Earthquake: ਰੇਵਾੜੀ 'ਚ ਭੂਚਾਲ ਦੇ ਝਟਕੇ: ਹਰਿਆਣਾ ਦੇ ਕਈ ਇਲਾਕਿਆਂ ‘ਚ ਹਿੱਲੀ ਧਰਤੀ, ਦਹਿਸ਼ਤ ਕਾਰਨ ਘਰਾਂ ਤੋਂ ਭੱਜੇ ਲੋਕ

By:  Lajwinder Kaur March 9th 2026 12:20 PM -- Updated: March 9th 2026 12:32 PM

Earthquake: ਸੋਮਵਾਰ 9 ਮਾਰਚ ਦੀ ਸਵੇਰ ਲਗਭਗ 7 ਵਜੇ ਹਰਿਆਣਾ ਦੇ ਰੇਵਾੜੀ ਜ਼ਿਲ੍ਹੇ ਵਿੱਚ ਭੂਚਾਲ ਦੇ ਹਲਕੇ ਝਟਕੇ ਮਹਿਸੂਸ ਕੀਤੇ ਗਏ। ਨੈਸ਼ਨਲ ਸੈਂਟਰ ਫਾਰ ਸਿਸਮੋਲੋਜੀ (NCS) ਦੇ ਅਨੁਸਾਰ, ਰਿਕਟਰ ਪੈਮਾਨੇ 'ਤੇ ਇਸ ਭੂਚਾਲ ਦੀ ਤੀਬਰਤਾ 2.8 ਦਰਜ ਕੀਤੀ ਗਈ ਹੈ। ਭੂਚਾਲ ਦਾ ਕੇਂਦਰ ਰੇਵਾੜੀ ਵਿੱਚ ਹੀ ਸੀ ਅਤੇ ਇਹ ਜ਼ਮੀਨ ਦੀ ਸਤ੍ਹਾ ਤੋਂ ਸਿਰਫ਼ 5 ਕਿਲੋਮੀਟਰ ਦੀ ਡੂੰਘਾਈ 'ਤੇ ਆਇਆ।

ਝਟਕਿਆਂ ਕਰਕੇ ਲੋਕ ਡਰੇ

ਝਟਕੇ ਇੰਨੇ ਹਲਕੇ ਸਨ ਕਿ ਕਿਸੇ ਵੀ ਤਰ੍ਹਾਂ ਦੇ ਜਾਨੀ ਜਾਂ ਮਾਲੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ, ਪਰ ਰੇਵਾੜੀ ਅਤੇ ਆਲੇ-ਦੁਆਲੇ ਦੇ ਇਲਾਕਿਆਂ ਜਿਵੇਂ ਕਿ ਗੁਰੂਗ੍ਰਾਮ ਵਿੱਚ ਲੋਕਾਂ ਨੇ ਘਰਾਂ ਵਿੱਚ ਪੱਖੇ ਅਤੇ ਹੋਰ ਸਾਮਾਨ ਹਿੱਲਦੇ ਹੋਏ ਮਹਿਸੂਸ ਕੀਤੇ। ਇਸ ਕਾਰਨ ਕੁਝ ਦੇਰ ਲਈ ਘਬਰਾਹਟ ਫੈਲ ਗਈ ਅਤੇ ਲੋਕ ਡਰ ਦੇ ਮਾਰੇ ਘਰਾਂ ਤੋਂ ਬਾਹਰ ਨਿਕਲ ਆਏ। ਦਿੱਲੀ-ਐਨਸੀਆਰ (NCR) ਦੇ ਕੁਝ ਹਿੱਸਿਆਂ ਵਿੱਚ ਵੀ ਹਲਕੀ ਕੰਬਣੀ ਮਹਿਸੂਸ ਕੀਤੀ ਗਈ।

ਭੂਚਾਲ ਕਿਉਂ ਆਉਂਦਾ?

