ਵਿਆਹਾਂ ਦੇ ਸੀਜ਼ਨ ਤੋਂ ਪਹਿਲਾਂ ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਹਲਚਲ ਜਾਰੀ, ਜਾਣੋ ਅੱਜ ਦੇ 10 ਗ੍ਰਾਮ ਦੇ ਕੀ ਨੇ ਭਾਅ

By:  Lajwinder Kaur April 18th 2026 01:16 PM

ਮਿਡਲ ਈਸਟ ਤੋਂ ਆ ਰਹੀ ਸ਼ਾਂਤੀ ਦੀ ਖ਼ਬਰ ਦੇ ਬਾਵਜੂਦ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਹਲਚਲ ਦੇਖਣ ਨੂੰ ਮਿਲ ਰਹੀ ਹੈ। ਪਿਛਲੇ ਕੁਝ ਦਿਨਾਂ ਤੋਂ ਇਨ੍ਹਾਂ ਕੀਮਤੀ ਧਾਤਾਂ ਦੇ ਭਾਅ ਵਧ ਗਏ ਹਨ। ਵਿਆਹਾਂ ਦਾ ਸੀਜ਼ਨ ਸ਼ੁਰੂ ਹੋਣ ਕਾਰਨ ਖਰੀਦਦਾਰੀ ਵਧਣ ਦੀ ਉਮੀਦ ਵੀ ਜਤਾਈ ਜਾ ਰਹੀ ਹੈ। ਆਓ ਜਾਣਦੇ ਹਾਂ, ਅੱਜ ਯਾਨੀ 18 ਅਪ੍ਰੈਲ 2026 ਨੂੰ ਤੁਹਾਡੇ ਸ਼ਹਿਰ ਵਿੱਚ ਕੀ ਭਾਅ ਚੱਲ ਰਿਹਾ ਹੈ।

ਵਿਆਹਾਂ ਦੇ ਸੀਜ਼ਨ ਕਾਰਨ ਬਾਜ਼ਾਰ ਵਿੱਚ ਸੋਨੇ-ਚਾਂਦੀ ਦੀ ਮੰਗ ਲਗਾਤਾਰ ਬਣੀ ਹੋਈ ਹੈ। ਦੇਸ਼ ਵਿੱਚ ਵਿਆਹਾਂ ਦਾ ਸੀਜ਼ਨ ਸ਼ੁਰੂ ਹੋ ਚੁੱਕਾ ਹੈ ਅਤੇ ਕੀਮਤਾਂ ਵਿੱਚ ਆਈ ਤੇਜ਼ੀ ਦੇ ਬਾਵਜੂਦ ਜਵੈਲਰੀ ਸ਼ੋਰੂਮਾਂ ਵਿੱਚ ਗਾਹਕਾਂ ਦੀ ਭੀੜ ਦੇਖਣ ਨੂੰ ਮਿਲ ਰਹੀ ਹੈ। ਭਾਅ ਵਧਣ ਦੇ ਬਾਵਜੂਦ ਵੀ ਖਰੀਦਦਾਰੀ 'ਤੇ ਕੋਈ ਖਾਸ ਅਸਰ ਨਹੀਂ ਦਿਖ ਰਿਹਾ।

ਦੂਜੇ ਪਾਸੇ, ਮਾਹਿਰਾਂ ਦਾ ਕਹਿਣਾ ਹੈ ਕਿ ਜੇਕਰ ਅੰਤਰਰਾਸ਼ਟਰੀ ਬਾਜ਼ਾਰ (Comex) ਵਿੱਚ ਕੀਮਤਾਂ ਡਿੱਗਦੀਆਂ ਹਨ, ਤਾਂ ਇਸ ਦਾ ਅਸਰ ਸਥਾਨਕ ਬਾਜ਼ਾਰ ਵਿੱਚ ਵੀ ਦੇਖਣ ਨੂੰ ਮਿਲ ਸਕਦਾ ਹੈ। ਜੇਕਰ ਕੀਮਤਾਂ ਘਟਦੀਆਂ ਹਨ, ਤਾਂ ਇਸ ਨਾਲ ਗਾਹਕਾਂ ਨੂੰ ਵੱਡੀ ਰਾਹਤ ਮਿਲ ਸਕਦੀ ਹੈ।

ਦਿੱਲੀ, ਮੁੰਬਈ ਅਤੇ ਕੋਲਕਾਤਾ ਵਿੱਚ ਅੱਜ 10 ਗ੍ਰਾਮ ਚਾਂਦੀ 2,750 ਰੁਪਏ ਦੀ ਦਰ 'ਤੇ ਵਿਕ ਰਹੀ ਹੈ। ਉੱਥੇ ਹੀ, 100 ਗ੍ਰਾਮ ਚਾਂਦੀ ਖਰੀਦਣ ਲਈ ਗਾਹਕਾਂ ਨੂੰ 27,500 ਰੁਪਏ ਖਰਚ ਕਰਨੇ ਪੈਣਗੇ। ਚੇਨਈ ਵਿੱਚ 10 ਗ੍ਰਾਮ ਚਾਂਦੀ ਦੀ ਕੀਮਤ 2,749 ਰੁਪਏ ਚੱਲ ਰਹੀ ਹੈ।

