SIR ਤੋਂ ਬਾਅਦ ਆਈ ਵੱਡੀ ਅਪਡੇਟ! ਚੰਡੀਗੜ੍ਹ 'ਚ 66 ਹਜ਼ਾਰ ਵੋਟਰਾਂ ਦੇ ਨਾਂ ‘ਤੇ ਕੈਂਚੀ! ਡੁਪਲੀਕੇਟ ਵੀ ਨਿਕਲੇ, ਜਾਣੋ ਕਿਸ ਵਜ੍ਹਾ ਕਰਕੇ ਵੋਟਰ ਸੂਚੀ ਤੋਂ ਕੱਟੇ ਗਏ

ਚੰਡੀਗੜ੍ਹ ਤੋਂ SIR ਵੱਲੋਂ ਤਿਆਰ ਵੋਟਰ ਲਿਸਟ ਨੂੰ ਲੈ ਕੇ ਵੱਡਾ ਅਪਡੇਟ ਸਾਹਮਣੇ ਆਇਆ ਹੈ। ਜਿਸ ਤਹਿਤ 66 ਹਜ਼ਾਰ ਵੋਟਰਾਂ ਦੇ ਨਾਂਅ ਕੱਟ ਦਿੱਤੇ ਗਏ ਹਨ। ਆਓ ਜਾਣਦੇ ਹਾਂ ਕਿਹੜੇ ਲੋਕਾਂ ਦੇ ਨਾਂਅ ਕੱਟੇ ਗਏ ਅਤੇ ਜੇਕਰ ਤੁਹਾਡਾ ਵੀ ਨਾਂਅ ਕੱਟਿਆ ਗਿਆ ਹੈ ਤਾਂ ਤੁਸੀਂ ਕੀ ਕਰ ਸਕਦੇ ਹੋ?

By:  Lajwinder Kaur July 16th 2026 01:21 PM -- Updated: July 16th 2026 02:27 PM

ਸ਼ਹਿਰ ਦੀ ਮਤਦਾਤਾ ਸੂਚੀ ਨੂੰ ਲੈ ਕੇ ਇੱਕ ਵੱਡੀ ਅਤੇ ਅਹਿਮ ਖ਼ਬਰ ਸਾਹਮਣੇ ਆਈ ਹੈ। ਚੰਡੀਗੜ੍ਹ ਵਿੱਚ ਚੱਲ ਰਹੀ ਸਪੈਸ਼ਲ ਇੰਟੈਂਸਿਵ ਰਿਵੀਜ਼ਨ (SIR) ਦੀ ਪ੍ਰਕਿਰਿਆ ਦੇ ਪਹਿਲੇ ਪੜਾਅ ਤੋਂ ਬਾਅਦ ਵੋਟਰ ਸੂਚੀ ਵਿੱਚ ਵੱਡਾ ਫੇਰਬਦਲ ਹੋਇਆ ਹੈ। ਤਾਜ਼ਾ ਅੰਕੜਿਆਂ ਅਨੁਸਾਰ, ਮਤਦਾਤਾ ਸੂਚੀ ਵਿੱਚੋਂ 66,146 ਵੋਟਰਾਂ ਦੇ ਨਾਂ ਕੱਟ ਦਿੱਤੇ ਗਏ ਹਨ। ਇਨ੍ਹਾਂ ਵਿੱਚੋਂ ਢਾਈ ਹਜ਼ਾਰ ਤੋਂ ਵੱਧ ਅਜਿਹੇ ਵੋਟਰ ਹਨ ਜਿਨ੍ਹਾਂ ਦੇ ਨਾਂ ਡੁਪਲੀਕੇਟ ਪਾਏ ਗਏ ਸਨ।

ਮੁੱਖ ਚੋਣ ਅਧਿਕਾਰੀ (CEO) ਪ੍ਰੇਰਨਾ ਪੁਰੀ ਨੇ ਇਸ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਇਹ ਫੈਸਲਾ ਬੂਥ ਲੈਵਲ ਅਫ਼ਸਰਾਂ (BLO) ਦੀ ਗਰਾਊਂਡ ਰਿਪੋਰਟ ਅਤੇ ਵੈਰੀਫਿਕੇਸ਼ਨ ਤੋਂ ਬਾਅਦ ਲਿਆ ਗਿਆ ਹੈ।

