Guru Randhawa: ਗਾਇਕ ਗੁਰੂ ਰੰਧਾਵਾ ਨੂੰ ਹਾਈਕੋਰਟ ਤੋਂ ਵੱਡੀ ਰਾਹਤ: 'ਸਿਰਾ' ਗਾਣੇ ਖ਼ਿਲਾਫ਼ ਚੱਲ ਰਹੀ ਕਾਰਵਾਈ 'ਤੇ ਰੋਕ, ਜਾਣੋ ਪੂਰਾ ਮਾਮਲਾ ਹੈ ਕੀ?

By:  Lajwinder Kaur March 23rd 2026 12:29 PM -- Updated: March 23rd 2026 12:45 PM

ਪਿਛਲੇ ਕੁੱਝ ਸਮੇਂ ਤੋਂ ਕਈ ਪੰਜਾਬੀ ਗਾਇਕ ਆਪਣੇ ਗੀਤਾਂ ਨੂੰ ਲੈ ਕੇ ਕਾਨੂੰਨੀ ਝਮੇਲੇ ਦੇ ਵਿੱਚ ਫਸਦੇ ਹੋਏ ਨਜ਼ਰ ਆ ਰਹੇ ਹਨ। ਪੰਜਾਬੀ ਪੌਪ ਸਟਾਰ ਗੁਰੂ ਰੰਧਾਵਾ ਲਈ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਤੋਂ ਵੱਡੀ ਰਾਹਤ ਦੀ ਖ਼ਬਰ ਸਾਹਮਣੇ ਆਈ ਹੈ। ਅਦਾਲਤ ਨੇ ਉਨ੍ਹਾਂ ਦੇ ਗਾਣੇ 'ਸਿਰਾ' (Sirra) ਨੂੰ ਲੈ ਕੇ ਚੱਲ ਰਹੇ ਇੱਕ ਅਪਰਾਧਿਕ ਮਾਮਲੇ ਵਿੱਚ ਸਾਰੀਆਂ ਕਾਰਵਾਈਆਂ 'ਤੇ ਫਿਲਹਾਲ ਰੋਕ ਲਗਾ ਦਿੱਤੀ ਹੈ। ਸੁਣਵਾਈ ਦੌਰਾਨ ਜਸਟਿਸ ਸੂਰਜ ਪ੍ਰਤਾਪ ਸਿੰਘ ਨੇ ਸਮਰਾਲਾ ਦੀ ਟਰਾਇਲ ਕੋਰਟ ਦੇ ਹੁਕਮਾਂ ਨੂੰ ਪ੍ਰਕਿਰਿਆਤਮਕ ਤੌਰ 'ਤੇ ਗਲਤ ਕਰਾਰ ਦਿੱਤਾ ਹੈ।

ਸੁਣਵਾਈ ਦੇ ਦੌਰਾਨ ਗੁਰੂ ਰੰਧਾਵਾ ਦੇ ਵਕੀਲਾਂ, ਤੇਜੇਸ਼ਵਰ ਸਿੰਘ ਅਤੇ ਤਰੁਸ਼ੀ ਮੋਂਗਾ ਨੇ ਦਲੀਲ ਦਿੱਤੀ ਕਿ ਹੇਠਲੀ ਅਦਾਲਤ ਨੇ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ (BNSS) ਦੇ ਲਾਜ਼ਮੀ ਨਿਯਮਾਂ ਦੀ ਅਣਦੇਖੀ ਕੀਤੀ ਹੈ। ਕਾਨੂੰਨ ਮੁਤਾਬਕ, ਕਿਸੇ ਵੀ ਮੁਲਜ਼ਮ ਨੂੰ ਨੋਟਿਸ ਜਾਰੀ ਕਰਨ ਤੋਂ ਪਹਿਲਾਂ ਸ਼ਿਕਾਇਤਕਰਤਾ ਦੇ ਮੁੱਢਲੇ ਸਬੂਤ (Preliminary Evidence) ਦਰਜ ਕਰਨਾ ਲਾਜ਼ਮੀ ਹੁੰਦਾ ਹੈ, ਜੋ ਕਿ ਇਸ ਮਾਮਲੇ ਵਿੱਚ ਨਹੀਂ ਕੀਤਾ ਗਿਆ ਸੀ।

ਅਦਾਲਤ ਨੇ ਇਸ ਮਾਮਲੇ ਵਿੱਚ ਕਾਨੂੰਨੀ ਪ੍ਰਕਿਰਿਆ ਦੀ ਵੱਡੀ ਚੂਕ ਨੂੰ ਸਵੀਕਾਰ ਕੀਤਾ ਹੈ। ਹਾਈ ਕੋਰਟ ਨੇ ਮੰਨਿਆ ਕਿ ਬਿਨਾਂ ਸਬੂਤਾਂ ਦੀ ਮੁਢਲੀ ਜਾਂਚ ਕੀਤੇ ਸਿੱਧੇ ਤੌਰ 'ਤੇ ਨੋਟਿਸ ਜਾਰੀ ਕਰਨਾ ਕਾਨੂੰਨੀ ਤੌਰ 'ਤੇ ਗਲਤ ਹੈ।