ਦਿੱਲੀ ਵਿੱਚ ਸੋਨੇ ਦੇ ਭਾਅ (ਪ੍ਰਤੀ 10 ਗ੍ਰਾਮ):

24 ਕੈਰੇਟ: 1,55,120 ਰੁਪਏ

22 ਕੈਰੇਟ: 1,42,200 ਰੁਪਏ

18 ਕੈਰੇਟ: 1,16,380 ਰੁਪਏ

ਮੁੰਬਈ ਵਿੱਚ ਸੋਨੇ ਦੇ ਭਾਅ (ਪ੍ਰਤੀ 10 ਗ੍ਰਾਮ):

24 ਕੈਰੇਟ: 1,55,780 ਰੁਪਏ

22 ਕੈਰੇਟ: 1,42,800 ਰੁਪਏ

18 ਕੈਰੇਟ: 1,16,840 ਰੁਪਏ

ਚੇਨਈ ਵਿੱਚ ਸੋਨੇ ਦੇ ਭਾਅ (ਪ੍ਰਤੀ 10 ਗ੍ਰਾਮ):

24 ਕੈਰੇਟ: 1,55,010 ਰੁਪਏ

22 ਕੈਰੇਟ: 1,42,090 ਰੁਪਏ

18 ਕੈਰੇਟ: 1,18,590 ਰੁਪਏ

ਕੋਲਕਾਤਾ ਵਿੱਚ ਸੋਨੇ ਦੇ ਭਾਅ (ਪ੍ਰਤੀ 10 ਗ੍ਰਾਮ):

24 ਕੈਰੇਟ: 1,55,780 ਰੁਪਏ

22 ਕੈਰੇਟ: 1,42,800 ਰੁਪਏ

18 ਕੈਰੇਟ: 1,16,840 ਰੁਪਏ

ਪੰਜਾਬ ਵਿੱਚ ਅੱਜ ਯਾਨੀ 18 ਅਪ੍ਰੈਲ 2026 ਨੂੰ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਉਤਾਰ-ਚੜ੍ਹਾਅ ਦੇਖਣ ਨੂੰ ਮਿਲ ਰਿਹਾ ਹੈ। ਸੂਬੇ ਦੇ ਪ੍ਰਮੁੱਖ ਸ਼ਹਿਰਾਂ ਜਿਵੇਂ ਲੁਧਿਆਣਾ, ਅੰਮ੍ਰਿਤਸਰ ਅਤੇ ਜਲੰਧਰ ਵਿੱਚ 24 ਕੈਰੇਟ ਸੋਨੇ ਦਾ ਭਾਅ ਕਰੀਬ 1,54,340 ਰੁਪਏ ਪ੍ਰਤੀ 10 ਗ੍ਰਾਮ ਦੇ ਆਲੇ-ਪਾਸੇ ਚੱਲ ਰਿਹਾ ਹੈ, ਜਦਕਿ 22 ਕੈਰੇਟ ਸੋਨੇ ਦੀ ਕੀਮਤ 1,41,490 ਰੁਪਏ ਪ੍ਰਤੀ 10 ਗ੍ਰਾਮ ਦੇ ਕਰੀਬ ਦਰਜ ਕੀਤੀ ਗਈ ਹੈ। ਚਾਂਦੀ ਦੀ ਗੱਲ ਕਰੀਏ ਤਾਂ ਪੰਜਾਬ ਵਿੱਚ ਚਾਂਦੀ ਦਾ ਭਾਅ 2,75,000 ਰੁਪਏ ਪ੍ਰਤੀ ਕਿਲੋਗ੍ਰਾਮ ਤੱਕ ਪਹੁੰਚ ਗਿਆ ਹੈ। ਵਿਆਹਾਂ ਦੇ ਸੀਜ਼ਨ ਕਾਰਨ ਬਾਜ਼ਾਰਾਂ ਵਿੱਚ ਗਾਹਕਾਂ ਦੀ ਕਾਫੀ ਰੌਣਕ ਹੈ ਅਤੇ ਕੀਮਤਾਂ ਵਿੱਚ ਆ ਰਹੇ ਬਦਲਾਅ ਦੇ ਬਾਵਜੂਦ ਲੋਕਾਂ ਵੱਲੋਂ ਖਰੀਦਦਾਰੀ ਜਾਰੀ ਹੈ।


© Copyright Galactic Television & Communications Pvt. Ltd. 2026. All rights reserved.