SIR ਮੁਹਿੰਮ: 66 ਹਜ਼ਾਰ ਵੋਟਰਾਂ ਦੇ ਨਾਂ ਕੱਟੇ ਜਾਣ ਦਾ ਅਸਲ ਕਾਰਨ

ਚੰਡੀਗੜ੍ਹ ਵਿੱਚ 15 ਜੂਨ ਤੋਂ 14 ਜੁਲਾਈ 2026 ਤੱਕ ਸਪੈਸ਼ਲ ਇੰਟੈਂਸਿਵ ਰਿਵੀਜ਼ਨ (SIR) ਦਾ ਕੰਮ ਚੱਲਿਆ। ਇਸ ਦੌਰਾਨ BLO ਘਰ-ਘਰ ਗਏ ਅਤੇ ਵੋਟਰਾਂ ਦੀ ਪੜਤਾਲ ਕੀਤੀ। ਕੁੱਲ 5,16,427 ਰਜਿਸਟਰਡ ਵੋਟਰਾਂ ਵਿੱਚੋਂ ਸਿਰਫ਼ 4,50,246 (87.19%) ਵੋਟਰਾਂ ਨੇ ਹੀ ਆਪਣੇ ਫਾਰਮ ਜਮ੍ਹਾਂ ਕਰਾਏ।

ਬਾਕੀ ਦੇ 66,146 (12.81%) ਵੋਟਰ ਅਜਿਹੇ ਸਨ ਜਿਨ੍ਹਾਂ ਨੇ ਵਾਰ-ਵਾਰ ਸੰਪਰਕ ਕਰਨ ਦੇ ਬਾਵਜੂਦ ਫਾਰਮ ਜਮ੍ਹਾਂ ਨਹੀਂ ਕਰਾਏ। ਜਾਂਚ ਵਿੱਚ ਸਾਹਮਣੇ ਆਇਆ ਹੈ ਕਿ:

43,724 ਵੋਟਰ: ਚੰਡੀਗੜ੍ਹ ਛੱਡ ਕੇ ਕਿਸੇ ਹੋਰ ਥਾਂ ਪੱਕੇ ਤੌਰ 'ਤੇ ਜਾ ਚੁੱਕੇ ਹਨ।

12,568 ਵੋਟਰ: ਵਾਰ-ਵਾਰ ਜਾਣ 'ਤੇ ਵੀ ਘਰ ਵਿੱਚ ਮੌਜੂਦ ਨਹੀਂ ਮਿਲੇ।

3,535 ਵੋਟਰ: ਹੁਣ ਇਸ ਦੁਨੀਆ ਵਿੱਚ ਨਹੀਂ ਰਹੇ (ਮ੍ਰਿਤਕ)।

2,590 ਵੋਟਰ: ਅਜਿਹੇ ਸਨ ਜਿਨ੍ਹਾਂ ਦੇ ਨਾਂ ਸੂਚੀ ਵਿੱਚ ਦੋ ਵਾਰ ਯਾਨੀ ਡੁਪਲੀਕੇਟ ਦਰਜ ਸਨ।

21 ਜੁਲਾਈ ਨੂੰ ਜਾਰੀ ਹੋਵੇਗੀ ਡਰਾਫਟ ਵੋਟਰ ਲਿਸਟ

ਚੋਣ ਵਿਭਾਗ ਵੱਲੋਂ 21 ਜੁਲਾਈ 2026 ਨੂੰ ਡਰਾਫਟ ਵੋਟਰ ਲਿਸਟ ਜਾਰੀ ਕੀਤੀ ਜਾਵੇਗੀ। ਇਸ ਲਿਸਟ ਵਿੱਚ ਹੁਣ ਸਿਰਫ਼ 4.5 ਲੱਖ ਦੇ ਕਰੀਬ ਵੋਟਰ ਹੀ ਸ਼ਾਮਲ ਹੋਣਗੇ। ਚੰਡੀਗੜ੍ਹ ਦੀ ਚੋਣ ਅਧਿਕਾਰੀ ਪ੍ਰੇਰਨਾ ਪੁਰੀ ਨੇ ਸਪੱਸ਼ਟ ਕੀਤਾ ਹੈ ਕਿ SIR-2026 ਦਾ ਮੁੱਖ ਮਕਸਦ ਵੋਟਰ ਸੂਚੀ ਨੂੰ ਪੂਰੀ ਤਰ੍ਹਾਂ ਸਾਫ਼-ਸੁਥਰਾ ਅਤੇ ਸਹੀ ਬਣਾਉਣਾ ਹੈ ਤਾਂ ਜੋ ਆਉਣ ਵਾਲੀਆਂ ਚੋਣਾਂ ਵਿੱਚ ਕੋਈ ਗੜਬੜੀ ਨਾ ਹੋਵੇ।

