ਪੁਲਿਸ ਮਹਿਕਮੇ 'ਚ ਇੱਕ ਝਟਕੇ ਨਾਲ ਹੋ ਗਏ 37 ਇੰਸਪੈਕਟਰਾਂ ਦੇ ਤਬਾਦਲੇ; ਕਈ ਅਧਿਕਾਰੀਆਂ ਦੀ CID-ਆਈਆਰਬੀ 'ਚ ਨਿਯੁਕਤੀ

By:  Lajwinder Kaur June 8th 2026 04:12 PM -- Updated: June 8th 2026 04:48 PM

ਪੁਲਿਸ ਮਹਿਕਮੇ ‘ਚ ਬੈਕ ਟੂ ਬੈਕ ਤਬਾਦਲੇ ਹੋ ਰਹੇ ਹਨ। ਜੀ ਹਾਂ ਇੱਕ ਵਾਰ ਫਿਰ ਤੋਂ ਹਰਿਆਣਾ ਪੁਲਿਸ ਵਿੱਚ ਵੱਡੇ ਪ੍ਰਸ਼ਾਸਨਿਕ ਫੇਰਬਦਲ ਕੀਤਾ ਗਿਆ ਹੈ। ਪੁਲਿਸ ਹੈੱਡਕੁਆਰਟਰ ਨੇ 37 ਇੰਸਪੈਕਟਰਾਂ ਦੇ ਤਬਾਦਲੇ ਦੇ ਹੁਕਮ ਜਾਰੀ ਕੀਤੇ ਹਨ। ਦੋ ਵੱਖ-ਵੱਖ ਹੁਕਮਾਂ ਰਾਹੀਂ 23 ਅਤੇ 14 ਇੰਸਪੈਕਟਰਾਂ ਨੂੰ ਵੱਖ-ਵੱਖ ਜ਼ਿਲ੍ਹਿਆਂ ਅਤੇ ਵਿਸ਼ੇਸ਼ ਯੂਨਿਟਾਂ ਵਿੱਚ ਨਵੀਂ ਜ਼ਿੰਮੇਵਾਰੀ ਸੌਂਪੀ ਗਈ ਹੈ। ਸਾਰੇ ਤਬਾਦਲੇ ਤੁਰੰਤ ਪ੍ਰਭਾਵ ਨਾਲ ਲਾਗੂ ਕਰ ਦਿੱਤੇ ਗਏ ਹਨ।

CID ਸਣੇ ਕਈ ਹੋਰ ਦਫਤਰਾਂ ‘ਚ ਭੇਜਿਆ ਗਿਆ

ਪੁਲਿਸ ਹੈੱਡਕੁਆਰਟਰ ਵੱਲੋਂ ਜਾਰੀ ਹੁਕਮਾਂ ਵਿੱਚ ਗੁਰੂਗ੍ਰਾਮ, ਫਰੀਦਾਬਾਦ, ਸੋਨੀਪਤ, ਯਮੁਨਾਨਗਰ, ਕਰਨਾਲ, ਕੁਰੂਕਸ਼ੇਤਰ, ਪਾਣੀਪਤ, ਝੱਜਰ, ਨੂਹ ਅਤੇ ਪੰਚਕੂਲਾ ਸਮੇਤ ਕਈ ਜ਼ਿਲ੍ਹਿਆਂ ਦੇ ਅਧਿਕਾਰੀਆਂ ਨੂੰ ਨਵੀਂ ਤਾਇਨਾਤੀ ਦਿੱਤੀ ਗਈ ਹੈ। ਇਸ ਤੋਂ ਇਲਾਵਾ ਸੀ.ਆਈ.ਡੀ. (CID), ਐਚ.ਐਸ.ਐਨ.ਸੀ.ਬੀ. (HSNCB), ਪੁਲਿਸ ਟ੍ਰੇਨਿੰਗ ਸੈਂਟਰ ਸੁਨਾਰੀਆ, ਰੇਲਵੇ ਪੁਲਿਸ ਅਤੇ ਆਈ.ਆਰ.ਬੀ. (IRB) ਵਰਗੀਆਂ ਯੂਨਿਟਾਂ ਵਿੱਚ ਵੀ ਅਧਿਕਾਰੀਆਂ ਦੀਆਂ ਨਿਯੁਕਤੀਆਂ ਕੀਤੀਆਂ ਗਈਆਂ ਹਨ।