ਗਾਇਕ ਨੇ ਕੋਰਟ ਅੱਗੇ ਰੱਖਿਆ ਆਪਣਾ ਪੱਖ

ਗਾਇਕ ਦੀ ਕਾਨੂੰਨੀ ਟੀਮ ਨੇ ਅਦਾਲਤ ਵਿੱਚ ਸਪੱਸ਼ਟ ਕੀਤਾ ਕਿ ਗੁਰੂ ਰੰਧਾਵਾ ਦਾ ਇਰਾਦਾ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ ਬਿਲਕੁਲ ਨਹੀਂ ਸੀ। ਕਾਨੂੰਨੀ ਨੋਟਿਸ ਮਿਲਦੇ ਹੀ ਗਾਇਕ ਨੇ ਨਾ ਸਿਰਫ਼ ਉਸ ਦਾ ਜਵਾਬ ਦਿੱਤਾ, ਸਗੋਂ ਡਿਜੀਟਲ ਪਲੇਟਫਾਰਮਾਂ ਤੋਂ ਵਿਵਾਦਿਤ ਸਮੱਗਰੀ ਨੂੰ ਹਟਾਉਣ ਜਾਂ ਸੋਧਣ ਦਾ ਭਰੋਸਾ ਵੀ ਦਿੱਤਾ ਅਤੇ ਉਸ 'ਤੇ ਅਮਲ ਵੀ ਕੀਤਾ।

ਹੁਣ 16 ਜੁਲਾਈ 'ਤੇ ਟਿਕੀਆਂ ਨਜ਼ਰਾਂ

ਹਾਈ ਕੋਰਟ ਨੇ ਹੁਣ ਇਸ ਮਾਮਲੇ ਨਾਲ ਸਬੰਧਤ ਸਾਰੀਆਂ ਧਿਰਾਂ ਨੂੰ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ ਹੈ। ਇਸ ਕੇਸ ਦੀ ਅਗਲੀ ਸੁਣਵਾਈ 16 ਜੁਲਾਈ 2026 ਨੂੰ ਹੋਵੇਗੀ। ਅਦਾਲਤ ਨੇ ਸਪੱਸ਼ਟ ਕੀਤਾ ਹੈ ਕਿ ਉਦੋਂ ਤੱਕ ਸਮਰਾਲਾ ਦੀ ਟਰਾਇਲ ਕੋਰਟ ਵਿੱਚ ਚੱਲ ਰਹੀ ਸਾਰੀ ਕਾਰਵਾਈ ਮੁਲਤਵੀ (ਸਟੇਅ) ਰਹੇਗੀ।

ਧਾਰਮਿਕ ਪਰੰਪਰਾਵਾਂ ਅਤੇ ਸਮਾਜ ਦਾ ਦਿਲੋਂ ਸਤਿਕਾਰ ਕਰਦਾ ਹਾਂ-ਗੁਰੂ ਰੰਧਾਵਾ

ਗਾਇਕ ਗੁਰੂ ਰੰਧਾਵਾ ਨੇ ਹਮੇਸ਼ਾ ਇਹ ਸਟੈਂਡ ਲਿਆ ਹੈ ਕਿ ਉਹ ਧਾਰਮਿਕ ਪਰੰਪਰਾਵਾਂ ਅਤੇ ਸਮਾਜ ਦਾ ਦਿਲੋਂ ਸਤਿਕਾਰ ਕਰਦੇ ਹਨ ਅਤੇ ਉਨ੍ਹਾਂ ਦਾ ਮਕਸਦ ਕਦੇ ਵੀ ਕਿਸੇ ਦੀ ਮਰਿਆਦਾ ਨੂੰ ਠੇਸ ਪਹੁੰਚਾਉਣਾ ਨਹੀਂ ਸੀ।

ਗਾਇਕ ਗੁਰੂ ਰੰਧਾਵਾ ਦੇ ਖ਼ਿਲਾਫ਼ ਸਮਰਾਲਾ ਦੀ ਇੱਕ ਅਦਾਲਤ ਵਿੱਚ ਸ਼ਿਕਾਇਤ ਦਰਜ ਕਰਵਾਈ ਗਈ ਸੀ। ਇਸ ਸ਼ਿਕਾਇਤ ਵਿੱਚ ਦੋਸ਼ ਲਾਇਆ ਗਿਆ ਸੀ ਕਿ ਉਨ੍ਹਾਂ ਦੇ ਗੀਤ 'ਸਿਰਾ' (Sirra) ਦੇ ਬੋਲ ਜੱਟ-ਸਿੱਖ ਭਾਈਚਾਰੇ ਨੂੰ ਬਦਨਾਮ ਕਰਦੇ ਹਨ ਅਤੇ ਇੱਕ ਧਾਰਮਿਕ ਰੀਤੀ-ਰਿਵਾਜ ਦਾ ਅਪਮਾਨ ਕਰਦੇ ਹਨ।

