GTC News
ਈਡੀ (Enforcement Directorate) ਦੀਆਂ ਟੀਮਾਂ ਨੇ ਪਠਾਨਕੋਟ ਜ਼ਿਲ੍ਹੇ ਵਿੱਚ ਪੰਜ ਵੱਖ-ਵੱਖ ਟਿਕਾਣਿਆਂ 'ਤੇ ਲਗਭਗ 16 ਘੰਟੇ ਤੱਕ ਡੂੰਘੀ ਜਾਂਚ-ਪੜਤਾਲ ਕੀਤੀ ਹੈ। ਦਿਨ ਵੇਲੇ, ਈਡੀ ਨੇ ਪਠਾਨਕੋਟ ਦੇ ਦੋ ਵੱਡੇ ਸਟੋਨ ਕਰੱਸ਼ਰ ਕਾਰੋਬਾਰੀਆਂ ਦੇ ਘਰਾਂ, ਦਫ਼ਤਰਾਂ ਅਤੇ ਕਰੱਸ਼ਰ ਯੂਨਿਟਾਂ ਤੋਂ ਇਲਾਵਾ ਤਾਰਾਗੜ੍ਹ ਵਿੱਚ ਇੱਕ ਪ੍ਰਾਪਰਟੀ ਡੀਲਰ ਅਤੇ ਸਾਬਕਾ ਸਰਪੰਚ ਦੇ ਘਰ ਵੀ ਛਾਪੇਮਾਰੀ ਕੀਤੀ। ਇਸ ਕਾਰਵਾਈ ਦੌਰਾਨ ਟੀਮਾਂ ਨੇ ਵਿੱਤੀ ਲੈਣ-ਦੇਣ, ਇੰਪੋਰਟ-ਐਕਸਪੋਰਟ ਅਤੇ ਜ਼ਮੀਨ ਨਾਲ ਸਬੰਧਤ ਦਸਤਾਵੇਜ਼ਾਂ ਦੀ ਬਾਰੀਕੀ ਨਾਲ ਜਾਂਚ ਕੀਤੀ।
ਰਿਕਾਰਡ ਖੰਗਾਲੇ ਜਾ ਰਹੇ ਹਨ
ਇਸ ਰੇਡ ਦੌਰਾਨ ਟੀਮ ਨੇ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਦੇ ਕਰੀਬੀ ਮੰਨੇ ਜਾਂਦੇ ਆਗੂ ਵਿਜੇ ਕਟਾਰੂਚੱਕ ਦੇ ਘਰ ਸਮੇਤ ਕਈ ਟਿਕਾਣਿਆਂ ਦੀ ਜਾਂਚ ਕੀਤੀ। ਈਡੀ ਦੀਆਂ ਟੀਮਾਂ ਵੱਲੋਂ ਦਸਤਾਵੇਜ਼ਾਂ ਨੂੰ ਖੰਗਾਲਿਆ ਜਾ ਰਿਹਾ ਹੈ ਅਤੇ ਸਬੰਧਤ ਵਿਅਕਤੀਆਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਫਿਲਹਾਲ ਇਸ ਕਾਰਵਾਈ ਦੇ ਅਸਲ ਕਾਰਨਾਂ ਬਾਰੇ ਅਧਿਕਾਰੀਆਂ ਵੱਲੋਂ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਗਿਆ ਹੈ।
ਹਾਲਾਂਕਿ, ਈਡੀ ਦੇ ਅਧਿਕਾਰੀਆਂ ਨੇ ਇਸ ਪੂਰੇ ਮਾਮਲੇ ਬਾਰੇ ਮੀਡੀਆ ਤੋਂ ਦੂਰੀ ਬਣਾਈ ਰੱਖੀ ਅਤੇ ਇਹ ਸਪੱਸ਼ਟ ਨਹੀਂ ਕੀਤਾ ਕਿ ਇਹ ਛਾਪੇਮਾਰੀ ਕਿਸ ਮਾਮਲੇ ਦੀ ਜਾਂਚ ਦੇ ਤਹਿਤ ਕੀਤੀ ਗਈ ਹੈ।
