ਹੈਲੀਕਾਪਟਰ ਕ੍ਰੈਸ਼ 'ਚ ਮਾਰਿਆ ਗਿਆ ਨਾਮੀ ਗਾਇਕ; ਦੋ ਹੈਲੀਕਾਪਟਰ ਆਪਸ ‘ਚ ਟਕਰਾਏ, ਦਿੱਗਜ YouTuber ਦੀ ਵੀ ਮੌਤ, ਮਨੋਰੰਜਨ ਜਗਤ ‘ਚ ਸੋਗ ਦੀ ਲਹਿਰ…

By:  Lajwinder Kaur June 15th 2026 02:46 PM -- Updated: June 15th 2026 02:52 PM

ਸੰਗੀਤ ਜਗਤ ਤੋਂ ਬਹੁਤ ਹੀ ਦੁਖਦਾਇਕ ਖਬਰ ਸਾਹਮਣੇ ਆਈ ਹੈ। ਜਿੱਥੇ ਦੁਨੀਆ ਦੇ ਚਰਚਿਤ ਗਾਇਕ ਅਤੇ ਨਾਮੀ ਯੂਟਿਊਬਰ ਦੀ ਮੌਤ ਹੋ ਗੀ ਹੈ। ਮਿਲੀ ਜਾਣਕਾਰੀ ਅਨੁਸਾਰ ਬ੍ਰਾਜ਼ੀਲ ਵਿੱਚ ਇੱਕ ਹੈਲੀਕਾਪਟਰ ਹਾਦਸੇ ਵਿੱਚ ਗਾਇਕ ਅਤੇ ਗੀਤਕਾਰ ਓਲੀਵਰ ਟ੍ਰੀ ਦੀ ਮੌਤ ਹੋ ਗਈ ਹੈ। ਉਹ 32 ਸਾਲ ਦੇ ਸਨ। ਇਸ ਭਿਆਨਕ ਹਾਦਸੇ ਵਿੱਚ ਕੁੱਲ ਛੇ ਲੋਕਾਂ ਦੀ ਜਾਨ ਚਲੀ ਗਈ। ਮ੍ਰਿਤਕਾਂ ਵਿੱਚ ਓਲੀਵਰ ਟ੍ਰੀ, ਅਰਜਨਟੀਨਾ ਦੇ ਯੂਟਿਊਬਰ ਗੈਸਪਰ ਪ੍ਰਿਮ (ਗੈਸਪੀ), ਲੂਕਾਸ ਵਿਗਨੇਲ, ਲੂਕਾਸ ਬ੍ਰਿਟੋ ਚਾਵੇਸ ਅਤੇ ਪਾਇਲਟ ਐਲੇਗਜ਼ੈਂਡਰੇ ਸੂਜ਼ਾ ਅਤੇ ਚਾਰਲਸ ਮਾਰਸੀਲੈਕ ਸ਼ਾਮਲ ਸਨ।

ਹਾਦਸੇ ਦੇ ਸਮੇਂ ਓਲੀਵਰ ਟ੍ਰੀ ਅੰਤਰਰਾਸ਼ਟਰੀ ਟੂਰ 'ਤੇ ਸਨ। ਉਨ੍ਹਾਂ ਨੇ 6 ਜੂਨ ਨੂੰ ਸਾਓ ਪਾਓਲੋ ਵਿੱਚ ਪਰਫਾਰਮ ਕੀਤਾ ਸੀ ਅਤੇ 1 ਜੁਲਾਈ ਨੂੰ ਲਿਸਬਨ ਵਿੱਚ ਉਨ੍ਹਾਂ ਦਾ ਪ੍ਰੋਗਰਾਮ ਹੋਣਾ ਸੀ। ਇਸ ਤੋਂ ਇਲਾਵਾ ਉਨ੍ਹਾਂ ਦੇ ਸਪੇਨ, ਆਸਟ੍ਰੀਆ, ਅਮਰੀਕਾ ਅਤੇ ਚੀਨ ਵਿੱਚ ਵੀ ਸ਼ੋਅ ਸਨ। ਓਲੀਵਰ ਟ੍ਰੀ ਆਪਣੇ ਅਲਟਰਨੇਟਿਵ, ਪੌਪ ਅਤੇ ਇਲੈਕਟ੍ਰਾਨਿਕ ਸੰਗੀਤ ਦੇ ਮਿਸ਼ਰਣ ਲਈ ਜਾਣੇ ਜਾਂਦੇ ਸਨ। ਉਨ੍ਹਾਂ ਨੂੰ ‘ਲਾਈਫ ਗੋਜ਼ ਓਨ’ ਅਤੇ ‘ਮਿਸ ਯੂ’ ਵਰਗੇ ਗੀਤਾਂ ਨਾਲ ਦੁਨੀਆ ਭਰ ਵਿੱਚ ਵੱਡੀ ਪਛਾਣ ਮਿਲੀ ਸੀ।


