ਗਿਆਨੀ ਰਘਬੀਰ ਸਿੰਘ ਨੇ SIT ਸਾਹਮਣੇ ਕੀਤੇ ਖੁਲਾਸੇ, ਬੋਲੇ- ‘ਸੁਖਬੀਰ ਬਾਦਲ ਨੇ ਕਬੂਲੀ ਸੀ ਗੋਲੀਕਾਂਡ ਦੀ ਜ਼ਿੰਮੇਵਾਰੀ’, ਕਬੂਲਨਾਮੇ ਦੀ ਰਿਕਾਰਡਿੰਗ ਅਕਾਲ ਤਖ਼ਤ ਕੋਲ ਮੌਜੂਦ

By:  Lajwinder Kaur June 11th 2026 02:42 PM -- Updated: June 11th 2026 02:55 PM

ਬਹਿਬਲ ਕਲਾਂ ਗੋਲੀਕਾਂਡ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਨਾਲ ਜੁੜੇ ਮਾਮਲਿਆਂ ਦੀ ਜਾਂਚ ਕਰ ਰਹੀ ਐੱਸਆਈਟੀ (SIT) ਦੇ ਸਾਹਮਣੇ ਦਰਜ ਬਿਆਨਾਂ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀਆਂ ਮੁਸ਼ਕਲਾਂ ਵੱਧ ਸਕਦੀਆਂ ਹਨ। ਸਾਬਕਾ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ SIT ਸਾਹਮਣੇ ਆਪਣੇ ਬਿਆਨ ਦਰਜ ਕਰਵਾਏ ਹਨ, ਜਿਸ ਵਿੱਚ ਉਨ੍ਹਾਂ ਨੇ ਕਿਹਾ ਸੁਖਬੀਰ ਬਾਦਲ ਦੇ ਕਬੂਲਨਾਮੇ ਦੀ ਰਿਕਾਰਡਿੰਗ ਅਕਾਲ ਤਖ਼ਤ ਸਾਹਿਬ ਕੋਲ ਮੌਜੂਦ ਹੈ।  

ਸੁਖਬੀਰ ਬਾਦਲ ਦਾ ਗਿਆਨੀ ਰਘਬੀਰ ਸਿੰਘ 'ਤੇ ਨਿਸ਼ਾਨਾ, ਕਿਹਾ- "ਮੇਰੇ 'ਤੇ ਮਾਮਲਾ ਦਰਜ ਕਰਨਾ ਹੈ ਤਾਂ ਰੱਜ ਕੇ ਕਰੋ, ਮੈਂ ਡਰਨ ਵਾਲਾ ਨਹੀਂ"

ਉੱਧਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਗਿਆਨੀ ਰਘਬੀਰ ਸਿੰਘ 'ਤੇ ਵੱਡਾ ਸ਼ਬਦੀ ਹਮਲਾ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ 'ਆਮ ਆਦਮੀ ਪਾਰਟੀ' ਵੱਲੋਂ ਵਰਤਿਆ ਜਾ ਰਿਹਾ ਹੈ। ਸੁਖਬੀਰ ਬਾਦਲ ਨੇ ਸਾਫ਼ ਸ਼ਬਦਾਂ ਵਿੱਚ ਕਿਹਾ ਕਿ ਜੇਕਰ ਸਰਕਾਰ ਨੂੰ ਮੇਰੇ 'ਤੇ ਕੋਈ ਮਾਮਲਾ ਦਰਜ ਕਰਨਾ ਹੈ, ਤਾਂ ਉਹ ਰੱਜ ਕੇ ਕਰੇ, ਉਹ ਇਸ ਤੋਂ ਡਰਨ ਵਾਲੇ ਨਹੀਂ ਹਨ। ਉਨ੍ਹਾਂ ਕਿਹਾ ਕਿ ਜੇਕਰ ਮਾਮਲਾ ਦਰਜ ਕਰਨਾ ਹੋਇਆ ਤਾਂ ਮੈਨੂੰ ਦੱਸ ਦਿਓ, ਮੈਂ ਖੁਦ ਥਾਣੇ ਪਹੁੰਚ ਜਾਵਾਂਗਾ।

"ਮੈਂ ਆਪਣੀਆਂ ਗਲਤੀਆਂ ਦੀ ਮੁਆਫੀ ਮੰਗ ਚੁੱਕਾ ਹਾਂ"