ਜਾਂਚ ਬਹੁਤ ਹੀ ਗੁਪਤ ਰੱਖੀ ਗਈ
ਈਡੀ (ED) ਦੀ ਇਸ ਕਾਰਵਾਈ ਦੌਰਾਨ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ ਅਤੇ ਪੂਰੀ ਜਾਂਚ ਬਹੁਤ ਹੀ ਗੁਪਤ ਰੱਖੀ ਗਈ ਸੀ। ਛਾਪੇਮਾਰੀ ਦੌਰਾਨ ਕਰੱਸ਼ਰ ਮਾਲਕਾਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਘਰ ਤੋਂ ਬਾਹਰ ਜਾਣ ਦੀ ਇਜਾਜ਼ਤ ਨਹੀਂ ਸੀ, ਅਤੇ ਕਿਸੇ ਵੀ ਬਾਹਰੀ ਵਿਅਕਤੀ ਨੂੰ ਅੰਦਰ ਆਉਣ ਜਾਂ ਜਾਣ ਦੀ ਮਨਾਹੀ ਸੀ। ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਘਰਾਂ ਅਤੇ ਦਫ਼ਤਰਾਂ ਦੇ ਬਾਹਰ ਸੀਆਰਪੀਐਫ (CRPF) ਦੇ ਜਵਾਨ ਤਾਇਨਾਤ ਕੀਤੇ ਗਏ ਸਨ।
ਇਸ ਕਾਰਵਾਈ ਦੀ ਗੰਭੀਰਤਾ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਈਡੀ ਦੇ ਅਧਿਕਾਰੀਆਂ ਨੇ ਦੁਪਹਿਰ ਅਤੇ ਰਾਤ ਦਾ ਖਾਣਾ ਵੀ ਬਾਹਰੋਂ ਮੰਗਵਾ ਕੇ ਅਹਾਤੇ ਦੇ ਅੰਦਰ ਹੀ ਖਾਧਾ ਅਤੇ ਆਪਣੀ ਜਾਂਚ ਜਾਰੀ ਰੱਖੀ। ਇਸ ਦੇ ਨਾਲ ਹੀ, ਸਿਆਲੀ ਰੋਡ 'ਤੇ ਜ਼ੋਨ ਹੋਟਲ ਦੇ ਨੇੜੇ ਸਥਿਤ ਇੱਕ ਕਰੱਸ਼ਰ ਕਾਰੋਬਾਰੀ ਦੇ ਦਫ਼ਤਰ ਵਿੱਚ ਵੀ ਜਾਂਚ ਕੀਤੀ ਗਈ। ਜਦੋਂ ਮੀਡੀਆ ਨੇ ਅਧਿਕਾਰੀਆਂ ਤੋਂ ਜਾਣਕਾਰੀ ਲੈਣ ਦੀ ਕੋਸ਼ਿਸ਼ ਕੀਤੀ, ਤਾਂ ਉਨ੍ਹਾਂ ਨੇ ਕੁਝ ਵੀ ਦੱਸਣ ਤੋਂ ਇਨਕਾਰ ਕਰ ਦਿੱਤਾ ਅਤੇ ਦਫ਼ਤਰ ਦੇ ਦਰਵਾਜ਼ੇ ਬੰਦ ਕਰ ਦਿੱਤੇ। ਇਸ ਜਾਂਚ ਟੀਮ ਵਿੱਚ ਮਹਿਲਾ ਅਧਿਕਾਰੀ ਵੀ ਸ਼ਾਮਲ ਸਨ।