ਪਹਿਲੇ ਹੁਕਮਾਂ ਵਿੱਚ 23 ਇੰਸਪੈਕਟਰਾਂ ਦੇ ਤਬਾਦਲੇ ਕੀਤੇ ਗਏ ਹਨ। ਇਨ੍ਹਾਂ ਵਿੱਚ ਰਮੇਸ਼ ਕੁਮਾਰ ਨੂੰ ਗੁਰੂਗ੍ਰਾਮ ਤੋਂ ਚਰਖੀ ਦਾਦਰੀ, ਦੇਵੇਂਦਰ ਨੂੰ ਗੁਰੂਗ੍ਰਾਮ ਤੋਂ ਝੱਜਰ, ਸੰਤੋਸ਼ ਕੁਮਾਰ ਨੂੰ ਗੁਰੂਗ੍ਰਾਮ ਤੋਂ ਸਿਰਸਾ, ਮਹਾਬੀਰ ਨੂੰ ਫਰੀਦਾਬਾਦ ਤੋਂ ਹਿਸਾਰ ਅਤੇ ਸ੍ਰੀ ਭਗਵਾਨ ਨੂੰ ਫਰੀਦਾਬਾਦ ਤੋਂ ਯਮੁਨਾਨਗਰ ਭੇਜਿਆ ਗਿਆ ਹੈ। ਉੱਥੇ ਹੀ ਕਰਨਾਲ ਤੋਂ ਨਸੀਬ ਸਿੰਘ ਨੂੰ ਯਮੁਨਾਨਗਰ, ਸੰਦੀਪ ਨੂੰ ਕੈਥਲ ਅਤੇ ਗੌਰਵ ਪੂਨੀਆ ਨੂੰ ਫਰੀਦਾਬਾਦ ਵਿੱਚ ਤਾਇਨਾਤ ਕੀਤਾ ਗਿਆ ਹੈ।

ਦੂਜੇ ਹੁਕਮਾਂ ਵਿੱਚ ਇਹਨਾਂ ਦਾ ਹੋਇਆ ਤਬਾਦਲਾ

ਦੂਜੇ ਹੁਕਮਾਂ ਵਿੱਚ 14 ਇੰਸਪੈਕਟਰਾਂ ਦੇ ਤਬਾਦਲੇ ਕੀਤੇ ਗਏ ਹਨ। ਅਵਤਾਰ ਸਿੰਘ ਨੂੰ ਗੁਰੂਗ੍ਰਾਮ ਤੋਂ ਚਰਖੀ ਦਾਦਰੀ, ਰਵੀ ਕੁਮਾਰ ਨੂੰ ਗੁਰੂਗ੍ਰਾਮ ਤੋਂ ਸੋਨੀਪਤ, ਜਸਵੰਤ ਸਿੰਘ ਅਤੇ ਬਲਰਾਜ ਯਾਦਵ ਨੂੰ ਗੁਰੂਗ੍ਰਾਮ ਤੋਂ ਝੱਜਰ ਭੇਜਿਆ ਗਿਆ ਹੈ। ਫਰੀਦਾਬਾਦ ਤੋਂ ਦਰਪਣ ਕੁਮਾਰ ਨੂੰ ਕੈਥਲ, ਜਦਕਿ ਝੱਜਰ ਤੋਂ ਅਜੈ ਮਲਿਕ ਅਤੇ ਸੋਮਬੀਰ ਨੂੰ ਗੁਰੂਗ੍ਰਾਮ ਵਿੱਚ ਨਿਯੁਕਤ ਕੀਤਾ ਗਿਆ ਹੈ।

