GTC News
ਲੁਧਿਆਣਾ ਜ਼ਿਲ੍ਹੇ ਦੇ ਦੋਰਾਹਾ ਵਿੱਚ ਨਗਰ ਕੌਂਸਲ ਦੇ ਅਹੁਦੇਦਾਰਾਂ ਦੀ ਚੋਣ ਲਈ ਇੱਕ ਵਿਸ਼ੇਸ਼ ਮੀਟਿੰਗ ਐਸ.ਡੀ.ਐਮ. ਪਾਇਲ ਪ੍ਰੀਤਿੰਦਰ ਸਿੰਘ ਬੈਂਸ ਦੀ ਅਗਵਾਈ ਵਿੱਚ ਬੁਲਾਈ ਗਈ। ਇਸ ਮੌਕੇ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆ ਅਤੇ ਹਲਕਾ ਪਾਇਲ ਦੇ ਵਿਧਾਇਕ ਇੰਜੀਨੀਅਰ ਮਨਵਿੰਦਰ ਸਿੰਘ ਗਿਆਸਪੁਰਾ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ।
ਪ੍ਰਧਾਨ ਦੇ ਲਈ ਇਸ ਚਿਹਰੇ 'ਤੇ ਲੱਗੀ ਮੋਹਰ
ਮੀਟਿੰਗ ਦੌਰਾਨ ਆਮ ਆਦਮੀ ਪਾਰਟੀ ਦੇ ਕੌਂਸਲਰ ਅਨਮੋਲ ਸ਼ਰਮਾ ਐਨੀ ਨੂੰ ਨਗਰ ਕੌਂਸਲ ਦੋਰਾਹਾ ਦਾ ਪ੍ਰਧਾਨ ਸਰਬ ਸੰਮਤੀ ਨਾਲ ਚੁਣਿਆ ਗਿਆ। ਇਸੇ ਤਰ੍ਹਾਂ ਕਵਲਜੀਤ ਸਿੰਘ ਬਿੱਟੂ ਨੂੰ ਨਗਰ ਕੌਂਸਲ ਦਾ ਸੀਨੀਅਰ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ।
ਮੰਤਰੀ ਸਾਬ੍ਹ ਵੱਲੋਂ ਕੀਤਾ ਗਿਆ ਸਵਾਗਤ
ਇਸ ਮੌਕੇ ਮੰਤਰੀ ਹਰਦੀਪ ਸਿੰਘ ਮੁੰਡੀਆ ਅਤੇ ਵਿਧਾਇਕ ਗਿਆਸਪੁਰਾ ਨੇ ਨਵੇਂ ਚੁਣੇ ਗਏ ਅਹੁਦੇਦਾਰਾਂ ਦਾ ਸਵਾਗਤ ਕੀਤਾ। ਉਨ੍ਹਾਂ ਕਿਹਾ ਕਿ ਇਹ ਪਹਿਲੀ ਵਾਰ ਹੈ ਜਦੋਂ ਦੋਰਾਹਾ ਨਗਰ ਕੌਂਸਲ ਦੀ ਪ੍ਰਧਾਨਗੀ 'ਆਪ' ਕੋਲ ਆਈ ਹੈ। ਨਵੇਂ ਬਣੇ ਪ੍ਰਧਾਨ ਐਨੀ ਸ਼ਰਮਾ ਨੇ ਵਿਧਾਇਕ ਅਤੇ ਸ਼ਹਿਰ ਵਾਸੀਆਂ ਦਾ ਧੰਨਵਾਦ ਕਰਦਿਆਂ ਭਰੋਸਾ ਦਿੱਤਾ ਕਿ ਉਹ ਸ਼ਹਿਰ ਦੇ ਵਿਕਾਸ ਕਾਰਜਾਂ ਨੂੰ ਪੂਰੀ ਇਮਾਨਦਾਰੀ ਨਾਲ ਨੇਪਰੇ ਚਾੜ੍ਹਨਗੇ।
ਨਗਰ ਕੌਂਸਲ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੇ ਸ਼ਾਨਦਾਰ ਪ੍ਰਦਰਸ਼ਨ ਕਰਕੇ ਆਪਣੀ ਮਜ਼ਬੂਤ ਪਕੜ ਬਣਾਈ ਹੈ। ਪਾਰਟੀ ਇਸ ਜਿੱਤ ਨੂੰ ਸਾਲ 2027 ਦੀਆਂ ਵਿਧਾਨ ਸਭਾ ਚੋਣਾਂ ਲਈ ਇੱਕ ਵੱਡੇ ਆਧਾਰ ਵਜੋਂ ਦੇਖ ਰਹੀ ਹੈ। ਪਾਰਟੀ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਸੱਤਾ ਵਿੱਚ ਆਉਣ ਤੋਂ ਬਾਅਦ ਆਪਣੇ ਚਾਰ ਸਾਲਾਂ ਦੇ ਕਾਰਜਕਾਲ ਵਿੱਚ ਹੀ ਲੋਕਾਂ ਨਾਲ ਕੀਤੇ ਵਾਅਦਿਆਂ ਅਤੇ ਗਰੰਟੀਆਂ ਨੂੰ ਪੂਰਾ ਕੀਤਾ ਹੈ। ਇਸੇ ਲੜੀ ਤਹਿਤ ਜਲਦ ਹੀ ਸੂਬੇ ਦੀਆਂ ਮਹਿਲਾਵਾਂ ਦੇ ਖਾਤਿਆਂ ਵਿੱਚ 1000 ਅਤੇ 1500 ਰੁਪਏ ਦੀ ਰਾਸ਼ੀ ਜਮ੍ਹਾਂ ਕਰਵਾਉਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾਵੇਗੀ, ਜੋ ਪਾਰਟੀ ਦੀਆਂ ਪ੍ਰਮੁੱਖ ਲੋਕ-ਪੱਖੀ ਨੀਤੀਆਂ ਵਿੱਚੋਂ ਇੱਕ ਹੈ।
ਲੁਧਿਆਣਾ ਰੇਲਵੇ ਸਟੇਸ਼ਨ 'ਤੇ ਕਟੜਾ ਸਪੈਸ਼ਲ ਟ੍ਰੇਨ ਨਾਲ ਹਾਦਸਾ ਵਾਪਰ ਗਿਆ। ਜਦੋਂ ਟ੍ਰੇਨ ਚੱਲਣ ਲੱਗੀ ਤਾਂ ਦੋ ਕੋਚਾਂ ਨੂੰ ਜੋੜਨ ਵਾਲਾ ਕਪਲਰ ਟੁੱਟ ਗਿਆ, ਜਿਸ ਨਾਲ ਸਲੀਪਰ ਕੋਚ ਦਾ ਟਾਇਲਟ ਇੱਕ ਜ਼ੋਰਦਾਰ ਧਮਾਕੇ ਵਰਗੀ ਆਵਾਜ਼ ਨਾਲ ਟੁੱਟ ਗਿਆ। ਇਸ ਕਾਰਨ ਦੋਵੇਂ ਕੋਚ ਵੀ ਇੱਕ-ਦੂਜੇ ਤੋਂ ਵੱਖ ਹੋ ਗਏ। ਧਮਾਕੇ ਵਰਗੀ ਆਵਾਜ਼ ਸੁਣ ਕੇ ਯਾਤਰੀਆਂ ਵਿੱਚ ਭਾਰੀ ਅਫੜਾ-ਦਫੜੀ ਮਚ ਗਈ।
ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਨਵੀਂ ਦਿੱਲੀ-ਸ਼੍ਰੀ ਮਾਤਾ ਵੈਸ਼ਨੋ ਦੇਵੀ ਕਟੜਾ ਸਪੈਸ਼ਲ (04081) ਟ੍ਰੇਨ ਲੁਧਿਆਣਾ ਤੋਂ ਅੱਗੇ ਵਧਣ ਵਾਲੀ ਸੀ। ਇਹ ਟ੍ਰੇਨ ਅੱਜ ਯਾਨੀਕਿ 6 ਜੂਨ ਦੀ ਸਵੇਰੇ ਨਵੀਂ ਦਿੱਲੀ ਤੋਂ ਵੈਸ਼ਨੋ ਦੇਵੀ ਜਾ ਰਹੀ ਸੀ। ਹਾਦਸੇ ਦੀ ਸੂਚਨਾ ਮਿਲਦਿਆਂ ਹੀ ਰੇਲਵੇ ਸੁਰੱਖਿਆ ਬਲ ਅਤੇ ਸਥਾਨਕ ਪੁਲਿਸ ਮੌਕੇ 'ਤੇ ਪਹੁੰਚ ਗਈ ਹੈ।
ਮੌਕੇ ਉੱਤੇ ਪਹੁੰਚੇ ਉੱਚ ਅਧਿਕਾਰੀ
ਇਸ ਘਟਨਾ ਬਾਰੇ ਲੁਧਿਆਣਾ ਦੇ ਏ.ਡੀ.ਸੀ.ਪੀ. (ADCP) ਸਮੀਰ ਵਰਮਾ ਨੇ ਦੱਸਿਆ ਕਿ ਸ਼ਨੀਵਾਰ ਸਵੇਰੇ ਕਰੀਬ 9 ਵਜੇ ਲੁਧਿਆਣਾ ਰੇਲਵੇ ਸਟੇਸ਼ਨ 'ਤੇ ਦਿੱਲੀ-ਕਟੜਾ ਐਕਸਪ੍ਰੈਸ ਟ੍ਰੇਨ ਦੇ ਇੱਕ ਕੋਚ ਵਿੱਚ ਤਕਨੀਕੀ ਖਰਾਬੀ ਆਉਣ ਕਾਰਨ ਅਫੜਾ-ਦਫੜੀ ਦਾ ਮਾਹੌਲ ਬਣ ਗਿਆ ਸੀ। ਘਟਨਾ ਤੋਂ ਤੁਰੰਤ ਬਾਅਦ ਪੁਲਿਸ ਅਤੇ ਰੇਲਵੇ ਦੇ ਅਧਿਕਾਰੀਆਂ ਨੇ ਮੌਕੇ 'ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ ਅਤੇ ਜਾਂਚ ਸ਼ੁਰੂ ਕੀਤੀ।
ਜਾਂਚ ਵਿੱਚ ਇਹ ਸਾਹਮਣੇ ਆਇਆ ਹੈ ਕਿ ਜੰਮੂ-ਕਟੜਾ ਵੱਲ ਜਾ ਰਹੀ ਟ੍ਰੇਨ ਦੇ ਐੱਸ-2 (S-2) ਕੋਚ ਦੇ ਵਾਸ਼ਰੂਮ ਵਾਲੇ ਹਿੱਸੇ ਵਿੱਚ ਅਚਾਨਕ ਤਰੇੜ (ਬਰੇਕੇਜ) ਆ ਗਈ ਸੀ। ਰੇਲਵੇ ਦੇ ਤਕਨੀਕੀ ਸਟਾਫ਼ ਅਤੇ ਇੰਜੀਨੀਅਰਾਂ ਨੇ ਦੱਸਿਆ ਕਿ ਇਹ ਮਾਮਲਾ 'ਵੈਲਡਿੰਗ ਫੇਲੀਅਰ' ਦਾ ਜਾਪਦਾ ਹੈ। ਕੋਚ ਪੁਰਾਣਾ ਹੋਣ ਕਾਰਨ ਵੈਲਡਿੰਗ ਕਮਜ਼ੋਰ ਹੋ ਗਈ ਸੀ ਅਤੇ ਉਸੇ ਥਾਂ ਤੋਂ ਇਹ ਹਿੱਸਾ ਟੁੱਟ ਗਿਆ।
ਅਧਿਕਾਰੀਆਂ ਨੇ ਇਹ ਸਪੱਸ਼ਟ ਕੀਤਾ ਹੈ ਕਿ ਇਹ ਕੋਈ ਬਲਾਸਟ ਜਾਂ ਧਮਾਕਾ ਨਹੀਂ ਸੀ। ਇਸ ਘਟਨਾ ਵਿੱਚ ਕਿਸੇ ਵੀ ਯਾਤਰੀ ਨੂੰ ਸੱਟ ਨਹੀਂ ਲੱਗੀ ਅਤੇ ਸਾਰੇ ਯਾਤਰੀ ਪੂਰੀ ਤਰ੍ਹਾਂ ਸੁਰੱਖਿਅਤ ਹਨ।
ਲੁਧਿਆਣਾ ਤੋਂ ਦੁੱਖਦਾਇਕ ਘਟਨਾ ਸਾਹਮਣੇ ਆਈ ਹੈ। ਜਿੱਥੇ ਇੱਕ ਪੇਚਕਸ (ਪਾਨਾ-ਚਾਬੀ) ਬਣਾਉਣ ਵਾਲੀ ਫੈਕਟਰੀ ਵਿੱਚ ਰਾਤ ਸਮੇਂ ਅਚਾਨਕ ਜ਼ਹਿਰੀਲੀ ਗੈਸ ਲੀਕ ਹੋ ਗਈ। ਇਸ ਭਿਆਨਕ ਹਾਦਸੇ ਵਿੱਚ ਦਮ ਘੁੱਟਣ ਕਾਰਨ ਪਿਉ-ਪੁੱਤ ਸਮੇਤ ਤਿੰਨ ਲੋਕਾਂ ਦੀ ਮੌਤ ਹੋ ਗਈ ਹੈ। ਇਸ ਦੇ ਨਾਲ ਹੀ ਫੈਕਟਰੀ ਵਿੱਚ ਕੰਮ ਕਰ ਰਹੇ ਕਈ ਮਜ਼ਦੂਰ ਬੇਹੋਸ਼ ਹੋ ਗਏ ਹਨ, ਜਿਨ੍ਹਾਂ ਵਿੱਚੋਂ ਕਈਆਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਚਸ਼ਮਦੀਦ ਨੇ ਦੱਸਿਆ ਕਿ ਲੋਕਾਂ ਨੂੰ ਬਾਹਰ ਭੱਜਣ ਦਾ ਮੌਕਾ ਵੀ ਨਹੀਂ ਮਿਲਿਆ।
ਚਸ਼ਮਦੀਦ ਨੇ ਦੱਸੀ ਖੌਫਨਾਕ ਦਾਸਤਾਨ
