ਪੰਜਾਬੀ ਇੰਡਸਟਰੀ ਦੇ ਸਿਤਾਰੇ ਅੱਜ ਸ਼ਾਮ ਮੋਹਾਲੀ ’ਚ ਲਗਾਉਣਗੇ ਰੌਣਕਾਂ, PEFA 2026 ’ਚ ਦਿੱਗਜ ਕਲਾਕਾਰਾਂ ਨੂੰ ਕੀਤਾ ਜਾਏਗਾ ਸਨਮਾਨਿਤ
ਲਓ ਜੀ ਅੱਜ ਦੀ ਸ਼ਾਮ ਬਹੁਤ ਹੀ ਖਾਸ ਹੋਣ ਜਾ ਰਹੀ ਹੈ, ਬਸ ਉਡੀਕ ਦੀਆਂ ਕੁੱਝ ਹੀ ਘੜੀਆਂ ਹੀ ਬਾਕੀ ਹਨ। PEFA 2026 ਨੂੰ ਲੈ ਕੇ ਕਲਾਕਾਰਾਂ ਚ ਕਾਫੀ ਉਤਸ਼ਾਹ ਹੈ। ਇਸ ਸ਼ਾਨਦਾਰ ਪ੍ਰੋਗਰਾਮ ਦਾ ਆਯੋਜਨ ਅੱਜ ਸ਼ਾਮ ਨੂੰ ਮੁਹਾਲੀ ਦੇ ਸੀ.ਜੀ.ਸੀ. ਲਾਂਡਰਾ (CGC Landran) ਵਿਖੇ ਹੋਣ ਜਾ ਰਿਹਾ ਹੈ।
ਪੰਜਾਬੀ ਮਨੋਰੰਜਨ ਜਗਤ ਦੇ ਸਭ ਤੋਂ ਵੱਡੇ ਅਤੇ ਉਡੀਕੇ ਜਾਣ ਵਾਲੇ ਐਵਾਰਡ ਸਮਾਰੋਹ ‘ਪੀ.ਈ.ਐੱਫ.ਏ. 2026’ (PEFA 2026 – Punjabi Entertainment Festival & Awards) ਦਾ ਸ਼ਾਨਦਾਰ ਆਯੋਜਨ ਅੱਜ ਸ਼ਾਮ ਨੂੰ ਮੁਹਾਲੀ ਦੇ ਸੀ.ਜੀ.ਸੀ. ਲਾਂਡਰਾ (CGC Landran) ਵਿਖੇ ਹੋਣ ਜਾ ਰਿਹਾ ਹੈ। ਇਸ ਮਹਾਂ-ਸਮਾਰੋਹ ਵਿੱਚ ਪੰਜਾਬੀ ਫ਼ਿਲਮ ਇੰਡਸਟਰੀ ਅਤੇ ਸੰਗੀਤ ਜਗਤ ਦੇ ਨਾਮੀ ਸਿਤਾਰੇ ਵੱਡੀ ਗਿਣਤੀ ਵਿੱਚ ਸ਼ਿਰਕਤ ਕਰਨਗੇ।
ਪੰਜਾਬੀ ਇੰਡਸਟਰੀ ਦੇ ਨਾਮੀ ਸਿਤਾਰੇ ਵਧਾਉਣਗੇ ਰੌਣਕ
ਇਸ ਵਿਸ਼ੇਸ਼ ਅਵਾਰਡ ਸਮਾਰੋਹ ਵਿੱਚ ਪੰਜਾਬੀ ਸਿਨੇਮਾ ਅਤੇ ਸੰਗੀਤ ਦੀਆਂ ਕਈ ਦਿੱਗਜ ਹਸਤੀਆਂ ਪਹੁੰਚ ਰਹੀਆਂ ਹਨ। ਇਸ ਸ਼ੋਅ ਵਿੱਚ ਸਰਗੁਨ ਮਹਿਤਾ, ਬਿੰਨੂ ਢਿੱਲੋਂ, ਕਰਮਜੀਤ ਅਨਮੋਲ, ਮੈਂਡੀ ਤੱਖਰ, ਜਸਬੀਰ ਜੱਸੀ, ਗੁਰਲੇਜ ਅਖ਼ਤਰ, ਕੁਲਵਿੰਦਰ ਕੈਲੀ, ਹਰਦੀਪ ਗਰੇਵਾਲ, ਜੈਸਮੀਨ ਭਸੀਨ ਸਮੇਤ ਤਮਾਮ ਉੱਘੇ ਕਲਾਕਾਰ ਸ਼ਾਮਲ ਹੋਣਗੇ। ਇਸ ਦੌਰਾਨ ਪੰਜਾਬੀ ਸੰਗੀਤ ਅਤੇ ਫ਼ਿਲਮਾਂ ਦੇ ਖੇਤਰ ਵਿੱਚ ਆਪਣਾ ਅਮੁੱਲ ਯੋਗਦਾਨ ਪਾਉਣ ਵਾਲੀਆਂ ਸ਼ਖ਼ਸੀਅਤਾਂ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਜਾਵੇਗਾ।
