ਭਾਰਤੀ ਕ੍ਰਿਕਟਰ ਨੇ ਗੁਪਚੁੱਪ ਕਰਵਾਇਆ ਵਿਆਹ, ਖੂਬਸੂਰਤ ਅਦਾਕਾਰਾ ਨੂੰ ਬਣਾਇਆ ਆਪਣਾ ਜੀਵਨ ਸਾਥੀ, ਸੋਸ਼ਲ ਮੀਡੀਆ ‘ਤੇ ਤਸਵੀਰਾਂ ਵਾਇਰਲ

ਭਾਰਤੀ ਕ੍ਰਿਕਟਰ ਰਮਨਦੀਪ ਸਿੰਘ ਨੇ ਟੀਵੀ ਅਦਾਕਾਰਾ ਚਾਰਲੀ ਚੌਹਾਨ ਨਾਲ ਪੰਜਾਬੀ ਰੀਤੀ-ਰਿਵਾਜਾਂ ਅਨੁਸਾਰ ਗੁਪਤ ਤਰੀਕੇ ਨਾਲ ਵਿਆਹ ਕਰ ਲਿਆ ਹੈ। ਵਿਆਹ ਵਿੱਚ ਕ੍ਰਿਕਟ ਅਤੇ ਟੀਵੀ ਜਗਤ ਦੀਆਂ ਕਈ ਮਸ਼ਹੂਰ ਹਸਤੀਆਂ ਸ਼ਾਮਲ ਹੋਈਆਂ। ਅਰਸ਼ਦੀਪ ਸਿੰਘ ਨੇ ਇੰਸਟਾਗ੍ਰਾਮ 'ਤੇ ਤਸਵੀਰ ਸਾਂਝੀ ਕਰਕੇ ਨਵੇਂ ਜੋੜੇ ਨੂੰ ਵਧਾਈ ਦਿੱਤੀ।

By:  Lajwinder Kaur August 8th 2026 10:39 AM -- Updated: August 8th 2026 11:00 AM

ਭਾਰਤੀ ਕ੍ਰਿਕਟਰ ਰਮਨਦੀਪ ਸਿੰਘ ਵਿਆਹ ਦੇ ਬੰਧਨ ਵਿੱਚ ਬੱਝ ਗਏ ਹਨ। ਪੰਜਾਬ ਲਈ ਘਰੇਲੂ ਕ੍ਰਿਕਟ ਖੇਡਣ ਵਾਲੇ ਅਤੇ ਆਈ.ਪੀ.ਐੱਲ. (IPL) ਵਿੱਚ ਕੋਲਕਾਤਾ ਨਾਈਟ ਰਾਈਡਰਜ਼ (KKR) ਦਾ ਹਿੱਸਾ ਰਹੇ ਰਮਨਦੀਪ ਸਿੰਘ ਨੇ ਟੀਵੀ ਅਦਾਕਾਰਾ ਚਾਰਲੀ ਚੌਹਾਨ ਨਾਲ ਰਵਾਇਤੀ ਪੰਜਾਬੀ ਰੀਤੀ-ਰਿਵਾਜਾਂ ਨਾਲ ਵਿਆਹ ਕੀਤਾ ਹੈ। ਇਸ ਖਾਸ ਮੌਕੇ 'ਤੇ ਕ੍ਰਿਕਟ ਅਤੇ ਮਨੋਰੰਜਨ ਜਗਤ ਦੀਆਂ ਕਈ ਮਸ਼ਹੂਰ ਹਸਤੀਆਂ ਸ਼ਾਮਲ ਹੋਈਆਂ।

