ਗ੍ਰੀਨ ਕਾਰਡ ਦੀ ਉਡੀਕ ਕਰ ਰਹੇ ਭਾਰਤੀਆਂ ਨੂੰ ਵੱਡਾ ਝਟਕਾ! ਟਰੰਪ ਦੇ ਨਵੇਂ ਨਿਯਮ ਨੇ ਉਡਾਏ ਹੋਸ਼, ਛੱਡਣਾ ਪਏਗਾ ਅਮਰੀਕਾ….

By:  Lajwinder Kaur May 23rd 2026 01:00 PM -- Updated: May 23rd 2026 01:53 PM

ਡੋਨਾਲਡ ਟਰੰਪ ਨੇ ਮੁੜ ਤੋਂ ਭਾਰਤੀਆਂ ਨੂੰ ਵੱਡਾ ਝਟਕਾ ਦਿੱਤਾ ਹੈ। ਜੀ ਹਾਂ ਅਮਰੀਕਾ ਨੇ ਗ੍ਰੀਨ ਕਾਰਡ ਦੀ ਉਡੀਕ ਕਰ ਰਹੇ ਭਾਰਤੀਆਂ ਨੂੰ ਇੱਕ ਵੱਡਾ ਝਟਕਾ ਦਿੱਤਾ ਹੈ। ਯੂ.ਐੱਸ. ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਸਰਵਿਸਿਜ਼ (USCIS) ਨੇ ਗ੍ਰੀਨ ਕਾਰਡ ਦੀ ਉਡੀਕ ਕਰ ਰਹੇ ਲੋਕਾਂ ਨੂੰ ਦੇਸ਼ ਛੱਡਣ ਅਤੇ ਆਪਣੇ ਖੁਦ ਦੇ ਦੇਸ਼ ਵਿੱਚ ਜਾ ਕੇ ਹੀ ਇੰਤਜ਼ਾਰ ਕਰਨ ਲਈ ਕਿਹਾ ਹੈ। ਇਸ ਫ਼ੈਸਲੇ ਨਾਲ ਸਭ ਤੋਂ ਵੱਧ ਪ੍ਰਭਾਵਿਤ ਹੋਣ ਵਾਲੇ ਭਾਈਚਾਰਿਆਂ ਵਿੱਚ ਭਾਰਤੀ ਸ਼ਾਮਲ ਹਨ। ਗ੍ਰੀਨ ਕਾਰਡ ਨੂੰ ਅਧਿਕਾਰਤ ਤੌਰ 'ਤੇ 'ਸਥਾਈ ਨਿਵਾਸੀ ਕਾਰਡ' (ਪਰਮਾਨੈਂਟ ਰੈਜ਼ੀਡੈਂਟ ਕਾਰਡ) ਵਜੋਂ ਜਾਣਿਆ ਜਾਂਦਾ ਹੈ। ਇਹ ਇੱਕ ਅਜਿਹਾ ਪਛਾਣ ਪੱਤਰ ਹੈ ਜੋ ਕਿਸੇ ਵਿਦੇਸ਼ੀ ਨਾਗਰਿਕ ਨੂੰ ਅਮਰੀਕਾ ਵਿੱਚ ਸਥਾਈ ਤੌਰ 'ਤੇ ਰਹਿਣ, ਕੰਮ ਕਰਨ ਅਤੇ ਪੜ੍ਹਾਈ ਕਰਨ ਦਾ ਕਾਨੂੰਨੀ ਅਧਿਕਾਰ ਦਿੰਦਾ ਹੈ, ਜਿਸ ਕਾਰਨ ਗ੍ਰੀਨ ਕਾਰਡ ਦੀ ਮੰਗ ਹਮੇਸ਼ਾ ਬਹੁਤ ਜ਼ਿਆਦਾ ਰਹਿੰਦੀ ਹੈ।

