Asian Games 2026: ਏਸ਼ੀਅਨ ਗੇਮਜ਼ ’ਚ ਭਾਰਤ ਨੂੰ ਚੌਥਾ ਤਮਗਾ, ਪੁਰਸ਼ ਟੀਮ ਨੇ 10 ਮੀਟਰ ਰਾਈਫਲ ’ਚ ਜਿੱਤਿਆ ਚਾਂਦੀ, ਸੁਚਿਕਾ ਨੂੰ ਮਿਲਿਆ ਕਾਂਸੀ ਦਾ ਤਗ਼ਮਾ

ਜਪਾਨ ਦੇ ਨਗੋਯਾ ਵਿੱਚ ਚੱਲ ਰਹੀਆਂ ਏਸ਼ੀਅਨ ਗੇਮਜ਼ ਵਿੱਚ ਭਾਰਤ ਲਈ ਇੱਕ ਹੋਰ ਮਾਣ ਵਾਲੀ ਖ਼ਬਰ ਸਾਹਮਣੇ ਆਈ ਹੈ। ਸੋਮਵਾਰ ਨੂੰ ਭਾਰਤ ਦੀ ਪੁਰਸ਼ ਟੀਮ ਨੇ 10 ਮੀਟਰ ਏਅਰ ਰਾਈਫਲ ਟੀਮ ਮੁਕਾਬਲੇ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਿਲਵਰ (ਰਜਤ) ਮੈਡਲ ਆਪਣੇ ਨਾਮ ਕੀਤਾ ਹੈ।

By:  Lajwinder Kaur September 21st 2026 10:00 AM -- Updated: September 21st 2026 10:17 AM

ਜਪਾਨ ਦੇ ਨਗੋਯਾ ਵਿੱਚ ਚੱਲ ਰਹੀਆਂ ਏਸ਼ੀਅਨ ਗੇਮਜ਼ ਵਿੱਚ ਭਾਰਤ ਲਈ ਇੱਕ ਹੋਰ ਮਾਣ ਵਾਲੀ ਖ਼ਬਰ ਸਾਹਮਣੇ ਆਈ ਹੈ। ਸੋਮਵਾਰ ਨੂੰ ਭਾਰਤ ਦੀ ਪੁਰਸ਼ ਟੀਮ ਨੇ 10 ਮੀਟਰ ਏਅਰ ਰਾਈਫਲ ਟੀਮ ਮੁਕਾਬਲੇ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਿਲਵਰ (ਰਜਤ) ਮੈਡਲ ਆਪਣੇ ਨਾਮ ਕੀਤਾ ਹੈ।

ਟੀਮ ਦਾ ਸ਼ਾਨਦਾਰ ਪ੍ਰਦਰਸ਼ਨ

ਭਾਰਤੀ ਨਿਸ਼ਾਨੇਬਾਜ਼ਾਂ-ਪਾਰਥ ਮਾਨੇ, ਰੁਦ੍ਰਾਂਸ਼ ਪਾਟਿਲ ਅਤੇ ਹਿਮਾਂਸ਼ੂ ਢਿੱਲੋਂ ਨੇ ਮਿਲ ਕੇ ਕੁੱਲ 1890.1 ਅੰਕ ਹਾਸਿਲ ਕੀਤੇ ਅਤੇ ਦੂਜੇ ਸਥਾਨ ਉੱਤੇ ਰਹੇ। ਇਸ ਮੁਕਾਬਲੇ ਵਿੱਚ ਚੀਨ ਦੀ ਟੀਮ 1899.9 ਅੰਕ ਪ੍ਰਾਪਤ ਕਰਕੇ ਪਹਿਲੇ ਅਤੇ ਕੋਰੀਆ ਦੀ ਟੀਮ ਤੀਜੇ ਸਥਾਨ ਉੱਤੇ ਰਹੀ। ਇਸ ਤੋਂ ਇਲਾਵਾ, ਮਿਕਸਡ ਮਾਰਸ਼ਲ ਆਰਟਸ ਵਿੱਚ ਸੁਚਿਕਾ ਤਰਿਆਲ ਨੇ ਵੀ ਦੇਸ਼ ਲਈ ਬ੍ਰਾਊਨ ਤਗਮਾ ਮਤਲਬ ਕਾਂਸੀ ਦਾ ਮੈਡਲ ਜਿੱਤਿਆ ਹੈ।

