ਪੰਜਾਬੀ ਦੇ ਨਾਮਵਰ ਲੇਖਕ ਐਸ. ਅਸੋਕ ਭੌਰਾ ਦੀ ਪੁਸਤਕ ‘ਪੰਜਾਬੀ ਰੂਟਸ, ਅਮੈਰਿਕਨ ਡਰੀਮਜ਼’ ਇੰਗਲੈਂਡ ‘ਚ ਹੋਈ ਰਿਲੀਜ਼
ਪੰਜਾਬੀ ਦੇ ਨਾਮਵਰ ਲੇਖਕ ਅਤੇ ਅਮਰੀਕਾ ਤੋਂ ਸੀਨੀਅਰ ਪੱਤਰਕਾਰ ਐਸ. ਅਸੋਕ ਭੌਰਾ ਦੀ ਨਵੀਂ ਅੰਗਰੇਜ਼ੀ ਪੁਸਤਕ ‘ਪੰਜਾਬੀ ਰੂਟਸ, ਅਮੈਰਿਕਨ ਡਰੀਮਜ਼’ (Punjabi Roots, American Dreams) ਨੂੰ ਇੰਗਲੈਂਡ ਦੇ ਕਵੈਂਟਰੀ ਸ਼ਹਿਰ ਵਿੱਚ ਉੱਘੀਆਂ ਸ਼ਖ਼ਸੀਅਤਾਂ ਦੀ ਹਾਜ਼ਰੀ ਦੌਰਾਨ ਰਿਲੀਜ਼ ਕੀਤਾ ਗਿਆ।

ਸਾਹਿਤਕ ਅਤੇ ਸਮਾਜਿਕ ਸ਼ਖ਼ਸੀਅਤਾਂ ਨੇ ਕੀਤੀ ਸ਼ਿਰਕਤ
ਇਸ ਵਿਸ਼ੇਸ਼ ਸਮਾਗਮ ਵਿੱਚ ਸਾਹਿਤਕ, ਸਮਾਜਿਕ, ਕਾਰੋਬਾਰੀ ਅਤੇ ਮੀਡੀਆ ਖੇਤਰ ਦੀਆਂ ਕਈ ਪ੍ਰਮੁੱਖ ਹਸਤੀਆਂ ਨੇ ਸ਼ਿਰਕਤ ਕੀਤੀ। ਸਭ ਨੇ ਐਸ. ਅਸੋਕ ਭੌਰਾ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਲੰਬੇ ਸਾਹਿਤਕ ਤੇ ਪੱਤਰਕਾਰੀ ਯੋਗਦਾਨ ਦੀ ਭਰਪੂਰ ਸ਼ਲਾਘਾ ਕੀਤੀ।
ਪੁਸਤਕ ਵਿੱਚ ਅਮਰੀਕਾ ਵੱਸਦੇ ਪੰਜਾਬੀਆਂ ਦੇ ਸੰਘਰਸ਼ ਦੀ ਕਹਾਣੀ
ਇਸ ਪੁਸਤਕ ਵਿੱਚ ਅਮਰੀਕਾ ਵਿੱਚ ਵੱਸਦੀਆਂ 50 ਨਾਮਵਰ ਪੰਜਾਬੀ ਸ਼ਖ਼ਸੀਅਤਾਂ ਦੇ ਜੀਵਨ, ਸੰਘਰਸ਼ ਅਤੇ ਪ੍ਰਾਪਤੀਆਂ ਨੂੰ ਬਾਖ਼ੂਬੀ ਕਲਮਬੱਧ ਕੀਤਾ ਗਿਆ ਹੈ। ਇਹ ਉਹ ਲੋਕ ਹਨ ਜਿਨ੍ਹਾਂ ਨੇ ਕਾਰੋਬਾਰ, ਸਮਾਜ ਸੇਵਾ ਅਤੇ ਹੋਰ ਵੱਖ-ਵੱਖ ਖੇਤਰਾਂ ਵਿੱਚ ਆਪਣੀ ਮਿਹਨਤ ਨਾਲ ਵੱਖਰੀ ਪਛਾਣ ਬਣਾਈ ਹੈ।
ਸਮਾਗਮ ਦੌਰਾਨ ਲੇਖਕ ਐਸ. ਅਸੋਕ ਭੌਰਾ ਨੇ ਕਿਹਾ ਕਿ ਇਹ ਪੁਸਤਕ ਸਿਰਫ਼ ਪਰਵਾਸੀ ਪੰਜਾਬੀਆਂ ਦੀ ਮਿਹਨਤ ਅਤੇ ਕਾਮਯਾਬੀ ਦੀ ਹੀ ਨਹੀਂ, ਸਗੋਂ ਉਨ੍ਹਾਂ ਦੇ ਆਪਣੀਆਂ ਵਿਰਾਸਤੀ ਜੜ੍ਹਾਂ ਨਾਲ ਜੁੜੇ ਰਹਿਣ ਦੀ ਅਨਮੋਲ ਕਹਾਣੀ ਹੈ, ਜੋ ਆਉਣ ਵਾਲੀ ਨਵੀਂ ਪੀੜ੍ਹੀ ਲਈ ਵੱਡੀ ਪ੍ਰੇਰਣਾ ਦਾ ਸਰੋਤ ਬਣੇਗੀ।
ਹਾਜ਼ਰ ਮਹਿਮਾਨਾਂ ਨੇ ਵੀ ਇਸ ਪੁਸਤਕ ਨੂੰ ਪਰਵਾਸੀ ਪੰਜਾਬੀਆਂ ਦੇ ਸੰਘਰਸ਼, ਸਫ਼ਲਤਾ ਅਤੇ ਆਪਣੀ ਮਿੱਟੀ ਨਾਲ ਮੋਹ ਦਾ ਇੱਕ ਅਹਿਮ ਦਸਤਾਵੇਜ਼ ਕਰਾਰ ਦਿੱਤਾ।