ਅੰਮ੍ਰਿਤਸਰ ਸੂਰਮਾਜ਼ ਨੇ ਲੁਧਿਆਣਾ ਲਾਇਨਜ਼ ਨੂੰ ਹਰਾ ਕੇ ਜਿੱਤਿਆ 'ਸ਼ੇਰ-ਏ-ਪੰਜਾਬ' ਟੀ-20 ਕੱਪ ਦਾ ਖ਼ਿਤਾਬ, ਇਹ ਖਿਡਾਰੀ ਰਹੇ ਮੈਚ ਦੇ ਹੀਰੋ…
ਅੰਮ੍ਰਿਤਸਰ ਸੂਰਮਾਜ਼ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦੇ ਹੋਏ ‘ਸ਼ੇਰ-ਏ-ਪੰਜਾਬ ਟੀ-20 ਕੱਪ’ ਦੀ ਟਰਾਫੀ ਉੱਤੇ ਕਬਜ਼ਾ ਕਰ ਲਿਆ ਹੈ। ਫ਼ਾਈਨਲ ਮੁਕਾਬਲੇ ਵਿੱਚ ਲੁਧਿਆਣਾ ਲਾਇਨਜ਼ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਨਿਰਧਾਰਤ 20 ਓਵਰਾਂ ਵਿੱਚ 142 ਦੁਆਰ ਬਣਾਏ। ਇਸ ਟੀਚੇ ਦਾ ਪਿੱਛਾ ਕਰਦਿਆਂ ਅੰਮ੍ਰਿਤਸਰ ਸੂਰਮਾਜ਼ ਨੇ 16.4 ਓਵਰਾਂ ਵਿੱਚ ਹੀ ਦੋ ਵਿਕਟਾਂ ਦੇ ਨੁਕਸਾਨ 'ਤੇ 144 ਦੌੜਾਂ ਬਣਾ ਕੇ ਮੈਚ ਆਪਣੇ ਨਾਂ ਕਰ ਲਿਆ।
ਅੰਮ੍ਰਿਤਸਰ ਸੂਰਮਾਜ਼ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਲੁਧਿਆਣਾ ਲਾਇਨਜ਼ ਨੂੰ ਅੱਠ ਵਿਕਟਾਂ ਨਾਲ ਹਰਾ ਕੇ ‘ਸ਼ੇਰ-ਏ-ਪੰਜਾਬ ਟੀ-20 ਕੱਪ’ ਦਾ ਖ਼ਿਤਾਬ ਆਪਣੇ ਨਾਂ ਕਰ ਲਿਆ ਹੈ। ਫ਼ਾਈਨਲ ਮੁਕਾਬਲੇ ਵਿੱਚ ਲੁਧਿਆਣਾ ਲਾਇਨਜ਼ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਨਿਰਧਾਰਤ 20 ਓਵਰਾਂ ਵਿੱਚ 142 ਦੁਆਰ ਬਣਾਏ। ਇਸ ਟੀਚੇ ਦਾ ਪਿੱਛਾ ਕਰਦਿਆਂ ਅੰਮ੍ਰਿਤਸਰ ਸੂਰਮਾਜ਼ ਨੇ 16.4 ਓਵਰਾਂ ਵਿੱਚ ਹੀ ਦੋ ਵਿਕਟਾਂ ਦੇ ਨੁਕਸਾਨ 'ਤੇ 144 ਦੌੜਾਂ ਬਣਾ ਕੇ ਮੈਚ ਆਪਣੇ ਨਾਂ ਕਰ ਲਿਆ।
ਅੰਮ੍ਰਿਤਸਰ ਦੀ ਜਿੱਤ ਵਿੱਚ ਬੱਲੇਬਾਜ਼ਾਂ ਦਾ ਕਮਾਲ
