Haryana News: ਹਰਿਆਣਾ ਦੇ ਅਧਿਆਪਕਾਂ ਲਈ ਖ਼ੁਸ਼ਖਬਰੀ, ਹੁਣ ਪਸੰਦੀਦਾ ਜ਼ਿਲ੍ਹਿਆਂ ‘ਚ ਮਿਲੇਗੀ ਪੋਸਟਿੰਗ; ਸਰਕਾਰ ਨੇ ਜਾਰੀ ਕੀਤੇ ਹੁਕਮ

By:  Lajwinder Kaur February 27th 2026 02:59 PM -- Updated: February 27th 2026 03:05 PM

Haryana News: ਹਰਿਆਣਾ ਸਰਕਾਰ ਵੱਲੋਂ ਅਧਿਆਪਕਾਂ ਦੇ ਲਈ ਅਹਿਮ ਐਲਾਨ ਕੀਤਾ ਹੈ। ਸੂਬੇ ਦੇ 2080 ਪ੍ਰਾਇਮਰੀ ਅਧਿਆਪਕਾਂ (Teachers) ਨੂੰ ਆਖਰਕਾਰ ਆਪਣੀ ਪਸੰਦ ਦਾ ਜ਼ਿਲ੍ਹਾ ਮਿਲਣ ਜਾ ਰਿਹਾ ਹੈ। ਲੰਬੇ ਇੰਤਜ਼ਾਰ ਤੋਂ ਬਾਅਦ, ਸੂਬਾ ਸਰਕਾਰ ਨੇ ਵੀਰਵਾਰ ਨੂੰ ਪ੍ਰਾਇਮਰੀ ਅਧਿਆਪਕਾਂ ਦੇ ਅੰਤਰ-ਜ਼ਿਲ੍ਹਾ ਤਬਾਦਲਿਆਂ (Inter-District Transfers) ਦੇ ਹੁਕਮ ਜਾਰੀ ਕਰ ਦਿੱਤੇ ਹਨ। ਜਲਦੀ ਹੀ ਆਨਲਾਈਨ ਟ੍ਰਾਂਸਫਰ ਡਰਾਈਵ ਰਾਹੀਂ ਅਧਿਆਪਕਾਂ ਨੂੰ ਸਕੂਲ ਅਲਾਟ ਕੀਤੇ ਜਾਣਗੇ। ਉਦੋਂ ਤੱਕ, ਤਬਾਦਲਾ ਕੀਤੇ ਗਏ ਅਧਿਆਪਕਾਂ ਨੂੰ ਮੌਜੂਦਾ ਸਕੂਲਾਂ ਵਿੱਚ ਹੀ ਕੰਮ ਜਾਰੀ ਰੱਖਣ ਲਈ ਕਿਹਾ ਗਿਆ ਹੈ।

ਡਾਇਰੈਕਟਰ ਜਰਨਲ ਆਫ ਐਲੀਮੈਂਟਰੀ ਐਜੂਕੇਸ਼ਨ (Director General of Elementary Education) ਜਿਤੇਂਦਰ ਕੁਮਾਰ ਵੱਲੋਂ ਜਾਰੀ ਕੀਤੇ ਗਏ ਹੁਕਮਾਂ ਅਨੁਸਾਰ, ਨਵੇਂ ਜ਼ਿਲ੍ਹੇ ਦੀ ਅਲਾਟਮੈਂਟ 'ਵਿਜੇ ਚੌਧਰੀ ਅਤੇ ਹੋਰ ਬਨਾਮ ਹਰਿਆਣਾ ਰਾਜ' ਦੇ ਨਾਮ ਹੇਠ ਚੱਲ ਰਹੇ CWP ਨੰਬਰ 5342/2026 ਅਤੇ ਹੋਰ ਸਮਾਨ ਪੈਂਡਿੰਗ ਪਟੀਸ਼ਨਾਂ ਦੇ ਅੰਤਿਮ ਫੈਸਲੇ ਦੇ ਅਧੀਨ ਰਹੇਗੀ। ਯਾਨੀ ਕਿ ਇਹ ਤਬਾਦਲੇ ਅਦਾਲਤ ਵਿੱਚ ਚੱਲ ਰਹੇ ਮਾਮਲਿਆਂ ਦੇ ਅੰਤਿਮ ਨਤੀਜੇ 'ਤੇ ਨਿਰਭਰ ਕਰਨਗੇ।

