Weather Update: ਪੰਜਾਬ-ਚੰਡੀਗੜ੍ਹ 'ਚ ਬਦਲੇਗਾ ਮੌਸਮ, IMD ਵੱਲੋਂ ਮੀਂਹ-ਹਨੇਰੀ ਨੂੰ ਲੈ ਕੇ ਜਾਰੀ ਕੀਤਾ ਤਾਜ਼ਾ ਅਪਡੇਟ ਦੀ ਸੰਭਾਵਨਾ

By:  Lajwinder Kaur March 11th 2026 09:29 AM -- Updated: March 11th 2026 09:37 AM

Weather Update: ਇਸ ਸਮੇਂ ਉੱਤਰ ਭਾਰਤ 'ਚ ਕਰਾਰੀ ਧੁੱਪ ਪੈ ਰਹੀ ਹੈ। ਮਾਰਚ ਮਹੀਨੇ ਦੇ ਵਿੱਚ ਹੀ ਗਰਮੀ ਨੇ ਲੋਕਾਂ ਨੂੰ ਬੇਹਾਲ ਕਰ ਦਿੱਤਾ ਹੈ। ਦੱਸ ਦਈਏ ਜਲਦ ਲੋਕਾਂ ਨੂੰ ਗਰਮੀ ਤੋਂ ਥੋੜੀ ਰਾਹਤ ਮਿਲੇਗੀ। ਪੰਜਾਬ ਅਤੇ ਚੰਡੀਗੜ੍ਹ ਵਿੱਚ ਮੌਸਮ ਆਪਣੀ ਕਰਵਟ ਬਦਲਣ ਵਾਲਾ ਹੈ। ਮੌਸਮ ਵਿਭਾਗ ਦੇ ਅਨੁਮਾਨ ਅਨੁਸਾਰ 14 ਮਾਰਚ ਤੋਂ ਲਗਾਤਾਰ ਤਿੰਨ ਦਿਨਾਂ ਤੱਕ ਗਰਜ ਦੇ ਨਾਲ ਮੀਂਹ ਪੈਣ ਅਤੇ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਹੈ। ਇਸ ਦੌਰਾਨ ਹਵਾਵਾਂ ਦੀ ਰਫ਼ਤਾਰ 30 ਤੋਂ 40 ਕਿਲੋਮੀਟਰ ਪ੍ਰਤੀ ਘੰਟਾ ਰਹਿ ਸਕਦੀ ਹੈ।

ਹਾਲਾਂਕਿ, ਪਿਛਲੇ 24 ਘੰਟਿਆਂ ਵਿੱਚ ਤਾਪਮਾਨ ਵਿੱਚ 0.4 ਡਿਗਰੀ ਦੀ ਮਾਮੂਲੀ ਗਿਰਾਵਟ ਦਰਜ ਕੀਤੀ ਗਈ ਹੈ, ਪਰ ਫਿਰ ਵੀ ਇਹ ਆਮ ਨਾਲੋਂ 6.3 ਡਿਗਰੀ ਜ਼ਿਆਦਾ ਬਣਿਆ ਹੋਇਆ ਹੈ। ਹੁਣ ਤੱਕ ਦਾ ਸਭ ਤੋਂ ਵੱਧ ਤਾਪਮਾਨ 34.5 ਡਿਗਰੀ ਦਰਜ ਕੀਤਾ ਗਿਆ ਹੈ, ਜੋ ਕਿ ਫਰਵਰੀ ਮਹੀਨੇ ਦਾ ਹੁਣ ਤੱਕ ਦਾ ਸਭ ਤੋਂ ਵੱਧ ਤਾਪਮਾਨ ਹੈ।