ਖਾਸ ਲੋਕ ਹੀ ਵਿਆਹ 'ਚ ਸ਼ਾਮਿਲ

ਇਸ 29 ਸਾਲਾ ਖਿਡਾਰੀ ਨੇ ਗੁਪਤ ਤਰੀਕੇ ਨਾਲ ਵਿਆਹ ਕਰ ਲਿਆ ਹੈ। ਭਾਰਤੀ ਕ੍ਰਿਕਟਰ ਅਰਸ਼ਦੀਪ ਸਿੰਘ ਵੱਲੋਂ ਇੰਸਟਾਗ੍ਰਾਮ 'ਤੇ ਸਟੋਰੀ ਉੱਤੇ ਤਸਵੀਰ ਪੋਸਟ ਕਰਕੇ ਵਧਾਈਆਂ ਦੇਣ ਤੋਂ ਬਾਅਦ ਇਸ ਗੱਲ ਦਾ ਪਤਾ ਲੱਗਿਆ ਕਿ ਰਮਨਦੀਪ ਨੇ ਚੁਪਚਾਪ ਵਿਆਹ ਕਰਵਾ ਲਿਆ ਹੈ। ਦੱਸ ਦੇਈਏ ਕਿ ਰਮਨਦੀਪ ਨੇ ਟੈਲੀਵਿਜ਼ਨ ਅਦਾਕਾਰਾ ਚਾਰਲੀ ਚੌਹਾਨ ਨਾਲ ਵਿਆਹ ਕੀਤਾ ਹੈ।


ਰਮਨਦੀਪ ਸਿੰਘ ਨੇ ਕੀਤਾ ਵਿਆਹ

ਭਾਰਤੀ ਕ੍ਰਿਕਟਰ ਰਮਨਦੀਪ ਸਿੰਘ ਨੇ ਅਦਾਕਾਰਾ ਚਾਰਲੀ ਚੌਹਾਨ ਨਾਲ ਵਿਆਹ ਕਰ ਲਿਆ ਹੈ, ਜੋ ਕਈ ਰਿਐਲਿਟੀ ਸ਼ੋਅ ਅਤੇ ਟੀਵੀ ਸੀਰੀਅਲਾਂ ਵਿੱਚ ਕੰਮ ਕਰ ਚੁੱਕੀ ਹੈ। ਰਮਨਦੀਪ ਦੇ ਵਿਆਹ ਦੀ ਖ਼ਬਰ ਉਸ ਸਮੇਂ ਸਾਹਮਣੇ ਆਈ ਜਦੋਂ ਅਰਸ਼ਦੀਪ ਸਿੰਘ ਨੇ ਸਟੋਰੀ ਸ਼ੇਅਰ ਕਰਕੇ ਨਵੇਂ ਜੋੜੇ ਨੂੰ ਵਧਾਈ ਦਿੱਤੀ। ਰਮਨਦੀਪ ਸਿੰਘ ਅਤੇ ਚਾਰਲੀ ਚੌਹਾਨ ਨੇ ਇੱਕ ਪ੍ਰਾਈਵੇਟ ਸਮਾਰੋਹ ਵਿੱਚ ਵਿਆਹ ਕੀਤਾ। ਰਮਨਦੀਪ ਦੇ ਵਿਆਹ ਵਿੱਚ ਕ੍ਰਿਕਟ ਜਗਤ ਦੇ ਕਈ ਵੱਡੇ ਨਾਮ ਪਹੁੰਚੇ। ਇੱਕ ਤਸਵੀਰ ਵਾਇਰਲ ਹੋ ਰਹੀ ਹੈ, ਜਿਸ ਵਿੱਚ ਰਮਨਦੀਪ ਦੇ ਵਿਆਹ ਵਿੱਚ ਪੰਜਾਬ ਦੇ ਕ੍ਰਿਕਟਰ ਨਮਨ ਧੀਰ, ਅਸ਼ਵਨੀ ਕੁਮਾਰ, ਅਰਸ਼ਦੀਪ ਸਿੰਘ ਅਤੇ ਹਰਪ੍ਰੀਤ ਬਰਾੜ ਨਜ਼ਰ ਆ ਰਹੇ ਹਨ। ਇਸ ਤੋਂ ਇਲਾਵਾ ਟੀਵੀ ਜਗਤ ਤੋਂ ਵੀ ਕਈ ਨਾਮੀ ਹਸਤੀਆਂ ਵੀ ਇਸ ਵਿਆਹ ਦੇ ਵਿੱਚ ਸ਼ਾਮਿਲ ਹੋਏ। ਐਕਟਰ ਜੈ ਭਾਨੂਸ਼ਾਲੀ ਵੀ ਵਿਆਹ ਦੀਆਂ ਤਸਵੀਰਾਂ ਆਪਣੀ ਇੰਸਟਾ ਸਟੋਰੀ ਦੇ ਵਿੱਚ ਪਾ ਕੇ ਨਵ ਵਿਆਹੀ ਜੋੜੀ ਨੂੰ ਵਧਈਆਂ ਦਿੱਤੀਆਂ ਹਨ।


