7 ਸਤੰਬਰ ਨੂੰ GTC VYBE ’ਚ ਲੱਗੇਗੀ ਰੌਣਕ, ਗਿੱਪੀ ਗਰੇਵਾਲ ਤੇ ਸ਼ਹਿਨਾਜ਼ ਗਿੱਲ ਸਣੇ ਕਈ ਸਿਤਾਰੇ ਲਗਾਉਣਗੇ ਮਹਿਫ਼ਲ ਨੂੰ ਚਾਰ ਚੰਨ, ਇੱਕ ਕਲਿੱਕ ਨਾਲ ਜਾਣੋ ਪੂਰੀ ਡਿਟੇਲ

7 ਸਤੰਬਰ ਨੂੰ GTC VYBE ’ਚ ਲੱਗੇਗੀ ਰੌਣਕ, ਗਿੱਪੀ ਗਰੇਵਾਲ ਤੇ ਸ਼ਹਿਨਾਜ਼ ਗਿੱਲ ਸਣੇ ਕਈ ਸਿਤਾਰੇ ਲਗਾਉਣਗੇ ਮਹਿਫ਼ਲ ਨੂੰ ਚਾਰ ਚੰਨ, ਇੱਕ ਕਲਿੱਕ ਨਾਲ ਜਾਣੋ ਪੂਰੀ ਡਿਟੇਲ

By:  Lajwinder Kaur September 6th 2026 08:11 PM -- Updated: September 6th 2026 08:28 PM

ਜੀਟੀਸੀ ਨੈੱਟਵਰਕ ਜੋ ਕਿ ਪੰਜਾਬੀ ਅਤੇ ਪੰਜਾਬੀਅਤ ਦੇ ਲਈ ਲਗਾਤਾਰ ਨਵੇਂ ਅਤੇ ਵੱਖਰੇ ਉਪਰਾਲੇ ਕਰ ਰਿਹਾ ਹੈ। ਜੀ ਹਾਂ ਹੁਣ ਨਵਾਂ ਪ੍ਰੋਗਰਾਮ GTC VYBE ਆ ਰਿਹਾ ਜਿਸ 'ਚ ਮਿਲੇਗਾ ਸੰਗੀਤ ਅਤੇ ਮਨੋਰੰਜਨ ਦਾ ਡਬਲ ਡੋਜ਼। ਮੰਡੀ ਗੋਬਿੰਦਗੜ੍ਹ ਦੀ ਦੇਸ਼ ਭਗਤ ਯੂਨੀਵਰਸਿਟੀ ਵਿੱਚ ਸੰਗੀਤ ਅਤੇ ਮਨੋਰੰਜਨ ਨਾਲ ਭਰਪੂਰ ਇੱਕ ਸ਼ਾਨਦਾਰ ਸ਼ਾਮ ਸੱਜਣ ਜਾ ਰਹੀ ਹੈ। ਜੀ.ਟੀ.ਸੀ. ਪੰਜਾਬੀ (GTC Punjabi) ਦੀ ਇਵੈਂਟ ਸੀਰੀਜ਼ ‘ਜੀ.ਟੀ.ਸੀ. ਵਾਈਬ’ (GTC VYBE) ਲਈ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ। ਇਸ ਸੰਗੀਤਕ ਪ੍ਰੋਗਰਾਮ ਵਿੱਚ ਪੰਜਾਬੀ ਸਿਨੇਮਾ ਅਤੇ ਸੰਗੀਤ ਜਗਤ ਦੇ ਨਾਮਵਰ ਸਿਤਾਰੇ ਦਰਸ਼ਕਾਂ ਦਾ ਮਨੋਰੰਜਨ ਕਰਨਗੇ।

ਸਿਤਾਰਿਆਂ ਦਾ ਜਲਵਾ

ਇਸ ਸ਼ਾਨਦਾਰ ਸ਼ਾਮ ਵਿੱਚ ਮਸ਼ਹੂਰ ਗਾਇਕ ਅਤੇ ਅਦਾਕਾਰ ਗਿੱਪੀ ਗਰੇਵਾਲ ਅਤੇ ਲੋਕਪ੍ਰਿਯ ਕਲਾਕਾਰ ਸ਼ਹਿਨਾਜ਼ ਗਿੱਲ ਆਪਣੀ ਖ਼ਾਸ ਅਦਾਕਾਰੀ ਅਤੇ ਆਵਾਜ਼ ਨਾਲ ਖੁਸ਼ਨੁਮਾ ਮਾਹੌਲ ਬਣਾਉਣਗੇ। ਇਸ ਤੋਂ ਇਲਾਵਾ ਕਈ ਹੋਰ ਪੰਜਾਬੀ ਗਾਇਕ ਅਤੇ ਕਲਾਕਾਰ ਵੀ ਇਸ ਸ਼ੋਅ ਦਾ ਹਿੱਸਾ ਬਣਨਗੇ।