ਪੰਜਾਬ 'ਚ ਮੌਸਮ ਦਾ ਹਾਲ

ਚੰਡੀਗੜ੍ਹ ਮੌਸਮ ਵਿਭਾਗ ਦੇ ਅਨੁਸਾਰ, ਇਸ ਸਮੇਂ ਪੰਜਾਬ ਅਤੇ ਚੰਡੀਗੜ੍ਹ ਵਿੱਚ ਬੱਦਲ ਛਾਏ ਹੋਏ ਹਨ। ਅਰਬ ਸਾਗਰ ਤੋਂ ਆਉਣ ਵਾਲੀਆਂ ਤੇਜ਼ ਹਵਾਵਾਂ ਆਪਣੇ ਨਾਲ ਨਮੀ ਲੈ ਕੇ ਆ ਰਹੀਆਂ ਹਨ। ਇਸ ਦੇ ਨਾਲ ਹੀ, ਇੱਕ 'ਟਰਫ਼' (ਘੱਟ ਦਬਾਅ ਵਾਲੀ ਰੇਖਾ) ਬਿਹਾਰ ਤੋਂ ਉੜੀਸਾ, ਨਾਗਾਲੈਂਡ ਅਤੇ ਅਸਾਮ ਤੱਕ ਫੈਲੀ ਹੋਈ ਹੈ ਅਤੇ ਇੱਕ ਸਾਈਕਲੋਨਿਕ ਸਰਕੂਲੇਸ਼ਨ ਵੀ ਬਣਿਆ ਹੋਇਆ ਹੈ।

ਇਨ੍ਹਾਂ ਹਾਲਾਤਾਂ ਕਾਰਨ ਪੂਰੇ ਭਾਰਤ ਵਿੱਚ ਮੌਸਮ ਬਦਲਣ ਦੀ ਸੰਭਾਵਨਾ ਹੈ। ਇਸ ਸਮੇਂ ਧੂੜ ਭਰੇ ਮੌਸਮ ਦਾ ਮੁੱਖ ਕਾਰਨ ਸਮੁੰਦਰ ਵੱਲੋਂ ਆਉਣ ਵਾਲੀਆਂ ਹਵਾਵਾਂ ਹਨ। ਇਸ ਤੋਂ ਇਲਾਵਾ, ਪੱਛਮੀ ਹਵਾਵਾਂ ਤੇਜ਼ ਗਤੀ ਨਾਲ ਧੂੜ ਉਡਾ ਕੇ ਲਿਆ ਰਹੀਆਂ ਸਨ, ਜੋ ਹੁਣ ਪੰਜਾਬ ਸਮੇਤ ਉੱਤਰੀ ਭਾਰਤ ਵਿੱਚ ਜੰਮ ਗਈ ਹੈ। ਹਾਲਾਂਕਿ, ਹੁਣ ਹਵਾਵਾਂ ਦੀ ਰਫ਼ਤਾਰ ਕੁਝ ਘੱਟ ਗਈ ਹੈ।

ਅਜਿਹੇ ਹਾਲਾਤਾਂ ਵਿੱਚ ਉਹ ਧੂੜ ਜੰਮ ਗਈ ਹੈ। ਜਦੋਂ ਵੈਸਟਰਨ ਡਿਸਟਰਬੈਂਸ ਅੱਗੇ ਵਧੇਗੀ, ਤਾਂ ਮੌਸਮ ਸਾਫ਼ ਹੋ ਜਾਵੇਗਾ। 14 ਮਾਰਚ 2026 ਤੋਂ ਉੱਤਰ-ਪੱਛਮੀ ਭਾਰਤ ਵਿੱਚ ਇੱਕ ਨਵਾਂ ਵੈਸਟਰਨ ਡਿਸਟਰਬੈਂਸ (Western Disturbance) ਸਰਗਰਮ ਹੋ ਸਕਦਾ ਹੈ, ਜਿਸ ਕਾਰਨ ਮੌਸਮ ਵਿੱਚ ਵੱਡਾ ਬਦਲਾਅ ਦੇਖਣ ਨੂੰ ਮਿਲ ਸਕਦਾ ਹੈ।