ਅੱਖੀਂ ਦੇਖਣ ਵਾਲਿਆਂ ਮੁਤਾਬਕ, ਫੈਕਟਰੀ ਵਿੱਚ ਰੋਜ਼ਾਨਾ ਦੀ ਤਰ੍ਹਾਂ ਕੰਮ ਚੱਲ ਰਿਹਾ ਸੀ। ਇਸੇ ਦੌਰਾਨ ਅਚਾਨਕ ਗੈਸ ਪਾਈਪਲਾਈਨ ਤੋਂ ਲੀਕੇਜ ਸ਼ੁਰੂ ਹੋ ਗਈ। ਕੁੱਝ ਹੀ ਮਿੰਟਾਂ ਵਿੱਚ ਜ਼ਹਿਰੀਲੀ ਗੈਸ ਪੂਰੀ ਫੈਕਟਰੀ ਵਿੱਚ ਫੈਲ ਗਈ। ਗੈਸ ਦਾ ਅਸਰ ਇੰਨਾ ਤੇਜ਼ ਸੀ ਕਿ ਉੱਥੇ ਮੌਜੂਦ ਮਜ਼ਦੂਰਾਂ ਨੂੰ ਬਾਹਰ ਨਿਕਲਣ ਤੱਕ ਦਾ ਮੌਕਾ ਨਹੀਂ ਮਿਲਿਆ। ਦਮ ਘੁੱਟਣ ਅਤੇ ਅੱਖਾਂ ਵਿੱਚ ਤੇਜ਼ ਜਲਣ ਕਾਰਨ ਕਈ ਮਜ਼ਦੂਰ ਫੈਕਟਰੀ ਦੇ ਅੰਦਰ ਹੀ ਜ਼ਮੀਨ 'ਤੇ ਡਿੱਗ ਪਏ।
ਹਾਦਸੇ ਦੀ ਸੂਚਨਾ ਮਿਲਦੇ ਹੀ ਇਲਾਕੇ ਵਿੱਚ ਅਫੜਾ-ਦਫੜੀ ਮੱਚ ਗਈ। ਮਰਨ ਵਾਲਿਆਂ ਦੀ ਪਛਾਣ ਮਾਨ ਸਿੰਘ, ਉਸਦੇ ਬੇਟੇ ਅਮਿਤ ਅਤੇ ਸ਼੍ਰੀ ਰਾਮ ਵਜੋਂ ਹੋਈ ਹੈ। ਮਾਨ ਸਿੰਘ ਅਤੇ ਅਮਿਤ ਮਸ਼ੀਨ ਦੇ ਹੇਠਾਂ ਨਿਕਲਣ ਵਾਲੀ ਮਿੱਟੀ ਨੂੰ ਟਰਾਲੀ ਵਿੱਚ ਭਰਨ ਲਈ ਗਏ ਸਨ, ਇਸੇ ਦੌਰਾਨ ਉਹ ਹਾਦਸੇ ਦਾ ਸ਼ਿਕਾਰ ਹੋ ਗਏ। ਅਮਿਤ ਵਿਆਹਿਆ ਹੋਇਆ ਸੀ ਅਤੇ ਉਸਦੀ ਇੱਕ ਸਾਲ ਦੀ ਬੇਟੀ ਵੀ ਹੈ।
ਮ੍ਰਿਤਕ ਦੀ ਧੀ ਨੇ ਕਿਹਾ- ਸਾਨੂੰ ਕੋਈ ਜਾਣਕਾਰੀ ਨਹੀਂ ਦਿੱਤੀ ਗਈ
ਮ੍ਰਿਤਕ ਮਾਨ ਸਿੰਘ ਦੀ ਧੀ ਰੇਨੂੰ ਨੇ ਦੱਸਿਆ ਕਿ ਉਸਦੇ ਪਿਤਾ ਅਤੇ ਭਰਾ ਰਾਤ ਨੂੰ ਕੰਮ 'ਤੇ ਗਏ ਸਨ ਅਤੇ ਆਮ ਤੌਰ 'ਤੇ ਉਹ ਰਾਤ ਦੇ ਦੋ-ਤਿੰਨ ਵਜੇ ਘਰ ਪਰਤਦੇ ਸਨ। ਜਦੋਂ ਉਹ ਘਰ ਨਹੀਂ ਆਏ ਤਾਂ ਪਰਿਵਾਰ ਵਾਲਿਆਂ ਨੇ ਕਈ ਵਾਰ ਫੋਨ ਕੀਤੇ, ਪਰ ਕਿਸੇ ਨੇ ਫੋਨ ਨਹੀਂ ਚੁੱਕਿਆ। ਸਵੇਰੇ ਜਦੋਂ ਉਹ ਫੈਕਟਰੀ ਪਹੁੰਚੇ ਤਾਂ ਉੱਥੇ ਸਿਰਫ਼ ਟਰੈਕਟਰ ਖੜ੍ਹਾ ਸੀ, ਜਿੱਥੇ ਉਨ੍ਹਾਂ ਨੂੰ ਦੱਸਿਆ ਗਿਆ ਕਿ ਉਹ ਹਸਪਤਾਲ ਵਿੱਚ ਦਾਖ਼ਲ ਹਨ।
ਰੇਨੂੰ ਨੇ ਰੋਂਦੇ ਹੋਏ ਕਿਹਾ, "ਸਾਨੂੰ ਪਹਿਲਾਂ ਇੱਕ ਵਾਰ ਵੀ ਫੋਨ ਕਰਕੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ। ਜਦੋਂ ਅਸੀਂ ਹਸਪਤਾਲ ਪਹੁੰਚੇ ਤਾਂ ਪਤਾ ਲੱਗਾ ਕਿ ਪਿਤਾ ਅਤੇ ਭਰਾ ਦੀ ਮੌਤ ਹੋ ਚੁੱਕੀ ਹੈ।" ਉਸਨੇ ਦੱਸਿਆ ਕਿ ਕੁੱਲ ਤਿੰਨ ਲੋਕਾਂ ਦੀ ਮੌਤ ਹੋਈ ਹੈ। ਉਸਦਾ ਭਰਾ ਅਮਿਤ ਵਿਆਹਿਆ ਹੋਇਆ ਸੀ ਅਤੇ ਉਸਦੀ ਡੇਢ ਸਾਲ ਦੀ ਇੱਕ ਛੋਟੀ ਬੱਚੀ ਹੈ। ਪਰਿਵਾਰ ਗੈਸਪੁਰਾ ਵਿੱਚ ਰਹਿੰਦਾ ਹੈ ਅਤੇ ਉਨ੍ਹਾਂ ਦਾ ਦੋਸ਼ ਹੈ ਕਿ ਹਾਦਸੇ ਤੋਂ ਬਾਅਦ ਅਜੇ ਤੱਕ ਫੈਕਟਰੀ ਦਾ ਮਾਲਕ ਵੀ ਉਨ੍ਹਾਂ ਨੂੰ ਮਿਲਣ ਨਹੀਂ ਆਇਆ।
ਲੁਧਿਆਣਾ ਦੇ ਰਾਏਕੋਟ ਹਲਕੇ ਦੇ ਵਾਰਡ ਨੰਬਰ 4 ਵਿੱਚ ਚੋਣਾਂ ਦੌਰਾਨ ਉਸ ਵੇਲੇ ਸਥਿਤੀ ਤਣਾਅਪੂਰਨ ਹੋ ਗਈ ਜਦੋਂ ਆਮ ਆਦਮੀ ਪਾਰਟੀ (AAP) ਅਤੇ ਕਾਂਗਰਸ ਦੇ ਵਰਕਰਾਂ ਵਿਚਾਲੇ ਜ਼ਬਰਦਸਤ ਝਗੜਾ ਹੋ ਗਿਆ। ਇਸ ਖ਼ੂਨੀ ਝੜਪ ਵਿੱਚ ਕਾਂਗਰਸ ਦੇ ਉਮੀਦਵਾਰ ਜਗਦੇਵ ਸਿੰਘ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ, ਜਿਨ੍ਹਾਂ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਹੋਇਆਂ ਇਲਾਜ ਲਈ ਲੁਧਿਆਣਾ ਦੇ ਡੀ.ਐਮ.ਸੀ. (DMC) ਹਸਪਤਾਲ ਰੈਫ਼ਰ ਕਰ ਦਿੱਤਾ ਗਿਆ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਇਹ ਘਟਨਾ ਖ਼ੁਦ ਆਮ ਆਦਮੀ ਪਾਰਟੀ ਦੇ ਮੌਜੂਦਾ ਵਿਧਾਇਕ ਹਾਕਮ ਸਿੰਘ ਠੇਕੇਦਾਰ ਦੀ ਰਿਹਾਇਸ਼ ਤੋਂ ਮਹਿਜ਼ 100 ਮੀਟਰ ਦੀ ਦੂਰੀ 'ਤੇ ਵਾਪਰੀ।
ਕਾਂਗਰਸ ਨੇ ਲਗਾਏ ਧੱਕੇਸ਼ਾਹੀ ਦੇ ਇਲਜ਼ਾਮ
ਹਸਪਤਾਲ ਤੋਂ ਸਾਹਮਣੇ ਆਏ ਬਿਆਨ ਵਿੱਚ ਜ਼ਖ਼ਮੀ ਉਮੀਦਵਾਰ ਜਗਦੇਵ ਸਿੰਘ ਨੇ ਦੱਸਿਆ ਕਿ 10 ਤੋਂ 15 ਅਣਪਛਾਤੇ ਵਿਅਕਤੀਆਂ ਨੇ ਉਨ੍ਹਾਂ 'ਤੇ ਤੇਜ਼ਧਾਰ ਹਥਿਆਰਾਂ ਨਾਲ ਸ਼ਰੇਆਮ ਹਮਲਾ ਕੀਤਾ ਹੈ। ਕਾਂਗਰਸੀ ਆਗੂਆਂ ਨੇ ਦੋਸ਼ ਲਾਇਆ ਹੈ ਕਿ ਚੋਣਾਂ ਵਿੱਚ ਸਿੱਧਾ ਧੱਕਾ ਕੀਤਾ ਜਾ ਰਿਹਾ ਹੈ ਅਤੇ ਉਨ੍ਹਾਂ ਦੇ ਚੋਣ ਏਜੰਟ ਨੂੰ ਜ਼ਬਰਦਸਤੀ ਪੋਲਿੰਗ ਬੂਥ ਤੋਂ ਬਾਹਰ ਕੱਢ ਦਿੱਤਾ ਗਿਆ ਹੈ, ਜਦਕਿ 'ਆਪ' ਦਾ ਏਜੰਡਾ ਅੰਦਰ ਬੈਠਾ ਹੈ। ਉਨ੍ਹਾਂ ਇਹ ਵੀ ਇਲਜ਼ਾਮ ਲਗਾਇਆ ਕਿ ਇਸ ਹਮਲੇ ਵਿੱਚ ਕਾਂਗਰਸ ਦੇ 2 ਲੋਕ ਗੰਭੀਰ ਜ਼ਖ਼ਮੀ ਹਨ, ਪਰ ਪੁਲਿਸ ਪ੍ਰਸ਼ਾਸਨ ਉਲਟਾ ਕਾਂਗਰਸੀ ਵਰਕਰਾਂ 'ਤੇ ਹੀ ਦਬਾਅ ਪਾ ਰਿਹਾ ਹੈ।
ਪੁਲਿਸ ਨੇ ਕਿਹਾ- ਹਾਲਾਤ ਪੂਰੀ ਤਰ੍ਹਾਂ ਕਾਬੂ ਹੇਠ
ਦੂਜੇ ਪਾਸੇ, ਘਟਨਾ ਤੋਂ ਬਾਅਦ ਵਾਰਡ ਵਿੱਚ ਸੁਰੱਖਿਆ ਦੇ ਪੁਖ਼ਤਾ ਇੰਤਜ਼ਾਮ ਕੀਤੇ ਗਏ ਹਨ। ਮੌਕੇ 'ਤੇ ਵੱਡੀ ਗਿਣਤੀ ਵਿੱਚ ਪੁਲਿਸ ਫੋਰਸ ਤੈਨਾਤ ਕੀਤੀ ਗਈ ਹੈ ਅਤੇ ਐਸ.ਪੀ. (SP) ਸਮੇਤ ਡੀ.ਐਸ.ਪੀ. (DSP) ਵੱਲੋਂ ਲਗਾਤਾਰ ਇਲਾਕੇ ਦਾ ਦੌਰਾ ਕੀਤਾ ਜਾ ਰਿਹਾ ਹੈ। ਮੌਕੇ 'ਤੇ ਮੌਜੂਦ ਐਸ.ਐਚ.ਓ. (SHO) ਨੇ ਅਧਿਕਾਰਤ ਬਿਆਨ ਦੇਣ ਤੋਂ ਨਾਂਹ ਕਰਦਿਆਂ ਸਿਰਫ਼ ਇੰਨਾ ਕਿਹਾ ਕਿ ਉਹ ਸੀਨੀਅਰ ਅਫ਼ਸਰਾਂ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਡਿਊਟੀ ਨਿਭਾ ਰਹੇ ਹਨ। ਪੁਲਿਸ ਮੁਤਾਬਕ, ਫਿਲਹਾਲ ਇਲਾਕੇ ਵਿੱਚ ਕਾਨੂੰਨ ਵਿਵਸਥਾ ਬਹਾਲ ਹੈ, ਮਾਹੌਲ ਪੂਰੀ ਤਰ੍ਹਾਂ ਸ਼ਾਂਤ ਹੈ ਅਤੇ ਵੋਟਿੰਗ ਦੀ ਪ੍ਰਕਿਰਿਆ ਅਮਨ-ਅਮਾਨ ਨਾਲ ਚੱਲ ਰਹੀ ਹੈ।
ਲੁਧਿਆਣਾ ਸ਼ਹਿਰ ਵਿੱਚ ਉਸ ਵੇਲੇ ਭਾਰੀ ਸਨਸਨੀ ਫੈਲ ਗਈ ਜਦੋਂ ਲੁਧਿਆਣਾ ਨਗਰ ਨਿਗਮ ਦੇ ਉੱਚ ਅਧਿਕਾਰੀਆਂ ਨੂੰ ਇੱਕ ਧਮਕੀ ਭਰੀ ਈਮੇਲ ਮਿਲੀ। ਈਮੇਲ ਵਿੱਚ ਲੁਧਿਆਣਾ ਦੇ ਮੇਅਰ ਦਫ਼ਤਰ ਅਤੇ ਮਸ਼ਹੂਰ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਦੇ ਘਰ ਨੂੰ ਬੰਬ ਨਾਲ ਉਡਾਉਣ ਦੀ ਸਿੱਧੀ ਧਮਕੀ ਦਿੱਤੀ ਗਈ ਹੈ। ਇਹ ਈਮੇਲ ਸੋਮਵਾਰ, 25 ਮਈ ਦੀ ਸਵੇਰ ਨੂੰ ਨਗਰ ਨਿਗਮ ਕਮਿਸ਼ਨਰ ਅਤੇ ਹੋਰ ਸਰਕਾਰੀ ਆਈ.ਡੀਜ਼ (IDs) 'ਤੇ ਭੇਜੀ ਗਈ ਹੈ।
ਧਮਕੀ ਭਰੀ ਈਮੇਲ ਵਿੱਚ ਕੀ ਲਿਖਿਆ ਹੈ?