ਕੌਣ ਹਨ ਰਮਨਦੀਪ ਸਿੰਘ ਦੀ ਪਤਨੀ ਚਾਰਲੀ ਚੌਹਾਨ?

ਰਮਨਦੀਪ ਸਿੰਘ ਦੀ ਪਤਨੀ ਚਾਰਲੀ ਚੌਹਾਨ ਇੱਕ ਪ੍ਰਸਿੱਧ ਟੀਵੀ ਅਦਾਕਾਰਾ ਹੈ। ਸ਼ਿਮਲਾ ਵਿੱਚ ਜੰਮੀ ਚਾਰਲੀ ਨੇ 'ਬੈਸਟ ਫਰੈਂਡਜ਼ ਫੌਰਐਵਰ' ਵਿੱਚ ਇਲਾ ਦਾ ਕਿਰਦਾਰ ਨਿਭਾਇਆ ਸੀ, ਜਦੋਂ ਕਿ 'ਕੈਸੀ ਯੇ ਯਾਰੀਆਂ' ਵਿੱਚ ਉਹ ਮੁਕਤੀ ਵਰਧਨ ਦੇ ਕਿਰਦਾਰ ਵਿੱਚ ਨਜ਼ਰ ਆਈ ਸੀ। ਉਸਨੇ ਐਮ.ਟੀ.ਵੀ. ਰੋਡੀਜ਼ (MTV Roadies) ਅਤੇ ਨੱਚ ਬਲੀਏ ਵਰਗੇ ਵੱਡੇ ਸ਼ੋਅਜ਼ ਵਿੱਚ ਵੀ ਕੰਮ ਕੀਤਾ ਹੈ। ਦੱਸ ਦੇਈਏ ਕਿ ਚਾਰਲੀ ਨੇ 'ਦਿ ਯੂਜ਼ੁਅਲ ਨਾਈਟ' ਅਤੇ 'ਦਿ ਲਵ ਬਾਈਟਸ' ਵਰਗੀਆਂ ਦੋ ਸ਼ਾਰਟ ਫਿਲਮਾਂ ਵਿੱਚ ਵੀ ਕੰਮ ਕੀਤਾ ਹੈ।

ਰਮਨਦੀਪ ਸਿੰਘ ਨੇ ਭਾਰਤ ਲਈ ਖੇਡੇ ਦੋ ਮੈਚ

ਰਮਨਦੀਪ ਸਿੰਘ ਆਈ.ਪੀ.ਐੱਲ. (IPL) ਦਾ ਇੱਕ ਜਾਣਿਆ-ਪਛਾਣਿਆ ਨਾਮ ਹੈ, ਪਰ ਅੰਤਰਰਾਸ਼ਟਰੀ ਕ੍ਰਿਕਟ ਵਿੱਚ ਉਹ ਸਿਰਫ਼ ਦੋ ਮੈਚ ਹੀ ਖੇਡ ਸਕੇ ਹਨ। ਰਮਨਦੀਪ ਨੇ ਸਾਲ 2024 ਵਿੱਚ ਦੱਖਣੀ ਅਫਰੀਕਾ ਵਿਰੁੱਧ ਟੀ-20 ਅੰਤਰਰਾਸ਼ਟਰੀ (T20I) ਸੀਰੀਜ਼ ਵਿੱਚ ਆਪਣਾ ਡੈਬਿਊ ਕੀਤਾ ਸੀ। ਰਮਨਦੀਪ ਨੇ ਦੋ ਮੈਚ ਖੇਡੇ, ਜਿਨ੍ਹਾਂ ਵਿੱਚੋਂ ਉਨ੍ਹਾਂ ਨੂੰ ਇੱਕ ਮੈਚ ਵਿੱਚ ਬੱਲੇਬਾਜ਼ੀ ਕਰਨ ਦਾ ਮੌਕਾ ਮਿਲਿਆ ਅਤੇ ਉਹ 15 ਦੌੜਾਂ ਬਣਾ ਕੇ ਆਊਟ ਹੋ ਗਏ ਸਨ। ਇਸ ਤੋਂ ਇਲਾਵਾ ਉਨ੍ਹਾਂ ਨੇ ਦੋ ਮੈਚਾਂ ਵਿੱਚ 1 ਵਿਕਟ ਵੀ ਆਪਣੇ ਨਾਮ ਕੀਤੀ ਹੈ।

