ਬੱਚਿਆਂ ਅਤੇ ਮੁਲਾਜ਼ਮਾਂ ਦੀਆਂ ਮੌਜਾਂ! ਵੀਰਵਾਰ ਅਤੇ ਸ਼ੁੱਕਰਵਾਰ ਨੂੰ ਛੁੱਟੀ ਦਾ ਐਲਾਨ, ਸਕੂਲ-ਕਾਲਜ ਤੇ ਦਫ਼ਤਰ ਰਹਿਣਗੇ ਬੰਦ, DM ਵੱਲੋਂ ਆਦੇਸ਼ ਜਾਰੀ

By:  Lajwinder Kaur May 27th 2026 03:50 PM -- Updated: May 27th 2026 04:22 PM

ਪੰਜਾਬ ਵਿੱਚ ਆਉਣ ਵਾਲੇ ਦੋ ਦਿਨਾਂ ਲਈ ਛੁੱਟੀਆਂ ਦਾ ਐਲਾਨ ਕੀਤਾ ਗਿਆ ਹੈ, ਜਿਸ ਕਾਰਨ ਸਰਕਾਰੀ ਦਫ਼ਤਰਾਂ ਅਤੇ ਸਕੂਲ-ਕਾਲਜਾਂ ਵਿੱਚ ਕੰਮਕਾਜ ਪ੍ਰਭਾਵਿਤ ਰਹੇਗਾ। ਦੱਸ ਦੇਈਏ ਕਿ ਪੰਜਾਬ ਰਾਜ ’ਚ ਨਗਰ ਨਿਗਮ/ਨਗਰ ਕੌਂਸਲ ਦੀਆਂ ਚੋਣਾਂ ਦੀ ਗਿਣਤੀ ਦੇ ਮੱਦੇਨਜ਼ਰ ਜ਼ਿਲ੍ਹਾ ਮੈਜਿਸਟਰੇਟ ਬਰਨਾਲਾ ਹਰਪ੍ਰੀਤ ਸਿੰਘ (ਆਈ.ਏ.ਐੱਸ.) ਵੱਲੋਂ ਜ਼ਿਲ੍ਹੇ ਦੇ ਵਿਦਿਅਕ ਅਦਾਰਿਆਂ ਜਿੱਥੇ ਗਿਣਤੀ ਕੇਂਦਰ ਬਣਾਏ ਗਏ ਹਨ, ’ਚ ਮਿਤੀ 29 ਮਈ, 2026 ਨੂੰ ਛੁੱਟੀ ਐਲਾਨ ਕੀਤੀ ਗਈ ਹੈ।

28 ਮਈ ਨੂੰ ਈਦ ਦੀ ਛੁੱਟੀ

ਮੁੱਖ ਸਕੱਤਰ ਕੇ.ਏ.ਪੀ. ਸਿਨਹਾ ਵੱਲੋਂ ਜਾਰੀ ਨੋਟੀਫਿਕੇਸ਼ਨ ਅਨੁਸਾਰ, ਪੰਜਾਬ ਸਰਕਾਰ ਨੇ ਈਦ-ਉਲ-ਜ਼ੁਹਾ ਦੀ ਛੁੱਟੀ ਵਿੱਚ ਤਬਦੀਲੀ ਕੀਤੀ ਹੈ। ਪਹਿਲਾਂ ਇਹ ਛੁੱਟੀ 27 ਮਈ ਨੂੰ ਨਿਰਧਾਰਤ ਸੀ, ਪਰ ਹੁਣ ਭਾਰਤ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਇਹ ਛੁੱਟੀ 28 ਮਈ ਨੂੰ ਹੋਵੇਗੀ। ਇਸ ਦਿਨ ਪੰਜਾਬ ਭਰ ਦੇ ਸਾਰੇ ਸਰਕਾਰੀ ਦਫ਼ਤਰ, ਸਕੂਲ ਅਤੇ ਕਾਲਜ ਬੰਦ ਰਹਿਣਗੇ।

ਕਿਹੜੇ ਕੇਂਦਰਾਂ ਵਿੱਚ ਰਹੇਗੀ ਛੁੱਟੀ?

ਬਰਨਾਲਾ ਜ਼ਿਲ੍ਹੇ ਦੇ ਜਿਨ੍ਹਾਂ ਵਿਦਿਅਕ ਅਦਾਰਿਆਂ ਵਿੱਚ 29 ਮਈ ਨੂੰ ਛੁੱਟੀ ਰਹੇਗੀ, ਉਨ੍ਹਾਂ ਵਿੱਚ ਸ਼ਾਮਲ ਹਨ:

ਐਸ.ਡੀ. ਕਾਲਜ, ਬਰਨਾਲਾ

ਪੀ.ਐਮ. ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ), ਭਦੌੜ

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ), ਧਨੌਲਾ

ਪ੍ਰਸ਼ਾਸਨ ਨੇ ਇਹ ਫੈਸਲਾ ਵੋਟਾਂ ਦੀ ਗਿਣਤੀ ਦੇ ਕੰਮ ਨੂੰ ਸ਼ਾਂਤੀਪੂਰਵਕ ਅਤੇ ਨਿਰਵਿਘਨ ਨੇਪਰੇ ਚਾੜ੍ਹਨ ਲਈ ਲਿਆ ਹੈ, ਤਾਂ ਜੋ ਗਿਣਤੀ ਕੇਂਦਰਾਂ ਵਿੱਚ ਕਿਸੇ ਵੀ ਅਣ-ਅਧਿਕਾਰਤ ਵਿਅਕਤੀ ਦਾ ਦਾਖਲਾ ਨਾ ਹੋ ਸਕੇ।

ਦੱਸ ਦਈਏ ਇਸ ਤਰ੍ਹਾਂ ਲਗਾਤਾਰ ਚਾਰ ਛੁੱਟੀਆਂ ਹੋ ਜਾਣਗੀਆਂ 28 ਨੂੰ ਈਦ ਦੀ ਛੁੱਟੀ, 29 ਨੂੰ ਵੀ ਛੁੱਟੀ, ਉਸ ਤੋਂ ਬਾਅਦ 30 ਨੂੰ ਸ਼ਨੀਵਾਰ ਦੀ ਛੁੱਟੀ ਅਤੇ 31 ਮਈ ਨੂੰ ਐਤਵਾਰ ਦੀ ਹਫਤਾਵਾਰ ਛੁੱਟੀ ਰਹੇਗੀ। ਜਲਦ ਹੀ ਬੱਚਿਆਂ ਨੂੰ ਗਰਮੀਆਂ ਦੀਆਂ ਛੁੱਟੀਆਂ ਦਾ ਵੀ ਐਲਾਨ ਕਰ ਦਿੱਤਾ ਜਾਏਗਾ।


© Copyright Galactic Television & Communications Pvt. Ltd. 2026. All rights reserved.