ਸਵੇਰੇ ਕਰੀਬ 7:28 ਵਜੇ ਆਈ ਇਸ ਈਮੇਲ ਦਾ ਵਿਸ਼ਾ (Subject) "B0mb Blast - Mayor Office Ludhiana!" ਰੱਖਿਆ ਗਿਆ ਹੈ। ਈਮੇਲ ਵਿੱਚ ਧਮਾਕਿਆਂ ਦਾ ਸਮਾਂ ਵੀ ਤੈਅ ਕੀਤਾ ਗਿਆ ਹੈ। ਦੁਪਹਿਰ 1:11 ਵਜੇ ਲੁਧਿਆਣਾ ਦੇ ਮੇਅਰ 'ਤੇ ਹਮਲੇ ਦੀ ਧਮਕੀ ਦਿੱਤੀ ਗਈ ਹੈ, ਜਦਕਿ ਰਾਤ 9:11 ਵਜੇ ਦਿਲਜੀਤ ਦੋਸਾਂਝ ਦੇ ਲੁਧਿਆਣਾ ਸਥਿਤ ਘਰ 'ਤੇ ਧਮਾਕਾ ਕਰਨ ਦੀ ਚੇਤਾਵਨੀ ਦਿੱਤੀ ਗਈ ਹੈ। ਹਮਲਾਵਰਾਂ ਨੇ ਸਾਫ਼ ਸ਼ਬਦਾਂ ਵਿੱਚ ਲਿਖਿਆ ਹੈ ਕਿ “ਜਿਹੜਾ ਵੀ ਦਿਲਜੀਤ ਦੋਸਾਂਝ ਦੀ ਮਦਦ ਕਰੇਗਾ, ਉਹ ਮਾਰਿਆ ਜਾਵੇਗਾ।”
1984 ਦੇ ਦੰਗਿਆਂ ਦਾ ਜ਼ਿਕਰ ਅਤੇ 6 ਜੂਨ ਤੱਕ ਦਾ ਅਲਟੀਮੇਟਮ
ਈਮੇਲ ਵਿੱਚ 1984 ਦੇ ਸਿੱਖ ਦੰਗਿਆਂ ਦਾ ਹਵਾਲਾ ਦਿੰਦੇ ਹੋਏ "ਖ਼ੂਨ ਦਾ ਬਦਲਾ ਖ਼ੂਨ" ਦੀ ਗੱਲ ਲਿਖੀ ਗਈ ਹੈ। ਧਮਕੀ ਦੇਣ ਵਾਲਿਆਂ ਨੇ ਲਿਖਿਆ ਹੈ ਕਿ 6 ਜੂਨ ਤੱਕ ਬੰਬ ਧਮਾਕਿਆਂ ਰਾਹੀਂ ਨਿਸ਼ਾਨਾ ਬਣਾਇਆ ਜਾਵੇਗਾ।
ਕਿਸਨੇ ਭੇਜੀ ਹੈ ਇਹ ਧਮਕੀ?
ਈਮੇਲ ਦੇ ਅਖੀਰ ਵਿੱਚ ਇਸਨੂੰ 'ਖ਼ਾਲਿਸਤਾਨ ਨੈਸ਼ਨਲ ਆਰਮੀ' (KHALISTAN National ARMY) ਵੱਲੋਂ ਭੇਜਿਆ ਗਿਆ ਦੱਸਿਆ ਗਿਆ ਹੈ। ਇਸ ਵਿੱਚ ਭੇਜਣ ਵਾਲਿਆਂ ਦੇ ਰੂਪ ਵਿੱਚ ਦੋ ਨਾਮ ਲਿਖੇ ਗਏ ਹਨ:
ਇੰਜੀਨੀਅਰ ਗੁਰਨਖ ਸਿੰਘ (ਰੁਕਨ ਸ਼ਾਹਵਾਲਾ)
ਡਾ. ਗੁਰਨਿਰਵੈਰ ਸਿੰਘ (ਖ਼ਾਨ ਰਾਜਾਦਾ)
ਪੁਲਿਸ ਮਹਿਕਮਾ ਅਤੇ ਸਾਈਬਰ ਸੈੱਲ ਪੂਰੀ ਤਰ੍ਹਾਂ ਅਲਰਟ
ਧਮਕੀ ਤੋਂ ਬਾਅਦ ਪੁਲਿਸ ਮਹਿਕਮਾ ਅਤੇ ਸਾਈਬਰ ਸੈੱਲ ਪੂਰੀ ਤਰ੍ਹਾਂ ਅਲਰਟ (ਸੁਚੇਤ) 'ਤੇ ਹਨ। ਈਮੇਲ ਦੇ ਆਈ.ਪੀ. ਐਡਰੈੱਸ (IP Address) ਅਤੇ ਭੇਜਣ ਵਾਲੇ (ਸੈਂਡਰ) ਦਾ ਪਤਾ ਲਗਾਉਣ ਲਈ ਤੇਜ਼ੀ ਨਾਲ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਮੇਅਰ ਦਫ਼ਤਰ ਅਤੇ ਹੋਰ ਮਹੱਤਵਪੂਰਨ ਥਾਵਾਂ ਦੀ ਸੁਰੱਖਿਆ ਸਖ਼ਤ ਕੀਤੇ ਜਾਣ ਦੀ ਸੰਭਾਵਨਾ ਹੈ।
ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੇ ਨਵੇਂ-ਨਵੇਂ ਟ੍ਰੈਂਡਸ ਦਾ ਫ਼ਾਇਦਾ ਹੁਣ ਸਾਈਬਰ ਅਪਰਾਧੀ (ਠੱਗ) ਚੁੱਕਣ ਲੱਗੇ ਹਨ। ਅੱਜ-ਕੱਲ੍ਹ ਇੰਟਰਨੈੱਟ 'ਤੇ 'ਕਾਕਰੋਚ ਜਨਤਾ ਪਾਰਟੀ' ਦਾ ਨਾਂ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ, ਜਿਸ ਨੂੰ ਲੈ ਕੇ ਨੌਜਵਾਨਾਂ ਵਿੱਚ ਕਾਫੀ ਉਤਸੁਕਤਾ ਹੈ। ਪਰ ਸਾਈਬਰ ਠੱਗਾਂ ਨੇ ਲੋਕਾਂ ਦੇ ਇਸੇ ਉਤਸਾਹ ਨੂੰ ਠੱਗੀ ਦਾ ਨਵਾਂ ਹਥਿਆਰ ਬਣਾ ਲਿਆ ਹੈ।
ਲੁਧਿਆਣਾ ਪੁਲਿਸ ਨੇ ਆਮ ਜਨਤਾ ਨੂੰ ਇਸ ਨਵੇਂ ਫਰਾਡ (ਧੋਖਾਧੜੀ) ਤੋਂ ਬਚਾਉਣ ਅਤੇ ਜਾਗਰੂਕ ਕਰਨ ਲਈ ਆਪਣੇ ਅਧਿਕਾਰਤ ਸੋਸ਼ਲ ਮੀਡੀਆ ਪੇਜ 'ਤੇ ਇੱਕ ਵੀਡੀਓ ਜਾਰੀ ਕੀਤਾ ਹੈ। 42 ਸੈਕਿੰਡ ਦੀ ਇਸ ਵੀਡੀਓ ਵਿੱਚ ਪੁਲਿਸ ਅਧਿਕਾਰੀ ਅਮਰਿੰਦਰ ਸਿੰਘ ਨੇ ਵਿਸਥਾਰ ਵਿੱਚ ਦੱਸਿਆ ਹੈ ਕਿ ਕਿਵੇਂ ਇੱਕ ਛੋਟੀ ਜਿਹੀ ਗਲਤੀ ਲੋਕਾਂ ਨੂੰ ਕੰਗਾਲ ਬਣਾ ਸਕਦੀ ਹੈ।
ਕਿਵੇਂ ਕੰਮ ਕਰਦਾ ਹੈ ਇਹ ਨਵਾਂ ਸਕੈਮ?
ਪੁਲਿਸ ਦੇ ਮੁਤਾਬਕ, ਸਾਈਬਰ ਠੱਗ ਲੋਕਾਂ ਨੂੰ ਵਟਸਐਪ (WhatsApp) 'ਤੇ ਇੱਕ ਮੈਸੇਜ ਭੇਜ ਰਹੇ ਹਨ। ਇਸ ਮੈਸੇਜ ਵਿੱਚ ਨੌਜਵਾਨਾਂ ਨੂੰ ਆਕਰਸ਼ਿਤ ਕਰਨ ਵਾਲੀਆਂ ਗੱਲਾਂ ਲਿਖੀਆਂ ਹੁੰਦੀਆਂ ਹਨ, ਜਿਵੇਂ— "ਦੇਸ਼ ਦੀ ਪੁਕਾਰ, ਸਿਸਟਮ ਬਦਲਣ ਦਾ ਸਮਾਂ ਆ ਗਿਆ ਹੈ" ਅਤੇ "ਨੌਜਵਾਨਾਂ ਲਈ ਵੱਡਾ ਮੌਕਾ"। ਇਸ ਦੇ ਨਾਲ ਹੀ ਮੈਸੇਜ ਵਿੱਚ 'ਕਾਕਰੋਚ ਜਨਤਾ ਪਾਰਟੀ' ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ ਜਾਂਦੀ ਹੈ ਅਤੇ ਹੇਠਾਂ ਇੱਕ ਲਿੰਕ ਦਿੱਤਾ ਹੁੰਦਾ ਹੈ।
ਲਿੰਕ 'ਤੇ ਕਲਿੱਕ ਕਰਦੇ ਹੀ ਹੈਕ ਹੋ ਜਾਂਦਾ ਹੈ ਫੋਨ
ਵੀਡੀਓ ਵਿੱਚ ਪੁਲਿਸ ਅਧਿਕਾਰੀ ਨੇ ਸਾਫ਼ ਕੀਤਾ ਹੈ ਕਿ ਵਟਸਐਪ 'ਤੇ ਭੇਜਿਆ ਜਾ ਰਿਹਾ ਇਹ ਲਿੰਕ ਅਸਲ ਵਿੱਚ ਇੱਕ 'ਫਿਸ਼ਿੰਗ ਲਿੰਕ' (ਨਕਲੀ/ਧੋਖਾਧੜੀ ਵਾਲਾ ਲਿੰਕ) ਹੈ:
ਜਿਵੇਂ ਹੀ ਕੋਈ ਵਿਅਕਤੀ ਉਤਸੁਕਤਾ ਵੱਸ ਇਸ ਲਿੰਕ 'ਤੇ ਕਲਿੱਕ ਕਰਦਾ ਹੈ, ਉਸਦਾ ਮੋਬਾਈਲ ਫੋਨ ਤੁਰੰਤ ਹੈਕ ਹੋ ਜਾਂਦਾ ਹੈ।
ਫੋਨ ਹੈਕ ਹੁੰਦੇ ਹੀ ਪੀੜਤ ਦੇ ਫੋਨ ਵਿੱਚ ਮੌਜੂਦ ਸਾਰੀ ਬੈਂਕਿੰਗ ਡਿਟੇਲਸ, ਪਾਸਵਰਡ ਅਤੇ ਨਿੱਜੀ ਡੇਟਾ ਸਿੱਧਾ ਠੱਗਾਂ ਕੋਲ ਪਹੁੰਚ ਜਾਂਦਾ ਹੈ।
ਇਸ ਡੇਟਾ ਦੀ ਵਰਤੋਂ ਕਰਕੇ ਠੱਗ ਨਾ ਸਿਰਫ਼ ਬੈਂਕ ਖਾਤੇ ਵਿੱਚੋਂ ਸਾਰੇ ਪੈਸੇ ਉਡਾ ਲੈਂਦੇ ਹਨ, ਬਲਕਿ ਪੀੜਤ ਦੇ ਨਾਂ 'ਤੇ ਲੱਖਾਂ ਰੁਪਏ ਦਾ ਲੋਨ ਵੀ ਲੈ ਸਕਦੇ ਹਨ।
ਲੁਧਿਆਣਾ ਪੁਲਿਸ ਦੀ ਅਪੀਲ
ਪੁਲਿਸ ਕਮਿਸ਼ਨਰੇਟ ਲੁਧਿਆਣਾ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਸੋਸ਼ਲ ਮੀਡੀਆ 'ਤੇ ਚੱਲ ਰਹੇ ਕਿਸੇ ਵੀ ਟ੍ਰੈਂਡ ਜਾਂ ਜਜ਼ਬਾਤੀ ਮੈਸੇਜ ਦੇ ਬਹਿਕਾਵੇ ਵਿੱਚ ਆ ਕੇ ਅਣਜਾਣ ਲਿੰਕਸ 'ਤੇ ਬਿਲਕੁਲ ਵੀ ਕਲਿੱਕ ਨਾ ਕਰਨ। ਇਹ ਤੁਹਾਡੀ ਜ਼ਿੰਦਗੀ ਭਰ ਦੀ ਕਮਾਈ ਮਿੰਟਾਂ ਵਿੱਚ ਸਾਫ਼ ਕਰ ਸਕਦਾ ਹੈ।
ਠੱਗੀ ਹੋਣ 'ਤੇ ਕੀ ਕਰੀਏ?