Related Post

ਇਸ ਨਾਮੀ ਭਾਰਤੀ ਕ੍ਰਿਕਟਰ ਨੇ ਲਿਆ ਸੰਨਿਆਸ, ਵੀਡੀਓ ਸ਼ੇਅਰ ਕਰਦੇ ਹੋਏ ਭਾਵੁਕ, ਭਰ ਆਈਆਂ ਅੱਖਾਂ, ਬੋਲੇ- ‘Cap 278 signing off’
ਕੌਣ ਹੈ ਸਮਰੀਨ ਕੌਰ? ਜਿਸ ਦੇ ਪਿਆਰ ‘ਚ ਕਲੀਨ ਬੋਲਡ ਹੋਏ ਕ੍ਰਿਕਟਰ ਅਰਸ਼ਦੀਪ ਸਿੰਘ, ਇੰਝ ਕੀਤਾ ਪਿਆਰ ਦਾ ਇਜ਼ਹਾਰ, ਦੇਖੋ ਤਸਵੀਰਾਂ
CWG 2026: ਮੀਰਾਬਾਈ ਚਾਨੂ ਨੇ ਜਿੱਤਿਆ ਗੋਲਡ ਮੈਡਲ, ਸ਼ਾਨਦਾਰ ਪ੍ਰਦਰਸ਼ਨ ਕਰਕੇ ਰਚਿਆ ਇਤਿਹਾਸ, ਦੇਸ਼ ‘ਚ ਖੁਸ਼ੀ ਦੀ ਲਹਿਰ…
FIFA World Cup 2026 Prize Money: ਜਾਣੋ Spain ਨੂੰ ਜਿੱਤਣ 'ਤੇ ਮਿਲੇ ਕਿੰਨੇ ਡਾਲਰ, Argentina ਦੇ ਵੀ ਛੱਪੜ ਫਾੜ ਕੇ ਡਿੱਗਿਆ ਖਜ਼ਾਨਾ; ਪੜ੍ਹੋ ਪੂਰਾ ਲੇਖਾ-ਜੋਖਾ
FIFA World Cup 2026: ਵਰਲਡ ਕੱਪ ਹਾਰਨ ਤੋਂ ਬਾਅਦ ਟੁੱਟੇ ਲਿਓਨਲ ਮੈਸੀ, ਮੈਦਾਨ 'ਤੇ ਹੀ ਫੁੱਟ-ਫੁੱਟ ਕੇ ਰੋਏ; ਇਮੋਸ਼ਨਲ ਵੀਡੀਓ ਵਾਇਰਲ
ਕ੍ਰਿਕਟ ਜਗਤ ਤੋਂ ਆਈ ਦੁਖਦਾਇਕ ਖਬਰ! ਮਸ਼ਹੂਰ ਸਟਾਰ ਖਿਡਾਰੀ ਦਾ ਦੇਹਾਂਤ; ਫੈਨਜ਼ ਨੂੰ ਅੱਜ ਵੀ ਯਾਦ ਨੇ 6 ਗੇਂਦਾਂ 'ਤੇ 6 ਛੱਕੇ ਤੇ ਤੀਹਰਾ ਸੈਂਕੜਾ...

© Copyright Galactic Television & Communications Pvt. Ltd. 2026. All rights reserved.