ਅੰਮ੍ਰਿਤਸਰ ਦੀ ਜਿੱਤ ਵਿੱਚ ਸਹਿਜ ਧਵਨ ਅਤੇ ਰਾਹੁਲ ਕੁਮਾਰ ਨੇ ਅਹਿਮ ਭੂਮਿਕਾ ਨਿਭਾਈ। ਸਹਿਜ ਧਵਨ ਨੇ ਸੱਤ ਚੌਕਿਆਂ ਅਤੇ ਇੱਕ ਛੱਕੇ ਦੀ ਮਦਦ ਨਾਲ 63 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ। ਉੱਥੇ ਹੀ, ਰਾਹੁਲ ਕੁਮਾਰ ਨੇ 30 ਗੇਂਦਾਂ ਵਿੱਚ ਦੋ ਚੌਕਿਆਂ ਅਤੇ ਦੋ ਛੱਕਿਆਂ ਦੀ ਮਦਦ ਨਾਲ 42 ਦੌੜਾਂ ਦੀ ਨਾਬਾਦ ਪਾਰੀ ਖੇਡੀ। ਇਸ ਤੋਂ ਇਲਾਵਾ ਕਪਤਾਨ ਨਮਨ ਧੀਰ ਨੇ ਵੀ 12 ਗੇਂਦਾਂ ਵਿੱਚ ਚਾਰ ਛੱਕਿਆਂ ਦੀ ਮਦਦ ਨਾਲ 29 ਦੌੜਾਂ ਬਣਾ ਕੇਟੀਮ ਦੀ ਜਿੱਤ ਨੂੰ ਆਸਾਨ ਬਣਾ ਦਿੱਤਾ।
142 ਦੌੜਾਂ 'ਤੇ ਸਿਮਟੀ ਲੁਧਿਆਣਾ ਦੀ ਟੀਮ
ਇਸ ਤੋਂ ਪਹਿਲਾਂ ਅੰਮ੍ਰਿਤਸਰ ਸੂਰਮਾਜ਼ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ। ਲੁਧਿਆਣਾ ਲਾਇਨਜ਼ ਦੀ ਸ਼ੁਰੂਆਤ ਚੰਗੀ ਨਹੀਂ ਰਹੀ ਅਤੇ ਟੀਮ ਨੇ ਨਿਯਮਤ ਵਕਫ਼ੇ 'ਤੇ ਆਪਣੇ ਵਿਕਟ ਗਵਾ ਦਿੱਤੇ। ਅਭਿਜੀਤ ਗਰਗ ਨੇ 32 ਗੇਂਦਾਂ ਵਿੱਚ 37 ਦੌੜਾਂ ਬਣਾ ਕੇ ਪਾਰੀ ਨੂੰ ਸੰਭਾਲਣ ਦੀ ਕੋਸ਼ਿਸ਼ ਕੀਤੀ, ਪਰ ਬਾਕੀ ਬੱਲੇਬਾਜ਼ ਕੋਈ ਖ਼ਾਸ ਯੋਗਦਾਨ ਨਹੀਂ ਦੇ ਸਕੇ ਅਤੇ ਪੂਰੀ ਟੀਮ ਮਹਿਜ਼ 142 ਦੌੜਾਂ 'ਤੇ ਹੀ ਸਿਮਟ ਗਈ।
ਮਯੰਕ ਮਾਰਕੰਡੇ ਦੀ ਸ਼ਾਨਦਾਰ ਗੇਂਦਬਾਜ਼ੀ
ਅੰਮ੍ਰਿਤਸਰ ਵੱਲੋਂ ਮਯੰਕ ਮਾਰਕੰਡੇ ਨੇ ਘਾਤਕ ਗੇਂਦਬਾਜ਼ੀ ਕਰਦਿਆਂ ਆਪਣੇ 4 ਓਵਰਾਂ ਵਿੱਚ ਸਿਰਫ਼ 17 ਦੌੜਾਂ ਦੇ ਕੇ 3 ਵਿਕਟਾਂ ਹਾਸਿਲ ਕੀਤੀਆਂ। ਇਸ ਦੇ ਨਾਲ ਹੀ ਨਮਨ ਧੀਰ ਅਤੇ ਹੋਰ ਗੇਂਦਬਾਜ਼ਾਂ ਨੇ ਵੀ ਵਧੀਆ ਸਾਥ ਦਿੱਤਾ।