ਸੁਖਬੀਰ ਬਾਦਲ ਨੇ ਯਾਦ ਦਿਵਾਇਆ ਕਿ ਉਨ੍ਹਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਅੱਗੇ ਪਹਿਲਾਂ ਹੀ ਇਹ ਕਬੂਲਿਆ ਹੈ ਕਿ ਜੇਕਰ ਉਨ੍ਹਾਂ ਦੀ ਸਰਕਾਰ ਵੇਲੇ ਕਿਸੇ ਦਾ ਦਿਲ ਦੁਖਿਆ ਹੈ ਜਾਂ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ, ਤਾਂ ਉਹ ਉਸਦੀ ਜ਼ਿੰਮੇਵਾਰੀ ਲੈਂਦੇ ਹਨ ਅਤੇ ਮੁਆਫ਼ੀ ਮੰਗਦੇ ਹਨ।

ਸੂਬਾ ਸਰਕਾਰ 'ਤੇ ਸਾਧਿਆ ਨਿਸ਼ਾਨਾ

ਸੁਖਬੀਰ ਬਾਦਲ ਨੇ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਸਰਕਾਰ ਨੂੰ ਘੇਰਦਿਆਂ ਕਿਹਾ ਕਿ SIT ਬਣਾ ਕੇ ਉਨ੍ਹਾਂ ਨੂੰ ਫਸਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਲਾਪਤਾ ਪਾਵਨ ਸਰੂਪਾਂ ਦੇ ਮਾਮਲੇ ਵਿੱਚ ਉਨ੍ਹਾਂ ਦੇ PA ਨੂੰ ਬਿਨਾਂ ਵਜ੍ਹਾ ਹਿਰਾਸਤ ਵਿੱਚ ਲੈ ਕੇ ਉਨ੍ਹਾਂ ਉੱਤੇ ਦਬਾਅ ਬਣਾਇਆ ਜਾ ਰਿਹਾ ਹੈ।

Related Post

ਆਮ ਆਦਮੀ ਪਾਰਟੀ ਦਾ ਵੱਡਾ ਐਕਸ਼ਨ: ਪੰਜਾਬ ਯੂਥ ਵਿੰਗ ਦੇ 190 ਅਹੁਦੇਦਾਰਾਂ ਦੀਆਂ ਨਵੀਆਂ ਨਿਯੁਕਤੀਆਂ ਦਾ ਐਲਾਨ
ਕੈਨੇਡਾ ‘ਚ ਪੰਜਾਬੀ ਮੁਟਿਆਰ ਦਾ ਕਤਲ; ਲਿਵ-ਇਨ ਪਾਰਟਨਰ ਨੇ ਘੋਟਿਆ ਗਲਾ, 3 ਦਿਨ ਇਲਾਜ ਤੋਂ ਬਾਅਦ ਹਸਪਤਾਲ 'ਚ ਤੋੜਿਆ ਦਮ...
ਸ਼੍ਰੋਮਣੀ ਅਕਾਲੀ ਦਲ ‘ਚ ਮੱਚੀ ਹਲਚਲ! ਇਸ ਆਗੂ ਦੇ ਖਿਲਾਫ਼ ਹੋਇਆ ਸਖਤ ਐਕਸ਼ਨ, ਹਲਕਾ ਇੰਚਾਰਜ ਦੇ ਅਹੁਦੇ ਤੋਂ ਛੁੱਟੀ, ਜਾਣੋ ਵਜ੍ਹਾ…
ਪੰਜਾਬ ‘ਚ ਮੀਂਹ ਕਾਰਨ ਡਿੱਗਿਆ ਪਾਰਾ, ਕਪੂਰਥਲਾ ‘ਚ ਸਭ ਤੋਂ ਵੱਧ ਬਰਸੇ ਬੱਦਲ; ਹੁਣ 27 ਤੋਂ ਲੱਗੇਗੀ ਝੜੀ
ਸ਼੍ਰੋਮਣੀ ਅਕਾਲੀ ਦਲ ਨੂੰ ਵੱਡਾ ਘਾਟਾ! ਸੀਨੀਅਰ ਆਗੂ ਅਤੇ SGPC ਮੈਂਬਰ ਜਥੇਦਾਰ ਗੁਰਮੇਲ ਸਿੰਘ ਸੰਗਤਪੁਰਾ ਦਾ ਦੇਹਾਂਤ, ਸਿਆਸੀ ਤੇ ਧਾਰਮਿਕ ਹਲਕਿਆਂ ‘ਚ ਸੋਗ
DC ਦਫ਼ਤਰ ਦੇ ਮੁਲਾਜ਼ਮਾਂ ਦੀ ਕਲਮ ਛੋੜ ਹੜਤਾਲ, ਪੰਜਾਬ ਭਰ ‘ਚ ਸਰਕਾਰੀ ਕੰਮਕਾਜ ਠੱਪ, ਦਫਤਰਾਂ ‘ਚ ਲੋਕ ਖੱਜਲ ਖੁਆਰ….

© Copyright Galactic Television & Communications Pvt. Ltd. 2026. All rights reserved.