ਅੰਤਰ-ਜ਼ਿਲ੍ਹਾ ਤਬਾਦਲਿਆਂ ਲਈ ਇਹ ਜ਼ਰੂਰੀ ਹੈ ਕਿ ਅਧਿਆਪਕ ਆਪਣੀ ਸੀਨੀਓਰਟੀ (seniority) ਗੁਆਉਣ ਦੇ ਸਬੰਧ ਵਿੱਚ ਇੱਕ ਸਵੈ-ਘੋਸ਼ਣਾ ਪੱਤਰ (Self-declaration) ਦੇਣ। ਅਧਿਆਪਕ ਤਬਾਦਲਾ ਨੀਤੀ-2025 ਦੇ ਤਹਿਤ, ਆਮ ਤਬਾਦਲਾ ਮੁਹਿੰਮ ਰਾਹੀਂ ਸਾਰੇ PRT, JBT ਅਤੇ ਮੁੱਖ ਅਧਿਆਪਕਾਂ ਨੂੰ ਸਕੂਲ ਅਲਾਟ ਕੀਤੇ ਜਾਣਗੇ। ਉਦੋਂ ਤੱਕ ਸਾਰੇ PRT, JBT ਅਤੇ HT ਆਪਣੇ ਮੌਜੂਦਾ ਸਕੂਲਾਂ ਵਿੱਚ ਹੀ ਕੰਮ ਕਰਦੇ ਰਹਿਣਗੇ।

Related Post

ਕੰਟੈਂਟ ਕ੍ਰਿਏਟਰ ਦੇ ਉੱਡੇ ਹੋਸ਼! ਆਨਲਾਈਨ ਆਰਡਰ ‘ਚ ਮੰਗਵਾਈ ਕੋਲਡ ਕੌਫ਼ੀ 'ਚੋਂ ਨਿਕਲੇ ਪਲਾਸਟਿਕ ਦੇ ਟੁਕੜੇ, ਵਾਇਰਲ ਵੀਡੀਓ ਨੇ ਮਚਾਈ ਤਰਥੱਲੀ
8 ਵਿਧਾਇਕ ਸਸਪੈਂਡ! CM ਬੋਲੇ- ‘ਲੋਕ ਇਨ੍ਹਾਂ ਦੇ ਕਾਰਨਾਮੇ ਦੇਖ ਰਹੇ’, ਸਿਆਸੀ ਗਲਿਆਰਿਆਂ ‘ਚ ਮੱਚੀ ਹਲਚਲ
ਰਾਮ ਰਹੀਮ ਨੂੰ ਇੱਕ ਵਾਰ ਫਿਰ ਮਿਲੀ ਪੈਰੋਲ: 7 ਸਾਲਾਂ 'ਚ 17ਵੀਂ ਵਾਰ ਜੇਲ੍ਹ ਤੋਂ ਬਾਹਰ, ਸਿਰਸਾ ਆਸ਼ਰਮ ਪਹੁੰਚਿਆ ਡੇਰਾ ਮੁਖੀ
ਰਿਸ਼ਵਤ ਮਾਮਲੇ ‘ਚ CGST ਰੋਹਤਕ ਦੇ ਸੁਪਰਡੈਂਟ ਨੂੰ ਝਟਕਾ! ਪੰਚਕੂਲਾ CBI ਅਦਾਲਤ ਨੇ ਡਿਸਚਾਰਜ ਪਟੀਸ਼ਨ ਖਾਰਜ, FSL ਰਿਪੋਰਟ 'ਚ ਆਡੀਓ ਰਿਕਾਰਡਿੰਗ ਨਿਕਲੀ ਸਹੀ
ਸਿਰਸਾ 'ਚ ਕਾਂਗਰਸੀ ਆਗੂ ਦੇ ਪੋਤੇ ਦਾ ਬੇਰਹਿਮੀ ਨਾਲ ਕਤਲ, ਰਸਤੇ 'ਚ ਘੇਰ ਕੇ ਤੇਜ਼ਧਾਰ ਹਥਿਆਰਾਂ ਨਾਲ ਕੀਤਾ ਹਮਲਾ, ਇਲਾਕੇ ‘ਚ ਫੈਲੀ ਸਨਸਨੀ…
ਮਰੀਜ਼ਾਂ ਨੂੰ ਨਹੀਂ ਕਰਨਾ ਪਵੇਗਾ ਲੰਬਾ ਇੰਤਜ਼ਾਰ; ਹਰਿਆਣਾ ‘ਚ ਜਲਦ ਹੋਵੇਗੀ 350 ਡਾਕਟਰਾਂ ਦੀ ਭਰਤੀ…ਸਰਕਾਰ ਤੋਂ ਮਿਲੀ ਹਰੀ ਝੰਡੀ

© Copyright Galactic Television & Communications Pvt. Ltd. 2026. All rights reserved.