ਪੰਜਾਬ 'ਚ ਬਦਲਿਆ ਮੌਸਮ, ਕਈ ਹਿੱਸਿਆਂ 'ਚ ਮੀਂਹ ਕਰਕੇ ਗਰਮੀ ਤੋਂ ਮਿਲੀ ਰਾਹਤ, ਪਰ ਅਗਲੇ 2 ਦਿਨ ਪਵੇਗੀ ਕੜਾਕੇ ਦੀ ਲੂ

By:  Lajwinder Kaur May 22nd 2026 09:35 AM -- Updated: May 22nd 2026 09:54 AM

ਕਈ ਦਿਨਾਂ ਤੋਂ ਗਰਮੀ ਝੱਲ ਰਹੇ ਲੋਕਾਂ ਨੂੰ ਅੱਜ ਸਵੇਰੇ ਵੱਡੀ ਰਾਹਤ ਮਿਲੀ, ਜਦੋਂ ਪੰਜਾਬ ਦੇ ਕੁੱਝ ਹਿੱਸਿਆਂ ਦੇ ਵਿੱਚ ਹਲਕੀ ਬਾਰਿਸ਼ ਹੋ ਗਈ। ਜੀ ਹਾਂ ਪੰਜਾਬ ਵਿੱਚ ਅੱਜ ਸਵੇਰੇ ਅਚਾਨਕ ਮੌਸਮ ਬਦਲ ਗਿਆ। ਮੋਹਾਲੀ, ਜਲੰਧਰ, ਲੁਧਿਆਣਾ ਅਤੇ ਪਠਾਨਕੋਟ ਸਮੇਤ ਕਈ ਥਾਵਾਂ 'ਤੇ ਮੀਂਹ ਪੈਣ ਕਾਰਨ ਤਾਪਮਾਨ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ। ਜਲੰਧਰ ਅਤੇ ਪਠਾਨਕੋਟ ਵਿੱਚ ਤਾਂ ਮੀਂਹ ਦੇ ਨਾਲ-ਨਾਲ ਤੇਜ਼ ਹਵਾਵਾਂ ਵੀ ਚੱਲ ਰਹੀਆਂ ਹਨ। ਪਰ ਦੂਜੇ ਪਾਸੇ ਪੰਜਾਬ ਦੇ ਕਈ ਹਿੱਸਿਆਂ ਦੇ ਵਿੱਚ ਬਾਰਿਸ਼ ਦੀ ਇੱਕ ਬੂੰਦ ਵੀ ਨਹੀਂ ਪਈ, ਪਰ ਸਵੇਰ ਤੋਂ ਤੇਜ਼ ਹਵਾਵਾਂ ਜ਼ਰੂਰ ਚੱਲ ਰਹੀਆਂ ਨੇ ਜਿਸ ਕਰਕੇ ਲੋਕਾਂ ਨੂੰ ਕੁੱਝ ਸੁੱਖ ਦਾ ਸਾਹ ਮਿਲਿਆ।

ਦੂਜੇ ਪਾਸੇ, ਚੰਡੀਗੜ੍ਹ ਵਿੱਚ ਅੱਜ ਵੀ ਅੱਤ ਦੀ ਗਰਮੀ ਅਤੇ ਲੂ ਦਾ ਕਹਿਰ ਜਾਰੀ ਹੈ। ਸ਼ੁੱਕਰਵਾਰ ਨੂੰ ਕਈ ਥਾਵਾਂ 'ਤੇ ਤੇਜ਼ ਹਵਾਵਾਂ ਚੱਲੀਆਂ ਅਤੇ ਕੁਝ ਇਲਾਕਿਆਂ ਵਿੱਚ ਲੂ ਨੇ ਲੋਕਾਂ ਨੂੰ ਬੇਹਾਲ ਕਰ ਦਿੱਤਾ। ਪੰਜਾਬ ਵਿੱਚ ਵੀਰਵਾਰ ਨੂੰ ਵੱਧ ਤੋਂ ਵੱਧ ਤਾਪਮਾਨ ਵਿੱਚ 0.9 ਡਿਗਰੀ ਸੈਲਸੀਅਸ ਦੀ ਗਿਰਾਵਟ ਦੇਖੀ ਗਈ। ਸੂਬੇ ਵਿੱਚ ਸਭ ਤੋਂ ਵੱਧ ਤਾਪਮਾਨ ਬਠਿੰਡਾ ਵਿੱਚ 44.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।

