ਪੰਜਾਬ ਪੁਲਿਸ 'ਤੇ ਵਰ੍ਹੇ ਤਰੁਣ ਚੁੱਘ, ਬੋਲੇ- 'ਸੰਸਦ ਮੈਂਬਰਾਂ ਦੀ ਸੁਰੱਖਿਆ ਕਰਨ 'ਚ ਪੁਲਿਸ ਰਹੀ ਫੇਲ੍ਹ'

By:  Lajwinder Kaur April 27th 2026 09:03 AM -- Updated: April 27th 2026 09:13 AM

ਭਾਜਪਾ ਦੇ ਰਾਸ਼ਟਰੀ ਜਨਰਲ ਸਕੱਤਰ ਤਰੁਣ ਚੁੱਘ ਨੇ ਪੰਜਾਬ ਪੁਲਿਸ ਦੀ ਸਖ਼ਤ ਨਿਖੇਧੀ ਕਰਦਿਆਂ ਦੋਸ਼ ਲਾਇਆ ਕਿ ਉਹ ‘ਆਪ’ ਦੇ ਸਿਆਸੀ ਗੁੰਡਿਆਂ ਤੋਂ ਸੰਸਦ ਮੈਂਬਰਾਂ ਦੀਆਂ ਰਿਹਾਇਸ਼ਾਂ ਦੀ ਸੁਰੱਖਿਆ ਕਰਨ ਵਿੱਚ ਨਾਕਾਮ ਰਹੀ ਹੈ। ਸੂਬੇ ਦੇ ਡੀਜੀਪੀ ਨੂੰ ਆੜੇ ਹੱਥੀਂ ਲੈਂਦਿਆਂ ਚੁੱਘ ਨੇ ਕਿਹਾ ਕਿ ਜੇਕਰ ਰਾਜ ਦੀ ਪੁਲਿਸ ਸੰਵਿਧਾਨਕ ਅਹੁਦਿਆਂ ਦੇ ਨੁਮਾਇੰਦਿਆਂ ਦੀ ਰੱਖਿਆ ਨਹੀਂ ਕਰ ਸਕਦੀ, ਤਾਂ ਹੁਣ ਸਮਾਂ ਆ ਗਿਆ ਹੈ ਕਿ ਪੰਜਾਬ ਪੁਲਿਸ ਦੀ ਥਾਂ ਕੇਂਦਰੀ ਸੁਰੱਖਿਆ ਬਲਾਂ ਨੂੰ ਤਾਇਨਾਤ ਕੀਤਾ ਜਾਵੇ।

ਸੂਬੇ 'ਚ 'ਆਪ' ਖਤਮ-ਚੁੱਘ 

ਚੁੱਘ ਨੇ ਕਿਹਾ ਕਿ ਸੂਬੇ ਵਿੱਚ 'ਆਪ' ਪੂਰੀ ਤਰ੍ਹਾਂ ਨਾਲ ਖ਼ਤਮ ਹੋ ਚੁੱਕੀ ਹੈ। ਪਾਰਟੀ ਦੀਆਂ ਅਨੈਤਿਕ ਅਤੇ ਭ੍ਰਿਸ਼ਟ ਨੀਤੀਆਂ ਨੂੰ ਦੇਖਦੇ ਹੋਏ ਕਈ ਦਿੱਗਜ ਆਗੂ ਅਤੇ ਪ੍ਰਮੁੱਖ ਸ਼ਖਸੀਅਤਾਂ ਪਾਰਟੀ ਨੂੰ ਛੱਡ ਕੇ ਜਾ ਚੁੱਕੀਆਂ ਹਨ।