ਮੈਡਲ ਟੈਲੀ ਵਿੱਚ ਭਾਰਤ ਦੀ ਸਥਿਤੀ

ਇਹ ਮੈਡਲ ਆਉਣ ਨਾਲ ਭਾਰਤ ਏਸ਼ੀਅਨ ਗੇਮਜ਼ ਦੀ ਮੈਡਲ ਟੈਲੀ ਵਿੱਚ 11ਵੇਂ ਸਥਾਨ ਤੋਂ ਉੱਪਰ ਚੜ੍ਹ ਕੇ 10ਵੇਂ ਸਥਾਨ ਉੱਤੇ ਪਹੁੰਚ ਗਿਆ ਹੈ। ਹੁਣ ਭਾਰਤ ਦੇ ਖਾਤੇ ਵਿੱਚ ਕੁੱਲ 3 ਮੈਡਲ (ਤਿੰਨੋਂ ਸਿਲਵਰ) ਹੋ ਗਏ ਹਨ।

ਜਦੋਂ ਕਿ ਚੀਨ 13 ਗੋਲਡ ਮੈਡਲਾਂ ਸਮੇਤ ਕੁੱਲ 22 ਮੈਡਲ ਜਿੱਤ ਕੇ ਪਹਿਲੇ ਸਥਾਨ ਉੱਤੇ ਬਣਿਆ ਹੋਇਆ ਹੈ। ਇਸ ਲੜੀ ਵਿੱਚ ਜਾਪਾਨ 6 ਗੋਲਡ ਅਤੇ 21 ਮੈਡਲਾਂ ਨਾਲ ਦੂਜੇ ਅਤੇ ਦੱਖਣੀ ਕੋਰੀਆ 4 ਗੋਲਡ ਅਤੇ 16 ਮੈਡਲਾਂ ਨਾਲ ਤੀਜੇ ਸਥਾਨ ਉੱਤੇ ਹੈ।

ਵਿਸ਼ਵ ਚੈਂਪੀਅਨ ਰੁਦ੍ਰਾਂਸ਼ ਪਾਟਿਲ ਬਾਰੇ ਜਾਣੋ

ਭਾਰਤੀ ਟੀਮ ਦੇ ਮੁੱਖ ਖਿਡਾਰੀ ਰੁਦ੍ਰਾਂਸ਼ ਬਾਲਾਸਾਹਿਬ ਪਾਟਿਲ ਦਾ ਜਨਮ 16 ਦਸੰਬਰ 2003 ਨੂੰ ਠਾਣੇ, ਮਹਾਰਾਸ਼ਟਰ ਵਿੱਚ ਹੋਇਆ ਸੀ। ਉਹ 10 ਮੀਟਰ ਏਅਰ ਰਾਈਫਲ ਦੇ ਨਾਮਵਰ ਸ਼ੂਟਰ ਹਨ।

ਉਨ੍ਹਾਂ ਨੇ ਸਾਲ 2022 ਵਿੱਚ ਕਾਹਿਰਾ ਵਿਸ਼ਵ ਚੈਂਪੀਅਨਸ਼ਿਪ ਵਿੱਚ ਵਿਅਕਤੀਗਤ (Individual) ਅਤੇ ਟੀਮ ਈਵੈਂਟ ਦਾ ਗੋਲਡ ਮੈਡਲ ਜਿੱਤਿਆ ਸੀ।

ਅਭਿਨਵ ਬਿੰਦਰਾ ਤੋਂ ਬਾਅਦ ਵਿਅਕਤੀਗਤ ਵਰਗ ਵਿੱਚ ਵਰਲਡ ਟਾਈਟਲ ਜਿੱਤਣ ਵਾਲੇ ਉਹ ਸਿਰਫ਼ ਦੂਜੇ ਭਾਰਤੀ ਖਿਡਾਰੀ ਹਨ।