ਇੰਝ ਆਸਮਾਨ ‘ਚ ਵਾਪਰਿਆ ਹਾਦਸਾ

ਨਿਊਜ਼ ਏਜੰਸੀ ANI ਦੀ ਰਿਪੋਰਟ ਦੇ ਅਨੁਸਾਰ, ਇਹ ਹਾਦਸਾ ਐਤਵਾਰ ਨੂੰ ਰੀਓ ਡੀ ਜਨੇਰੀਓ ਵਿੱਚ ਵਾਪਰਿਆ, ਜਦੋਂ ਦੋ ਹੈਲੀਕਾਪਟਰ ਹਵਾ ਵਿੱਚ ਆਪਸ ਵਿੱਚ ਟਕਰਾ ਗਏ। ਟੱਕਰ ਤੋਂ ਬਾਅਦ ਦੋਵੇਂ ਏਅਰਕ੍ਰਾਫਟ ਹੇਠਾਂ ਡਿੱਗ ਕੇ ਕਰੈਸ਼ ਹੋ ਗਏ ਅਤੇ ਮੌਕੇ 'ਤੇ ਹੀ ਅੱਗ ਲੱਗ ਗਈ। ਅਧਿਕਾਰੀਆਂ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਹਾਦਸੇ ਦੇ ਅਸਲ ਕਾਰਨਾਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਹਾਦਸੇ ਦੀ ਜਾਂਚ ਵਿੱਚ ਜੁਟੀ ਪੁਲਿਸ

ਰੀਓ ਡੀ ਜਨੇਰੀਓ ਸਟੇਟ ਸਿਵਲ ਪੁਲਿਸ ਨੇ ਪੁਸ਼ਟੀ ਕੀਤੀ ਹੈ ਕਿ ਇਸ ਮਾਮਲੇ ਦੀ ਜਾਂਚ ਚੱਲ ਰਹੀ ਹੈ। ਪੁਲਿਸ ਅਨੁਸਾਰ, ਫੋਰੈਂਸਿਕ ਟੀਮਾਂ ਨੇ ਮੌਕੇ ਦਾ ਮੁਆਇਨਾ ਕੀਤਾ ਹੈ ਅਤੇ ਹੁਣ ਉਹ ਹਵਾਈ ਹਾਦਸਿਆਂ ਦੀ ਰੋਕਥਾਮ ਲਈ ਬਣੀ ਜਾਂਚ ਏਜੰਸੀ ਦੀ ਰਿਪੋਰਟ ਦੀ ਉਡੀਕ ਕਰ ਰਹੇ ਹਨ। ਮ੍ਰਿਤਕਾਂ ਦੀ ਪਛਾਣ ਲਈ ਫੋਰੈਂਸਿਕ ਟੈਸਟ ਵੀ ਕੀਤੇ ਜਾਣਗੇ। ਮਿਲੀ ਜਾਣਕਾਰੀ ਅਨੁਸਾਰ, ਇੱਕ ਹੈਲੀਕਾਪਟਰ ਵਿੱਚ ਸਵਾਰ ਪੰਜ ਵਿਅਕਤੀਆਂ ਅਤੇ ਦੂਜੇ ਹੈਲੀਕਾਪਟਰ ਦੇ ਪਾਇਲਟ ਦੀ ਮੌਤ ਹੋ ਗਈ ਹੈ। ਇਸ ਹਾਦਸੇ ਵਿੱਚ ਕਿਸੇ ਦੇ ਵੀ ਬਚਣ ਦੀ ਕੋਈ ਖ਼ਬਰ ਨਹੀਂ ਹੈ।