ਜੀ.ਟੀ.ਸੀ. ਵਾਈਬ (GTC VYBE) ਦੇ ਇਸ ਖ਼ਾਸ ਆਯੋਜਨ ਵਿੱਚ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਨਾਮਵਰ ਕਲਾਕਾਰ ਆਪਣੀ ਲਾਈਵ ਪਰਫ਼ਾਰਮੈਂਸ ਨਾਲ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕਰਨਗੇ। ਇਸ ਪ੍ਰੋਗਰਾਮ ਵਿੱਚ ਏਕਮ ਚਨੌਲੀ (Ekam Chanoli), ਆਤਿਸ਼ (Aatish), ਸੱਬਾ (Sabba), ਜਿਗਰ (Jigar), ਲੱਖੀ ਘੁੰਮਣ (Lakhi Ghuman) ਅਤੇ ਟਿੱਪੂ ਸੁਲਤਾਨ (Tipu Sultan) ਆਪਣੀਆਂ ਸ਼ਾਨਦਾਰ ਪੇਸ਼ਕਾਰੀਆਂ ਦੇਣਗੇ। ਇਨ੍ਹਾਂ ਕਲਾਕਾਰਾਂ ਦੀ ਮੌਜੂਦਗੀ ਨਾਲ ਇਸ ਇਵੈਂਟ ਵਿੱਚ ਰਵਾਇਤੀ ਪੰਜਾਬੀ ਸੰਗੀਤ, ਲਾਈਵ ਪਰਫ਼ਾਰਮੈਂਸ ਅਤੇ ਨੌਜਵਾਨਾਂ ਵਿੱਚ ਬੇਹੱਦ ਮਕਬੂਲ ਸੰਗੀਤ ਦਾ ਬਹੁਤ ਹੀ ਖ਼ੂਬਸੂਰਤ ਸੁਮੇਲ ਦੇਖਣ ਨੂੰ ਮਿਲੇਗਾ।

Surtaaj Of Punjab ਦੇ ਗਾਇਕ ਬੰਨਣਗੇ ਰੰਗ

'ਸੁਰਤਾਜ ਆਫ਼ ਪੰਜਾਬ' ਫ਼ੇਮ ਮਨਪ੍ਰੀਤ ਸਿੰਘ ਸਣੇ ਜੇਤੂ ਸੁਮੀਤ ਅਤੇ ਹਾਰਦਿਕ ਵੀ 'ਜੀ.ਟੀ.ਸੀ. ਵਾਈਬ' ਵਿੱਚ ਵਿਸ਼ੇਸ਼ ਤੌਰ 'ਤੇ ਪਹੁੰਚ ਕੇ ਰੌਣਕਾਂ ਵਧਾਉਣਗੇ ਅਤੇ ਦਰਸ਼ਕਾਂ ਨੂੰ ਆਪਣੇ ਗੀਤਾਂ ਨਾਲ ਕੀਲ ਲੈਣਗੇ।

ਸਮਾਂ ਅਤੇ ਸਥਾਨ: ਇਹ ਪ੍ਰੋਗਰਾਮ 7 ਸਤੰਬਰ 2026 ਨੂੰ ਸ਼ਾਮ 7:00 ਵਜੇ ਦੇਸ਼ ਭਗਤ ਯੂਨੀਵਰਸਿਟੀ, ਮੰਡੀ ਗੋਬਿੰਦਗੜ੍ਹ ਵਿਖੇ ਸ਼ੁਰੂ ਹੋਵੇਗਾ।

ਨੌਜਵਾਨਾਂ ਵਿੱਚ ਭਾਰੀ ਉਤਸ਼ਾਹ

ਆਪਣੇ ਪਸੰਦੀਦਾ ਕਲਾਕਾਰਾਂ ਨੂੰ ਸਟੇਜ 'ਤੇ ਦੇਖਣ ਅਤੇ ਉਨ੍ਹਾਂ ਦੀਆਂ ਧੁੰਨਾਂ 'ਤੇ ਝੂੰਮਣ ਲਈ ਨੌਜਵਾਨਾਂ ਅਤੇ ਸੰਗੀਤ ਪ੍ਰੇਮੀਆਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਇਸ ਸੰਗੀਤਕ ਮੇਲੇ ਵਿੱਚ ਸੰਗੀਤ, ਮਸਤੀ ਅਤੇ ਦੇਸੀ ਪੰਜਾਬੀ ਰੰਗਾਂ ਦਾ ਸੁਮੇਲ ਦੇਖਣ ਨੂੰ ਮਿਲੇਗਾ। ਪ੍ਰਬੰਧਕਾਂ ਵੱਲੋਂ ਸਾਰੇ ਸੰਗੀਤ ਪ੍ਰੇਮੀਆਂ ਨੂੰ ਆਪਣੇ ਦੋਸਤਾਂ-ਯਾਰਾਂ (ਸਕੌਡ) ਨਾਲ ਸਮੇਂ ਸਿਰ ਪਹੁੰਚ ਕੇ ਇਸ ਯਾਦਗਾਰੀ ਸ਼ਾਮ ਦਾ ਆਨੰਦ ਮਾਣਨ ਦੀ ਅਪੀਲ ਕੀਤੀ ਗਈ ਹੈ।


© Copyright Galactic Television & Communications Pvt. Ltd. 2026. All rights reserved.