30 ਡਿਗਰੀ ਤੋਂ ਪਾਰ ਹੋਇਆ ਤਾਪਮਾਨ

ਪੰਜਾਬ ਦੇ 15 ਸ਼ਹਿਰਾਂ ਵਿੱਚ ਵੱਧ ਤੋਂ ਵੱਧ ਤਾਪਮਾਨ 30 ਡਿਗਰੀ ਸੈਲਸੀਅਸ ਤੋਂ ਉੱਪਰ ਦਰਜ ਕੀਤਾ ਗਿਆ ਹੈ। ਸਭ ਤੋਂ ਵੱਧ ਗਰਮੀ ਰਾਜਸਥਾਨ ਦੀ ਸਰਹੱਦ ਨਾਲ ਲੱਗਦੇ ਫਾਜ਼ਿਲਕਾ (ਅਬੋਹਰ) ਵਿੱਚ ਰਿਕਾਰਡ ਕੀਤੀ ਗਈ। ਇਸ ਤੋਂ ਇਲਾਵਾ ਪਟਿਆਲਾ ਵਿੱਚ 33.0 ਡਿਗਰੀ, ਲੁਧਿਆਣਾ ਵਿੱਚ 32.8 ਡਿਗਰੀ ਅਤੇ ਚੰਡੀਗੜ੍ਹ ਵਿੱਚ 32.4 ਡਿਗਰੀ ਸੈਲਸੀਅਸ ਤਾਪਮਾਨ ਰਿਹਾ।

ਹੋਰਨਾਂ ਸ਼ਹਿਰਾਂ ਦੀ ਗੱਲ ਕਰੀਏ ਤਾਂ ਅੰਮ੍ਰਿਤਸਰ ਅਤੇ ਸਲੇਰਨ ਵਿੱਚ 31.8 ਡਿਗਰੀ, ਭਾਖੜਾ ਡੈਮ ਵਿੱਚ 31.7 ਡਿਗਰੀ, ਮੋਹਾਲੀ ਅਤੇ ਕੇ.ਵੀ.ਕੇ ਪਠਾਨਕੋਟ ਵਿੱਚ 31.4 ਡਿਗਰੀ ਅਤੇ ਫਿਰੋਜ਼ਪੁਰ ਵਿੱਚ 31.2 ਡਿਗਰੀ ਸੈਲਸੀਅਸ ਤਾਪਮਾਨ ਰਿਕਾਰਡ ਕੀਤਾ ਗਿਆ। ਇਸ ਤੋਂ ਇਲਾਵਾ ਰੋਪੜ (30.8 ਡਿਗਰੀ), ਥੀਨ ਡੈਮ (30.9 ਡਿਗਰੀ), ਹੁਸ਼ਿਆਰਪੁਰ (30.4 ਡਿਗਰੀ) ਅਤੇ ਬੱਲੋਵਾਲ ਸੌਂਖੜੀ (30.3 ਡਿਗਰੀ) ਵਿੱਚ ਵੀ ਪਾਰਾ 30 ਤੋਂ ਪਾਰ ਰਿਹਾ।

3 ਦਿਨ ਮੀਂਹ ਦੀ ਸੰਭਾਵਨਾ

ਅਗਲੇ 4 ਦਿਨਾਂ ਤੱਕ ਮੌਸਮ ਖ਼ੁਸ਼ਕ ਰਹਿਣ ਦੀ ਸੰਭਾਵਨਾ ਹੈ। 14, 15 ਅਤੇ 16 ਮਾਰਚ ਨੂੰ ਕੁਝ ਥਾਵਾਂ 'ਤੇ ਹਲਕਾ ਮੀਂਹ ਪੈ ਸਕਦਾ ਹੈ। ਜੇਕਰ ਤਾਪਮਾਨ ਦੀ ਗੱਲ ਕਰੀਏ, ਤਾਂ ਅਗਲੇ 2 ਦਿਨਾਂ ਤੱਕ ਵੱਧ ਤੋਂ ਵੱਧ ਤਾਪਮਾਨ ਵਿੱਚ ਕੋਈ ਖ਼ਾਸ ਬਦਲਾਅ ਨਹੀਂ ਹੋਵੇਗਾ। ਇਸ ਤੋਂ ਬਾਅਦ, ਤਾਪਮਾਨ ਵਿੱਚ ਲਗਭਗ 2 ਤੋਂ 4 ਡਿਗਰੀ ਸੈਲਸੀਅਸ ਤੱਕ ਦੀ ਗਿਰਾਵਟ ਦੇਖਣ ਨੂੰ ਮਿਲ ਸਕਦੀ ਹੈ।