2010 ਤੋਂ ਸ਼ੁਰੂ ਹੋਇਆ ਸੀ ਗਾਇਕੀ ਦਾ ਸਫਰ

ਓਲੀਵਰ ਟ੍ਰੀ ਨੇ ਆਪਣੇ ਸੰਗੀਤਕ ਕਰੀਅਰ ਦੀ ਸ਼ੁਰੂਆਤ ਸਾਲ 2010 ਵਿੱਚ ਕੀਤੀ ਸੀ ਅਤੇ ਸ਼ੁਰੂਆਤ ਵਿੱਚ ਉਹ "ਟ੍ਰੀ" ਨਾਮ ਹੇਠ ਗੀਤ ਰਿਲੀਜ਼ ਕਰਦੇ ਸਨ। ਸਾਲ 2017 ਵਿੱਚ ਉਨ੍ਹਾਂ ਦਾ ਗੀਤ "ਵੈਨ ਆਈ ਐਮ ਡਾਊਨ" ਬਹੁਤ ਵਾਇਰਲ ਹੋਇਆ, ਜਿਸ ਤੋਂ ਬਾਅਦ ਉਨ੍ਹਾਂ ਨੇ 'ਅਟਲਾਂਟਿਕ ਰਿਕਾਰਡਸ' ਨਾਲ ਸਮਝੌਤਾ ਕੀਤਾ। 2018 ਵਿੱਚ ਉਨ੍ਹਾਂ ਦੀ EP "ਏਲੀਅਨ ਬੁਆਏ" ਰਿਲੀਜ਼ ਹੋਈ, ਜਿਸ ਨੇ ਉਨ੍ਹਾਂ ਨੂੰ ਵੱਡੀ ਪਛਾਣ ਦਿਵਾਈ। ਉਨ੍ਹਾਂ ਦਾ ਪਹਿਲਾ ਸਟੂਡੀਓ ਐਲਬਮ "ਅਗਲੀ ਇਜ਼ ਬਿਊਟੀਫੁਲ" 2020 ਵਿੱਚ ਆਇਆ, ਜਿਸ ਨੂੰ ਦਰਸ਼ਕਾਂ ਨੇ ਬਹੁਤ ਪਸੰਦ ਕੀਤਾ। ਇਸ ਤੋਂ ਬਾਅਦ 2021 ਵਿੱਚ ਉਨ੍ਹਾਂ ਦਾ ਗੀਤ "ਲਾਈਫ ਗੋਜ਼ ਓਨ" ਅਤੇ 2022 ਵਿੱਚ "ਮਿਸ ਯੂ" ਦੁਨੀਆ ਭਰ ਵਿੱਚ ਸੁਪਰਹਿੱਟ ਸਾਬਤ ਹੋਏ।