ਸਾਲ 2022 ਵਿੱਚ ਉਹ 10 ਮੀਟਰ ਏਅਰ ਰਾਈਫਲ ਵਰਗ ਵਿੱਚ ਵਿਸ਼ਵ ਦੇ ਨੰਬਰ-1 ਖਿਡਾਰੀ ਵੀ ਰਹਿ ਚੁੱਕੇ ਹਨ।

ਪਾਰਥ ਰਾਕੇਸ਼ ਮਾਨੇ: ਜੂਨੀਅਰ ਵਰਲਡ ਚੈਂਪੀਅਨ

ਪਾਰਥ ਰਾਕੇਸ਼ ਮਾਨੇ ਦਾ ਜਨਮ 13 ਨਵੰਬਰ 2007 ਨੂੰ ਹੋਇਆ ਸੀ। ਉਹ 10 ਮੀਟਰ ਏਅਰ ਰਾਈਫਲ ਦੇ ਸ਼ੂਟਰ ਹਨ। ਉਨ੍ਹਾਂ ਨੇ ਸਾਲ 2024 ਵਿੱਚ ਪੇਰੂ ਦੇ ਲੀਮਾ ਵਿੱਚ ਆਯੋਜਿਤ ISSF ਜੂਨੀਅਰ ਵਰਲਡ ਚੈਂਪੀਅਨਸ਼ਿਪ ਵਿੱਚ ਗੋਲਡ ਮੈਡਲ ਜਿੱਤ ਕੇ ਜੂਨੀਅਰ ਵਰਲਡ ਟਾਈਟਲ ਆਪਣੇ ਨਾਂ ਕੀਤਾ। ਇਸੇ ਸਾਲ ਉਨ੍ਹਾਂ ਨੇ ਜੂਨੀਅਰ ਵਰਲਡ ਕੱਪ ਵਿੱਚ ਸਿਲਵਰ ਅਤੇ ਏਸ਼ੀਅਨ ਚੈਂਪੀਅਨਸ਼ਿਪ ਵਿੱਚ ਬ੍ਰਾਂਜ਼ ਮੈਡਲ ਵੀ ਜਿੱਤਿਆ।

ਹਿਮਾਂਸ਼ੂ ਢਿੱਲੋਂ: ਭਾਰਤ ਦੇ ਉੱਭਰਦੇ ਰਾਈਫਲ ਸ਼ੂਟਰ

ਹਿਮਾਂਸ਼ੂ ਢਿੱਲੋਂ ਦਾ ਜਨਮ 29 ਸਤੰਬਰ 2005 ਨੂੰ ਹੋਇਆ ਸੀ। ਉਹ 10 ਮੀਟਰ ਏਅਰ ਰਾਈਫਲ ਦੇ ਸ਼ੂਟਰ ਹਨ। ਸਾਲ 2025 ਵਿੱਚ ਉਨ੍ਹਾਂ ਨੇ ISSF ਜੂਨੀਅਰ ਵਰਲਡ ਕੱਪ ਵਿੱਚ ਦੋ ਗੋਲਡ ਅਤੇ ਇੱਕ ਬ੍ਰਾਂਜ਼ ਮੈਡਲ ਜਿੱਤਿਆ। ਇਸ ਤੋਂ ਬਾਅਦ 2026 ਵਿੱਚ ਏਸ਼ੀਅਨ ਚੈਂਪੀਅਨਸ਼ਿਪ ਵਿੱਚ ਵੀ ਉਨ੍ਹਾਂ ਨੇ ਆਪਣੇ ਨਾਂ ਦੋ ਗੋਲਡ ਕੀਤੇ। ਮਿਊਨਿਖ ਵਿੱਚ ਆਯੋਜਿਤ 2026 ਦੇ ਸੀਨੀਅਰ ਵਰਲਡ ਕੱਪ ਵਿੱਚ ਉਹ 9ਵੇਂ ਸਥਾਨ ਉੱਤੇ ਰਹੇ ਅਤੇ ਕੁਆਲੀਫਿਕੇਸ਼ਨ ਰਾਊਂਡ ਵਿੱਚ 635.7 ਅੰਕ ਹਾਸਲ ਕੀਤੇ।


© Copyright Galactic Television & Communications Pvt. Ltd. 2026. All rights reserved.