ਸਰਗੁਨ ਮਹਿਤਾ ਤੋਂ ਲੈ ਕੇ ਜੈਸਮੀਨ ਭਸੀਨ ਨੇ ਵੀ ਖ਼ੁਦ ਆਪਣੇ ਪ੍ਰਸ਼ੰਸਕਾਂ ਨੂੰ ਇਸ ਸ਼ਾਨਦਾਰ ਮੇਲੇ ਦਾ ਹਿੱਸਾ ਬਣਨ ਦਾ ਖ਼ੁੱਲ੍ਹਾ ਸੱਦਾ ਦਿੱਤਾ ਹੈ ਅਤੇ ਸਾਰਿਆਂ ਨੂੰ ਇਸ ਸ਼ਾਨਦਾਰ ਸ਼ਾਮ ਦਾ ਆਨੰਦ ਮਾਣਨ ਦੀ ਅਪੀਲ ਕੀਤੀ ਹੈ।
‘ਰੰਗਲੇ ਸਰਦਾਰ’ ਬੰਨ੍ਹਣਗੇ ਸਮਾਂ, ਵੱਡੀ ਗਿਣਤੀ ‘ਚ ਪਹੁੰਚਣਗੇ ਦਰਸ਼ਕ
ਸਮਾਰੋਹ ਨੂੰ ਹੋਰ ਵੀ ਯਾਦਗਾਰੀ ਬਣਾਉਣ ਲਈ ਪੰਜਾਬੀ ਇੰਡਸਟਰੀ ਦੇ ਪ੍ਰਸਿੱਧ ਗਾਇਕ ਅਤੇ ਕਲਾਕਾਰ ਲਾਈਵ ਪਰਫ਼ਾਰਮੈਂਸ ਦੇਣਗੇ, ਜੋ ਉੱਥੇ ਮੌਜੂਦ ਸੈਲਾਨੀਆਂ ਅਤੇ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕਰਨਗੇ। ਰੰਗਲੇ ਸਰਦਾਰ ਸਣੇ ਕਈ ਹੋਰ ਕਲਾਕਾਰ ਆਪਣੀ ਸ਼ਾਨਦਾਰ ਪ੍ਰਫਾਰਮੈਂਸ ਦੇ ਨਾਲ ਇਸ ਸ਼ਾਮ ਨੂੰ ਚਾਰ-ਚੰਨ ਲਗਾਉਣਗੇ। ਪ੍ਰਬੰਧਕਾਂ ਵੱਲੋਂ ਮਿਲੀ ਜਾਣਕਾਰੀ ਮੁਤਾਬਕ PEFA 2026 ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ ਅਤੇ ਇਸ ਵਿਸ਼ੇਸ਼ ਸਮਾਗਮ ਲਈ ਵੱਡੀ ਗਿਣਤੀ ਦੇ ਵਿੱਚ ਲੋਕਾਂ ਦੇ ਬੈਠਣ ਦਾ ਵਿਸ਼ਾਲ ਪੰਡਾਲ ਸਜਾਇਆ ਗਿਆ ਹੈ।
ਪ੍ਰੋਗਰਾਮ ਦੇ ਮੁੱਖ ਵੇਰਵੇ:
ਤਾਰੀਖ਼: 5 ਅਕਤੂਬਰ 2026 (ਸੋਮਵਾਰ)
ਸਮਾਂ: ਸ਼ਾਮ 6:00 ਵਜੇ ਤੋਂ ਸ਼ੁਰੂ
ਸਥਾਨ: ਸੀ.ਜੀ.ਸੀ. ਲਾਂਡਰਾ (CGC Landran), ਮੁਹਾਲੀ
ਪੰਜਾਬੀ ਮਨੋਰੰਜਨ ਪ੍ਰੇਮੀਆਂ ਲਈ ਇਹ ਸ਼ਾਮ ਬਹੁਤ ਹੀ ਖ਼ਾਸ ਹੋਣ ਵਾਲੀ ਹੈ, ਜਿੱਥੇ ਕਲਾ, ਸੰਗੀਤ ਅਤੇ ਸਿਨੇਮਾ ਦਾ ਅਦਭੁਤ ਸੰਗਮ ਦੇਖਣ ਨੂੰ ਮਿਲੇਗਾ।