ਨਵੀਆਂ ਗਾਈਡਲਾਈਨਜ਼ ਜਾਰੀ

ਰਿਪੋਰਟ ਦੇ ਮੁਤਾਬਕ, ਯੂ.ਐੱਸ.ਸੀ.ਆਈ.ਐੱਸ. (USCIS) ਨੇ ਨਵੀਆਂ ਗਾਈਡਲਾਈਨਜ਼ ਜਾਰੀ ਕੀਤੀਆਂ ਹਨ, ਜਿਨ੍ਹਾਂ ਵਿੱਚ ਇਮੀਗ੍ਰੇਸ਼ਨ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਉਹ 'ਇਮੀਗ੍ਰੇਸ਼ਨ ਐਂਡ ਨੇਸ਼ਨੈਲਿਟੀ ਐਕਟ' ਦੀ ਧਾਰਾ 245 (a) ਦੇ ਤਹਿਤ ਆਰਜ਼ੀ ਨਾਨ-ਇਮੀਗ੍ਰੈਂਟ ਸਟੇਟਸ (Temporary Non-immigrant Status) ਤੋਂ ਸਥਾਈ ਇਮੀਗ੍ਰੈਂਟ ਸਟੇਟਸ ਵਿੱਚ ਬਦਲਾਅ ਨੂੰ ਇੱਕ ਅਜਿਹੀ ਪ੍ਰਕਿਰਿਆ ਮੰਨਣ, ਜੋ ਆਮ ਤੌਰ 'ਤੇ ਅਮਰੀਕਾ ਤੋਂ ਬਾਹਰ ਰਹਿ ਕੇ ਹੀ ਹੋਣੀ ਚਾਹੀਦੀ ਹੈ। USCIS ਦੇ ਡਾਇਰੈਕਟਰ ਜੋਸਫ਼ ਐਡਲੋ ਨੇ ਕਿਹਾ ਕਿ ਏਜੰਸੀ ਇਹ ਯਕੀਨੀ ਬਣਾ ਰਹੀ ਹੈ ਕਿ ਦੇਸ਼ ਵਿੱਚ ਆਰਜ਼ੀ ਦਾਖ਼ਲੇ (Temporary Entry) ਅਤੇ ਸਥਾਈ ਨਿਵਾਸ (Permanent Residence) ਦੇ ਵਿਚਕਾਰ ਇੱਕ ਸਾਫ਼ ਫ਼ਰਕ ਹੋਣਾ ਚਾਹੀਦਾ ਹੈ, ਅਤੇ ਇਸ ਬਦਲਾਅ ਦੇ ਵਿਚਕਾਰ ਦਾ ਸਮਾਂ ਵਿਅਕਤੀ ਨੂੰ ਆਪਣੇ ਖੁਦ ਦੇ ਦੇਸ਼ ਵਿੱਚ ਹੀ ਬਿਤਾਉਣਾ ਚਾਹੀਦਾ ਹੈ।

ਨਾਨ-ਇਮੀਗ੍ਰੈਂਟ ਵੀਜ਼ਾ ਬਨਾਮ ਇਮੀਗ੍ਰੈਂਟ ਵੀਜ਼ਾ

ਇਸ ਨਵੇਂ ਨਿਯਮ ਦਾ ਮਕਸਦ ਗੈਰ-ਕਾਨੂੰਨੀ ਵਿਦੇਸ਼ੀ ਨਾਗਰਿਕ ਨਹੀਂ, ਬਲਕਿ ਉਹ ਲੋਕ ਹਨ ਜੋ B1/B2, F1/M1, J1, H-1B, O-1 ਵਰਗੇ ਆਰਜ਼ੀ (Temporary) ਵੀਜ਼ੇ 'ਤੇ ਆਉਂਦੇ ਹਨ। ਇਹ ਵੀਜ਼ੇ ਉਨ੍ਹਾਂ ਸੈਲਾਨੀਆਂ, ਵਿਦਿਆਰਥੀਆਂ ਅਤੇ ਕਾਮਿਆਂ ਲਈ ਹੁੰਦੇ ਹਨ ਜੋ ਨਾਨ-ਇਮੀਗ੍ਰੈਂਟ ਇਰਾਦੇ ਨਾਲ ਆਉਂਦੇ ਹਨ। ਇਸਦਾ ਮਤਲਬ ਇਹ ਹੈ ਕਿ ਉਹ ਅਮਰੀਕਾ ਵਿੱਚ ਹਮੇਸ਼ਾ ਲਈ ਰਹਿਣ ਨਹੀਂ, ਬਲਕਿ ਕਿਸੇ ਖਾਸ ਮਕਸਦ (ਕੰਮ ਜਾਂ ਪੜ੍ਹਾਈ) ਲਈ ਆਉਂਦੇ ਹਨ।