ਇੰਸਟਾਗ੍ਰਾਮ 3.3 ਮਿਲੀਅਨ ਫਾਲੋਆਰਜ਼

ਓਲੀਵਰ ਟ੍ਰੀ ਦੀ ਇੰਸਟਾਗ੍ਰਾਮ 'ਤੇ ਬਹੁਤ ਤਕੜੀ ਫੈਨ ਫਾਲੋਇੰਗ ਸੀ। ਇਸ ਮਸ਼ਹੂਰ ਸੰਗੀਤਕਾਰ ਨੇ ਹਾਲ ਹੀ ਵਿੱਚ 6 ਜੂਨ ਨੂੰ ਸਾਓ ਪਾਓਲੋ ਵਿੱਚ ਪਰਫਾਰਮ ਕੀਤਾ ਸੀ ਅਤੇ 1 ਜੁਲਾਈ ਨੂੰ ਪੁਰਤਗਾਲ ਦੇ ਲਿਸਬਨ ਵਿੱਚ ਇੱਕ ਕੰਸਰਟ ਨਾਲ ਆਪਣੇ ਟੂਰ ਨੂੰ ਜਾਰੀ ਰੱਖਣ ਵਾਲੇ ਸਨ। ਇਸ ਤੋਂ ਇਲਾਵਾ ਸਪੇਨ, ਆਸਟ੍ਰੀਆ, ਅਮਰੀਕਾ ਅਤੇ ਚੀਨ ਵਿੱਚ ਵੀ ਉਨ੍ਹਾਂ ਦੇ ਕਈ ਸ਼ੋਅ ਹੋਣੇ ਸਨ। ਓਲੀਵਰ ਟ੍ਰੀ ਪੌਪ ਅਤੇ ਇਲੈਕਟ੍ਰਾਨਿਕ ਸੰਗੀਤ ਦੇ ਨਾਲ ਅਲਟਰਨੇਟਿਵ ਸੰਗੀਤ ਨੂੰ ਮਿਲਾਉਣ ਲਈ ਜਾਣੇ ਜਾਂਦੇ ਸਨ। ਉਨ੍ਹਾਂ ਨੂੰ ‘ਲਾਈਫ ਗੋਜ਼ ਓਨ’ ਅਤੇ ‘ਮਿਸ ਯੂ’ ਵਰਗੇ ਗੀਤਾਂ ਨਾਲ ਦੁਨੀਆ ਭਰ ਵਿੱਚ ਬਹੁਤ ਪ੍ਰਸਿੱਧੀ ਮਿਲੀ ਅਤੇ ਸਮੇਂ ਦੇ ਨਾਲ ਉਨ੍ਹਾਂ ਨੇ ਬਹੁਤ ਵੱਡਾ ਅੰਤਰਰਾਸ਼ਟਰੀ ਪ੍ਰਸ਼ੰਸਕ ਵਰਗ ਬਣਾ ਲਿਆ ਸੀ।

ਮਸ਼ਹੂਰ ਯੂਟਿਊਬਰ ਨੇ ਵੀ ਤੋੜਿਆ ਦਮ


ਅਰਜਨਟੀਨਾ ਦੇ ਮਸ਼ਹੂਰ ਯੂਟਿਊਬਰ ਅਤੇ ਕਾਮੇਡੀਅਨ ਗੈਸਪਰ ਪ੍ਰਿਮ (ਗੈਸਪੀ) 23 ਸਾਲ ਦੇ ਸਨ। ਉਹ ਸੜਕਾਂ 'ਤੇ ਅਣਜਾਣ ਲੋਕਾਂ ਤੋਂ ਮਜ਼ਾਕੀਆ, ਅਜੀਬ ਅਤੇ ਵਿਵਾਦਿਤ ਸਵਾਲ ਪੁੱਛਣ (ਸਟ੍ਰੀਟ ਇੰਟਰਵਿਊ) ਲਈ ਜਾਣੇ ਜਾਂਦੇ ਸਨ। ਯੂਟਿਊਬ 'ਤੇ ਉਨ੍ਹਾਂ ਦੇ 25 ਲੱਖ (2.5 ਮਿਲੀਅਨ) ਤੋਂ ਵੱਧ ਸਬਸਕ੍ਰਾਈਬਰ ਸਨ। 

