ਇੰਗਲੈਂਡ ਦੇ ਅਸਮਾਨਾਂ 'ਚ ਮੁੜ ਉਡਣਗੇ 'ਸੋਨੇਲੇ ਬਾਜ਼', ਸਰਕਾਰ ਨੇ ਮੁੜ-ਵਸੇਬੇ ਲਈ ਖੋਲ੍ਹੇ ਖ਼ਜ਼ਾਨੇ

By:  Lajwinder Kaur April 13th 2026 04:12 PM -- Updated: April 13th 2026 04:24 PM

ਕੁਦਰਤ ਪ੍ਰੇਮੀਆਂ ਲਈ ਇੰਗਲੈਂਡ ਤੋਂ ਚੰਗੀ ਖਬਰ ਨਿਕਲ ਸਾਹਮਣੇ ਆਈ ਹੈ। ਇੰਗਲੈਂਡ ਦੇ ਅਸਮਾਨਾਂ ਤੋਂ ਕਦੇ ਲਾਪਤਾ ਹੋ ਚੁੱਕੇ ਸੋਨੇਲੇ ਬਾਜ਼ ਹੁਣ ਮੁੜ ਇੱਥੇ ਵਸਾਏ ਜਾਣ ਦੀ ਯੋਜਨਾ ਤਹਿਤ ਵਾਪਸੀ ਕਰਨਗੇ। ਸਰਕਾਰ ਵੱਲੋਂ ਇਸ ਕੰਮ ਲਈ ਵੱਡੀ ਰਕਮ ਮੁਹੱਈਆ ਕਰਵਾਈ ਜਾ ਰਹੀ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਇਸ ਯੋਜਨਾ ਨੂੰ ਅਮਲ ਵਿੱਚ ਲਿਆਉਂਦਾ ਜਾਵੇਗਾ।

ਸ਼ਿਕਾਰ ਕਾਰਨ ਖ਼ਤਮ ਹੋਏ ਬਾਜ਼ ਮੁੜ ਵੇਖਣ ਨੂੰ ਮਿਲਣਗੇ

ਇਹ ਪੰਛੀ ਪੁਰਾਣੇ ਸਮਿਆਂ ਵਿੱਚ ਬੇਹਿਸਾਬ ਸ਼ਿਕਾਰ ਕਾਰਨ ਇੰਗਲੈਂਡ ਤੋਂ ਅਲੋਪ ਹੋ ਗਿਆ ਸੀ। ਹੁਣ ਜੰਗਲਾਂ ਅਤੇ ਕੁਦਰਤੀ ਇਲਾਕਿਆਂ ਦੀ ਸੰਭਾਲ ਨਾਲ ਜੁੜੀਆਂ ਸੰਸਥਾਵਾਂ ਵੱਲੋਂ ਇਸ ਦੀ ਮੁੜ ਵਸੇਵੇ ਲਈ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਇਸ ਯੋਜਨਾ ਦੇ ਪਹਿਲੇ ਪੜਾਅ ਵਿੱਚ ਕਿਸਾਨਾਂ, ਜ਼ਮੀਨ ਮਾਲਕਾਂ ਅਤੇ ਆਮ ਲੋਕਾਂ ਨਾਲ ਵਿਚਾਰ-ਵਟਾਂਦਰਾ ਕੀਤਾ ਜਾਵੇਗਾ।

ਮਾਹਿਰਾਂ ਦੇ ਅਨੁਸਾਰ ਸੋਨੇਲਾ ਬਾਜ਼ ਪ੍ਰਕਿਰਤੀ ਦੇ ਸੰਤੁਲਨ ਲਈ ਬਹੁਤ ਮਹੱਤਵਪੂਰਨ ਹੈ। ਇਹ ਹੋਰ ਛੋਟੇ ਜਾਨਵਰਾਂ ਦੀ ਗਿਣਤੀ ਨੂੰ ਸੰਤੁਲਿਤ ਰੱਖਦਾ ਹੈ, ਜਿਸ ਨਾਲ ਕੁਦਰਤੀ ਵਾਤਾਵਰਣ ਸੁਧਰਦਾ ਹੈ। ਇਹ ਪੰਛੀ ਬਹੁਤ ਤੇਜ਼ ਅਤੇ ਤਿੱਖੀ ਨਜ਼ਰ ਵਾਲਾ ਹੁੰਦਾ ਹੈ, ਜੋ ਦੂਰੋਂ ਹੀ ਆਪਣੇ ਸ਼ਿਕਾਰ ਨੂੰ ਵੇਖ ਸਕਦਾ ਹੈ।

ਹਾਲਾਂਕਿ ਕੁਝ ਕਿਸਾਨਾਂ ਨੇ ਚਿੰਤਾ ਜਤਾਈ ਹੈ ਕਿ ਇਹ ਪੰਛੀ ਭੇੜਾਂ ਦੇ ਬੱਚਿਆਂ ਲਈ ਖ਼ਤਰਾ ਬਣ ਸਕਦਾ ਹੈ, ਪਰ ਮਾਹਿਰਾਂ ਦਾ ਕਹਿਣਾ ਹੈ ਕਿ ਅਜਿਹੀਆਂ ਘਟਨਾਵਾਂ ਬਹੁਤ ਘੱਟ ਹੁੰਦੀਆਂ ਹਨ ਅਤੇ ਇਹ ਪੰਛੀ ਜ਼ਿਆਦਾਤਰ ਮਰੇ ਹੋਏ ਜਾਨਵਰਾਂ 'ਤੇ ਨਿਰਭਰ ਕਰਦਾ ਹੈ।