ਤਰੁਣ ਚੁੱਘ ਨੇ ਕਿਹਾ ਕਿ ਪੰਜਾਬ ਤੋਂ ਰਾਜ ਸਭਾ ਮੈਂਬਰਾਂ ਨੇ ਪਾਰਟੀ ਦੀਆਂ ਨਾਕਾਮੀਆਂ ਦੀ ਪੂਰੀ ਤਰ੍ਹਾਂ ਪੋਲ ਖੋਲ੍ਹ ਦਿੱਤੀ ਹੈ। ਉਨ੍ਹਾਂ ਇਲਜ਼ਾਮ ਲਾਇਆ ਕਿ 'ਆਪ' ਦੇ ਰਾਜ ਵਿੱਚ ਪੰਜਾਬ ਮਾਫ਼ੀਆ ਅਤੇ ਗੈਂਗਸਟਰਾਂ ਦਾ ਗੜ੍ਹ ਬਣ ਚੁੱਕਿਆ ਹੈ। ਸੂਬੇ ਵਿੱਚ ਆਮ ਆਦਮੀ ਪਾਰਟੀ ਦੀ ਘਟੀਆ ਰਾਜਨੀਤੀ ਦੇ ਚਲਦਿਆਂ ਦੇਸ਼ ਵਿਰੋਧੀ ਤਾਕਤਾਂ ਸ਼ਰੇਆਮ ਆਪਣੀ ਮਨਮਾਨੀ ਕਰ ਰਹੀਆਂ ਹਨ ਅਤੇ ਅਮਨ-ਕਾਨੂੰਨ ਦੀ ਸਥਿਤੀ ਪੂਰੀ ਤਰ੍ਹਾਂ ਵਿਗੜ ਚੁੱਕੀ ਹੈ।


Related Post

ਪੰਜਾਬ ਦੇ ਮੁਲਾਜ਼ਮਾਂ ਦੇ DA ਮਾਮਲੇ 'ਚ ਹਾਈਕੋਰਟ ਦੇ ਵੱਡੇ ਹੁਕਮ….
ਰੂਪ ਕੌਰ ਸੰਧੂ ਦੀ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੇਸ਼ੀ 'ਤੇ ਸਸਪੈਂਸ: ਲਾਈਵ ਹੋ ਬੋਲੇ- ‘ਮੈਨੂੰ ਤੇ ਪੀੜਤ ਬੀਬੀਆਂ ਨੂੰ ਮਿਲ ਰਹੀਆਂ ਧਮਕੀਆਂ’; DGP ਤੋਂ ਮੰਗੀ ਸੁਰੱਖਿਆ…
ਕੌਣ ਹਨ IPS ਗੌਰਵ ਯਾਦਵ? ਭਗਵੰਤ ਮਾਨ ਸਰਕਾਰ ਨੇ ਨਾਂਅ 'ਤੇ ਲਗਾਈ ਮੋਹਰ, ਪੰਜਾਬ ਨੂੰ ਮਿਲਿਆ ਪੱਕਾ DGP, ਜਾਣੋ ਉਨ੍ਹਾਂ ਦਾ ਪੂਰਾ ਪ੍ਰੋਫਾਈਲ
ਪੰਜਾਬ ਦੇ 3 ਜ਼ਿਲ੍ਹਿਆਂ ‘ਚ ਮੀਂਹ ਦੇ ਆਸਾਰ, ਅਜਨਾਲਾ ‘ਚ ਭਾਰੀ ਗੜ੍ਹੇਮਾਰੀ; ਫ਼ਸਲਾਂ ਦੇ ਨੁਕਸਾਨ ਦਾ ਖਦਸ਼ਾ
ਸ਼੍ਰੋਮਣੀ ਅਕਾਲੀ ਦਲ ਨੂੰ ਵੱਡਾ ਝਟਕਾ: 44 ਸਾਲ ਪੁਰਾਣੇ ਟਕਸਾਲੀ ਆਗੂ ਗੁਰਦੀਪ ਸਿੰਘ ਮਕਰੋੜ ਨੇ ਪਾਰਟੀ ਦੇ ਸਾਰੇ ਅਹੁਦਿਆਂ ਸਣੇ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ…
CBI ਦਾ ਵੱਡਾ ਐਕਸ਼ਨ! 5 ਲੱਖ ਰੁਪਏ ਦੀ ਰਿਸ਼ਵਤ ਲੈਂਦਾ ਸੈਨੇਟਰੀ ਇੰਸਪੈਕਟਰ ਕਾਬੂ, ਜਾਣੋ ਪੂਰਾ ਮਾਮਲਾ

© Copyright Galactic Television & Communications Pvt. Ltd. 2026. All rights reserved.