ਜੇਕਰ ਤੁਸੀਂ ਵੀ ਚੰਡੀਗੜ੍ਹ ਦੇ ਵਾਸੀ ਹੋ ਅਤੇ ਆਪਣੀ ਵੋਟ ਸਬੰਧੀ ਅਪਡੇਟ ਲੈਣਾ ਚਾਹੁੰਦੇ ਹੋ, ਤਾਂ ਚੰਡੀਗੜ੍ਹ ਪ੍ਰਸ਼ਾਸਨ ਦੀਆਂ ਵੈੱਬਸਾਈਟਾਂ ਜਾਂ ਚੋਣ ਵਿਭਾਗ ਦੇ ਪੋਰਟਲ 'ਤੇ ਨਜ਼ਰ ਰੱਖ ਸਕਦੇ ਹੋ।

ਕੀ ਤੁਹਾਡਾ ਨਾਂ ਵੀ ਕੱਟਿਆ ਗਿਆ? ਘਬਰਾਉਣ ਦੀ ਲੋੜ ਨਹੀਂ

ਜੇਕਰ ਡਰਾਫਟ ਲਿਸਟ ਵਿੱਚ ਤੁਹਾਡਾ ਨਾਂ ਨਹੀਂ ਹੈ, ਤਾਂ ਤੁਹਾਨੂੰ ਘਬਰਾਉਣ ਦੀ ਜ਼ਰੂਰਤ ਨਹੀਂ ਹੈ। ਚੋਣ ਵਿਭਾਗ ਨੇ ਵੋਟਰਾਂ ਨੂੰ ਆਪਣਾ ਪੱਖ ਰੱਖਣ ਦਾ ਮੌਕਾ ਦਿੱਤਾ ਹੈ।

ਦਾਅਵੇ ਅਤੇ ਇਤਰਾਜ਼: 21 ਜੁਲਾਈ ਤੋਂ 20 ਅਗਸਤ 2026 ਤੱਕ ਤੁਸੀਂ 'Claims and Objections' ਦਾਇਰ ਕਰ ਸਕਦੇ ਹੋ।

ਫਾਰਮ-6: ਜਿਨ੍ਹਾਂ ਦਾ ਨਾਂ ਗਲਤੀ ਨਾਲ ਕੱਟਿਆ ਗਿਆ ਹੈ ਜਾਂ ਜੋ ਨਵੇਂ ਵੋਟਰ ਹਨ, ਉਹ ਫਾਰਮ-6 ਭਰ ਕੇ ਆਪਣਾ ਨਾਂ ਦੁਬਾਰਾ ਜੁੜਵਾ ਸਕਦੇ ਹਨ।

ਅੰਤਿਮ ਫੈਸਲਾ: ਸਾਰੇ ਦਾਅਵਿਆਂ ਦੀ ਪੜਤਾਲ ਤੋਂ ਬਾਅਦ 22 ਸਤੰਬਰ 2026 ਨੂੰ ਅੰਤਿਮ ਵੋਟਰ ਸੂਚੀ (Final Electoral Roll) ਜਾਰੀ ਕੀਤੀ ਜਾਵੇਗੀ।

