ਸ੍ਰੀ ਫਤਿਹਗੜ੍ਹ ਸਾਹਿਬ ਵਿਖੇ 25 ਤੋਂ 27 ਦਸੰਬਰ ਤੱਕ ਸ਼ਹੀਦੀ ਜੋੜ ਮੇਲ, ਸਰਕਾਰ ਵੱਲੋਂ ਕੀਤੇ ਵਿਸ਼ੇਸ਼ ਇੰਤਜ਼ਾਮ

By:  Jitendra Baghel December 16th 2025 06:27 PM

ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਹਰ ਸਾਲ ਛੋਟੇ ਸਹਿਬਜਾਦਿਆਂ ਦੀ ਯਾਦ ਵਿਚ ਸ਼ਹੀਦੀ ਜੋੜ ਮੇਲ ਹੁੰਦਾ ਹੈ, ਉੱਥੇ ਹੀ ਇਸ ਵਾਰ 25 ਤੋਂ 27 ਦਸੰਬਰ ਤੱਕ ਸ੍ਰੀ ਫਤਿਹਗੜ੍ਹ ਸਾਹਿਬ ਵਿਚ ਸ਼ਹੀਦ ਜੋੜ ਮੇਲਾ ਲੱਗੇਗਾ। ਮੁੱਖ ਮੰਤਰੀ ਭਗਵੰਤ ਮਾਨ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਇਸ ਵਾਰ ਸ੍ਰੀ ਫਤਿਹਗੜ੍ਹ ਸਾਹਿਬ ਨੂੰ NO VIP ਜੋਨ ਐਲਾਨਿਆ ਗਿਆ ਹੈ। 

ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਸ਼ਹੀਦ ਜੋੜ ਮੇਲੇ ਵਿੱਚ ਇਸ ਵਾਰ 33 ਹਜ਼ਾਰ ਤੋਂ ਵੱਧ ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਜਾਣਗੇ। ਇਸ ਤੋਂ ਇਲਾਵਾ 300 ਤੋਂ ਵੱਧ ਸੀਸੀਟੀਵੀ ਕੈਮਰਿਆਂ ਰਾਹੀ ਨਿਗਰਾਨੀ ਰੱਖੀ ਜਾਵੇਗੀ। ਉੱਥੇ ਹੀ 6 ਡਰੋਨਾਂ ਰਾਹੀ ਗੁਰਦੁਆਰਾ ਸਾਹਿਬ ਦੇ ਆਲੇ-ਦੁਆਲੇ ਨਜ਼ਰ ਰੱਖੀ ਜਾਵੇਗੀ। ਉੱਥੇ ਹੀ ਪੰਜਾਬ ਸਰਕਾਰ ਵੱਲੋਂ 200 ਸ਼ਟਲ ਬੱਸਾਂ ਅਤੇ 100 ਤੋਂ ਵੱਧ ਈ-ਰਿਕਸ਼ਾ ਸੰਗਤਾਂ ਦੀ ਸਹੂਲਤ ਲਈ ਚਲਾਏ ਜਾ ਰਹੇ ਹਨ। 

ਸੀ.ਐੱਮ  ਭਗਵੰਤ ਮਾਨ ਨੇ ਅੱਗੇ ਦੱਸਿਆ ਵੱਡੀ ਗਿਣਤੀ ਵਿੱਚ ਵਾਹਨਾਂ ਦੀ ਸਹੂਲਤ ਨੂੰ ਵੇਖਦਿਆਂ 21 ਛੋਟੀ ਅਤੇ ਵੱਡੀ ਪਾਰਕਿੰਗ ਦਾ ਇੰਤਜ਼ਾਮ ਸੰਗਤ ਲਈ ਕੀਤਾ ਗਿਆ ਹੈ। ਉੱਥੇ ਹੀ ਸ਼ਹੀਦ ਜੋੜ ਮੇਲ ਵਿੱਚ 60 ਦੇ ਕਰੀਬ ਐਂਬੂਲੈਂਸ ਅਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਤਾਇਨਾਤ ਕੀਤੀਆਂ ਜਾਣਗੀਆਂ। ਮੋਬਾਈਲ ਕਨੈਕਟੀਵਿਟੀ ਦੀ ਸਹੂਲਤ ਲਈ ਪ੍ਰਾਈਵੇਟ ਕੰਪਨੀਆਂ ਨੂੰ ਟੈਂਪਰੇਰੀ ਟਾਵਰ ਲਾਉਣ ਲਈ ਕਿਹਾ ਗਿਆ ਹੈ ਤਾਂ ਜੋ ਨੈੱਟਵਰਕ ਦੀ ਸਹੂਲਤ ਸੰਗਤਾਂ ਨੂੰ ਮਿਲੇ ਸਕੇ।   

