ਬਸਪਾ ਦਾ ਗੁਰਦਾਸਪੁਰ 'ਚ ਵੱਡਾ ਧਮਾਕਾ: 29 ਵਾਰਡਾਂ 'ਤੇ ਇਕੱਲਿਆਂ ਲੜੇਗੀ ਚੋਣ; ਜ਼ਿਲ੍ਹਾ ਪ੍ਰਧਾਨ ਅਤੇ ਲੋਕ ਸਭਾ ਇੰਚਾਰਜ ਕੀਤੇ ਨਿਯੁਕਤ

By:  Lajwinder Kaur May 2nd 2026 01:22 PM -- Updated: May 2nd 2026 01:47 PM

ਬਹੁਜਨ ਸਮਾਜ ਪਾਰਟੀ (ਬਸਪਾ) ਨੇ ਗੁਰਦਾਸਪੁਰ ਵਿੱਚ ਆਪਣੀਆਂ ਸਰਗਰਮੀਆਂ ਤੇਜ਼ ਕਰ ਦਿੱਤੀਆਂ ਹਨ। ਪਾਰਟੀ ਨੇ ਐਲਾਨ ਕੀਤਾ ਹੈ ਕਿ ਆਉਣ ਵਾਲੀਆਂ ਨਗਰ ਕੌਂਸਲ ਚੋਣਾਂ ਵਿੱਚ ਗੁਰਦਾਸਪੁਰ ਸ਼ਹਿਰ ਦੀਆਂ ਸਾਰੀਆਂ 29 ਵਾਰਡਾਂ 'ਤੇ ਆਪਣੇ ਉਮੀਦਵਾਰ ਚੋਣ ਮੈਦਾਨ ਵਿੱਚ ਉਤਾਰੇ ਜਾਣਗੇ।

ਸਾਰੀਆਂ ਸੀਟਾਂ 'ਤੇ ਚੋਣ ਲੜੇਗੀ

ਇਹ ਅਹਿਮ ਐਲਾਨ ਅੱਜ ਜ਼ਿਲ੍ਹਾ ਇਕਾਈ ਵੱਲੋਂ ਸੁਰਿੰਦਰ ਚੌਧਰੀ ਨੂੰ ਜ਼ਿਲ੍ਹਾ ਪ੍ਰਧਾਨ ਅਤੇ ਜੇ.ਪੀ. ਭਗਤ ਨੂੰ ਲੋਕ ਸਭਾ ਹਲਕਾ ਗੁਰਦਾਸਪੁਰ ਦਾ ਇੰਚਾਰਜ ਨਿਯੁਕਤ ਕੀਤੇ ਜਾਣ ਤੋਂ ਬਾਅਦ ਕੀਤਾ ਗਿਆ। ਨਵੇਂ ਨਿਯੁਕਤ ਅਹੁਦੇਦਾਰਾਂ ਨੇ ਕਿਹਾ ਕਿ ਸਿਰਫ਼ ਗੁਰਦਾਸਪੁਰ ਹੀ ਨਹੀਂ, ਸਗੋਂ ਲੋਕ ਸਭਾ ਹਲਕੇ ਦੇ ਬਾਕੀ ਸ਼ਹਿਰਾਂ ਵਿੱਚ ਵੀ ਪਾਰਟੀ ਲਗਭਗ ਸਾਰੀਆਂ ਸੀਟਾਂ 'ਤੇ ਚੋਣ ਲੜੇਗੀ। ਇਸ ਤੋਂ ਇਲਾਵਾ, ਹਾਈ ਕਮਾਂਡ ਦੇ ਨਿਰਦੇਸ਼ਾਂ ਅਨੁਸਾਰ ਆਗਾਮੀ ਵਿਧਾਨ ਸਭਾ ਚੋਣਾਂ ਵਿੱਚ ਵੀ ਜ਼ਿਲ੍ਹੇ ਦੇ ਵੱਖ-ਵੱਖ ਹਲਕਿਆਂ ਤੋਂ ਉਮੀਦਵਾਰ ਖੜ੍ਹੇ ਕੀਤੇ ਜਾਣਗੇ।