ਇਸ ਹਾਦਸੇ ਦੇ ਵਿੱਚ ਕਈ ਨਾਮੀ ਹਸਤੀਆਂ ਇਸ ਫਾਨੀ ਸੰਸਾਰ ਤੋਂ ਰੁਖਸਤ ਹੋ ਗਈਆਂ ਹਨ। ਇੰਨੀ ਛੋਟੀ ਉਮਰ ਦੇ ਵਿੱਚ ਚੱਲੇ ਜਾਣ ਕਰਕੇ ਉਨ੍ਹਾਂ ਦੇ ਫੈਨਜ਼ ਨਿਰਾਸ਼ ਅਤੇ ਉਦਾਸ ਹਨ। ਅਜਿਹੇ ਕਲਾਕਾਰਾਂ ਦਾ ਇਸ ਜੱਗ ਤੋਂ ਰੁਖਸਤ ਹੋਣਾ ਕਲਾ ਜਗਤ ਲਈ ਵੱਡਾ ਘਾਟਾ ਹੈ।


Related Post

ਸਿੱਧੂ ਮੂਸੇਵਾਲਾ ਦੇ ਜਨਮਦਿਨ ਮੌਕੇ ਭਾਵੁਕ ਹੋਏ ਮਾਪੇ; ਪਿਤਾ ਨੇ ਲਿਖਿਆ ‘ਮੇਰਾ ਪੁੱਤ ਅੱਜ ਵੀ ਲੋਕਾਂ ਦੇ ਦਿਲਾਂ ‘ਚ ਜਿਉਂਦਾ ਹੈ’
ਗੁਰੂ ਰੰਧਾਵਾ ਦੇ ਜਿੰਮ ਦੇ ਬਾਹਰ ਚੱਲੀਆਂ ਤਾਬੜ-ਤੋੜ ਗੋਲੀਆਂ, ਲਾਰੈਂਸ ਗੈਂਗ ਨੇ ਲਈ ਜ਼ਿੰਮੇਵਾਰੀ, ਇਲਾਕੇ ‘ਚ ਫੈਲੀ ਦਹਿਸ਼ਤ
ਮਿਊਜ਼ਿਕ ਜਗਤ ਤੋਂ ਦੁਖਦਾਇਕ ਖਬਰ! ਭਰੀ ਜਵਾਨੀ ‘ਚ ਗਾਇਕ ਦੀ ਹਾਰਟ ਅਟੈਕ ਨਾਲ ਮੌਤ, ਪਤਨੀ ਤੇ ਬੱਚਿਆਂ ਦਾ ਰੋ-ਰੋ ਬੁਰਾ ਹਾਲ…
ਪੰਜਾਬੀ ਸਿਨੇਮਾ ਨੂੰ ਵੱਡਾ ਘਾਟਾ! ਖੁੱਲ੍ਹਾ ਨਾਲਾ ਬਣਿਆ ‘ਕਾਲ’, ਪੰਜਾਬੀ ਅਦਾਕਾਰਾ ਦੇ ਪਤੀ ਦੀ ਇੰਝ ਗਈ ਜਾਨ…ਪਰ ਜਾਂਦੇ-ਜਾਂਦੇ ਵੀ ਕਰ ਗਏ ਇਹ ਨੇਕ ਕੰਮ
ਪੰਜਾਬੀ ਸਿਨੇਮਾ ਜਗਤ ਤੋਂ ਮੰਦਭਾਗੀ ਖਬਰ! ਪੰਜਾਬੀ ਅਦਾਕਾਰਾ ਗੁਰਪ੍ਰੀਤ ਕੌਰ ਭੰਗੂ ਦੇ ਪਤੀ ਸਵਰਨ ਸਿੰਘ ਭੰਗੂ ਦਾ ਦਿਹਾਂਤ….ਮਨੋਰੰਜਨ ਜਗਤ ‘ਚ ਸੋਗ ਦੀ ਲਹਿਰ
ਰੈਪਰ ਬਾਦਸ਼ਾਹ ਨੂੰ ਵੱਡਾ ਝਟਕਾ! ਤੁਰੰਤ ਕਲੱਬ ਹੋਇਆ ਸੀਲ, ਜਾਣੋ ਵਜ੍ਹਾ…

© Copyright Galactic Television & Communications Pvt. Ltd. 2026. All rights reserved.