ਇਸ ਸਮੇਂ ਉੱਤਰ ਭਾਰਤ ਦੇ ਵਿੱਚ ਬੁਰੇ ਵਾਲੀ ਗਰਮੀ ਪੈ ਰਹੀ ਹੈ। ਪੰਜਾਬ ਦੇ ਵਿੱਚ ਲੋਕ ਗਰਮੀ ਤੋਂ ਪ੍ਰੇਸ਼ਾਨ ਹਨ। ਤੇਜ਼ ਧੁੱਪ ਕਰਕੇ ਲੋਕਾਂ ਦਾ ਘਰ ਤੋਂ  ਬਾਹਰ ਨਿਕਲਣ ਵੀ ਮੁਸ਼ਕਿਲ ਹੋ ਗਿਆ ਤੇ ਉਪਰ ਜੇ ਬਿਜਲੀ ਦਾ ਕੱਟ ਲੱਗ ਗਿਆ ਤਾਂ ਘਰ 'ਚ ਵੀ ਬੈਠਣਾ ਔਖਾ ਹੋ ਜਾਂਦਾ ਹੈ।
ਫੀਡਰ ਦੀ ਮੁਰੰਮਤ ਕਾਰਨ 8 ਘੰਟੇ ਨਹੀਂ ਆਵੇਗੀ ਬਿਜਲੀ
ਗਰਮੀ ਦੇ ਮੌਸਮ ਦੀ ਸ਼ੁਰੂਆਤ ਨੂੰ ਮੁੱਖ ਰੱਖਦਿਆਂ ਪਾਵਰ ਗ੍ਰਿਡ ਦੀ ਜ਼ਰੂਰੀ ਮੁਰੰਮਤ ਦੇ ਕੰਮ ਕਾਰਨ ਮੰਗਲਵਾਰ ਨੂੰ ਪਠਾਨਕੋਟ ਸ਼ਹਿਰ ਅਤੇ ਆਲੇ-ਦੁਆਲੇ ਦੇ ਕਈ ਇਲਾਕਿਆਂ ਵਿੱਚ ਬਿਜਲੀ ਸਪਲਾਈ 8 ਘੰਟੇ ਲਈ ਬੰਦ ਰਹੇਗੀ। ਜਾਣਕਾਰੀ ਅਨੁਸਾਰ, 66 ਕੇਵੀ ਰਾਣੀਪੁਰ, ਡੇਅਰੀਵਾਲ, ਤਾਰਾਗੜ੍ਹ, ਨਰੋਟ ਜੈਮਲ ਸਿੰਘ ਅਤੇ ਸੁਜਾਨਪੁਰ ਤੋਂ ਚੱਲਣ ਵਾਲੇ ਸਾਰੇ ਫੀਡਰ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਬੰਦ ਰਹਿਣਗੇ।
ਸ਼ਹਿਰੀ ਇਲਾਕਿਆਂ ਬਾਰੇ ਜਾਣਕਾਰੀ ਦਿੰਦਿਆਂ ਉੱਤਰੀ ਪਠਾਨਕੋਟ ਦੇ SDO ਜਤਿੰਦਰ ਸ਼ਰਮਾ ਨੇ ਦੱਸਿਆ ਕਿ 11 ਕੇਵੀ ਆਨੰਦਪੁਰ ਫੀਡਰ ਅਤੇ 11 ਕੇਵੀ ਅਬਰੋਲ ਨਗਰ ਫੀਡਰ ਦੀ ਸਪਲਾਈ ਵੀ 21 ਅਪ੍ਰੈਲ, ਮੰਗਲਵਾਰ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਪ੍ਰਭਾਵਿਤ ਜਾਂ ਪੂਰੀ ਤਰ੍ਹਾਂ ਬੰਦ ਰਹੇਗੀ। ਉਪਭੋਗਤਾਵਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਇਸ ਸਮੇਂ ਅਨੁਸਾਰ ਆਪਣੇ ਜ਼ਰੂਰੀ ਕੰਮ ਨਿਪਟਾ ਲੈਣ।
ਜ਼ਰੂਰੀ ਕੰਮਾਂ ਲਈ ਪਹਿਲਾਂ ਹੀ ਕਰੋ ਬਦਲਵੇਂ ਪ੍ਰਬੰਧ