ਮੁੜ ਚੜ੍ਹੇਗਾ ਪਾਰਾ

24 ਤੋਂ 26 ਮਈ ਤੱਕ ਆਸਮਾਨ ਆਮ ਤੌਰ 'ਤੇ ਸਾਫ਼ ਰਹੇਗਾ। ਇਸ ਦੌਰਾਨ ਤਾਪਮਾਨ ਵਿੱਚ ਦੁਬਾਰਾ ਵਾਧਾ ਹੋ ਸਕਦਾ ਹੈ ਅਤੇ 26 ਮਈ ਤੱਕ ਵੱਧ ਤੋਂ ਵੱਧ ਤਾਪਮਾਨ 43 ਡਿਗਰੀ ਸੈਲਸੀਅਸ ਤੱਕ ਪਹੁੰਚਣ ਦੀ ਸੰਭਾਵਨਾ ਹੈ।

ਸਰਕਾਰੀ ਹਸਪਤਾਲਾਂ ਵਿੱਚ ਹੀਟ ਸਟ੍ਰੋਕ ਵਾਰਡ

ਭਿਆਨਕ ਗਰਮੀ ਨੂੰ ਦੇਖਦੇ ਹੋਏ ਪੰਜਾਬ ਦੇ ਸਾਰੇ ਸਰਕਾਰੀ ਹਸਪਤਾਲਾਂ (ਜ਼ਿਲ੍ਹਾ, ਸਬ-ਡਿਵੀਜ਼ਨ ਅਤੇ ਕਮਿਊਨਿਟੀ ਹੈਲਥ ਸੈਂਟਰਾਂ) ਵਿੱਚ ਵਿਸ਼ੇਸ਼ ਹੀਟ ਸਟ੍ਰੋਕ ਅਤੇ ਕੂਲਿੰਗ (ਠੰਢੇ) ਵਾਰਡ ਸਥਾਪਤ ਕੀਤੇ ਗਏ ਹਨ। ਇਨ੍ਹਾਂ ਵਾਰਡਾਂ ਵਿੱਚ AC, ਕੂਲਰ, ਠੰਢੀਆਂ IV ਡ੍ਰਿਪਸ (ਗਲੂਕੋਜ਼), ਬਰਫ਼ ਦੇ ਪੈਕ ਅਤੇ ਲੋੜੀਂਦੀ ਮਾਤਰਾ ਵਿੱਚ ORS ਤੇ ਐਮਰਜੈਂਸੀ ਦਵਾਈਆਂ ਉਪਲਬਧ ਰਹਿਣਗੀਆਂ।

ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਨੇ ਸੂਬੇ ਦੇ ਸਾਰੇ ਸਿਵਲ ਸਰਜਨਾਂ ਨੂੰ ਇਨ੍ਹਾਂ ਵਿਸ਼ੇਸ਼ ਹੀਟ ਸਟ੍ਰੋਕ ਵਾਰਡਾਂ ਨੂੰ 24 ਘੰਟੇ ਚਾਲੂ ਰੱਖਣ ਦੇ ਸਖ਼ਤ ਨਿਰਦੇਸ਼ ਦਿੱਤੇ ਹਨ। ਇਸ ਤੋਂ ਇਲਾਵਾ, ਐਂਬੂਲੈਂਸਾਂ ਨੂੰ ਵੀ ਮਰੀਜ਼ਾਂ ਨੂੰ ਹਸਪਤਾਲ ਲਿਆਉਂਦੇ ਸਮੇਂ ਰਸਤੇ ਵਿੱਚ ਹੀ ਠੰਢਾ ਰੱਖਣ ਵਾਲੇ ਉਪਕਰਨਾਂ ਨਾਲ ਲੈਸ ਕੀਤਾ ਗਿਆ ਹੈ।