ਸੋਨੀਪਤ ਤੋਂ ਧੀਰਜ ਕੁਮਾਰ ਨੂੰ ਝੱਜਰ ਅਤੇ ਅਜੈ ਧਨਖੜ ਨੂੰ ਹਰਿਆਣਾ ਸਟੇਟ ਨਾਰਕੋਟਿਕਸ ਕੰਟਰੋਲ ਬਿਊਰੋ (HSNCB) ਵਿੱਚ ਭੇਜਿਆ ਗਿਆ ਹੈ। ਯਮੁਨਾਨਗਰ ਤੋਂ ਜਸਮੇਰ ਗੁਲੀਆ ਨੂੰ ਸੋਨੀਪਤ ਅਤੇ ਰਵੀਕਾਂਤ ਨੂੰ ਪੰਚਕੂਲਾ ਵਿੱਚ ਤਾਇਨਾਤੀ ਮਿਲੀ ਹੈ। ਕੁਰੂਕਸ਼ੇਤਰ ਤੋਂ ਬਲਜੀਤ ਸਿੰਘ ਨੂੰ ਪੰਚਕੂਲਾ ਭੇਜਿਆ ਗਿਆ ਹੈ, ਜਦਕਿ ਪਾਣੀਪਤ ਤੋਂ ਵਿਜੇ ਅਤੇ ਫੂਲ ਕੁਮਾਰ ਨੂੰ ਗੁਰੂਗ੍ਰਾਮ ਵਿੱਚ ਨਿਯੁਕਤ ਕੀਤਾ ਗਿਆ ਹੈ।

Related Post

ਗ੍ਰੀਵੈਂਸ ਕਮੇਟੀ ਦੌਰਾਨ ਮੰਤਰੀ ਸਾਬ੍ਹ ਵੱਲੋਂ ਵੱਡਾ ਐਕਸ਼ਨ! ਖੜ੍ਹੇ ਪੈਰੀਂ ਮਹਿਲਾ ਥਾਣਾ SHO-ASI ਸਸਪੈਂਡ, ਜਾਣੋ ਪੂਰਾ ਮਾਮਲਾ…
ਸਿਹਤ ਵਿਭਾਗ ‘ਚ ਮੱਚੀ ਤਰਥੱਲੀ! CMO ਸਣੇ 8 ਡਾਕਟਰਾਂ 'ਤੇ ਹੋਵੇਗੀ ਕਾਰਵਾਈ, ਹੈਲਥ ਵਿਭਾਗ ਵੱਲੋਂ ਚਾਰਜਸ਼ੀਟ ਕਰਨ ਦੇ ਹੁਕਮ
PM ਮੋਦੀ ਵੱਲੋਂ ਹਰਿਆਣਾ ਨੂੰ ਵੱਡੀ ਸੌਗਾਤ! ਦੇਸ਼ ਦੀ ਪਹਿਲੀ ਹਾਈਡ੍ਰੋਜਨ ਟ੍ਰੇਨ ਨੂੰ ਹਰੀ ਝੰਡੀ, ਜੀਂਦ-ਸੋਨੀਪਤ ਵਿਚਕਾਰ ਚੱਲੀ ਰੇਲ
PM ਮੋਦੀ ਕਰਨ ਜਾ ਰਹੇ ਦੇਸ਼ ਦੀ ਪਹਿਲੀ ਹਾਈਡ੍ਰੋਜਨ ਟ੍ਰੇਨ ਦਾ ਉਦਘਾਟਨ, ਵਿਰੋਧੀ ਪਾਰਟੀਆਂ ਨੇ 'ਈਕੋ-ਫ੍ਰੈਂਡਲੀ' ਦਾਅਵੇ ਨੂੰ ਦੱਸਿਆ 'ਅੱਖਾਂ 'ਚ ਧੂੜ'
ਪੁਲਿਸ ਵਿਭਾਗ ‘ਚ ਹਲਚਲ! 9 ਆਈਪੀਐਸ ਅਫ਼ਸਰਾਂ ਦੇ ਹੋਏ ਤਬਾਦਲੇ, ਏਟੀਐਸ ਅਤੇ ਜੇਲ੍ਹ ਵਿਭਾਗ ‘ਚ ਵੀ ਵੱਡੇ ਬਦਲਾਅ, ਦੇਖੋ ਲਿਸਟ
IDFC ਬੈਂਕ ਘੁਟਾਲੇ ਮਾਮਲੇ ਨਵੇਂ ਅਪਡੇਟ: CBI ਵੱਲੋਂ ਵੱਡਾ ਐਕਸ਼ਨ; 2 ਹੋਰ ਮੁਲਜ਼ਮ ਗ੍ਰਿਫ਼ਤਾਰ

© Copyright Galactic Television & Communications Pvt. Ltd. 2026. All rights reserved.