ਜੇਕਰ ਗਲਤੀ ਨਾਲ ਕਿਸੇ ਵਿਅਕਤੀ ਨਾਲ ਅਜਿਹੀ ਕੋਈ ਸਾਈਬਰ ਧੋਖਾਧੜੀ ਹੋ ਜਾਂਦੀ ਹੈ, ਤਾਂ ਘਬਰਾਉਣ ਦੀ ਬਜਾਏ ਤੁਰੰਤ ਸਾਈਬਰ ਹੈਲਪਲਾਈਨ ਨੰਬਰ 1930 'ਤੇ ਕਾਲ ਕਰੋ। ਸਮੇਂ ਸਿਰ ਸ਼ਿਕਾਇਤ ਦਰਜ ਕਰਵਾਉਣ ਨਾਲ ਬੈਂਕ ਖਾਤੇ ਵਿੱਚੋਂ ਉੱਡੇ ਪੈਸਿਆਂ ਨੂੰ ਹੋਲਡ ਕਰਵਾ ਕੇ ਵਾਪਸ ਲਿਆਉਣ ਦੀ ਸੰਭਾਵਨਾ ਵਧ ਜਾਂਦੀ ਹੈ।
ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ। ਲੁਧਿਆਣਾ ਵਿੱਚ ਵਿਜੀਲੈਂਸ ਬਿਊਰੋ ਨੇ ਕਰੋੜਾਂ ਰੁਪਏ ਦੇ ਕਥਿਤ ਘੁਟਾਲੇ ਦੇ ਮਾਮਲੇ ਵਿੱਚ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (PSPCL) ਦੇ ਸਾਬਕਾ ਸੀਐਮਡੀ (CMD) ਕੇਡੀ ਚੌਧਰੀ ਨੂੰ ਗ੍ਰਿਫ਼ਤਾਰ ਕੀਤਾ ਹੈ, ਜੋ ਕਿ ਅਕਾਲੀ ਆਗੂਆਂ ਦੇ ਕਰੀਬੀ ਰਹੇ ਹਨ। ਉਨ੍ਹਾਂ ਦੇ ਨਾਲ ਹੀ ਰਿਟਾਇਰਡ ਐਕਸੀਅਨ (XEN) ਸੰਜੀਵ ਪ੍ਰਭਾਕਰ ਅਤੇ ਲੁਧਿਆਣਾ ਦੇ ਬਿਲਡਰ ਅਮਿਤ ਗਰਗ ਨੂੰ ਵੀ ਕਾਬੂ ਕੀਤਾ ਗਿਆ ਹੈ।
ਸਰਕਾਰੀ ਨਿਯਮਾਂ ਨੂੰ ਟੰਗਿਆ ਸੀ ਛਿੱਕੇ
ਵਿਜੀਲੈਂਸ ਦੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਇਨ੍ਹਾਂ ਤਿੰਨਾਂ ਨੇ ਕਥਿਤ ਤੌਰ 'ਤੇ ਆਪਸੀ ਮਿਲੀਭੁਗਤ ਕਰਕੇ ਸਰਕਾਰੀ ਨਿਯਮਾਂ ਨੂੰ ਛਿੱਕੇ ਟੰਗਿਆ। ਉਨ੍ਹਾਂ ਨੇ ਇੱਕ ਨਿੱਜੀ ਹਾਊਸਿੰਗ ਕਲੋਨੀ ‘ਬਸੰਤ ਸਿਟੀ’ ਵਿੱਚ 10 ਕਰੋੜ ਰੁਪਏ ਦਾ ਸਰਕਾਰੀ ਫੰਡ ਖ਼ਰਚ ਕਰਕੇ 66 ਕੇਵੀ (KV) ਦਾ ਸਬ-ਸਟੇਸ਼ਨ ਲਗਵਾ ਦਿੱਤਾ, ਜਿਸ ਕਾਰਨ ਇਹ ਵੱਡੀ ਕਾਰਵਾਈ ਅਮਲ ਵਿੱਚ ਲਿਆਉਂਦੀ ਗਈ ਹੈ।
ਜਾਂਚ ਦੇ ਮੁਤਾਬਕ, ਨਿਯਮਾਂ ਦੇ ਤਹਿਤ ਇਸ ਸਬ-ਸਟੇਸ਼ਨ ਨੂੰ ਲਗਾਉਣ ਦਾ ਪੂਰਾ ਖ਼ਰਚਾ ਬਿਲਡਰ ਨੂੰ ਖ਼ੁਦ ਚੁੱਕਣਾ ਪੈਣਾ ਸੀ, ਪਰ ਦੋਸ਼ ਹੈ ਕਿ ਉਸ ਵੇਲੇ ਦੇ ਐਸਡੀਓ (SDO) ਸੰਜੀਵ ਪ੍ਰਭਾਕਰ ਅਤੇ ਉਸ ਸਮੇਂ ਦੇ ਪਾਵਰਕਾਮ (PSPCL) ਦੇ ਸੀਐਮਡੀ (CMD) ਕੇਡੀ ਚੌਧਰੀ ਨੇ ਵਿਭਾਗੀ ਫੰਡ ਦਾ ਇਸਤੇਮਾਲ ਕਰਕੇ ਇਹ ਕੰਮ ਕਰਵਾਇਆ। ਵਿਜੀਲੈਂਸ ਦੀ ਜਾਂਚ ਵਿੱਚ ਪਾਵਰਕਾਮ ਦੇ ਅਧਿਕਾਰੀਆਂ ਅਤੇ ਬਿਲਡਰ ਵਿਚਕਾਰ ਆਪਸੀ ਮਿਲੀਭੁਗਤ ਵੀ ਸਾਹਮਣੇ ਆਈ ਹੈ।
ਅਧਿਕਾਰੀਆਂ ਦੀ ਮਿਲੀਭੁਗਤ ਨਾਲ ਲਗਵਾਇਆ ਸਬ-ਸਟੇਸ਼ਨ
ਪੰਜਾਬ ਵਿਜੀਲੈਂਸ ਬਿਊਰੋ ਦੇ ਬੁਲਾਰੇ ਮੁਤਾਬਕ, ਇਹ ਮਾਮਲਾ 66 ਕੇਵੀ ਬਸੰਤ ਐਵੇਨਿਊ ਸਬ-ਸਟੇਸ਼ਨ ਦੀ ਸਥਾਪਨਾ ਨਾਲ ਜੁੜਿਆ ਹੋਇਆ ਹੈ। ਦੋਸ਼ ਹੈ ਕਿ ਬਸੰਤ ਐਵੇਨਿਊ ਦੇ ਕਾਲੋਨਾਈਜ਼ਰ (ਬਿਲਡਰ) ਨੇ ਪਾਵਰਕਾਮ (PSPCL) ਦੇ ਫੀਲਡ ਅਧਿਕਾਰੀਆਂ ਨਾਲ ਮਿਲੀਭੁਗਤ ਕਰਕੇ ਆਪਣੀ ਕਾਲੋਨੀ ਵਿੱਚ 1015 ਵਰਗ ਗਜ਼ ਜ਼ਮੀਨ 'ਤੇ ਇਹ ਸਬ-ਸਟੇਸ਼ਨ ਲਗਵਾਇਆ। ਜਾਂਚ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਜੇਕਰ ਉਸ ਸਮੇਂ ਉੱਚ ਅਧਿਕਾਰੀਆਂ ਵੱਲੋਂ ਕਾਲੋਨਾਈਜ਼ਰ ਦੀਆਂ ਸਾਰੀਆਂ ਕਾਲੋਨੀਆਂ ਦੀ ਐਨਓਸੀ (NOC) ਅਤੇ ਬਿਜਲੀ ਲੋਡ ਦੀ ਸਾਂਝੀ ਜਾਂਚ ਕਰਵਾਈ ਜਾਂਦੀ, ਤਾਂ ਇਸ 66 ਕੇਵੀ ਸਬ-ਸਟੇਸ਼ਨ ਦਾ ਪੂਰਾ ਖ਼ਰਚਾ ਕਾਲੋਨਾਈਜ਼ਰ ਨੂੰ ਖ਼ੁਦ ਚੁੱਕਣਾ ਪੈਣਾ ਸੀ।
ਬਿਜਲੀ ਵਿਭਾਗ ਦੇ ਹੁਕਮਾਂ ਦੀ ਨਹੀਂ ਕੀਤੀ ਗਈ ਪਾਲਣਾ
ਵਿਜੀਲੈਂਸ ਮੁਤਾਬਕ, ਸਬ-ਸਟੇਸ਼ਨ ਦੀ ਸਥਾਪਨਾ ਕਰਨ ਵੇਲੇ ਬਿਜਲੀ ਵਿਭਾਗ ਦੇ ਹੁਕਮਾਂ (ਆਦੇਸ਼ਾਂ) ਦੀ ਪਾਲਣਾ ਨਹੀਂ ਕੀਤੀ ਗਈ। ਜਾਂਚ ਵਿੱਚ ਇਹ ਤੱਥ ਵੀ ਛੁਪਾਇਆ ਗਿਆ ਕਿ ਬਸੰਤ ਐਵੇਨਿਊ ਸਬ-ਸਟੇਸ਼ਨ ਤੱਕ ਪਹੁੰਚਣ ਲਈ ਕੋਈ ਪੱਕੀ ਸੜਕ ਨਹੀਂ ਸੀ ਅਤੇ ਇਹ ਪੱਖੋਵਾਲ ਲਿੰਕ ਰੋਡ ਤੋਂ ਕਰੀਬ 3 ਕਿਲੋਮੀਟਰ ਦੂਰ ਖੇਤਾਂ ਦੇ ਵਿਚਕਾਰ ਸਥਿਤ ਹੈ।
ਇਸ ਦੇ ਬਾਵਜੂਦ, ਵਿਭਾਗ ਦੇ ਉੱਚ ਅਧਿਕਾਰੀਆਂ ਅਤੇ ਉਸ ਵੇਲੇ ਦੇ ਸੀਐਮਡੀ (CMD) ਨੇ ਇਨ੍ਹਾਂ ਖਾਮੀਆਂ ਨੂੰ ਨਜ਼ਰਅੰਦਾਜ਼ ਕਰਦਿਆਂ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ। ਵਿਜੀਲੈਂਸ ਦਾ ਕਹਿਣਾ ਹੈ ਕਿ ਉਸ ਸਮੇਂ ਦੇ ਐਕਸੀਅਨ (XEN) ਸੰਜੀਵ ਪ੍ਰਭਾਕਰ ਅਤੇ ਹੋਰ ਫੀਲਡ ਅਧਿਕਾਰੀਆਂ ਵੱਲੋਂ ਭੇਜੇ ਗਏ ਪ੍ਰਸਤਾਵ ਵਿੱਚ ਮੌਜੂਦ ਕਮੀਆਂ ਨੂੰ ਵੀ ਅਣਦੇਖਾ ਕੀਤਾ ਗਿਆ, ਜਿਸ ਨਾਲ ਬਸੰਤ ਐਵੇਨਿਊ ਕਲੋਨੀ ਨੂੰ ਸਿੱਧਾ ਫਾਇਦਾ ਪਹੁੰਚਿਆ।
ਮੌਜੂਦਾ ਸਮੇਂ ਵਿੱਚ ਵੀ ਇਹ 66 ਕੇਵੀ ਸਬ-ਸਟੇਸ਼ਨ ਅਣ-ਵਿਕਸਤ (ਅਧੂਰੀਆਂ) ਕਾਲੋਨੀਆਂ ਅਤੇ ਖੇਤਾਂ ਦੇ ਵਿਚਕਾਰ ਸਥਿਤ ਹੈ ਅਤੇ ਉੱਥੋਂ ਤੱਕ ਪਹੁੰਚਣ ਲਈ ਕੋਈ ਪੱਕੀ ਸੜਕ ਨਹੀਂ ਹੈ। ਵਿਜੀਲੈਂਸ ਬਿਊਰੋ ਨੇ ਦੱਸਿਆ ਕਿ ਇਸ ਮਾਮਲੇ ਦੀ ਜਾਂਚ ਲਗਾਤਾਰ ਜਾਰੀ ਹੈ ਅਤੇ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ।
ਲੁਧਿਆਣਾ ਤੋਂ ਇੱਕ ਬੇਹੱਦ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। 6 ਦਿਨ ਪਹਿਲਾਂ ਗੰਨ ਪੁਆਇੰਟ 'ਤੇ ਅਗਵਾ ਹੋਈ ਪੰਜਾਬੀ ਗਾਇਕਾ ਇੰਦਰ ਕੌਰ ਉਰਫ਼ ਯਸ਼ਇੰਦਰ ਕੌਰ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਹੈ। ਇੰਦਰ ਕੌਰ ਦੀ ਲਾਸ਼ ਨੀਲੋਂ ਦੇ ਨੇੜੇ ਨਹਿਰ ਵਿੱਚੋਂ ਬਰਾਮਦ ਹੋਈ ਹੈ। ਪਰਿਵਾਰ ਨੇ ਮੌਕੇ 'ਤੇ ਪਹੁੰਚ ਕੇ ਲਾਸ਼ ਦੀ ਪਛਾਣ ਕਰ ਲਈ ਹੈ। ਫਿਲਹਾਲ ਮ੍ਰਿਤਕ ਦੇਹ ਨੂੰ ਸਮਰਾਲਾ ਦੇ ਸਿਵਲ ਹਸਪਤਾਲ ਵਿੱਚ ਰਖਵਾਇਆ ਗਿਆ ਹੈ।
ਗਾਇਕਾ ਦੇ ਭਰਾ ਜੋਤਇੰਦਰ ਸਿੰਘ ਦੀ ਸ਼ਿਕਾਇਤ 'ਤੇ ਪੁਲਿਸ ਨੇ ਲੰਘੀ 15 ਮਈ ਨੂੰ ਹੀ ਮੋਗਾ ਦੇ ਰਹਿਣ ਵਾਲੇ ਸੁਖਵਿੰਦਰ ਸਿੰਘ ਉਰਫ਼ ਸੁੱਖਾ ਅਤੇ ਉਸਦੇ ਸਾਥੀ ਕਰਮਜੀਤ ਸਿੰਘ ਖ਼ਿਲਾਫ਼ ਐੱਫ.ਆਈ.ਆਰ. (FIR) ਦਰਜ ਕਰ ਲਈ ਸੀ, ਪਰ ਪਰਿਵਾਰ ਦਾ ਦੋਸ਼ ਹੈ ਕਿ ਪੁਲਿਸ ਨੇ ਸਮੇਂ ਸਿਰ ਕੋਈ ਸਖ਼ਤ ਕਾਰਵਾਈ ਨਹੀਂ ਕੀਤੀ।
ਵਿਆਹ ਤੋਂ ਇਨਕਾਰ ਕਰਨ 'ਤੇ ਦਿੱਤਾ ਵਾਰਦਾਤ ਨੂੰ ਅੰਜਾਮ
ਮ੍ਰਿਤਕਾ ਦੇ ਭਰਾ ਜੋਤਇੰਦਰ ਸਿੰਘ ਨੇ ਦੱਸਿਆ ਕਿ ਉਸਦੀ ਭੈਣ ਯਸ਼ਇੰਦਰ ਉਰਫ਼ ਇੰਦਰ ਕੌਰ 13 ਮਈ ਦੀ ਰਾਤ ਨੂੰ ਕਰੀਬ 8:30 ਵਜੇ ਆਪਣੀ ਫੋਰਡ ਫਿਗੋ ਕਾਰ ਵਿੱਚ ਘਰ ਦਾ ਰਾਸ਼ਨ (ਗਰੋਸਰੀ) ਲੈਣ ਬਾਜ਼ਾਰ ਗਈ ਸੀ। ਜਦੋਂ ਉਹ ਦੇਰ ਰਾਤ ਤੱਕ ਵਾਪਸ ਨਾ ਆਈ ਤਾਂ ਪਰਿਵਾਰ ਨੇ ਭਾਲ ਸ਼ੁਰੂ ਕੀਤੀ। ਜਾਂਚ ਦੌਰਾਨ ਪਤਾ ਲੱਗਿਆ ਕਿ ਉਸਦੀ ਦੋਸਤੀ ਮੋਗਾ ਦੇ ਪਿੰਡ ਭਲੂਰ ਦੇ ਰਹਿਣ ਵਾਲੇ ਸੁਖਵਿੰਦਰ ਸਿੰਘ ਉਰਫ਼ ਸੁੱਖਾ ਨਾਲ ਸੀ।
ਜੋਤਇੰਦਰ ਨੇ ਦੋਸ਼ ਲਾਇਆ ਕਿ ਸੁਖਵਿੰਦਰ ਸਿੰਘ ਉਸਦੀ ਭੈਣ ਨਾਲ ਵਿਆਹ ਕਰਵਾਉਣਾ ਚਾਹੁੰਦਾ ਸੀ, ਪਰ ਇੰਦਰ ਕੌਰ ਨੇ ਮਨ੍ਹਾ ਕਰ ਦਿੱਤਾ ਸੀ। ਇਸੇ ਰੰਜਿਸ਼ ਦੇ ਚਲਦਿਆਂ ਸੁਖਵਿੰਦਰ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਪਹਿਲਾਂ ਪਿਸਤੌਲ ਦੀ ਨੋਕ 'ਤੇ ਇੰਦਰ ਕੌਰ ਨੂੰ ਅਗਵਾ ਕੀਤਾ ਅਤੇ ਫਿਰ ਉਸਦਾ ਕਤਲ ਕਰਕੇ ਲਾਸ਼ ਨਹਿਰ ਵਿੱਚ ਸੁੱਟ ਦਿੱਤੀ।
ਕੈਨੇਡਾ ਤੋਂ ਕਤਲ ਕਰਨ ਆਇਆ ਸੀ ਮੁਲਜ਼ਮ!