ਉਨ੍ਹਾਂ ਦੱਸਿਆ ਕਿ ਬਿਜਲੀ ਦੇ ਇਸ ਸ਼ੱਟਡਾਊਨ ਕਾਰਨ ਉਨ੍ਹਾਂ ਦੇ ਦਫ਼ਤਰ ਅਧੀਨ ਆਉਂਦੇ ਸਮੂਹ ਖਪਤਕਾਰਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਜੇਕਰ ਕੋਈ ਬਹੁਤ ਜ਼ਰੂਰੀ ਕੰਮ ਹੋਵੇ, ਤਾਂ ਉਸ ਲਈ ਪਹਿਲਾਂ ਹੀ ਬਦਲਵੇਂ ਪ੍ਰਬੰਧ ਕਰ ਲੈਣ। ਅਜਿਹਾ ਇਸ ਲਈ ਕਿਹਾ ਗਿਆ ਹੈ ਤਾਂ ਜੋ ਬਿਜਲੀ ਸਪਲਾਈ ਬੰਦ ਰਹਿਣ ਦੌਰਾਨ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਅਸੁਵਿਧਾ ਜਾਂ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।
ਬਿਜਲੀ ਕੱਟ ਦੌਰਾਨ ਹੋਣ ਵਾਲੀ ਪਰੇਸ਼ਾਨੀ ਤੋਂ ਬਚਣ ਲਈ ਕੁਝ ਜ਼ਰੂਰੀ ਕੰਮ ਪਹਿਲਾਂ ਹੀ ਨਿਪਟਾ ਲੈਣੇ ਚਾਹੀਦੇ
ਸਭ ਤੋਂ ਪਹਿਲਾਂ ਆਪਣੇ ਮੋਬਾਈਲ ਫ਼ੋਨ, ਲੈਪਟਾਪ ਅਤੇ ਪਾਵਰ ਬੈਂਕ ਨੂੰ ਪੂਰੀ ਤਰ੍ਹਾਂ ਚਾਰਜ ਕਰ ਲਓ। ਪੀਣ ਵਾਲੇ ਪਾਣੀ ਦੀ ਕਿੱਲਤ ਨਾ ਹੋਵੇ, ਇਸ ਲਈ ਪਾਣੀ ਵਾਲੀ ਟੈਂਕੀ ਭਰ ਲਓ ਅਤੇ ਪੀਣ ਵਾਲਾ ਪਾਣੀ ਅਲੱਗ ਭਾਂਡਿਆਂ ਵਿੱਚ ਵੀ ਸਟੋਰ ਕਰ ਲਓ। ਜੇਕਰ ਤੁਸੀਂ ਘਰੋਂ ਕੰਮ ਕਰਦੇ ਹੋ, ਤਾਂ ਇੰਟਰਨੈੱਟ ਦੇ ਬਦਲਵੇਂ ਪ੍ਰਬੰਧ ਰੱਖੋ। ਰਸੋਈ ਨਾਲ ਸਬੰਧਤ ਕੰਮ ਜਿਵੇਂ ਕਿ ਮਸਾਲੇ ਪੀਸਣਾ ਜਾਂ ਮਿਕਸੀ ਦੀ ਵਰਤੋਂ ਵਾਲੇ ਕੰਮ ਪਹਿਲਾਂ ਹੀ ਕਰ ਲਓ। ਇਸ ਤੋਂ ਇਲਾਵਾ, ਜੇਕਰ ਘਰ ਵਿੱਚ ਇਨਵਰਟਰ ਹੈ, ਤਾਂ ਉਸ ਦੀ ਬੈਟਰੀ ਚੈੱਕ ਕਰ ਲਓ ਅਤੇ ਗਰਮੀ ਤੋਂ ਬਚਣ ਲਈ ਕਮਰਿਆਂ ਨੂੰ ਠੰਡਾ ਰੱਖਣ ਦੇ ਯਤਨ ਕਰੋ ਤਾਂ ਜੋ ਬਿਜਲੀ ਦੇ ਕੱਟ ਦੌਰਾਨ ਦਿੱਕਤ ਨਾ ਆਵੇ।