ਧਰਤੀ ਦੇ ਅੰਦਰ 7 ਪਲੇਟਾਂ ਹਨ, ਜੋ ਲਗਾਤਾਰ ਘੁੰਮਦੀਆਂ ਰਹਿੰਦੀਆਂ ਹਨ। ਜਿੱਥੇ ਇਹ ਪਲੇਟਾਂ ਜ਼ਿਆਦਾ ਟਕਰਾਉਂਦੀਆਂ ਹਨ, ਉਸ ਖੇਤਰ ਨੂੰ 'ਫਾਲਟ ਲਾਈਨ' (Fault Line) ਕਿਹਾ ਜਾਂਦਾ ਹੈ। ਵਾਰ-ਵਾਰ ਟਕਰਾਉਣ ਨਾਲ ਪਲੇਟਾਂ ਦੇ ਕੋਨੇ ਮੁੜ ਜਾਂਦੇ ਹਨ ਅਤੇ ਜਦੋਂ ਦਬਾਅ ਜ਼ਿਆਦਾ ਵੱਧ ਜਾਂਦਾ ਹੈ, ਤਾਂ ਇਹ ਪਲੇਟਾਂ ਟੁੱਟਣ ਲੱਗਦੀਆਂ ਹਨ। ਅਜਿਹੀ ਸਥਿਤੀ ਵਿੱਚ ਅੰਦਰੂਨੀ ਊਰਜਾ ਬਾਹਰ ਨਿਕਲਣ ਦਾ ਰਸਤਾ ਲੱਭਦੀ ਹੈ ਅਤੇ ਇਸ ਹਲਚਲ (Disturbance) ਕਾਰਨ ਹੀ ਭੂਚਾਲ ਆਉਂਦਾ ਹੈ।


Related Post

ਗ੍ਰੀਵੈਂਸ ਕਮੇਟੀ ਦੌਰਾਨ ਮੰਤਰੀ ਸਾਬ੍ਹ ਵੱਲੋਂ ਵੱਡਾ ਐਕਸ਼ਨ! ਖੜ੍ਹੇ ਪੈਰੀਂ ਮਹਿਲਾ ਥਾਣਾ SHO-ASI ਸਸਪੈਂਡ, ਜਾਣੋ ਪੂਰਾ ਮਾਮਲਾ…
ਸਿਹਤ ਵਿਭਾਗ ‘ਚ ਮੱਚੀ ਤਰਥੱਲੀ! CMO ਸਣੇ 8 ਡਾਕਟਰਾਂ 'ਤੇ ਹੋਵੇਗੀ ਕਾਰਵਾਈ, ਹੈਲਥ ਵਿਭਾਗ ਵੱਲੋਂ ਚਾਰਜਸ਼ੀਟ ਕਰਨ ਦੇ ਹੁਕਮ
PM ਮੋਦੀ ਵੱਲੋਂ ਹਰਿਆਣਾ ਨੂੰ ਵੱਡੀ ਸੌਗਾਤ! ਦੇਸ਼ ਦੀ ਪਹਿਲੀ ਹਾਈਡ੍ਰੋਜਨ ਟ੍ਰੇਨ ਨੂੰ ਹਰੀ ਝੰਡੀ, ਜੀਂਦ-ਸੋਨੀਪਤ ਵਿਚਕਾਰ ਚੱਲੀ ਰੇਲ
PM ਮੋਦੀ ਕਰਨ ਜਾ ਰਹੇ ਦੇਸ਼ ਦੀ ਪਹਿਲੀ ਹਾਈਡ੍ਰੋਜਨ ਟ੍ਰੇਨ ਦਾ ਉਦਘਾਟਨ, ਵਿਰੋਧੀ ਪਾਰਟੀਆਂ ਨੇ 'ਈਕੋ-ਫ੍ਰੈਂਡਲੀ' ਦਾਅਵੇ ਨੂੰ ਦੱਸਿਆ 'ਅੱਖਾਂ 'ਚ ਧੂੜ'
ਪੁਲਿਸ ਵਿਭਾਗ ‘ਚ ਹਲਚਲ! 9 ਆਈਪੀਐਸ ਅਫ਼ਸਰਾਂ ਦੇ ਹੋਏ ਤਬਾਦਲੇ, ਏਟੀਐਸ ਅਤੇ ਜੇਲ੍ਹ ਵਿਭਾਗ ‘ਚ ਵੀ ਵੱਡੇ ਬਦਲਾਅ, ਦੇਖੋ ਲਿਸਟ
IDFC ਬੈਂਕ ਘੁਟਾਲੇ ਮਾਮਲੇ ਨਵੇਂ ਅਪਡੇਟ: CBI ਵੱਲੋਂ ਵੱਡਾ ਐਕਸ਼ਨ; 2 ਹੋਰ ਮੁਲਜ਼ਮ ਗ੍ਰਿਫ਼ਤਾਰ

© Copyright Galactic Television & Communications Pvt. Ltd. 2026. All rights reserved.