ਪੀੜਤ ਭਰਾ ਨੇ ਇੱਕ ਹੋਰ ਵੱਡਾ ਖੁਲਾਸਾ ਕਰਦਿਆਂ ਦੱਸਿਆ ਕਿ ਸੁਖਵਿੰਦਰ ਸਿੰਘ ਖ਼ਾਸ ਤੌਰ 'ਤੇ ਉਸਦੀ ਭੈਣ ਦਾ ਕਤਲ ਕਰਨ ਲਈ ਕੈਨੇਡਾ ਤੋਂ ਪੰਜਾਬ ਆਇਆ ਸੀ ਅਤੇ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਉਹ ਵਾਪਸ ਕੈਨੇਡਾ ਫਰਾਰ ਹੋ ਚੁੱਕਾ ਹੈ।
ਦੂਜੇ ਪਾਸੇ, ਥਾਣਾ ਜਮਾਲਪੁਰ ਦੇ ਐੱਸ.ਐੱਚ.ਓ. (SHO) ਬਲਬੀਰ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਨੀਲੋਂ ਨਹਿਰ ਵਿੱਚ ਲਾਸ਼ ਹੋਣ ਦੀ ਸੂਚਨਾ ਮਿਲੀ ਸੀ, ਜਿਸ ਤੋਂ ਬਾਅਦ ਪੁਲਿਸ ਨੇ ਤੁਰੰਤ ਮੌਕੇ 'ਤੇ ਪਹੁੰਚ ਕੇ ਪਰਿਵਾਰ ਨੂੰ ਪਛਾਣ ਲਈ ਬੁਲਾਇਆ। ਪਰਿਵਾਰ ਵੱਲੋਂ ਸ਼ਨਾਖ਼ਤ ਕੀਤੇ ਜਾਣ ਤੋਂ ਬਾਅਦ ਪੁਲਿਸ ਹੁਣ ਇਸ ਮਾਮਲੇ ਦੀ ਅਗਲੇਰੀ ਕਾਰਵਾਈ ਅਤੇ ਮੁਲਜ਼ਮਾਂ ਦੀ ਭਾਲ ਵਿੱਚ ਜੁਟ ਗਈ ਹੈ।
ਕਹਿੰਦੇ ਨੇ ਜਦੋਂ ਰੱਬ ਦਿੰਦਾ ਹੈ ਤਾਂ ਛੱਪੜ ਫਾੜ ਕੇ ਦੇ ਦਿੰਦਾ ਹੈ, ਅਜਿਹਾ ਹੀ ਕੁੱਝ ਹੋਇਆ ਇੱਕ ਦਿਹਾੜੀ ਕਰਨ ਵਾਲੇ ਸ਼ਖਸ ਦੇ ਨਾਲ। ਜੀ ਹਾਂ ਇਹ ਮਾਮਲਾ ਲੁਧਿਆਣਾ ਤੋਂ ਸਾਹਮਣੇ ਆਇਆ ਹੈ, ਜਿੱਥੇ ਇੱਕ ਐਫਸੀਆਈ (FCI) ਵਰਕਰ ਦੀ ਕਿਸਮਤ ਰਾਤੋ-ਰਾਤ ਚਮਕ ਗਈ ਹੈ ਅਤੇ ਉਹ ਇੱਕ ਕਰੋੜ ਰੁਪਏ ਦਾ ਇਨਾਮ ਜਿੱਤ ਕੇ ਕਰੋੜਪਤੀ ਬਣ ਗਿਆ ਹੈ। ਪਿੰਡ ਲਾਖੋਵਾਲ ਦੇ ਰਹਿਣ ਵਾਲੇ 40 ਸਾਲਾ ਰਣਧੀਰ ਸਿੰਘ ਨੇ ਕੋਹੜਾ ਸਥਿਤ ਗੁਪਤਾ ਲਾਟਰੀ ਤੋਂ ਸਿੱਕਮ ਸਟੇਟ ਲਾਟਰੀ ਦੀਆਂ 7 ਰੁਪਏ ਵਾਲੀਆਂ 4 ਬੰਡਲ ਟਿਕਟਾਂ ਖਰੀਦੀਆਂ ਸਨ।
ਪਰਿਵਾਰ ‘ਚ ਖੁਸ਼ੀ ਦੀ ਲਹਿਰ, ਲੋਕ ਦੇ ਰਹੇ ਵਧਾਈਆਂ
ਰਣਧੀਰ ਨੇ ਦੱਸਿਆ ਕਿ ਉਸ ਨੇ ਮਹਿਜ਼ ਆਪਣੀ ਕਿਸਮਤ ਅਜ਼ਮਾਉਣ ਲਈ ਇਹ ਟਿਕਟਾਂ ਲਈਆਂ ਸਨ। ਸ਼ਾਮ 6 ਵਜੇ ਜਿਵੇਂ ਹੀ ਡਰਾਅ ਦਾ ਨਤੀਜਾ ਨਿਕਲਿਆ, ਤਾਂ ਉਸ ਨੂੰ ਆਪਣੀਆਂ ਅੱਖਾਂ 'ਤੇ ਯਕੀਨ ਨਹੀਂ ਆਇਆ ਕਿ ਉਸ ਨੇ ਇੱਕ ਕਰੋੜ ਰੁਪਏ ਦਾ ਪਹਿਲਾ ਇਨਾਮ ਜਿੱਤ ਲਿਆ ਹੈ। ਇਸ ਖ਼ਬਰ ਤੋਂ ਬਾਅਦ ਪਰਿਵਾਰ ਵਿੱਚ ਖੁਸ਼ੀ ਦਾ ਮਾਹੌਲ ਹੈ ਅਤੇ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਹੋਇਆ ਹੈ।
ਰਣਧੀਰ ਦੇ ਪਰਿਵਾਰ ਵਿੱਚ ਉਸ ਦੇ ਬਜ਼ੁਰਗ ਮਾਤਾ-ਪਿਤਾ, ਪਤਨੀ ਅਤੇ ਦੋ ਬੱਚੇ (ਇੱਕ ਬੇਟਾ ਅਤੇ ਇੱਕ ਬੇਟੀ) ਹਨ। ਉਸ ਦਾ ਬੇਟਾ ਪੜ੍ਹਾਈ ਵਿੱਚ ਬਹੁਤ ਹੁਸ਼ਿਆਰ ਹੈ, ਜਿਸ ਨੇ ਕੱਲ੍ਹ ਹੀ ਪੰਜਾਬ ਸਕੂਲ ਸਿੱਖਿਆ ਬੋਰਡ (PSEB) ਦੇ 12ਵੀਂ ਦੇ ਨਤੀਜਿਆਂ ਵਿੱਚ 84% ਅੰਕ ਹਾਸਲ ਕਰਕੇ ਆਪਣੀ ਕਾਬਲੀਅਤ ਦਾ ਸਬੂਤ ਦਿੱਤਾ ਹੈ।
ਰਣਧੀਰ ਦਾ ਕਹਿਣਾ ਹੈ ਕਿ ਹੁਣ ਉਹ ਇਸ ਇਨਾਮੀ ਰਾਸ਼ੀ ਦਾ ਵੱਡਾ ਹਿੱਸਾ ਆਪਣੇ ਬੱਚਿਆਂ ਦੀ ਉੱਚ ਸਿੱਖਿਆ 'ਤੇ ਖਰਚ ਕਰਨਗੇ ਤਾਂ ਜੋ ਉਨ੍ਹਾਂ ਦਾ ਭਵਿੱਖ ਸੁਧਰ ਸਕੇ।
ਰਣਧੀਰ ਬੋਲੇ- ਸਭ ਤੋਂ ਪਹਿਲਾਂ ਕਰਜ਼ਾ ਉਤਾਰਾਂਗਾ
ਲਾਟਰੀ ਜਿੱਤਣ ਤੋਂ ਬਾਅਦ ਰਣਧੀਰ ਦੀਆਂ ਅੱਖਾਂ ਵਿੱਚ ਖੁਸ਼ੀ ਦੇ ਨਾਲ-ਨਾਲ ਪੁਰਾਣੇ ਸੰਘਰਸ਼ਾਂ ਦੇ ਹੰਝੂ ਵੀ ਸਨ। ਉਨ੍ਹਾਂ ਨੇ ਬਹੁਤ ਭਾਵੁਕ ਹੁੰਦਿਆਂ ਕਿਹਾ ਕਿ ਉਨ੍ਹਾਂ ਸਿਰ ਕਾਫੀ ਕਰਜ਼ਾ ਹੈ। ਆਪਣੀ ਅਤੇ ਆਪਣੀ ਪਤਨੀ ਦੀ ਬਿਮਾਰੀ ਦੇ ਇਲਾਜ ਲਈ ਉਨ੍ਹਾਂ ਨੇ ਲੋਕਾਂ ਤੋਂ ਪੈਸੇ ਉਧਾਰ ਲਏ ਸਨ, ਜਿਨ੍ਹਾਂ ਨੂੰ ਮੋੜਨਾ ਬਹੁਤ ਮੁਸ਼ਕਲ ਹੋ ਰਿਹਾ ਸੀ। ਰਣਧੀਰ ਨੇ ਕਿਹਾ ਕਿ ਹੁਣ ਉਹ ਸਭ ਤੋਂ ਪਹਿਲਾਂ ਆਪਣਾ ਸਾਰਾ ਕਰਜ਼ਾ ਉਤਾਰਨਗੇ।
ਪਹਿਲੀ ਵਾਰ 45 ਹਜ਼ਾਰ ਦੀ ਨਿਕਲੀ ਸੀ ਲਾਟਰੀ
ਰਣਧੀਰ ਲਈ ਲਾਟਰੀ ਦਾ ਇਹ ਸ਼ੌਕ ਨਵਾਂ ਨਹੀਂ ਸੀ। ਉਨ੍ਹਾਂ ਨੇ ਦੱਸਿਆ ਕਿ ਸ਼ੁਰੂਆਤ ਵਿੱਚ ਜਦੋਂ ਉਨ੍ਹਾਂ ਨੇ ਪਹਿਲੀ ਵਾਰ ਆਪਣੀ ਕਿਸਮਤ ਅਜ਼ਮਾਈ ਸੀ, ਤਾਂ ਉਨ੍ਹਾਂ ਦੀ 45 ਹਜ਼ਾਰ ਰੁਪਏ ਦੀ ਲਾਟਰੀ ਨਿਕਲੀ ਸੀ। ਉਸ ਛੋਟੀ ਜਿਹੀ ਜਿੱਤ ਨੇ ਉਨ੍ਹਾਂ ਨੂੰ ਇੱਕ ਉਮੀਦ ਦਿੱਤੀ ਸੀ ਕਿ ਸ਼ਾਇਦ ਕਦੇ ਕੋਈ ਵੱਡਾ ਬਦਲਾਅ ਆਵੇ। ਉਦੋਂ ਤੋਂ ਹੀ ਉਹ ਕਦੇ-ਕਦਾਈਂ ਆਪਣੀ ਕਿਸਮਤ ਅਜ਼ਮਾ ਲਿਆ ਕਰਦੇ ਸਨ।
ਏਜੰਸੀ 'ਤੇ ਜਸ਼ਨ ਦਾ ਮਾਹੌਲ
13 ਮਈ ਨੂੰ ਜਦੋਂ ਜੇਤੂ ਰਣਧੀਰ ਸਿੰਘ ਲੁਧਿਆਣਾ ਦੀ ਪੂਜਾ ਲਾਟਰੀ ਏਜੰਸੀ 'ਤੇ ਪਹੁੰਚੇ, ਤਾਂ ਉਨ੍ਹਾਂ ਦਾ ਬਹੁਤ ਸ਼ਾਨਦਾਰ ਸਵਾਗਤ ਕੀਤਾ ਗਿਆ। ਏਜੰਸੀ ਦੇ ਮਾਲਕਾਂ ਅਤੇ ਸਥਾਨਕ ਲੋਕਾਂ ਨੇ ਉਨ੍ਹਾਂ ਨੂੰ ਫੁੱਲਾਂ ਦੇ ਹਾਰ ਪਾ ਕੇ ਵਧਾਈਆਂ ਦਿੱਤੀਆਂ। ਪੂਰੇ ਇਲਾਕੇ ਵਿੱਚ ਇਸ ਗੱਲ ਦੀ ਚਰਚਾ ਹੋ ਰਹੀ ਹੈ ਕਿ ਕਿਵੇਂ ਇੱਕ ਸਧਾਰਨ ਮਜ਼ਦੂਰ ਆਪਣੀ ਮਿਹਨਤ ਅਤੇ ਪ੍ਰਮਾਤਮਾ ਦੀ ਮਿਹਰ ਸਦਕਾ ਰਾਤੋ-ਰਾਤ ਕਰੋੜਪਤੀ ਬਣ ਗਿਆ।
Punjab State Baisakhi Bumper Lottery 2026: ਕਹਿੰਦੇ ਨੇ ਜਦੋਂ ਰੱਬ ਦਿੰਦਾ ਹੈ ਤਾਂ ਛੱਪੜ ਫਾੜ ਕੇ ਦਿੰਦਾ ਹੈ। ਅਜਿਹਾ ਹੀ ਕੁੱਝ ਹੋਇਆ ਇੱਕ ਰਿਟਾਇਰਡ ਪੋਸਟਮਾਸਟਰ ਦੇ ਨਾਲ। ਲੁਧਿਆਣਾ ਦੀ ਇੱਕ ਲਾਟਰੀ ਏਜੰਸੀ ਤੋਂ ਖ਼ਰੀਦੀ ਗਈ ਟਿਕਟ ਨੇ ਦਿੱਲੀ ਦੇ ਇੱਕ ਰਿਟਾਇਰਡ ਪੋਸਟਮਾਸਟਰ ਨੂੰ ਰਾਤੋ-ਰਾਤ ਕਰੋੜਪਤੀ ਬਣਾ ਦਿੱਤਾ ਹੈ। ਦਿੱਲੀ ਦੇ ਪੱਛਮ ਵਿਹਾਰ ਦੇ ਰਹਿਣ ਵਾਲੇ ਓਮ ਪ੍ਰਕਾਸ਼ ਨੇ ਵਿਸਾਖੀ ਬੰਪਰ ਵਿੱਚ 6 ਕਰੋੜ ਰੁਪਏ ਦਾ ਪਹਿਲਾ ਇਨਾਮ ਜਿੱਤਿਆ ਹੈ। ਦੱਸਿਆ ਜਾ ਰਿਹਾ ਹੈ ਕਿ ਓਮ ਪ੍ਰਕਾਸ਼ ਪਿਛਲੇ 30 ਸਾਲਾਂ ਤੋਂ ਲਗਾਤਾਰ ਲਾਟਰੀ ਦੀਆਂ ਟਿਕਟਾਂ ਖ਼ਰੀਦ ਰਹੇ ਸਨ, ਪਰ ਇਸ ਵਾਰ ਕਿਸਮਤ ਨੇ ਉਨ੍ਹਾਂ ਦਾ ਸਾਥ ਦਿੱਤਾ।
30 ਸਾਲਾਂ ਬਾਅਦ ਪੂਰਾ ਹੋਇਆ ਲਾਟਰੀ ਜਿੱਤਣ ਦਾ ਸੁਫਨਾ
