯਮੁਨਾਨਗਰ) ਭੇਜਿਆ ਗਿਆ ਹੈ। ਇਸੇ ਤਰ੍ਹਾਂ ਸੁਰਿੰਦਰ ਕੌਰ ਨੂੰ ਨੂਹ ਤੋਂ ਗੁਰੁਗ੍ਰਾਮ ਵਿੱਚ ACP ਵਜੋਂ ਤਾਇਨਾਤ ਕੀਤਾ ਗਿਆ ਹੈ। ਰਮੇਸ਼ ਚੰਦਰ ਨੂੰ ਕੈਥਲ ਤੋਂ ਕਰਨਾਲ ਦੇ ਕਮਾਂਡੋ ਯੂਨਿਟ ਵਿੱਚ ਭੇਜਿਆ ਗਿਆ ਹੈ।

ਸਿੱਧਾਰਥ ਨੂੰ ਸ਼ਾਹਬਾਦ ਤੋਂ ਸਿਰਸਾ, ਦੇਵੇਂਦਰ ਸਿੰਘ ਨੂੰ GRP ਤੋਂ ਮਧੁਬਨ ਅਤੇ ਰਮੇਸ਼ ਗੁਲੀਆ ਨੂੰ ਗੁਹਲਾ ਤੋਂ ਮਨੇਸਰ ਭੇਜਿਆ ਗਿਆ ਹੈ। ਪੰਕਜ ਕੁਮਾਰ ਨੂੰ ਮੁਜੇਸਰ (ਫਰੀਦਾਬਾਦ) ਵਿੱਚ ACP ਬਣਾਇਆ ਗਿਆ ਹੈ, ਜਦਕਿ ਸੰਦੀਪ ਮੋਰ ਨੂੰ ਸਰਾਇ ਫਰੀਦਾਬਾਦ ਤੋਂ ਭੋਂਡਸੀ ਵਿੱਚ ਤਬਦੀਲ ਕੀਤਾ ਗਿਆ ਹੈ।

ਇਸ ਫੇਰਬਦਲ ਵਿੱਚ ਕਈ ਅਧਿਕਾਰੀਆਂ ਨੂੰ SV & ACB, CID, IRB ਅਤੇ ਹੋਰ ਮਹੱਤਵਪੂਰਨ ਵਿਭਾਗਾਂ ਵਿੱਚ ਵੀ ਤਾਇਨਾਤ ਕੀਤਾ ਗਿਆ ਹੈ। ਰਵੀ ਖੁੰਡੀਆ ਨੂੰ ਰੋਹਤਕ ਤੋਂ ਬੱਲਭਗੜ੍ਹ ਵਿੱਚ ACP ਬਣਾਇਆ ਗਿਆ ਹੈ, ਜਦਕਿ ਅਮਨ ਯਾਦਵ ਨੂੰ CID ਵਿੱਚ ਨਵੀਂ ਜ਼ਿੰਮੇਵਾਰੀ ਦਿੱਤੀ ਗਈ ਹੈ।

ਹੋਰ ਅਧਿਕਾਰੀਆਂ ਵਿੱਚ ਮੁਕੇਸ਼ ਕੁਮਾਰ, ਸੰਦੀਪ ਸ਼ਰਮਾ, ਵਿਪਿਨ ਕਾਦਿਆਨ, ਜੁਗਲ ਕਿਸ਼ੋਰ, ਗੌਰਵ ਫੋਗਾਟ, ਵਿਜੇ ਕੁਮਾਰ ਨੇਹਰਾ, ਅਭਿਲਕਸ਼ ਜੋਸ਼ੀ ਅਤੇ ਮੁਨੀਸ਼ ਸਹਿਗਲ ਸਮੇਤ ਕਈ ਨਾਮ ਸ਼ਾਮਲ ਹਨ, ਜਿਨ੍ਹਾਂ ਨੂੰ ਵੱਖ-ਵੱਖ ਯੂਨਿਟਾਂ ਵਿੱਚ ਭੇਜਿਆ ਗਿਆ ਹੈ।

Related Post

ਗ੍ਰੀਵੈਂਸ ਕਮੇਟੀ ਦੌਰਾਨ ਮੰਤਰੀ ਸਾਬ੍ਹ ਵੱਲੋਂ ਵੱਡਾ ਐਕਸ਼ਨ! ਖੜ੍ਹੇ ਪੈਰੀਂ ਮਹਿਲਾ ਥਾਣਾ SHO-ASI ਸਸਪੈਂਡ, ਜਾਣੋ ਪੂਰਾ ਮਾਮਲਾ…
ਸਿਹਤ ਵਿਭਾਗ ‘ਚ ਮੱਚੀ ਤਰਥੱਲੀ! CMO ਸਣੇ 8 ਡਾਕਟਰਾਂ 'ਤੇ ਹੋਵੇਗੀ ਕਾਰਵਾਈ, ਹੈਲਥ ਵਿਭਾਗ ਵੱਲੋਂ ਚਾਰਜਸ਼ੀਟ ਕਰਨ ਦੇ ਹੁਕਮ
PM ਮੋਦੀ ਵੱਲੋਂ ਹਰਿਆਣਾ ਨੂੰ ਵੱਡੀ ਸੌਗਾਤ! ਦੇਸ਼ ਦੀ ਪਹਿਲੀ ਹਾਈਡ੍ਰੋਜਨ ਟ੍ਰੇਨ ਨੂੰ ਹਰੀ ਝੰਡੀ, ਜੀਂਦ-ਸੋਨੀਪਤ ਵਿਚਕਾਰ ਚੱਲੀ ਰੇਲ
PM ਮੋਦੀ ਕਰਨ ਜਾ ਰਹੇ ਦੇਸ਼ ਦੀ ਪਹਿਲੀ ਹਾਈਡ੍ਰੋਜਨ ਟ੍ਰੇਨ ਦਾ ਉਦਘਾਟਨ, ਵਿਰੋਧੀ ਪਾਰਟੀਆਂ ਨੇ 'ਈਕੋ-ਫ੍ਰੈਂਡਲੀ' ਦਾਅਵੇ ਨੂੰ ਦੱਸਿਆ 'ਅੱਖਾਂ 'ਚ ਧੂੜ'
ਪੁਲਿਸ ਵਿਭਾਗ ‘ਚ ਹਲਚਲ! 9 ਆਈਪੀਐਸ ਅਫ਼ਸਰਾਂ ਦੇ ਹੋਏ ਤਬਾਦਲੇ, ਏਟੀਐਸ ਅਤੇ ਜੇਲ੍ਹ ਵਿਭਾਗ ‘ਚ ਵੀ ਵੱਡੇ ਬਦਲਾਅ, ਦੇਖੋ ਲਿਸਟ
IDFC ਬੈਂਕ ਘੁਟਾਲੇ ਮਾਮਲੇ ਨਵੇਂ ਅਪਡੇਟ: CBI ਵੱਲੋਂ ਵੱਡਾ ਐਕਸ਼ਨ; 2 ਹੋਰ ਮੁਲਜ਼ਮ ਗ੍ਰਿਫ਼ਤਾਰ

© Copyright Galactic Television & Communications Pvt. Ltd. 2026. All rights reserved.