ਡੁਪਲੀਕੇਟ ਵੋਟਰਾਂ 'ਤੇ ਸ਼ਿਕੰਜਾ

ਇਸ ਵਾਰ ਦੀ ਰਿਵੀਜ਼ਨ ਵਿੱਚ ਤਕਨੀਕੀ ਮਦਦ ਨਾਲ 2,590 ਅਜਿਹੇ ਵੋਟਰਾਂ ਦੀ ਪਛਾਣ ਕੀਤੀ ਗਈ ਹੈ ਜਿਨ੍ਹਾਂ ਦੇ ਨਾਂ ਇੱਕ ਤੋਂ ਵੱਧ ਵਾਰ ਸੂਚੀ ਵਿੱਚ ਸਨ। ਅਜਿਹੇ ਵੋਟਰਾਂ ਨੂੰ ਹਟਾ ਕੇ ਸੂਚੀ ਨੂੰ ਪਾਰਦਰਸ਼ੀ ਬਣਾਇਆ ਗਿਆ ਹੈ। ਇਸ ਤੋਂ ਇਲਾਵਾ, 69,451 ਵੋਟਰ ਅਜਿਹੇ ਹਨ ਜਿਨ੍ਹਾਂ ਦੀ ਮੈਪਿੰਗ ਵਿੱਚ ਕੁਝ ਦਿੱਕਤਾਂ ਹਨ, ਉਨ੍ਹਾਂ ਨੂੰ ਨੋਟਿਸ ਜਾਰੀ ਕਰਕੇ ਦਸਤਾਵੇਜ਼ ਮੰਗੇ ਜਾਣਗੇ।

Related Post

BKU ਸਿੱਧੂਪੁਰ ਨੇ ਪਟਿਆਲਾ-ਚੰਡੀਗੜ੍ਹ ਹਾਈਵੇ ਕੀਤਾ ਜਾਮ; ਪ੍ਰਸ਼ਾਸਨ ਨੂੰ ਸ਼ਾਮ 7 ਵਜੇ ਤੱਕ ਦਾ ਅਲਟੀਮੇਟਮ, ਮੰਗਾਂ ਨਾ ਮੰਨਣ ’ਤੇ ਹਾਈਵੇ….
ਪੰਜਾਬ ਦੀ ਸਿਆਸਤ ’ਚ ਸੋਗ ਦੀ ਲਹਿਰ! ਪੰਜ ਤੱਤਾਂ 'ਚ ਵਿਲੀਨ ਹੋਏ ਮਜੀਠਾ ਦੇ ਸਾਬਕਾ MLA ਰਣਜੀਤ ਸਿੰਘ ਵਰਿਆਮ ਨੰਗਲ
ਪੰਜਾਬ ਸਰਕਾਰ ਵੱਲੋਂ ਸਮਾਣਾ ਵਾਸੀਆਂ ਨੂੰ ਵੱਡਾ ਤੋਹਫਾ! ਇਸ ਕੰਮ ਲਈ ਖਰਚੇ ਜਾਣਗੇ ਕਰੋੜਾਂ ਰੁਪਏ, ਕਿਸਾਨਾਂ ਸਣੇ ਆਮ ਲੋਕਾਂ ਨੂੰ ਮਿਲੇਗਾ ਲਾਭ
ਪੰਜਾਬੀ ਇੰਫਲੂਐਂਸਰ ਮਨਜੀਤ ਕੌਰ ਦੇ ਕਤਲ ਮਾਮਲੇ 'ਚ ਨਵਾਂ ਮੋੜ; ਇੰਸਟਾਗ੍ਰਾਮ ਅਕਾਊਂਟ ਤੋਂ ਲੈ ਕੇ ਆਖਰੀ ਕਾਲਾਂ ਤੱਕ ਪੁਲਿਸ ਕਰ ਰਹੀ ਜਾਂਚ, FIR ਦਰਜ
ਸਿਆਸੀ ਹਲਚਲ ਤੇਜ਼! ਅਕਾਲੀ-ਭਾਜਪਾ ਗਠਜੋੜ ਨੂੰ ਲੈ ਕੇ ਬਲਵਿੰਦਰ ਸਿੰਘ ਭੂੰਦੜ ਦਾ ਵੱਡਾ ਬਿਆਨ, ਬੋਲੇ- ‘ਗਠਜੋੜ ਹਾਲਾਤਾਂ…’
ਪੰਜਾਬ 'ਚ ਮਾਨਸੂਨ ਹੋਇਆ ਸੁਸਤ; 5 ਜ਼ਿਲ੍ਹਿਆਂ 'ਚ ਅੱਜ ਮੀਂਹ ਦੇ ਆਸਾਰ: ਚੰਡੀਗੜ੍ਹ 'ਚ ਛਾਏ ਰਹਿਣਗੇ ਬੱਦਲ, ਗਰਮੀ ਤੇ ਹੁੰਮਸ ਵਧੀ

© Copyright Galactic Television & Communications Pvt. Ltd. 2026. All rights reserved.