ਚੰਡੀਗੜ੍ਹ ਦੇ ਸਕੂਲਾਂ ਵਿੱਚ ਛੁੱਟੀਆਂ

ਚੰਡੀਗੜ੍ਹ ਪ੍ਰਸ਼ਾਸਨ ਨੇ ਵਧਦੀ ਗਰਮੀ ਨੂੰ ਦੇਖਦੇ ਹੋਏ ਸਕੂਲਾਂ ਦੀਆਂ ਛੁੱਟੀਆਂ ਦੀਆਂ ਤਰੀਕਾਂ ਦਾ ਐਲਾਨ ਕਰ ਦਿੱਤਾ ਹੈ, ਜਿਸ ਤਹਿਤ 25 ਮਈ ਤੋਂ ਚੰਡੀਗੜ੍ਹ ਦੇ ਸਕੂਲਾਂ ਵਿੱਚ ਗਰਮੀਆਂ ਦੀਆਂ ਛੁੱਟੀਆਂ ਪੈ ਜਾਣਗੀਆਂ। ਸੂਤਰਾਂ ਦੇ ਅਨੁਸਾਰ ਪੰਜਾਬ ਦੇ ਵਿੱਚ ਵੀ ਜਲਦ ਹੀ ਛੁੱਟੀਆਂ ਦੀ ਤਰੀਕ ਦਾ ਐਲਾਨ ਕਰ ਦਿੱਤਾ ਜਾਏਗਾ।


Related Post

ਰੂਪ ਕੌਰ ਸੰਧੂ ਦੀ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੇਸ਼ੀ 'ਤੇ ਸਸਪੈਂਸ: ਲਾਈਵ ਹੋ ਬੋਲੇ- ‘ਮੈਨੂੰ ਤੇ ਪੀੜਤ ਬੀਬੀਆਂ ਨੂੰ ਮਿਲ ਰਹੀਆਂ ਧਮਕੀਆਂ’; DGP ਤੋਂ ਮੰਗੀ ਸੁਰੱਖਿਆ…
ਕੌਣ ਹਨ IPS ਗੌਰਵ ਯਾਦਵ? ਭਗਵੰਤ ਮਾਨ ਸਰਕਾਰ ਨੇ ਨਾਂਅ 'ਤੇ ਲਗਾਈ ਮੋਹਰ, ਪੰਜਾਬ ਨੂੰ ਮਿਲਿਆ ਪੱਕਾ DGP, ਜਾਣੋ ਉਨ੍ਹਾਂ ਦਾ ਪੂਰਾ ਪ੍ਰੋਫਾਈਲ
ਪੰਜਾਬ ਦੇ 3 ਜ਼ਿਲ੍ਹਿਆਂ ‘ਚ ਮੀਂਹ ਦੇ ਆਸਾਰ, ਅਜਨਾਲਾ ‘ਚ ਭਾਰੀ ਗੜ੍ਹੇਮਾਰੀ; ਫ਼ਸਲਾਂ ਦੇ ਨੁਕਸਾਨ ਦਾ ਖਦਸ਼ਾ
ਸ਼੍ਰੋਮਣੀ ਅਕਾਲੀ ਦਲ ਨੂੰ ਵੱਡਾ ਝਟਕਾ: 44 ਸਾਲ ਪੁਰਾਣੇ ਟਕਸਾਲੀ ਆਗੂ ਗੁਰਦੀਪ ਸਿੰਘ ਮਕਰੋੜ ਨੇ ਪਾਰਟੀ ਦੇ ਸਾਰੇ ਅਹੁਦਿਆਂ ਸਣੇ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ…
CBI ਦਾ ਵੱਡਾ ਐਕਸ਼ਨ! 5 ਲੱਖ ਰੁਪਏ ਦੀ ਰਿਸ਼ਵਤ ਲੈਂਦਾ ਸੈਨੇਟਰੀ ਇੰਸਪੈਕਟਰ ਕਾਬੂ, ਜਾਣੋ ਪੂਰਾ ਮਾਮਲਾ
ਅਮਰਜੀਤ ਚਾਵਲਾ ਮਾਮਲੇ ਨਾਲ ਜੁੜੀ ਵੱਡੀ ਖ਼ਬਰ, ਪੰਜਾਬ ਪੁਲਿਸ ਨੇ ਜਾਂਚ ਲਈ SIT ਦਾ ਕੀਤਾ ਗਠਨ

© Copyright Galactic Television & Communications Pvt. Ltd. 2026. All rights reserved.