ਉਨ੍ਹਾਂ ਨੇ ਇਹ ਟਿਕਟ 1 ਅਪ੍ਰੈਲ ਨੂੰ ਲੁਧਿਆਣਾ ਦੇ ਘੰਟਾ ਘਰ ਸਥਿਤ 'ਗਾਂਧੀ ਬ੍ਰਦਰਜ਼' ਦੀ ਦੁਕਾਨ ਨੰਬਰ 55 ਤੋਂ ਮਹਿਜ਼ 500 ਰੁਪਏ ਵਿੱਚ ਖ਼ਰੀਦੀ ਸੀ। 18 ਅਪ੍ਰੈਲ ਨੂੰ ਨਿਕਲੇ ਨਤੀਜਿਆਂ ਵਿੱਚ ਉਨ੍ਹਾਂ ਦੀ B-ਸੀਰੀਜ਼ (ਨੰਬਰ 520720) ਦੀ ਟਿਕਟ 'ਤੇ 6 ਕਰੋੜ ਰੁਪਏ ਦਾ ਬੰਪਰ ਇਨਾਮ ਨਿਕਲਿਆ। 30 ਸਾਲਾਂ ਬਾਅਦ ਮਿਲੀ ਇਸ ਵੱਡੀ ਸਫਲਤਾ ਕਾਰਨ ਪੂਰੇ ਪਰਿਵਾਰ ਵਿੱਚ ਖੁਸ਼ੀ ਦਾ ਮਾਹੌਲ ਹੈ।
ਓਮ ਪ੍ਰਕਾਸ਼ ਦੇ ਬੇਟੇ ਮਨੋਜ ਨੇ ਖੁਸ਼ੀ ਜ਼ਾਹਿਰ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਪਿਤਾ ਨੂੰ ਡਾਕਖਾਨੇ ਤੋਂ ਪੈਨਸ਼ਨ ਮਿਲਦੀ ਹੈ, ਜਿਸ ਕਾਰਨ ਉਨ੍ਹਾਂ ਨੂੰ ਪੈਸੇ ਦਾ ਕੋਈ ਲਾਲਚ ਨਹੀਂ ਹੈ। ਉਨ੍ਹਾਂ ਦੱਸਿਆ ਕਿ ਲਾਟਰੀ ਰਾਹੀਂ ਮਿਲਣ ਵਾਲੀ ਇਸ ਰਾਸ਼ੀ ਦਾ ਸਹੀ ਇਸਤੇਮਾਲ ਕੀਤਾ ਜਾਵੇਗਾ। ਓਮ ਪ੍ਰਕਾਸ਼ ਨੇ ਫੈਸਲਾ ਕੀਤਾ ਹੈ ਕਿ ਉਹ ਇਲਾਕੇ ਦੇ ਲੋੜਵੰਦ ਲੋਕਾਂ ਦੀ ਮਦਦ ਕਰਨਗੇ ਅਤੇ ਅਨਾਥ ਆਸ਼ਰਮਾਂ ਵਿੱਚ ਵੀ ਦਾਨ ਦੇਣਗੇ।
ਪਰਿਵਾਰ ‘ਚ ਖੁਸ਼ੀ ਦੀ ਲਹਿਰ
ਮਨੋਜ ਨੇ ਅੱਗੇ ਕਿਹਾ ਕਿ ਇਹ ਪੈਸਾ ਸਾਡੇ ਪਰਿਵਾਰ ਲਈ ਬਹੁਤ ਹੈ ਅਤੇ ਅਸੀਂ ਇਸ ਨਾਲ ਦੂਜਿਆਂ ਦੀ ਭਲਾਈ ਕਰਨਾ ਚਾਹੁੰਦੇ ਹਾਂ। 6 ਕਰੋੜ ਦੀ ਇਸ ਵੱਡੀ ਜਿੱਤ ਤੋਂ ਬਾਅਦ ਅੱਜ ਪੂਰੇ ਪਰਿਵਾਰ ਵਿੱਚ ਖੁਸ਼ੀ ਦੀ ਲਹਿਰ ਹੈ ਅਤੇ ਸਾਰੇ ਇਸ ਨੂੰ ਰੱਬ ਦੀ ਬਖਸ਼ਿਸ਼ ਮੰਨ ਰਹੇ ਹਨ।
ਰਿਟਾਇਰਡ ਪੋਸਟਮਾਸਟਰ ਓਮ ਪ੍ਰਕਾਸ਼ ਨੇ ਦੱਸਿਆ ਕਿ ਲੁਧਿਆਣਾ ਵਿੱਚ ਉਨ੍ਹਾਂ ਦੇ ਰਿਸ਼ਤੇਦਾਰ ਰਹਿੰਦੇ ਹਨ ਅਤੇ ਉਹ ਅਕਸਰ ਉੱਥੇ ਆਉਂਦੇ-ਜਾਂਦੇ ਰਹਿੰਦੇ ਹਨ। ਉਹ ਪਿਛਲੇ 30 ਸਾਲਾਂ ਤੋਂ ਲਗਾਤਾਰ ਲਾਟਰੀ ਖ਼ਰੀਦ ਰਹੇ ਹਨ। ਕਈ ਵਾਰ ਜਦੋਂ ਉਹ ਖੁਦ ਲੁਧਿਆਣਾ ਨਹੀਂ ਜਾ ਪਾਉਂਦੇ ਸਨ, ਤਾਂ ਉਹ ਕੋਰੀਅਰ ਰਾਹੀਂ ਆਪਣੇ ਰਿਸ਼ਤੇਦਾਰਾਂ ਤੋਂ ਲਾਟਰੀ ਦੀਆਂ ਟਿਕਟਾਂ ਮੰਗਵਾ ਲੈਂਦੇ ਸਨ।
ਉਨ੍ਹਾਂ ਦੱਸਿਆ ਕਿ ਜਦੋਂ ਉਨ੍ਹਾਂ ਨੇ ਲਾਟਰੀ ਵਾਲੀ ਐਪਲੀਕੇਸ਼ਨ 'ਤੇ ਨਤੀਜਾ ਚੈੱਕ ਕੀਤਾ, ਤਾਂ ਉਨ੍ਹਾਂ ਨੂੰ ਪਤਾ ਲੱਗਾ ਕਿ ਉਨ੍ਹਾਂ ਦਾ ਕਰੋੜਾਂ ਦਾ ਬੰਪਰ ਇਨਾਮ ਨਿਕਲ ਆਇਆ ਹੈ। ਇਹ ਖ਼ਬਰ ਮਿਲਦਿਆਂ ਹੀ ਪੂਰੇ ਪਰਿਵਾਰ ਵਿੱਚ ਖੁਸ਼ੀ ਦਾ ਮਾਹੌਲ ਬਣ ਗਿਆ। ਉਨ੍ਹਾਂ ਦਾ ਬੇਟਾ ਮਨੋਜ ਇੱਕ ਪ੍ਰਾਈਵੇਟ ਕੰਪਨੀ ਵਿੱਚ ਕੰਮ ਕਰਦਾ ਹੈ ਅਤੇ ਪੂਰਾ ਪਰਿਵਾਰ ਇਸ ਅਚਾਨਕ ਮਿਲੀ ਖੁਸ਼ੀ ਲਈ ਰੱਬ ਦਾ ਸ਼ੁਕਰਾਨਾ ਕਰ ਰਿਹਾ ਹੈ।
ਬੰਪਰ ਇਨਾਮ ਬਾਰੇ ਪਤਾ ਲੱਗਦਿਆਂ ਹੀ ਪੂਰਾ ਪਰਿਵਾਰ ਹੈਰਾਨ ਰਹਿ ਗਿਆ। ਉਨ੍ਹਾਂ ਨੇ ਤੁਰੰਤ ਲੁਧਿਆਣਾ ਦੇ 'ਗਾਂਧੀ ਬ੍ਰਦਰਜ਼' ਨੂੰ ਫ਼ੋਨ ਕੀਤਾ, ਪਰ ਉਸ ਦਿਨ ਗੱਲਬਾਤ ਨਹੀਂ ਹੋ ਸਕੀ ਕਿਉਂਕਿ ਉਹ ਜਸ਼ਨ ਮਨਾਉਣ ਵਿੱਚ ਰੁੱਝੇ ਹੋਏ ਸਨ। ਅਗਲੇ ਦਿਨ ਜਦੋਂ ਸੰਪਰਕ ਹੋਇਆ ਤਾਂ ਉਨ੍ਹਾਂ ਨੇ ਪਰਿਵਾਰ ਨੂੰ ਲੁਧਿਆਣਾ ਬੁਲਾਇਆ ਅਤੇ ਲਾਟਰੀ ਕਲੇਮ ਕਰਵਾਉਣ ਦੀ ਪ੍ਰਕਿਰਿਆ ਪੂਰੀ ਕੀਤੀ।
ਪੰਜਾਬ ਦੇ ਕੈਬਨਿਟ ਮੰਤਰੀ ਸੰਜੀਵ ਅਰੋੜਾ ਦੇ ਘਰ ਇਨਫੋਰਸਮੈਂਟ ਡਾਇਰੈਕਟੋਰੇਟ (ED) ਵੱਲੋਂ ਰੇਡ ਕੀਤੀ ਗਈ ਹੈ। ਅੱਜ ਸਵੇਰੇ ਲੁਧਿਆਣਾ ਸਥਿਤ ਉਨ੍ਹਾਂ ਦੀ ਰਿਹਾਇਸ਼ 'ਤੇ ਈਡੀ ਦੀ ਟੀਮ ਪਹੁੰਚੀ ਅਤੇ ਸੁਰੱਖਿਆ ਦੇ ਮੱਦੇਨਜ਼ਰ ਘਰ ਦੇ ਬਾਹਰ ਕੇਂਦਰੀ ਪੁਲਿਸ ਬਲ ਤਾਇਨਾਤ ਕੀਤੇ ਗਏ ਹਨ। ਈਡੀ ਨੇ ਮੰਤਰੀ ਸੰਜੀਵ ਅਰੋੜਾ ਦੇ ਘਰ ਤੋਂ ਇਲਾਵਾ ਉਨ੍ਹਾਂ ਦੇ ਹੋਰ ਟਿਕਾਣਿਆਂ 'ਤੇ ਵੀ ਦਸਤਕ ਦਿੱਤੀ ਹੈ। ਸੂਤਰਾਂ ਦੇ ਅਨੁਸਾਰ, ਇਹ ਕਾਰਵਾਈ ਮਨੀ ਲਾਂਡਰਿੰਗ ਨਾਲ ਜੁੜੇ ਇੱਕ ਪੁਰਾਣੇ ਮਾਮਲੇ ਅਤੇ ਜ਼ਮੀਨੀ ਸੌਦਿਆਂ ਵਿੱਚ ਕਥਿਤ ਬੇਨਿਯਮੀਆਂ ਨੂੰ ਲੈ ਕੇ ਕੀਤੀ ਜਾ ਰਹੀ ਹੈ।
ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਸਵੇਰੇ ਸੱਤ ਵਜੇ ਦੇ ਕਰੀਬ ਕੇਂਦਰੀ ਸੁਰੱਖਿਆ ਬਲਾਂ ਦੀਆਂ ਦੋ ਗੱਡੀਆਂ ਆਈਆਂ ਅਤੇ ਅਫ਼ਸਰ ਅਰੋੜਾ ਦੇ ਘਰ ਦੇ ਅੰਦਰ ਚਲੇ ਗਏ। ਉਸ ਤੋਂ ਬਾਅਦ ਉਨ੍ਹਾਂ ਨੇ ਨਾ ਤਾਂ ਕਿਸੇ ਨੂੰ ਅੰਦਰ ਜਾਣ ਦਿੱਤਾ ਅਤੇ ਨਾ ਹੀ ਕਿਸੇ ਨੂੰ ਬਾਹਰ ਆਉਣ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਸੰਜੀਵ ਅਰੋੜਾ ਫਿਲਹਾਲ ਘਰ 'ਤੇ ਮੌਜੂਦ ਨਹੀਂ ਹਨ।
ਇਸ ਤੋਂ ਪਹਿਲਾਂ 7 ਅਕਤੂਬਰ 2024 ਨੂੰ ਵੀ ਮਨੀ ਲਾਂਡਰਿੰਗ ਅਤੇ ਜ਼ਮੀਨ ਧੋਖਾਧੜੀ ਦੇ ਮਾਮਲੇ ਵਿੱਚ ਪ੍ਰਵਰਤਨ ਨਿਰਦੇਸ਼ਾਲਿਆ (ED) ਵੱਲੋਂ ਸੰਜੀਵ ਅਰੋੜਾ ਦੇ ਟਿਕਾਣਿਆਂ 'ਤੇ ਛਾਪੇਮਾਰੀ ਕੀਤੀ ਗਈ ਸੀ। ਇਹ ਰੇਡ ਉਨ੍ਹਾਂ ਦੇ ਲੁਧਿਆਣਾ ਸਥਿਤ ਘਰ ਅਤੇ ਦਫ਼ਤਰ ਸਮੇਤ ਕਈ ਥਾਵਾਂ 'ਤੇ ਪਈ ਸੀ। ਇਸ ਦੇ ਨਾਲ ਹੀ ਗੁਰੂਗ੍ਰਾਮ, ਜਲੰਧਰ ਅਤੇ ਦਿੱਲੀ ਵਿੱਚ ਵੀ ਉਨ੍ਹਾਂ ਨਾਲ ਜੁੜੇ ਕੰਪਲੈਕਸਾਂ 'ਤੇ ਕਾਰਵਾਈ ਹੋਈ ਸੀ।
ਉਨ੍ਹਾਂ 'ਤੇ ਦੋਸ਼ ਸੀ ਕਿ ਉਦਯੋਗਿਕ ਵਰਤੋਂ ਲਈ ਮਿਲੀ ਜ਼ਮੀਨ ਨੂੰ ਕਥਿਤ ਤੌਰ 'ਤੇ ਰਿਹਾਇਸ਼ੀ ਪ੍ਰੋਜੈਕਟਾਂ ਲਈ ਵਰਤਿਆ ਗਿਆ ਸੀ। ਉਸ ਸਮੇਂ ਸੰਜੀਵ ਅਰੋੜਾ ਰਾਜ ਸਭਾ ਮੈਂਬਰ ਸਨ।
AAP ਦੇ ਰਾਜ ਸਭਾ ਮੈਂਬਰ 'ਤੇ ਵੀ ਹੋ ਚੁੱਕੀ ਹੈ ਰੇਡ
ਦੋ ਦਿਨ ਪਹਿਲਾਂ ਹੀ ਆਮ ਅਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਅਤੇ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ (LPU) ਦੇ ਚਾਂਸਲਰ ਅਸ਼ੋਕ ਮਿੱਤਲ ਦੇ 10 ਟਿਕਾਣਿਆਂ 'ਤੇ ਈਡੀ (ED) ਨੇ ਛਾਪੇਮਾਰੀ ਕੀਤੀ ਸੀ। ਈਡੀ ਦੀਆਂ ਟੀਮਾਂ ਨੇ ਬੁੱਧਵਾਰ ਸਵੇਰੇ 7:30 ਵਜੇ ਜਲੰਧਰ, ਫਗਵਾੜਾ ਅਤੇ ਗੁਰੂਗ੍ਰਾਮ ਸਥਿਤ ਘਰ, ਲਵਲੀ ਸਵੀਟਸ, ਲਵਲੀ ਆਟੋਜ਼ ਅਤੇ ਐਲ.ਪੀ.ਯੂ. ਕੈਂਪਸ ਵਿੱਚ ਇੱਕੋ ਸਮੇਂ ਦਸਤਕ ਦਿੱਤੀ ਸੀ।