Related Post

ਸਾਵਧਾਨ! ਪੰਜਾਬ ‘ਚ ਵਿਕ ਰਹੀ ਨਕਲੀ ਖਾਦ: ਜਾਂਚ ਦੌਰਾਨ ਵੱਡੀ ਗਿਣਤੀ 'ਚ ਸੈਂਪਲ ਫੇਲ੍ਹ, ਲੋਕਾਂ ਦੀ ਸਿਹਤ ਨਾਲ ਹੋ ਰਿਹਾ ਖਿਲਵਾੜ
ਨਹੀਂ ਰਿਲੀਜ਼ ਹੋਵੇਗੀ 'ਲਾਰੈਂਸ ਆਫ ਪੰਜਾਬ', ਰਾਜਾ ਵੜਿੰਗ ਦੀ ਪਟੀਸ਼ਨ ਅਤੇ ਚਿੱਠੀ ਦਾ ਅਸਰ, ਕੇਂਦਰ ਸਰਕਾਰ ਨੇ ਲਿਆ ਵੱਡਾ ਫੈਸਲਾ, ਵੈੱਬ ਸੀਰੀਜ਼ 'ਤੇ ਲਗਾਈ ਰੋਕ
18 ਮਹੀਨਿਆਂ ਬਾਅਦ 400 ਫੁੱਟ ਉੱਚੇ ਟਾਵਰ ਤੋਂ ਹੇਠਾਂ ਉਤਰੇ ਭਾਈ ਗੁਰਜੀਤ ਸਿੰਘ ਖਾਲਸਾ, ਬੇਅਦਬੀ ਵਿਰੁੱਧ ਸਖ਼ਤ ਕਾਨੂੰਨ ਦੀ ਕਰ ਰਹੇ ਸਨ ਮੰਗ
Punjab Blackout: ਪੰਜਾਬ 'ਚ ਅੱਜ 'ਬਲੈਕ ਆਊਟ': ਰਾਤ 8 ਵਜੇ ਵੱਜਣਗੇ ਸਾਇਰਨ, ਛਾਏਗਾ ਹਨੇਰਾ; ਜਾਣੋ ਕਿੱਥੇ-ਕਿੱਥੇ ਹੋਏਗੀ ਮੌਕ ਡਰਿੱਲ
ਪੰਜਾਬ ‘ਚ ਭੱਖਦੀ ਗਰਮੀ ਤੇ ਲੂ ਕਰ ਰਹੀ ਪ੍ਰੇਸ਼ਾਨ, ਬਠਿੰਡਾ ਸਭ ਤੋਂ ਗਰਮ, 10 ਜ਼ਿਲ੍ਹਿਆਂ 'ਚ ਪਾਰਾ 40 ਤੋਂ ਪਾਰ; 26 ਨੂੰ ਮੀਂਹ ਦੇ ਆਸਾਰ
ਚੰਡੀਗੜ੍ਹ ਵਾਲਿਆਂ ਲਈ ਖੁਸ਼ਖਬਰੀ! ₹16.63 ਕਰੋੜ ਦੀ ਲਾਗਤ ਵਾਲਾ ਮਿਲੇਗਾ ਹਾਈ-ਲੈਵਲ ਬ੍ਰਿਜ, ਟ੍ਰੈਫਿਕ ਜਾਮ ਤੋਂ ਮਿਲੇਗੀ ਨਿਜ਼ਾਤ

© Copyright Galactic Television & Communications Pvt. Ltd. 2026. All rights reserved.