ਦਿਲਜੀਤ ਦੋਸਾਂਝ ਦਾ ਦਿੱਲੀ ਕੰਸਰਟ ਨੂੰ ਲੈ ਕੇ ਅਫਵਾਹਾਂ ਫੈਲਾਉਣ ਵਾਲਿਆਂ ਨੂੰ ਕਰਾਰਾ ਜਵਾਬ, ਕਿਹਾ- ‘30 ਨੂੰ ਦਿੱਲੀ 'ਚ ਮਿਲਾਂਗੇ’
ਦਿਲਜੀਤ ਦੋਸਾਂਝ ਦੇ ਫੈਨਜ਼ ਦੇ ਲਈ ਚੰਗੀ ਖਬਰ ਸਾਹਮਣੇ ਆਈ ਹੈ। ਜੀ ਹਾਂ ਪਿਛਲੇ ਕੁੱਝ ਦਿਨਾਂ ਤੋਂ ਚੱਲ ਰਹੀਆਂ ਅਫਵਾਹਾਂ 'ਤੇ ਦਿਲਜੀਤ ਦੋਸਾਂਝ ਵੱਲੋਂ ਬ੍ਰੇਕ ਲਗਾਉਂਦੇ ਹੋਏ ਵੱਡੀ ਖੁਸ਼ਖਬਰੀ ਸੁਣਾਈ ਹੈ। ਉਨ੍ਹਾਂ ਨੇ ਇੰਸਟਾਗ੍ਰਾਮ ਲਾਈਵ ਤੇ ਆ ਕੇ ਦੱਸਿਆ ਕਿ ਉਹ ਆ ਰਹੇ ਨੇ 30 ਅਕਤੂਬਰ ਨੂੰ ਦਿੱਲੀ।
ਦਿੱਲੀ ਦੇ ਜਵਾਹਰ ਲਾਲ ਨਹਿਰੂ Stadium ਵਿੱਚ 30 ਤਾਰੀਖ਼ ਨੂੰ ਹੋਣ ਵਾਲੇ ਦਿਲਜੀਤ ਦੋਸਾਂਝ ਦੇ 'ਰੁਪਏ ਔਰਾ ਇੰਡੀਆ ਟੂਰ' (RuPay Aura India Tour) ਨੂੰ ਲੈ ਕੇ ਪਿਛਲੇ ਕੁਝ ਦਿਨਾਂ ਤੋਂ ਕਾਫ਼ੀ ਚਰਚਾ ਚੱਲ ਰਹੀ ਸੀ। ਪਹਿਲਾਂ ਲਗਾਤਾਰ ਇਹ ਦਾਅਵੇ ਕੀਤੇ ਜਾ ਰਹੇ ਸਨ ਕਿ ਸ਼ੋਅ ਨਹੀਂ ਹੋਵੇਗਾ ਅਤੇ ਪਰਮਿਸ਼ਨ ਨੂੰ ਲੈ ਕੇ ਮਾਮਲਾ ਫਸਿਆ ਹੋਇਆ ਹੈ। ਪਰ ਹੁਣ ਕੰਸਰਟ ਲਈ ਸਾਰੀਆਂ ਮਨਜ਼ੂਰੀਆਂ (Permissions) ਮਿਲ ਚੁੱਕੀਆਂ ਹਨ ਅਤੇ ਦਿਲਜੀਤ ਨੇ ਖ਼ੁਦ ਲਾਈਵ ਆ ਕੇ ਸਾਰੀਆਂ ਅਫ਼ਵਾਹਾਂ 'ਤੇ ਰੋਕ ਲਗਾ ਦਿੱਤੀ ਹੈ।
"ਕੀ ਬਣ ਗਈਆਂ ਤੁਹਾਡੀਆਂ ਰੀਲਾਂ ਅਤੇ ਨਿਊਜ਼ ਰੂਮਾਂ ਦੀਆਂ ਬਹਿਸਾਂ?"
ਇੰਸਟਾਗ੍ਰਾਮ 'ਤੇ ਆਪਣੇ ਮਸਤਮੌਲਾ ਅੰਦਾਜ਼ ਵਿੱਚ ਲਾਈਵ ਆ ਕੇ ਦਿਲਜੀਤ ਨੇ ਉਨ੍ਹਾਂ ਲੋਕਾਂ 'ਤੇ ਤੰਜ ਕੱਸਿਆ, ਜੋ ਬਿਨਾਂ ਪੁਖ਼ਤਾ ਜਾਣਕਾਰੀ ਦੇ ਅਫ਼ਵਾਹਾਂ ਫੈਲਾ ਰਹੇ ਸਨ। ਹੱਥ ਵਿੱਚ ਗਰਮ ਪਾਣੀ ਦਾ ਕੱਪ ਫੜ ਕੇ ਸਵੇਰੇ-ਸਵੇਰੇ ਪ੍ਰਸ਼ੰਸਕਾਂ ਨਾਲ ਜੁੜਦਿਆਂ ਦਿਲਜੀਤ ਨੇ ਕਿਹਾ- "ਅੱਜ ਬਹੁਤ ਵਧੀਆ ਦਿਨ ਹੈ, ਕਿੰਨੀਆਂ ਵਧੀਆ ਵਾਈਬਜ਼ ਆ ਰਹੀਆਂ ਹਨ। ਮੈਂ ਬੱਸ ਇਹ ਪੁੱਛਣਾ ਸੀ ਕਿ ਕੀ ਬਣ ਗਈਆਂ ਤੁਹਾਡੀਆਂ ਰੀਲਾਂ? ਹੋ ਗਏ ਤੁਹਾਡੇ ਟਵੀਟਸ ਅਤੇ ਨਿਊਜ਼ ਰੂਮਾਂ ਦੀਆਂ ਬਹਿਸਾਂ?"