ਨਵੇਂ ਬਣੇ ਜ਼ਿਲ੍ਹਾ ਪ੍ਰਧਾਨ ਸੁਰਿੰਦਰ ਚੌਧਰੀ ਅਤੇ ਇੰਚਾਰਜ ਜੇ.ਪੀ. ਭਗਤ ਨੇ ਕਿਹਾ ਕਿ ਲੋਕਾਂ ਦਾ ਦੂਜੀਆਂ ਸਿਆਸੀ ਪਾਰਟੀਆਂ ਤੋਂ ਮੋਹ ਭੰਗ ਹੋ ਚੁੱਕਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਲੋਕ ਹੁਣ ਬਦਲ ਦੀ ਤਲਾਸ਼ ਵਿੱਚ ਹਨ ਅਤੇ ਬਹੁਜਨ ਸਮਾਜ ਪਾਰਟੀ ਇੱਕ ਮਜ਼ਬੂਤ ਬਦਲ ਵਜੋਂ ਉੱਭਰ ਕੇ ਸਾਹਮਣੇ ਆਵੇਗੀ।


Related Post

ਗੁਰਦਾਸਪੁਰ ‘ਚ ਬਣੇਗਾ ਸ਼ਾਨਦਾਰ 'ਵਿਰਾਸਤ-ਏ-ਗੁਰਦਾਸਪੁਰ' ਆਡੀਟੋਰੀਅਮ, 9 ਕਰੋੜ ਦੀ ਲਾਗਤ ਨਾਲ ਬਦਲੇਗੀ ਸ਼ਹਿਰ ਦੀ ਨੁਹਾਰ
ਡਿਪਟੀ ਕਮਿਸ਼ਨਰ ਗੁਰਦਾਸਪੁਰ ਕੰਪਲੈਕਸ ਨੂੰ ਬੰਬ ਨਾਲ ਉਡਾਉਣ ਦੀ ਧਮਕੀ: ਈਮੇਲ ਮਿਲਣ ਤੋਂ ਬਾਅਦ ਦਫ਼ਤਰ ਕਰਾਏ ਗਏ ਖਾਲੀ, ਮਚੀ ਹਫ਼ੜਾ-ਦਫ਼ੜੀ
ਗੁਰਦਾਸਪੁਰ ਦੇ ਸਰਹੱਦੀ ਪਿੰਡਾਂ ‘ਚ ਖ਼ਤਰੇ ਦੀ ਘੰਟੀ: ਲਗਾਤਾਰ ਪੈ ਰਹੀ ਬਰਸਾਤ ਨੇ ਵਧਾਈ ਲੋਕਾਂ ਦੀ ਚਿੰਤਾ, ਮੰਡਰਾਉਣ ਲੱਗਾ ਹੜ੍ਹਾਂ ਦਾ ਖਤਰਾ, BSF ਪੋਸਟਾਂ ਵੀ ਪ੍ਰਭਾਵਿਤ
ਗੁਰਦਾਸਪੁਰ ਤੋਂ ਹੈਰਾਨ ਕਰਨ ਵਾਲਾ ਮਾਮਲਾ! ਕੈਨੇਡਾ ਭੇਜਣ ਦੇ ਨਾਂ 'ਤੇ ਥਾਈਲੈਂਡ 'ਚ ਨੌਜਵਾਨ ਨੂੰ ਬਣਾਇਆ ਬੰਧਕ, ਪਰਿਵਾਰ ਨੇ ਏਜੰਟ ਦਾ ਦਫ਼ਤਰ ਘੇਰਿਆ
ਗੋਲੀਆਂ ਦੀ ਠਾਹ-ਠਾਹ ਨਾਲ ਦਹਿਲਿਆ ਬਟਾਲਾ; ਜ਼ਮੀਨੀ ਵਿਵਾਦ ਨੇ ਧਾਰਿਆ ਖੂਨੀ ਰੂਪ, ਭਤੀਜੇ ਨੇ ਉਜਾੜਿਆ ਚਾਚੇ ਦਾ ਘਰ, 4 ਦੀ ਮੌਤ
ਸਿਆਸੀ ਗਲਿਆਰਿਆਂ ‘ਚ ਹਲਚਲ! ਭਾਜਪਾ ਆਗੂ 'ਤੇ ਚੱਲੀਆਂ ਗੋਲੀਆਂ, 2 ਕਰੋੜ ਦੀ ਫਿਰੌਤੀ ਦੀ ਮੰਗ ਕਰਦੇ ਹੋਏ ਬੋਲੇ-'ਅਜੇ ਇਹ ਟ੍ਰੇਲਰ ਹੈ, 10 ਦਿਨਾਂ 'ਚ...'

© Copyright Galactic Television & Communications Pvt. Ltd. 2026. All rights reserved.