ਟੈਲੀਫੋਨ ਐਕਸਚੇਂਜ, ਸਿਟੀ ਅਤੇ ਸੈਲੀ ਰੋਡ ਫੀਡਰ ਵੀ ਰਹਿਣਗੇ ਬੰਦ
ਸਹਾਇਕ ਇੰਜੀਨੀਅਰ ਮਨਦੀਪ ਸੈਣੀ ਨੇ ਦੱਸਿਆ ਕਿ 11 ਕੇਵੀ ਪ੍ਰੀਤਪੁਰ ਫੀਡਰ, 11 ਕੇਵੀ ਟੈਲੀਫੋਨ ਐਕਸਚੇਂਜ, ਸਿਟੀ ਫੀਡਰ ਅਤੇ ਸੈਲੀ ਰੋਡ ਫੀਡਰ ਦੀ ਬਿਜਲੀ ਸਪਲਾਈ ਸਵੇਰੇ 10 ਵਜੇ ਤੋਂ ਸ਼ਾਮ 8 ਵਜੇ ਤੱਕ ਪ੍ਰਭਾਵਿਤ ਰਹੇਗੀ। ਪਾਵਰਕੌਮ ਉਪ-ਮੰਡਲ ਸੁਜਾਨਪੁਰ ਦੇ ਅਧੀਨ ਆਉਂਦੇ 66 ਕੇਵੀ ਫੀਡਰਾਂ ਦੀ ਮੁਰੰਮਤ (ਮੇਨਟੇਨੈਂਸ) ਦੇ ਕੰਮ ਕਾਰਨ ਮੰਗਲਵਾਰ ਨੂੰ ਬਿਜਲੀ ਸਪਲਾਈ ਬੰਦ ਰੱਖੀ ਜਾਵੇਗੀ।
ਮਾਰਚ ਤੋਂ ਬਾਅਦ ਅਪ੍ਰੈਲ ਮਹੀਨੇ ਵੀ ਬੈਕ-ਟੂ-ਬੈਕ ਛੁੱਟੀਆਂ ਆ ਰਹੀਆਂ ਹਨ। ਅੱਜ ਯਾਨੀਕਿ 3 ਅਪ੍ਰੈਲ ਨੂੰ ਵੀ ਸੂਬੇ ਦੇ ਵਿੱਚ ਗੁੱਡ ਫ੍ਰਾਈਡੇਅ ਦੀ ਛੁੱਟੀ ਹੋਣ ਕਰਕੇ ਇਕੱਠੀਆਂ ਤਿੰਨ ਛੁੱਟੀਆਂ ਆ ਗਈਆਂ, ਸ਼ਨੀਵਾਰ (04 ਅਪ੍ਰੈਲ) ਦੀ ਤੇ ਫਿਰ ਐਤਵਾਰ (05 ਅਪ੍ਰੈਲ ) ਨੂੰ ਹਫਤਾਵਾਰ ਦੀ ਛੁੱਟੀ ਹੈ। ਹੁਣ ਦੱਸ ਦਈਏ ਮੰਗਲਵਾਰ ਨੂੰ ਅੱਧੇ ਦਿਨ ਦੀ ਛੁੱਟੀ ਆ ਰਹੀ ਹੈ। ਪਠਾਨਕੋਟ ਸ਼ਹਿਰ 7 ਅਪ੍ਰੈਲ ਯਾਨੀਕਿ ਮੰਗਲਵਾਰ ਵਾਲੇ ਦਿਨ ਧਾਰਮਿਕ ਉਤਸ਼ਾਹ ਅਤੇ ਆਸਥਾ ਦਾ ਇੱਕ ਸ਼ਾਨਦਾਰ ਪ੍ਰਦਰਸ਼ਨ ਦੇਖਣ ਨੂੰ ਮਿਲੇਗਾ, ਜਦੋਂ ਗੋਸਵਾਮੀ ਸ੍ਰੀ ਗੁਰੂ ਨਾਭਾ ਦਾਸ ਮਹਾਰਾਜ ਜੀ ਦੇ 490ਵੇਂ ਜਨਮ ਦਿਵਸ ਨੂੰ ਮਨਾਉਣ ਲਈ ਇੱਕ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਜਾਏਗੀ। ਜ਼ਿਲ੍ਹਾ ਪ੍ਰਸ਼ਾਸਨ ਨੇ ਇਸ ਸੰਬੰਧ 'ਚ ਇੱਕ ਮਹੱਤਵਪੂਰਨ ਫੈਸਲਾ ਲਿਆ ਹੈ, ਜਿਸ ਨੇ ਵਿਦਿਆਰਥੀਆਂ ਅਤੇ ਮਾਪਿਆਂ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ।