ਲੁਧਿਆਣਾ ਦੇ ਜਗਰਾਓ ਤੋਂ ਮਥੁਰਾ-ਵਰਿੰਦਾਵਨ ਗਏ ਸ਼ਰਧਾਲੂਆਂ ਨਾਲ ਭਿਆਨਕ ਹਾਦਸਾ ਵਾਪਰ ਗਿਆ, ਜਿੱਥੇ ਯਮੁਨਾ ਨਦੀ ਵਿੱਚ ਕਿਸ਼ਤੀ ਪਲਟਣ ਕਾਰਨ 10 ਸ਼ਰਧਾਲੂਆਂ ਦੀ ਮੌਤ ਹੋ ਗਈ। ਦੁਖਦਾਈ ਗੱਲ ਇਹ ਹੈ ਕਿ ਮਰਨ ਵਾਲਿਆਂ ਵਿੱਚ ਇੱਕੋ ਪਰਿਵਾਰ ਦੇ 7 ਮੈਂਬਰ ਸ਼ਾਮਲ ਸਨ, ਜਿਨ੍ਹਾਂ ਵਿੱਚ ਮਾਂ-ਪੁੱਤ, ਚਾਚਾ-ਚਾਚੀ ਅਤੇ ਭੂਆ-ਫੂਫੜ ਸ਼ਾਮਲ ਸਨ। ਇਹ ਸਾਰੇ ਸ਼ਰਧਾਲੂ ਸ਼ੁੱਕਰਵਾਰ ਸਵੇਰੇ ਹੀ ਵਰਿੰਦਾਵਨ ਪਹੁੰਚੇ ਸਨ।
ਦੱਸਿਆ ਜਾ ਰਿਹਾ ਹੈ ਕਿ ਵੀਰਵਾਰ (9 ਅਪ੍ਰੈਲ) ਨੂੰ ਜਗਰਾਓ ਦੇ ਸ੍ਰੀ ਬਾਂਕੇ ਬਿਹਾਰੀ ਕਲੱਬ ਵੱਲੋਂ ਦੋ ਬੱਸਾਂ ਰਾਹੀਂ 130 ਸ਼ਰਧਾਲੂਆਂ ਨੂੰ ਯਾਤਰਾ 'ਤੇ ਲਿਜਾਇਆ ਗਿਆ ਸੀ। ਇਹਨਾਂ ਵਿੱਚੋਂ 90 ਸ਼ਰਧਾਲੂ ਜਗਰਾਓਂ ਦੇ ਸਨ ਅਤੇ ਬਾਕੀ ਹੋਰ ਸ਼ਹਿਰਾਂ ਤੋਂ ਸਨ। ਇਹ ਵਰਿੰਦਾਵਨ ਦੀ ਚਾਰ ਦਿਨਾਂ ਦੀ ਯਾਤਰਾ ਸੀ, ਜੋ ਇਸ ਮੰਦਭਾਗੀ ਘਟਨਾ ਕਾਰਨ ਮਾਤਮ ਵਿੱਚ ਬਦਲ ਗਈ।
ਅੱਜ ਆਉਣਗੀਆਂ ਲਾਸ਼ਾਂ
ਸ੍ਰੀ ਬਾਂਕੇ ਬਿਹਾਰੀ ਜੀ ਦੇ ਦਰਸ਼ਨ ਕਰਨ ਤੋਂ ਬਾਅਦ ਸ਼ਰਧਾਲੂ ਯਮੁਨਾ ਨਦੀ ਪਾਰ ਕਰਕੇ ਹੋਰ ਮੰਦਰਾਂ ਦੇ ਦਰਸ਼ਨਾਂ ਲਈ ਜਾ ਰਹੇ ਸਨ। ਜਿਹੜੀ ਕਿਸ਼ਤੀ ਪਲਟੀ, ਉਸ ਵਿੱਚ ਜਗਰਾਓਂ ਦੇ ਰਹਿਣ ਵਾਲੇ 30 ਸ਼ਰਧਾਲੂ ਸਵਾਰ ਸਨ। 4 ਮ੍ਰਿਤਕਾਂ ਦੀਆਂ ਦੇਹਾਂ ਅੱਜ ਲੁਧਿਆਣਾ ਪਹੁੰਚ ਚੁੱਕੀਆਂ ਹਨ।
ਹਾਦਸੇ ਤੋਂ ਠੀਕ ਪਹਿਲਾਂ ਦੀ ਇੱਕ ਵੀਡੀਓ ਵੀ ਸਾਹਮਣੇ ਆਇਆ ਹੈ, ਜਿਸ ਵਿੱਚ ਦੇਖਿਆ ਜਾ ਸਕਦਾ ਹੈ ਕਿ ਕਿਸੇ ਵੀ ਸ਼ਰਧਾਲੂ ਨੇ ਲਾਈਫ ਜੈਕਟ ਨਹੀਂ ਪਾਈ ਹੋਈ ਸੀ। ਸ਼ਰਧਾਲੂ 'ਰਾਧੇ-ਰਾਧੇ' ਦਾ ਜਾਪ ਕਰਦੇ ਹੋਏ ਯਮੁਨਾ ਦੀ ਸੈਰ ਕਰ ਰਹੇ ਸਨ। ਹਾਲਾਂਕਿ, ਕਿਸੇ ਵੀ ਅਧਿਕਾਰੀ ਨੇ ਅਜੇ ਤੱਕ ਇਸ ਵੀਡੀਓ ਦੀ ਰਸਮੀ ਤੌਰ 'ਤੇ ਪੁਸ਼ਟੀ ਨਹੀਂ ਕੀਤੀ ਹੈ।
ਮਥੁਰਾ ਦੇ ਵਰਿੰਦਾਵਨ ਵਿੱਚ 37 ਸ਼ਰਧਾਲੂਆਂ ਨਾਲ ਭਰੀ ਇੱਕ ਪ੍ਰਾਈਵੇਟ ਕਿਸ਼ਤੀ (ਸਟੀਮਰ) ਯਮੁਨਾ ਨਦੀ ਵਿੱਚ ਪਲਟ ਗਈ, ਜਿਸ ਕਾਰਨ 10 ਲੋਕਾਂ ਦੀ ਡੁੱਬਣ ਨਾਲ ਮੌਤ ਹੋ ਗਈ। ਡੀ.ਐਮ. ਚੰਦਰ ਪ੍ਰਕਾਸ਼ ਸਿੰਘ ਨੇ ਦੱਸਿਆ ਕਿ ਇਹ ਹਾਦਸਾ ਦੁਪਹਿਰ ਕਰੀਬ 3 ਵਜੇ ਕੇਸੀ ਘਾਟ 'ਤੇ ਵਾਪਰਿਆ, ਜੋ ਸ੍ਰੀ ਬਾਂਕੇ ਬਿਹਾਰੀ ਮੰਦਰ ਤੋਂ ਲਗਭਗ 2 ਕਿਲੋਮੀਟਰ ਦੂਰ ਹੈ।
ਅਜੇ ਵੀ ਕੀਤੀ ਜਾ ਰਹੀ ਭਾਲ
ਰਾਤ 10 ਵਜੇ ਤੱਕ ਫੌਜ ਅਤੇ NDRF ਦੀਆਂ ਟੀਮਾਂ ਬਚਾਅ ਕਾਰਜਾਂ ਵਿੱਚ ਜੁਟੀਆਂ ਰਹੀਆਂ। ਨਦੀ ਵਿੱਚੋਂ ਕਿਸ਼ਤੀ ਨੂੰ ਬਾਹਰ ਕੱਢ ਲਿਆ ਗਿਆ ਹੈ, ਪਰ ਅਜੇ ਵੀ ਲਾਪਤਾ ਲੋਕਾਂ ਦੀ ਭਾਲ ਲਈ ਸਰਚ ਆਪਰੇਸ਼ਨ ਜਾਰੀ ਹੈ।
ਜਿਸ ਜਗ੍ਹਾ 'ਤੇ ਇਹ ਹਾਦਸਾ ਵਾਪਰਿਆ, ਉੱਥੇ ਪਾਣੀ ਦੀ ਡੂੰਘਾਈ ਕਰੀਬ 25 ਫੁੱਟ ਸੀ। ਸ਼ੁਰੂਆਤੀ ਜਾਂਚ ਤੋਂ ਪਤਾ ਲੱਗਾ ਹੈ ਕਿ ਕਿਸ਼ਤੀ ਦੀ ਸਮਰੱਥਾ ਤਾਂ 40 ਸ਼ਰਧਾਲੂਆਂ ਦੀ ਸੀ, ਪਰ ਸਭ ਤੋਂ ਵੱਡੀ ਲਾਪਰਵਾਹੀ ਇਹ ਰਹੀ ਕਿ ਕਿਸੇ ਵੀ ਸ਼ਰਧਾਲੂ ਨੇ ਲਾਈਫ ਜੈਕਟ ਨਹੀਂ ਪਾਈ ਹੋਈ ਸੀ। ਹਾਦਸੇ ਵੇਲੇ ਪਾਂਟੂਨ ਪੁਲ ਦੀ ਮੁਰੰਮਤ ਕਰ ਰਹੇ ਲੋਕਾਂ ਅਤੇ ਕੁਝ ਹੋਰ ਮਲਾਹਾਂ ਨੇ ਮੌਕੇ 'ਤੇ ਪਹੁੰਚ ਕੇ ਕਈ ਜਾਨਾਂ ਬਚਾ ਲਈਆਂ।
ਇਹ ਕਿਸ਼ਤੀ ਪੱਪੂ ਨਿਸ਼ਾਦ ਨਾਂ ਦਾ ਮਲਾਹ ਚਲਾ ਰਿਹਾ ਸੀ, ਜਿਸ ਨੇ ਸ਼ਰਧਾਲੂਆਂ ਨੂੰ ਜੁਗਲ ਘਾਟ ਤੋਂ ਚੜ੍ਹਾਇਆ ਸੀ। ਪੁਲਿਸ ਨੇ ਘਟਨਾ ਦੇ ਕਰੀਬ 6 ਘੰਟੇ ਬਾਅਦ ਪੱਪੂ ਨੂੰ ਹਿਰਾਸਤ ਵਿੱਚ ਲੈ ਲਿਆ ਹੈ।
ਕਿਸ਼ਤੀ ਕਿਨਾਰੇ ਤੋਂ ਕਰੀਬ 50 ਫੁੱਟ ਦੂਰ ਯਮੁਨਾ ਨਦੀ ਦੇ ਵਿਚਕਾਰ ਸੀ, ਜਦੋਂ ਲਗਭਗ 40 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣ ਲੱਗੀਆਂ। ਤੇਜ਼ ਹਵਾ ਕਾਰਨ ਕਿਸ਼ਤੀ ਅਚਾਨਕ ਡਗਮਗਾਉਣ ਲੱਗੀ ਅਤੇ ਮਲਾਹ ਉਸ ਤੋਂ ਆਪਣਾ ਕੰਟਰੋਲ ਖੋ ਬੈਠਾ। ਸ਼ਰਧਾਲੂਆਂ ਨੇ ਮਲਾਹ ਨੂੰ ਵਾਰ-ਵਾਰ ਕਿਹਾ ਕਿ ਅੱਗੇ ਪੁਲ ਆ ਰਿਹਾ ਹੈ, ਇਸ ਲਈ ਕਿਸ਼ਤੀ ਰੋਕ ਲਈ ਜਾਵੇ, ਪਰ ਉਸ ਨੇ ਗੱਲ ਨਹੀਂ ਮੰਨੀ।
ਕਿਸ਼ਤੀ ਦੋ ਵਾਰ ਟਕਰਾਉਣ ਤੋਂ ਬਚੀ, ਪਰ ਤੀਜੀ ਵਾਰ ਪੁਲ ਨਾਲ ਜ਼ੋਰਦਾਰ ਟੱਕਰ ਹੋ ਗਈ ਅਤੇ ਕਿਸ਼ਤੀ ਪਾਣੀ ਵਿੱਚ ਡੁੱਬ ਗਈ।
ਇਸ ਭਿਆਨਕ ਹਾਦਸੇ ਵਿੱਚ ਇੱਕੋ ਪਰਿਵਾਰ ਦੇ 7 ਮੈਂਬਰਾਂ ਦੀ ਮੌਤ ਹੋ ਗਈ, ਜਿਸ ਕਾਰਨ ਪੂਰੇ ਇਲਾਕੇ ਵਿੱਚ ਸੋਗ ਦੀ ਲਹਿਰ ਹੈ। ਮਰਨ ਵਾਲਿਆਂ ਵਿੱਚ ਮਧੁਰ ਬਹਿਲ, ਉਸ ਦੀ ਮਾਤਾ ਕਵਿਤਾ ਬਹਿਲ, ਚਾਚਾ ਚਰਨਜੀਤ ਅਤੇ ਚਾਚੀ ਪਿੰਕੀ ਬਹਿਲ ਸ਼ਾਮਲ ਹਨ। ਇਸ ਤੋਂ ਇਲਾਵਾ ਮਧੁਰ ਦੀ ਭੂਆ ਆਸ਼ਾ ਰਾਣੀ, ਦੂਜੀ ਭੂਆ ਅੰਜੂ ਗੁਲਾਟੀ ਅਤੇ ਫੂਫੜ ਰਾਕੇਸ਼ ਗੁਲਾਟੀ ਨੇ ਵੀ ਇਸ ਹਾਦਸੇ ਵਿੱਚ ਆਪਣੀ ਜਾਨ ਗੁਆ ਦਿੱਤੀ ਹੈ।
CM ਮਾਨ ਨੇ ਜਤਾਇਆ ਦੁੱਖ, ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਨਾਲ ਕੀਤੀ ਗੱਲ
ਸੀਐਮ ਮਾਨ ਨੇ ਐਕਸ ਉੱਤੇ ਪੋਸਟ ਕਰਕੇ ਇਸ ਮੰਦਭਾਗੀ ਘਟਨਾ ਉੱਤੇ ਦੁੱਖ ਜਤਾਇਆ ਹੈ। ਉਨ੍ਹਾਂ ਨੇ ਲਿਖਿਆ ਹੈ- ‘ਅੱਜ ਜਗਰਾਂਓ ਸ਼ਹਿਰ ਦੇ ਵਸਨੀਕ 32 ਵਿਅਕਤੀਆਂ ਨੂੰ ਵਰਿੰਦਾਵਨ ਦੇ ਦਰਸ਼ਨਾਂ ਨੂੰ ਲੈ ਕੇ ਜਾ ਰਹੀ ਕਿਸ਼ਤੀ ਮਥੁਰਾ ਦੇ ਨੇੜੇ ਯਮੁਨਾ ਨਦੀ ਵਿੱਚ ਪਲਟ ਗਈ..ਬਹੁਤ ਦੁੱਖ ਨਾਲ ਦੱਸਣਾ ਪੈ ਰਿਹਾ ਹੈ  ਕੁੱਝ ਸ਼ਰਧਾਲੂਆਂ ਦੀ ਡੁੱਬਣ ਨਾਲ ਮੌਤ ਹੋ ਗਈ ਹੈ..ਮੈਂ ਉੱਤਰ ਪ੍ਰਦੇਸ਼ ਸਰਕਾਰ ਨਾਲ ਸੰਪਰਕ ਵਿੱਚ ਹਾਂ..ਬਾਕੀ ਡਿਟੇਲ ਬਾਅਦ ਵਿੱਚ ਜਾਰੀ ਕੀਤੀ ਜਾਵੇਗੀ..’