ਇਸ ਸ਼ਿਕਾਇਤ 'ਤੇ ਗੰਭੀਰਤਾ ਨਾਲ ਵਿਚਾਰ ਕਰਦੇ ਹੋਏ, ਸਮਰਾਲਾ ਦੇ ਸਬ-ਡਿਵੀਜ਼ਨਲ ਜੁਡੀਸ਼ੀਅਲ ਮੈਜਿਸਟ੍ਰੇਟ ਨੇ 25 ਅਗਸਤ 2025 ਨੂੰ ਗਾਇਕ ਨੂੰ ਨੋਟਿਸ ਜਾਰੀ ਕੀਤਾ ਸੀ। ਹਾਲਾਂਕਿ, ਹੁਣ ਹਾਈ ਕੋਰਟ ਨੇ ਇਸ ਕਾਰਵਾਈ 'ਤੇ ਰੋਕ ਲਗਾ ਕੇ ਗੁਰੂ ਰੰਧਾਵਾ ਨੂੰ ਵੱਡੀ ਰਾਹਤ ਦਿੱਤੀ ਹੈ।


Related Post

ਦੁਖਦਾਇਕ ਖਬਰ! ਸੋਸ਼ਲ ਮੀਡੀਆ ਇੰਨਫਲੂਇੰਸਰ ਅਤੇ ਮਸ਼ਹੂਰ ਬਾਈਕਰ ਦੀ ਦਰਦਨਾਕ ਮੌਤ, ਭਰੀ ਜਵਾਨੀ 'ਚ ਤੋੜਿਆ ਦਮ...
ਮਿਊਜ਼ਿਕ ਇੰਡਸਟਰੀ ‘ਚ ਮੱਚੀ ਹਲਚਲ! ਮਹਾਨ ਸੰਗੀਤਕਾਰ ਦਾ ਪੁੱਤਰ ਹੋਇਆ ਭਿਆਨਕ ਐਕਸੀਡੈਂਟ ਦਾ ਸ਼ਿਕਾਰ, ਫੈਨਜ਼ ਚਿੰਤਤ
ਨਾਮੀ ਇਨਫਲੂਐਂਸਰ ਦਾ ਸ਼ਰੇਆਮ ਕਤਲ; ਸੋਸ਼ਲ ਮੀਡੀਆ 'ਤੇ ਲਾਈਵ ਦੌਰਾਨ ਤਾੜ-ਤਾੜ ਚੱਲੀਆਂ ਗੋਲੀਆਂ, ਹਮਲਾਵਰ ਫਰਾਰ...
Bigg Boss ਦੇ ਸੈੱਟ 'ਤੇ ਸਲਮਾਨ ਖਾਨ ਨੇ ਕੀਤਾ ਸੀ ਵਾਅਦਾ, ਜਾਣੋ ਕਿਸ ਮਾਮਲੇ ਦੇ ਚੱਲਦੇ ਚੰਡੀਗੜ੍ਹ ਕੋਰਟ ਨੇ ਐਕਟਰ ਨੂੰ ਭੇਜਿਆ ਨੋਟਿਸ
Pradeep Rawat dies: ਲਗਾਨ-ਗਜਨੀ ਫੇਮ ਅਦਾਕਾਰ ਪ੍ਰਦੀਪ ਰਾਵਤ ਦਾ ਦੇਹਾਂਤ: 74 ਸਾਲ ਦੀ ਉਮਰ 'ਚ ਇਸ ਬਿਮਾਰੀ ਦੇ ਚੱਲਦੇ ਤੋੜਿਆ ਦਮ, ਮਨੋਰੰਜਨ ਜਗਤ ‘ਚ ਸੋਗ ਦੀ ਲਹਿਰ…
ਸੰਗੀਤ ਜਗਤ ਨੂੰ ਵੱਡਾ ਸਦਮਾ: ਮਸ਼ਹੂਰ ਗਾਇਕ ਦਾ ਦੇਹਾਂਤ, ਸੜਕ ਹਾਦਸੇ ‘ਚ ਤੋੜਿਆ ਦਮ, ਪਰਿਵਾਰ ਸਣੇ ਕਲਾਕਾਰ ਤੇ ਫੈਨਜ਼ ਡੂੰਘੇ ਦੁੱਖ ‘ਚ...

© Copyright Galactic Television & Communications Pvt. Ltd. 2026. All rights reserved.