ਉਹਨਾਂ ਕਿਹਾ ਕਿ ਇੱਕ ਪੰਜਾਬ ਪੁਲਿਸ ਦਾ ਇੰਟੀਗ੍ਰੇਟੇਡ ਕੰਟਰੋਲ ਰੂਮ ਬਣਾਇਆ ਜਾਵੇਗਾ, ਜਿਸ ਦਾ ਨੰਬਰ 0176-3232838 ਹੋਵੇਗਾ, ਕਿਸੇ ਵੀ ਵਿਅਕਤੀ ਨੂੰ ਕੋਈ ਪੁਲਿਸ ਦੀ ਮਦਦ ਦੀ ਲੋੜ ਹੋਵੇਗੀ ਤਾਂ ਉਹ ਇਸ ਨੰਬਰ ਉੱਤੇ ਸੰਪਰਕ ਕਰ ਸਕਦੇ ਹਨ। ਉਹਨਾਂ ਕਿਹਾ ਸ਼ਹੀਦੀ ਜੋੜ ਮੇਲ ਦੇ ਪ੍ਰਬੰਧਾਂ ਨੂੰ ਲੈ ਕੇ ਸਾਡੇ ਨਾਲ SGPC ਵੱਲੋਂ ਹਾਲੇ ਤੱਕ ਕੋਈ ਸੰਪਰਕ ਨਹੀਂ ਕੀਤਾ ਗਿਆ, ਪਰ ਅਸੀਂ ਆਪਣਾ ਫ਼ਰਜ਼ ਸਮਝਦੇ ਹੋਏ ਹਰ ਤਰ੍ਹਾਂ ਦੀ ਸੇਵਾ ਨਿਭਾਉਣ ਲਈ ਤਿਆਰ ਹਾਂ। ਸਾਡੇ ਲਈ ਗੁਰਦੁਆਰਾ ਸਾਹਿਬ ਨੂੰ ਲੈ ਕੇ SGPC ਵੱਲੋਂ ਜੋ ਵੀ ਸਹੂਲਤ ਦੀ ਮੰਗ ਕੀਤੀ ਜਾਵੇਗੀ, ਅਸੀਂ ਉਪਲਬਧ ਕਰਾਵਾਂਗੇ।ਸਾਡੇ ਧਿਆਨ ਵਿੱਚ ਆਇਆ ਹੈ ਕਿ ਪਿਛਲੇ ਸਾਲ ਕੁਝ ਅਣਅਧਿਕਾਰਤ ਖ਼ੂਨਦਾਨ ਕੈਂਪ ਲਗਾਏ ਗਏ, ਜਿਨ੍ਹਾਂ ਦੀ ਇਸ ਵਾਰ ਜਾਂਚ-ਪੜਤਾਲ ਕੀਤੀ ਜਾਵੇਗੀ। ਸੰਗਤ ਨੂੰ ਅਪੀਲ ਹੈ ਕਿ ਸਰਕਾਰ ਵੱਲੋਂ ਅਧਿਕਾਰਤ ਖ਼ੂਨਦਾਨ ਕੈਂਪ 'ਤੇ ਹੀ ਖ਼ੂਨ ਦਾਨ ਕੀਤਾ ਜਾਵੇ, ਤਾਂ ਜੋ ਉਸ ਦੀ ਸਹੀ ਵਰਤੋਂ ਹੋ ਸਕੇ।

ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਸਾਡੇ ਇਤਿਹਾਸ ਵਿੱਚ ਇਹ ਬਹੁਤ ਮਹਾਨ ਅਤੇ ਪਵਿੱਤਰ ਸ਼ਹਾਦਤ ਦਾ ਸਫ਼ਰ ਹੈ, ਜਿਸ ਨੂੰ ਸਾਡੇ ਬਜ਼ੁਰਗ ਸੋਗ ਦੇ ਵਜੋਂ ਮਨਾਉਂਦੇ ਹਨ, ਮੈਂ ਨੌਜਵਾਨਾਂ ਨੂੰ ਅਪੀਲ ਕਰਦਾ ਹਾਂ ਕਿ ਟ੍ਰੈਕਟਰਾਂ 'ਤੇ ਉੱਚੀ-ਉੱਚੀ ਸਾਊਂਡ ਲਗਾ ਕੇ ਇਸ ਨੂੰ ਮੰਨੋਰੰਜਨ ਜਾਂ ਹੁਲੜਬਾਜ਼ੀ ਦੇ ਤੌਰ 'ਤੇ ਨਾ ਮਨਾਇਆ ਜਾਵੇ, ਇਹ ਸਾਡੇ ਲਈ ਬਹੁਤ ਹੀ ਸੋਗ ਵਾਲਾ ਪ੍ਰੋਗਰਾਮ ਹੈ।

Related Post

ਪੰਜਾਬ ਦੀ ਸਿਆਸਤ 'ਚ ਵੱਡੀ ਹਲਚਲ! ਬਰਨਾਲਾ ਤੋਂ ਆਗੂ ਗੁਰਦੀਪ ਬਾਠ ਅਤੇ ਗੀਤਕਾਰ ਬਾਬਾ ਬੇਲੀ ‘ਵਾਰਿਸ ਪੰਜਾਬ ਦੇ’ ਜਥੇਬੰਦੀ ‘ਚ ਹੋਣਗੇ ਸ਼ਾਮਿਲ
ਪੰਜਾਬ ਦੀ ਸਿਆਸਤ ‘ਚ ਹਲਚਲ; ਕਾਂਗਰਸ ਨੂੰ ਵੱਡਾ ਝਟਕਾ, ਨਾਮੀ ਆਗੂ ਆਮ ਆਦਮੀ ਪਾਰਟੀ ‘ਚ ਹੋਇਆ ਸ਼ਾਮਿਲ
ਬਿਜਲੀ ਦੇ ਵਧੇ ਹੋਏ ਬਿੱਲਾਂ ਤੋਂ ਨਾ ਘਬਰਾਓ! ਸਰਕਾਰ ਨੇ ਰਾਹਤ ਦਿੰਦੇ ਹੋਏ ਕਰਤਾ ਵੱਡਾ ਐਲਾਨ; ਮੁਫ਼ਤ ਬਿਜਲੀ ਸਬਸਿਡੀ….
Punjab ਦੀ ਸਿਆਸਤ ‘ਚ ਵੱਡਾ ਮੋੜ: ਪੰਜਾਬ ਦੌਰੇ ’ਤੇ ਆਏ ਰਾਸ਼ਟਰੀ ਸੰਗਠਨ ਜਨਰਲ ਸਕੱਤਰ ਦਾ ਵੱਡਾ ਐਲਾਨ; ਭਾਜਪਾ-ਅਕਾਲੀ ਦਲ ਦੇ ਗਠਜੋੜ ਨੂੰ ਲੈ ਕੇ ਬੋਲੇ…
ਰੋਪੜ ਦੀਆਂ ਔਰਤਾਂ, ਫਰੀਦਕੋਟ ਦੇ ਮਰਦ ਸ਼ਰਾਬ ਪੀਣ ‘ਚ ਅੱਗੇ: ਮੋਗਾ ਦੀਆਂ ਮਹਿਲਾਵਾਂ ਜ਼ਿਆਦਾ ਤੰਬਾਕੂ ਦਾ ਕਰਦੀਆਂ ਸੇਵਨ; ਪਟਿਆਲੇ ਦੀਆਂ ਅੱਧੀਆਂ ਲੇਡੀਜ਼ ਮੋਟੀਆਂ; NFHS ਦੀ ਰਿਪੋਰਟ
ਪੰਜਾਬ-ਚੰਡੀਗੜ੍ਹ ਸਣੇ ਮੱਧ ਪ੍ਰਦੇਸ਼ ‘ਚ ED ਦੀ ਵੱਡੀ ਕਾਰਵਾਈ: 8 ਥਾਵਾਂ ’ਤੇ ਛਾਪੇਮਾਰੀ, 20 ਲੱਖ ਦੀ ਨਕਦੀ ਬਰਾਮਦ; ਇੰਝ ਵਿਦੇਸ਼ੀ ਨਾਗਰਿਕਾਂ ਨਾਲ ਕਰਦੇ ਸੀ ਠੱਗੀ

© Copyright Galactic Television & Communications Pvt. Ltd. 2026. All rights reserved.