ਪਹਿਲਾਂ ਸਕਾਟਲੈਂਡ ਦੇ ਇਲਾਕਿਆਂ ਵਿੱਚ ਇਸ ਪੰਛੀ ਦੀ ਵਾਪਸੀ ਸਫਲ ਰਹੀ ਹੈ ਅਤੇ ਹੁਣ ਇੰਗਲੈਂਡ ਦੇ ਉੱਤਰੀ ਪਹਾੜੀ ਇਲਾਕਿਆਂ ਵਿੱਚ ਵੀ ਇਸੇ ਤਰ੍ਹਾਂ ਦੀ ਯੋਜਨਾ ਬਣਾਈ ਗਈ ਹੈ।

ਮਾਹਿਰਾਂ ਦਾ ਮੰਨਣਾ ਹੈ ਕਿ ਜੇ ਇਹ ਯੋਜਨਾ ਸਫਲ ਰਹੀ ਤਾਂ ਇਹ ਨਾ ਸਿਰਫ਼ ਇਕ ਵਿਰਲੇ ਪੰਛੀ ਦੀ ਵਾਪਸੀ ਹੋਵੇਗੀ, ਸਗੋਂ ਕੁਦਰਤੀ ਸੰਤੁਲਨ ਅਤੇ ਵਾਤਾਵਰਣ ਦੀ ਸੰਭਾਲ ਲਈ ਵੀ ਇਕ ਵੱਡਾ ਕਦਮ ਸਾਬਤ ਹੋਵੇਗੀ। ਪੇਸ਼ ਹੈ ਇਸ ਸਬੰਧੀ ਇੰਗਲੈਂਡ ਤੋਂ ਸਾਡੇ ਸਹਿਯੋਗੀ ਦੀ ਵਿਸ਼ੇਸ਼ ਰਿਪੋਰਟ…

(Image Credit -Phil Wilkinson)

Related Post

ਗ੍ਰੀਨ ਕਾਰਡ ਦੀ ਉਡੀਕ ਕਰ ਰਹੇ ਭਾਰਤੀਆਂ ਨੂੰ ਵੱਡਾ ਝਟਕਾ! ਟਰੰਪ ਦੇ ਨਵੇਂ ਨਿਯਮ ਨੇ ਉਡਾਏ ਹੋਸ਼, ਛੱਡਣਾ ਪਏਗਾ ਅਮਰੀਕਾ….
ਗੋਲੀਆਂ ਦੀ ਆਵਾਜ਼ ਨਾਲ ਦਹਿਲਿਆ ਅਮਰੀਕਾ! ਮਸਜਿਦ ‘ਚ ਤਾਬੜਤੋੜ ਫਾਇਰਿੰਗ, 3 ਲੋਕਾਂ ਦੀ ਹੱਤਿਆ ਤੋਂ ਬਾਅਦ ਦੋ ਹਮਲਾਵਰਾਂ ਨੇ ਖੁਦ ਨੂੰ ਵੀ ਮਾਰੀ ਗੋਲੀ
ਬਾਬਾ ਵਾਂਗਾ ਦੀ ਡਰਾਉਣੀ ਭਵਿੱਖਬਾਣੀ! ਦੁਨੀਆ 'ਤੇ ਮੰਡਰਾ ਰਿਹਾ ਇੱਕ ਹੋਰ ਮਹਾਮਾਰੀ ਦਾ ਖ਼ਤਰਾ?
ਇਟਲੀ ਦੀ ਪ੍ਰਧਾਨ ਮੰਤਰੀ ਮੇਲੋਨੀ ਦਾ ਪਾਕਿਸਤਾਨੀ ਮੌਲਾਨਾ 'ਤੇ ਵੱਡਾ ਐਕਸ਼ਨ; ਘਟੀਆ ਬਿਆਨਬਾਜ਼ੀ ਕਾਰਨ ਦੇਸ਼ ਤੋਂ ਕੱਢਿਆ, ਜਾਣੋ ਪੂਰਾ ਮਾਮਲਾ
ਸਾਬਕਾ PM ਦੀ ਅਚਾਨਕ ਵਿਗੜੀ ਤਬੀਅਤ! ਚੌਥੀ ਵਾਰ ਹੋਈ ਸਰਜਰੀ, ਜਾਣੋ ਹੁਣ ਕਿਵੇਂ ਹੈ ਹਾਲਤ
ਬ੍ਰਿਟਿਸ਼ ਸਿੱਖ ਭਾਈਚਾਰੇ ਦੀ ਵਧੀ ਚਿੰਤਾ: ਨਸਲੀ ਹਮਲਿਆਂ ਅਤੇ ਪਾਕਿਸਤਾਨੀ ਮੂਲ ਦੇ 'ਗਰੂਮਿੰਗ ਗੈਂਗਸ' ਵਿਰੁੱਧ ਕਾਰਵਾਈ ਦੀ ਮੰਗ

© Copyright Galactic Television & Communications Pvt. Ltd. 2026. All rights reserved.