ਬਿਨਾਂ ਸੋਚੇ-ਸਮਝੇ ਹਵਾ 'ਚ ਤੀਰ ਨਾ ਚਲਾਓ
ਝੂਠੀਆਂ ਖ਼ਬਰਾਂ ਫੈਲਾਉਣ ਵਾਲਿਆਂ ਨੂੰ ਲਤਾੜਦਿਆਂ ਦਿਲਜੀਤ ਨੇ ਕਿਹਾ ਕਿ ਹਵਾ ਵਿੱਚ ਤੀਰ ਚਲਾਉਣ ਤੋਂ ਬਿਹਤਰ ਹੈ ਕਿ ਪਹਿਲਾਂ ਅਸਲ ਗੱਲ ਦਾ ਪਤਾ ਲਗਾਇਆ ਜਾਵੇ। ਉਨ੍ਹਾਂ ਕਿਹਾ-"ਇੰਝ ਹੀ ਡਿਬੇਟ 'ਤੇ ਡਿਬੇਟ ਕੀਤੇ ਜਾ ਰਹੇ ਹੋ, ਟਵੀਟ ਕੀਤੇ ਜਾ ਰਹੇ ਹੋ। ਨਿਊਜ਼ ਵਾਲੇ ਵੀ ਬਿਨਾਂ ਅਸਲਿਅਤ ਜਾਣੇ ਬੱਸ ਮੌਕੇ 'ਤੇ ਚੌਕਾ ਮਾਰਨ ਲਈ ਬੈਠੇ ਹਨ। ਪਹਿਲਾਂ ਖ਼ਬਰ ਦਾ ਪਤਾ ਕਰਿਆ ਕਰੋ, ਫਿਰ ਦੱਸਿਆ ਕਰੋ।"
ਫੈਨਜ਼ ਨੂੰ ਸੁਨੇਹਾ-'ਮੈਂ ਆ ਗਿਆ ਹਾਂ, 30 ਨੂੰ ਦਿੱਲੀ 'ਚ ਮਿਲਾਂਗੇ'
ਕੰਸਰਟ ਰੱਦ ਹੋਣ ਦੀਆਂ ਸਾਰੀਆਂ ਅਫ਼ਵਾਹਾਂ ਨੂੰ ਖਾਰਜ ਕਰਦਿਆਂ ਦਿਲਜੀਤ ਨੇ ਸਾਫ਼ ਕਰ ਦਿੱਤਾ ਕਿ ਦਿੱਲੀ ਦੇ ਜਵਾਹਰ ਲਾਲ ਨਹਿਰੂ Stadium ਵਿੱਚ ਉਨ੍ਹਾਂ ਦਾ ਸ਼ੋਅ ਤੈਅ ਸਮੇਂ 'ਤੇ ਹੀ ਹੋਵੇਗਾ।
ਮੁਸਕੁਰਾਉਂਦੇ ਹੋਏ ਉਨ੍ਹਾਂ ਪ੍ਰਸ਼ੰਸਕਾਂ ਨੂੰ ਯਕੀਨ ਦਿਵਾਇਆ- "ਮੈਂ ਆ ਗਿਆ ਹਾਂ ਅਤੇ 30 ਨੂੰ ਦਿੱਲੀ 'ਚ ਮਿਲਦੇ ਹਾਂ।" ਲਾਈਵ ਦੇ ਅੰਤ ਵਿੱਚ ਉਨ੍ਹਾਂ ਆਪਣੇ ਫੈਨਜ਼ ਨੂੰ 'ਆਈ ਲਵ ਯੂ' ਵੀ ਕਿਹਾ। ਹੁਣ ਇਹ ਪੱਕਾ ਹੋ ਗਿਆ ਹੈ ਕਿ 30 ਤਾਰੀਖ਼ ਨੂੰ ਦਿੱਲੀ ਵਿੱਚ ਉਨ੍ਹਾਂ ਦਾ ਧਮਾਕੇਦਾਰ ਸ਼ੋਅ ਦੇਖਣ ਨੂੰ ਮਿਲੇਗਾ।