ਡੀਸੀ ਵੱਲੋਂ ਅਹਿਮ ਹੁਕਮ ਜਾਰੀ
ਡਿਪਟੀ ਕਮਿਸ਼ਨਰ ਡਾ. ਪਲਵੀ ਨੇ ਹੁਕਮ ਜਾਰੀ ਕਰਦਿਆਂ ਦੱਸਿਆ ਕਿ ਗੋਸਵਾਮੀ ਸ੍ਰੀ ਗੁਰੂ ਨਾਭਾ ਦਾਸ ਮਹਾਸ਼ਾ ਸੇਵਾ ਸਮਿਤੀ, ਪਠਾਨਕੋਟ ਵੱਲੋਂ ਸ਼ਹਿਰ ਵਿੱਚ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਜਾ ਰਹੀ ਹੈ। ਇਸ ਯਾਤਰਾ ਦੌਰਾਨ ਸ਼ਹਿਰ ਦੇ ਕਈ ਮੁੱਖ ਮਾਰਗਾਂ ‘ਤੇ ਭਾਰੀ ਭੀੜ ਅਤੇ ਟ੍ਰੈਫਿਕ ਦਾ ਦਬਾਅ ਰਹਿਣ ਦੀ ਸੰਭਾਵਨਾ ਹੈ, ਜਿਸ ਕਾਰਨ ਟ੍ਰੈਫਿਕ ਦੇ ਕਈ ਰੂਟ ਡਾਇਵਰਟ ਕਰਨ ਦਾ ਫੈਸਲਾ ਕੀਤਾ ਗਿਆ ਹੈ।
ਸਰਕਾਰੀ ਅਤੇ ਗੈਰ-ਸਰਕਾਰੀ ਸਕੂਲਾਂ-ਕਾਲਜਾਂ 'ਚ ਅੱਧੇ ਦਿਨ ਦੀ ਛੁੱਟੀ
ਪ੍ਰਸ਼ਾਸਨ ਨੇ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਦਾ ਆਦਰ ਕਰਦਿਆਂ ਅਤੇ ਸਕੂਲਾਂ ਤੇ ਕਾਲਜਾਂ ਵਿੱਚ ਪੜ੍ਹ ਰਹੇ ਵਿਦਿਆਰਥੀਆਂ ਦੀ ਸੁਰੱਖਿਆ ਅਤੇ ਸਹੂਲਤ ਨੂੰ ਧਿਆਨ ਵਿੱਚ ਰੱਖਦਿਆਂ ਇੱਕ ਹੋਰ ਅਹਿਮ ਕਦਮ ਚੁੱਕਿਆ ਹੈ। ਹੁਕਮਾਂ ਅਨੁਸਾਰ 7 ਅਪ੍ਰੈਲ ਨੂੰ ਜ਼ਿਲ੍ਹਾ ਪਠਾਨਕੋਟ ਦੇ ਸਾਰੇ ਸਰਕਾਰੀ ਅਤੇ ਗੈਰ-ਸਰਕਾਰੀ ਸਕੂਲਾਂ ਅਤੇ ਕਾਲਜਾਂ ਵਿੱਚ ਅੱਧੇ ਦਿਨ ਦੀ ਛੁੱਟੀ ਘੋਸ਼ਿਤ ਕੀਤੀ ਗਈ ਹੈ।
ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਅਤੇ ਜਾਰੀ ਕੀਤੇ ਗਏ ਰੂਟ ਪਲਾਨ ਨੂੰ ਧਿਆਨ ਵਿੱਚ ਰੱਖਦੇ ਹੋਏ ਆਪਣੀ ਯਾਤਰਾ ਦੀ ਯੋਜਨਾ ਬਣਾਉਣ।