ਇਸ  ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਇੱਕ ਹੋਰ ਪੋਸਟ ਪਾ  ਦੱਸਿਆ ਗਿਆ ਹੈ ਕਿ ਉਨ੍ਹਾਂ ਨੇ ਮਥੁਰਾ ਕਿਸ਼ਤੀ ਹਾਦਸੇ ਦੇ ਸੰਬੰਧ ਵਿੱਚ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਨਾਲ ਗੱਲ ਕੀਤੀ। ਯੂਪੀ ਦੇ ਸੀਐਮ ਨੇ ਭਰੋਸਾ ਦਿੱਤਾ ਕਿ ਪੀੜਤਾਂ ਨੂੰ ਹਰ ਸੰਭਵ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ।
ਲੁਧਿਆਣਾ ਦੀ ਮਸ਼ਹੂਰ ਸੋਸ਼ਲ ਮੀਡੀਆ ਇੰਫਲੂਐਂਸਰ ਕੰਚਨ ਕੁਮਾਰੀ ਉਰਫ਼ ਕਮਲ ਕੌਰ ਭਾਬੀ ਕਤਲ ਕੇਸ ਦੇ ਮੁੱਖ ਮੁਲਜ਼ਮ ਅੰਮ੍ਰਿਤਪਾਲ ਸਿੰਘ ਮਹਿਰੋਂ ਨੂੰ ਸੰਯੁਕਤ ਅਰਬ ਅਮੀਰਾਤ (UAE) ਤੋਂ ਪੰਜਾਬ ਲਿਆਉਂਦਾ ਗਿਆ ਹੈ। ਪੁਲਿਸ ਸੂਤਰਾਂ ਅਨੁਸਾਰ, ਬਠਿੰਡਾ ਪੁਲਿਸ ਦੀ ਇੱਕ ਵਿਸ਼ੇਸ਼ ਟੀਮ ਮੁਲਜ਼ਮ ਨੂੰ UAE ਦੀਆਂ ਅਥਾਰਟੀਆਂ ਤੋਂ ਆਪਣੀ ਹਿਰਾਸਤ ਵਿੱਚ ਲੈ ਕੇ ਭਾਰਤ ਪਹੁੰਚੀ ਹੈ।
ਦੱਸ ਦੇਈਏ ਕਿ ਮਹਿਰੋਂ ਨੂੰ ਇਸੇ ਸਾਲ ਜਨਵਰੀ ਵਿੱਚ ਸ਼ਾਰਜਾਹ ਪੁਲਿਸ ਨੇ ਵੀਜ਼ਾ ਨਾਲ ਸਬੰਧਤ ਮਾਮਲੇ ਵਿੱਚ ਪੁੱਛਗਿੱਛ ਦੌਰਾਨ ਹਿਰਾਸਤ ਵਿੱਚ ਲਿਆ ਸੀ। ਉਸ ਨੂੰ ਭਾਰਤ ਲਿਆਉਣ (ਡਿਪੋਰਟੇਸ਼ਨ) ਦੀ ਕਾਨੂੰਨੀ ਪ੍ਰਕਿਰਿਆ ਪੂਰੀ ਹੋਣ ਵਿੱਚ ਕੁਝ ਸਮਾਂ ਲੱਗ ਗਿਆ, ਜਿਸ ਤੋਂ ਬਾਅਦ ਹੁਣ ਉਸ ਨੂੰ ਪੰਜਾਬ ਲਿਆਉਂਦਾ ਗਿਆ ਹੈ ਤਾਂ ਜੋ ਕਤਲ ਦੇ ਰਾਜ਼ ਖੁੱਲ੍ਹ ਸਕਣ।
ਪ੍ਰਾਪਤ ਜਾਣਕਾਰੀ ਮੁਤਾਬਕ, ਕਮਲ ਕੌਰ ਭਾਬੀ ਦਾ ਕਤਲ ਜੂਨ 2025 ਵਿੱਚ ਬਠਿੰਡਾ ਵਿਖੇ ਕਰ ਦਿੱਤਾ ਗਿਆ ਸੀ। ਉਸ ਦੀ ਲਾਸ਼ ਆਦੇਸ਼ ਹਸਪਤਾਲ ਦੀ ਪਾਰਕਿੰਗ ਵਿੱਚ ਖੜ੍ਹੀ ਇੱਕ ਈਓਨ (Eon) ਕਾਰ ਵਿੱਚੋਂ ਬਰਾਮਦ ਹੋਈ ਸੀ। ਇਸ ਕਤਲ ਦਾ ਖੁਲਾਸਾ ਉਦੋਂ ਹੋਇਆ ਜਦੋਂ ਕਾਰ ਵਿੱਚੋਂ ਬਹੁਤ ਜ਼ਿਆਦਾ ਬਦਬੂ ਆਉਣ ਲੱਗੀ, ਜਿਸ ਤੋਂ ਬਾਅਦ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕੀਤੀ ਸੀ।
ਜਾਣੋ ਪੂਰਾ ਮਾਮਲਾ ਹੈ ਕੀ?
ਐੱਸ.ਐੱਸ.ਪੀ. ਅਮਨੀਤ ਕੌਂਡਲ ਨੇ ਦੱਸਿਆ ਕਿ ਪੁਲਿਸ ਵੱਲੋਂ ਰਿਮਾਂਡ 'ਤੇ ਲਏ ਗਏ ਮੁਲਜ਼ਮਾਂ ਨਿਮਰਤਜੀਤ ਸਿੰਘ ਅਤੇ ਜਸਪ੍ਰੀਤ ਤੋਂ ਕਈ ਘੰਟੇ ਪੁੱਛਗਿੱਛ ਕੀਤੀ ਗਈ। ਮੁਲਜ਼ਮਾਂ ਨੇ ਕਬੂਲਿਆ ਕਿ ਇਸ ਪੂਰੇ ਕਾਂਡ ਦਾ ਮੁੱਖ ਮਾਸਟਰਮਾਈਂਡ ਅੰਮ੍ਰਿਤਪਾਲ ਹੀ ਹੈ। ਅੰਮ੍ਰਿਤਪਾਲ ਪਿਛਲੇ 3 ਮਹੀਨਿਆਂ ਤੋਂ ਕੰਚਨ (ਕਮਲ ਕੌਰ) ਨੂੰ ਮਾਰਨ ਦੀ ਵਿਉਂਤਬੰਦੀ ਕਰ ਰਿਹਾ ਸੀ ਅਤੇ ਉਸ ਨੇ ਇਸ ਸਾਜ਼ਿਸ਼ ਵਿੱਚ ਸਾਨੂੰ ਦੋਵਾਂ ਨੂੰ ਵੀ ਸ਼ਾਮਲ ਕੀਤਾ ਹੋਇਆ ਸੀ।
ਪਲਾਨਿੰਗ ਦੇ ਤਹਿਤ, ਇਨ੍ਹਾਂ ਤਿੰਨਾਂ ਨੇ ਲੁਧਿਆਣਾ ਜਾ ਕੇ ਕੰਚਨ ਦੀ ਰੇਕੀ ਕੀਤੀ ਸੀ। ਉਹ ਕਿੱਥੇ ਆਉਂਦੀ-ਜਾਂਦੀ ਹੈ, ਕਿਸ ਨੂੰ ਮਿਲਦੀ ਹੈ ਅਤੇ ਉਸ ਦੀ ਹਰ ਹਰਕਤ 'ਤੇ ਇਹ ਤਿੰਨੇ ਲਗਾਤਾਰ ਨਜ਼ਰ ਰੱਖ ਰਹੇ ਸਨ ਤਾਂ ਜੋ ਮੌਕਾ ਮਿਲਦੇ ਹੀ ਵਾਰਦਾਤ ਨੂੰ ਅੰਜਾਮ ਦਿੱਤਾ ਜਾ ਸਕੇ।
ਐੱਸ.ਐੱਸ.ਪੀ. ਦੇ ਮੁਤਾਬਕ, ਅੰਮ੍ਰਿਤਪਾਲ ਨੇ ਕੰਚਨ ਨੂੰ ਝਾਂਸਾ ਦਿੱਤਾ ਕਿ ਬਠਿੰਡਾ ਵਿੱਚ ਇੱਕ ਕਾਰ ਸ਼ੋਰੂਮ ਦੀ ਪ੍ਰਮੋਸ਼ਨ ਕਰਨੀ ਹੈ। ਪਹਿਲਾਂ ਤਾਂ ਕੰਚਨ ਨੇ ਇਹ ਕਹਿ ਕੇ ਮਨ੍ਹਾ ਕਰ ਦਿੱਤਾ ਸੀ ਕਿ ਉਸ ਦੀ ਮਾਂ ਦੀ ਤਬੀਅਤ ਠੀਕ ਨਹੀਂ ਹੈ, ਜਿਸ ਤੋਂ ਬਾਅਦ ਅੰਮ੍ਰਿਤਪਾਲ ਉੱਥੋਂ ਚਲਾ ਗਿਆ। ਪਰ ਉਸੇ ਦਿਨ ਅੰਮ੍ਰਿਤਪਾਲ ਨੇ ਕੰਚਨ ਨੂੰ ਦੁਬਾਰਾ ਫ਼ੋਨ ਕੀਤਾ ਅਤੇ ਆਪਣੀਆਂ ਗੱਲਾਂ ਵਿੱਚ ਉਲਝਾ ਲਿਆ ਅਤੇ ਪ੍ਰਮੋਸ਼ਨ ਲਈ ਮਨਾ ਲਿਆ।
ਉਸ ਨੇ ਕੰਚਨ ਨੂੰ ਲਾਲਚ ਦਿੱਤਾ ਕਿ ਉਹ ਉਸ ਦੀ ਕਾਰ ਦੀ ਰੈਨੋਵੇਸ਼ਨ ਕਰਵਾ ਦੇਵੇਗਾ। ਅੰਮ੍ਰਿਤਪਾਲ ਦੀਆਂ ਇਨ੍ਹਾਂ ਗੱਲਾਂ ਵਿੱਚ ਆ ਕੇ ਕੰਚਨ ਉਸ ਦੇ ਨਾਲ ਜਾਣ ਲਈ ਤਿਆਰ ਹੋ ਗਈ, ਜੋ ਕਿ ਬਾਅਦ ਵਿੱਚ ਉਸ ਲਈ ਜਾਨਲੇਵਾ ਸਾਬਤ ਹੋਇਆ। ਇਸ ਕਤਲਕਾਂਡ ਨੂੰ ਅੰਜ਼ਾਮ ਦੇਣ ਤੋਂ ਬਾਅਦ ਮਹਿਰੋਂ ਵਿਦੇਸ਼ ‘ਚ ਭੱਜ ਗਿਆ ਸੀ।
ਪੁਲਿਸ ਲਗਾਤਾਰ ਅੰਮ੍ਰਿਤਪਾਲ ਨੂੰ ਦਬੋਚਣ ਦੀ ਕੋਸ਼ਿਸ਼ ਕਰ ਰਹੀ ਸੀ, ਪਰ ਉਹ ਕਿਤੇ ਨਹੀਂ ਮਿਲਿਆ। ਜਦੋਂ 15 ਜੂਨ ਨੂੰ ਲੁੱਕ ਆਊਟ ਨੋਟਿਸ ਜਾਰੀ ਕੀਤਾ ਗਿਆ, ਤਾਂ ਅੰਮ੍ਰਿਤਪਾਲ ਦੇ ਪਾਸਪੋਰਟ ਨੰਬਰ ਰਾਹੀਂ ਉਸ ਦੀ 'ਟਰੈਵਲ ਹਿਸਟਰੀ' ਦੀ ਜਾਂਚ ਵਿੱਚ ਖੁਲਾਸਾ ਹੋਇਆ ਕਿ ਉਹ ਕਤਲ ਵਾਲੀ ਸਵੇਰ ਹੀ ਸਵਾ 9 ਵਜੇ ਅੰਮ੍ਰਿਤਸਰ ਏਅਰਪੋਰਟ ਤੋਂ UAE (ਦੁਬਈ) ਭੱਜ ਗਿਆ ਸੀ। ਜਿਸ ਤੋਂ ਬਾਅਦ ਪੰਜਾਬ ਪੁਲਿਸ ਲਗਾਤਾਰ ਮਹਿਰੋਂ ਨੂੰ ਵਾਪਸ ਲਿਆਉਣ ਦੀ ਕੋਸ਼ਿਸਾਂ ਕਰ ਰਹੀ ਸੀ। ਅੱਜ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਹੈ, ਭਗੌੜੇ ਅੰਮ੍ਰਿਤਪਾਲ ਮਹਿਰੋਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।