ਅਭਿਸ਼ੇਕ ਸ਼ਰਮਾ ਨਹੀਂ ਖੇਡ ਸਕੇ ਫ਼ਾਈਨਲ ਮੁਕਾਬਲਾ
ਦੱਸ ਦੇਈਏ ਕਿ ਅੰਮ੍ਰਿਤਸਰ ਸੂਰਮਾਜ਼ ਦੀ ਕਪਤਾਨੀ ਅਭਿਸ਼ੇਕ ਸ਼ਰਮਾ ਕੋਲ ਸੀ, ਪਰ ਉਹ ਰਾਸ਼ਟਰੀ ਟੀਮ ਨਾਲ ਰੁਝੇਵੇਂ ਹੋਣ ਕਾਰਨ ਫ਼ਾਈਨਲ ਮੈਚ ਨਹੀਂ ਖੇਡ ਸਕੇ। ਉਨ੍ਹਾਂ ਦੀ ਗੈਰ-ਮੌਜੂਦਗੀ ਵਿੱਚ ਨਮਨ ਧੀਰ ਨੇ ਟੀਮ ਦੀ ਅਗਵਾਈ ਕੀਤੀ। ਜ਼ਿਕਰਯੋਗ ਹੈ ਕਿ ਇਸ ਰੋਮਾਂਚਕ ਲੀਗ (ਸ਼ੇਰ-ਏ-ਪੰਜਾਬ ਟੀ-20 ਕੱਪ) ਦੇ ਮੈਚ 30 ਅਗਸਤ 2026 ਤੋਂ ਸ਼ੁਰੂ ਹੋਏ ਸਨ ਅਤੇ 13 ਸਤੰਬਰ 2026 ਨੂੰ ਇਸ ਦਾ ਸ਼ਾਨਦਾਰ ਫ਼ਾਈਨਲ ਖੇਡਿਆ ਗਿਆ।
CM ਮਾਨ ਨੇ ਮੈਦਾਨ 'ਤੇ ਪਹੁੰਚ ਕੇ ਫ਼ਾਈਨਲ 'ਚ ਪਹੁੰਚੀਆਂ ਟੀਮਾਂ ਨੂੰ ਦਿੱਤੀ ਸੀ ਵਧਾਈ
ਮੁੱਖ ਮੰਤਰੀ ਭਗਵੰਤ ਮਾਨ ਮੋਹਾਲੀ ਦੇ ਆਈ.ਐੱਸ. ਬਿੰਦਰਾ ਸਟੇਡੀਅਮ ਵਿਖੇ ‘ਸ਼ੇਰ-ਏ-ਪੰਜਾਬ ਟੀ-20 ਲੀਗ’ ਦੇ ਸ਼ਾਨਦਾਰ ਫ਼ਾਈਨਲ ਮੁਕਾਬਲੇ ਵਿੱਚ ਵਿਸ਼ੇਸ਼ ਤੌਰ 'ਤੇ ਪਹੁੰਚੇ ਸਨ। ਮੈਦਾਨ ਵਿੱਚ ਮੌਜੂਦ ਰਹਿ ਕੇ ਉਨ੍ਹਾਂ ਨੇ ਖਿਡਾਰੀਆਂ ਦੀ ਹੌਸਲਾ-ਅਫ਼ਜ਼ਾਈ ਕੀਤੀ ਅਤੇ ਦੋਵਾਂ ਫ਼ਾਈਨਲਿਸਟ ਟੀਮਾਂ ਸਮੇਤ ਸਾਰੇ ਖਿਡਾਰੀਆਂ ਨੂੰ ਉਨ੍ਹਾਂ ਦੇ ਸ਼ਾਨਦਾਰ ਪ੍ਰਦਰਸ਼ਨ ਲਈ ਵਧਾਈ ਦਿੱਤੀ। ਇਸ ਮੌਕੇ ਸੀਐਮ ਮਾਨ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਪੰਜਾਬ ਦੀ ਖੇਡ ਪ੍ਰਤਿਭਾ ਨੂੰ ਨਵੀਆਂ ਉਡਾਰੀਆਂ ਦੇਣ ਅਤੇ ਸੂਬੇ ਵਿੱਚ ਖੇਡਾਂ ਦਾ ਮਾਹੌਲ ਹੋਰ ਮਜ਼ਬੂਤ ਕਰਨ ਲਈ ਸਰਕਾਰ ਦੇ ਯਤਨ ਨਿਰੰਤਰ ਜਾਰੀ ਰਹਿਣਗੇ।