ਇਸ ਤੋਂ ਬਾਅਦ ਉਹ ਸਥਾਈ ਨਿਵਾਸ (Permanent Residence) ਜਾਂ ਗ੍ਰੀਨ ਕਾਰਡ ਲਈ ਅਪਲਾਈ ਕਰ ਸਕਦੇ ਹਨ, ਅਤੇ ਉਨ੍ਹਾਂ ਦੇ ਮੂਲ ਦੇਸ਼ ਦੇ ਹਿਸਾਬ ਨਾਲ, ਇੰਤਜ਼ਾਰ ਦਾ ਸਮਾਂ ਵੱਖੋ-ਵੱਖਰਾ ਹੁੰਦਾ ਹੈ। ਉਦਾਹਰਨ ਦੇ ਲਈ, ਭਾਰਤੀਆਂ ਲਈ ਇਹ ਇੰਤਜ਼ਾਰ ਦਾ ਸਮਾਂ ਬਹੁਤ ਜ਼ਿਆਦਾ ਲੰਬਾ ਹੈ। ਜਦੋਂ ਤੱਕ ਉਹ ਇਸ ਦੀ ਉਡੀਕ ਕਰ ਰਹੇ ਹੁੰਦੇ ਹਨ, ਉਦੋਂ ਤੱਕ ਉਹ ਅਮਰੀਕਾ ਵਿੱਚ ਰਹਿਣ ਲਈ ਆਪਣਾ ਵੀਜ਼ਾ ਵਾਰ-ਵਾਰ ਰਿਨਿਊ ਕਰਵਾਉਂਦੇ ਰਹਿੰਦੇ ਹਨ।


Related Post

ਖਮੇਨੇਈ ਦੇ ਅੰਤਿਮ ਸੰਸਕਾਰ 'ਤੇ ਭਾਵੁਕ ਹੋਏ ਗਾਲਿਬਾਫ਼ ਅਤੇ ਅਰਾਘਚੀ, ਵੀਡੀਓ ਵਾਇਰਲ
ਪਿਆਰ ਦਾ ਅਜਿਹਾ ਖਤਰਨਾਕ ਅੰਦਾਜ਼: 1454 ਫੁੱਟ ਉਚਾਈ 'ਤੇ ਲਟਕ ਕੇ ਪ੍ਰਪੋਜ਼ ਕਰਦਿਆਂ ਵੇਖ ਲੋਕਾਂ ਦੇ ਅਟਕੇ ਸਾਹ
ਪਾਕਿਸਤਾਨ ਦੀ ਭਾਰਤ ਨੂੰ ਧਮਕੀ: "ਜੇਕਰ ਸਾਡਾ ਪਾਣੀ ਰੋਕਿਆ ਤਾਂ ਹੱਥ ਵੱਢ ਦਿਆਂਗੇ", ਕਿਹਾ- ਸਿੰਧੂ ਜਲ ਸੰਧੀ…
ਟੁੱਟ ਗਈ ਜੰਗਬੰਦੀ! ਅਮਰੀਕਾ ਵੱਲੋਂ ਇਰਾਨ ਦੇ ਜੰਗੀ ਟਿਕਾਣਿਆਂ ’ਤੇ ਤਾਬੜਤੋੜ ਹਮਲੇ, ਇਰਾਨ ਨੇ ਵੀ ਦਿੱਤਾ ਮੋੜਵਾਂ ਜਵਾਬ
ਵੈਨੇਜ਼ੁਏਲਾ ਭੂਚਾਲ ਦੀਆਂ ਡਰਾਉਣ ਵਾਲੀਆਂ ਵੀਡੀਓਜ਼; ਤਾਸ਼ ਦੇ ਪੱਤਿਆਂ ਵਾਂਗ ਡਿੱਗੀਆਂ ਇਮਾਰਤਾਂ, ਕਈ ਸੇਵਾਵਾਂ ਹੋਈਆਂ ਠੱਪ, ਹੁਣ ਤੱਕ ਮੌਤਾਂ ਦਾ ਅੰਕੜਾ...
Venezuela Earthquake: ਵੈਨੇਜ਼ੁਏਲਾ 7.2 ਅਤੇ 7.5 ਤੀਬਰਤਾ ਵਾਲੇ ਆਏ ਦੋ ਭੂਚਾਲਾਂ ਨੇ ਮਚਾਈ ਤਬਾਹੀ, 10,000 ਮੌਤਾਂ ਦਾ ਖਦਸ਼ਾ, ਦੇਸ਼ ‘ਚ ਐਮਰਜੈਂਸੀ...

© Copyright Galactic Television & Communications Pvt. Ltd. 2026. All rights reserved.