ਪੰਜਾਬ ਸਮੇਤ 19 ਸੂਬਿਆਂ ਵਿੱਚ SIR ਦਾ ਐਲਾਨ, ਸਿਆਸੀ ਗਲਿਆਰਿਆਂ ‘ਚ ਹਲਚਲ

By:  Lajwinder Kaur May 14th 2026 02:23 PM -- Updated: May 14th 2026 02:55 PM

ਚੋਣ ਕਮਿਸ਼ਨ ਵੱਲੋਂ ਵੋਟਰ ਸੂਚੀਆਂ ਦੀ ਸੋਧ ਲਈ Special Intensive Revision (SIR) ਦਾ ਐਲਾਨ ਕਰ ਦਿੱਤਾ ਗਿਆ ਹੈ। ਇਹ ਪ੍ਰਕਿਰਿਆ ਪੰਜਾਬ ਸਮੇਤ ਦੇਸ਼ ਦੇ 19 ਸੂਬਿਆਂ ਵਿੱਚ 15 ਜੂਨ 2026 ਤੋਂ ਸ਼ੁਰੂ ਹੋਣ ਜਾ ਰਹੀ ਹੈ। ਇਸ ਅਭਿਆਸ ਦਾ ਮੁੱਖ ਮਕਸਦ ਵੋਟਰ ਸੂਚੀਆਂ ਨੂੰ ਪੂਰੀ ਤਰ੍ਹਾਂ ਸ਼ੁੱਧ ਅਤੇ ਅਪਡੇਟ ਕਰਨਾ ਹੈ। ਦੱਸ ਦਈਏ ਬੂਥ ਲੈਵਲ ਅਫ਼ਸਰ 25 ਜੂਨ ਤੋਂ ਘਰ-ਘਰ ਆਉਣਗੇ।

ਪੰਜਾਬ ਸਮੇਤ 19 ਸੂਬਿਆਂ ਵਿੱਚ SIR ਦਾ ਐਲਾਨ

ਚੋਣ ਕਮਿਸ਼ਨ ਅਨੁਸਾਰ ਇਸ ਸੂਚੀ ਵਿੱਚ ਪੰਜਾਬ, ਹਰਿਆਣਾ, ਚੰਡੀਗੜ੍ਹ, ਦਿੱਲੀ, ਮਹਾਰਾਸ਼ਟਰ, ਆਂਧਰਾ ਪ੍ਰਦੇਸ਼, ਤੇਲੰਗਾਨਾ, ਕਰਨਾਟਕ, ਝਾਰਖੰਡ, ਉੱਤਰਾਖੰਡ, ਉੜੀਸਾ, ਮਿਜ਼ੋਰਮ, ਸਿੱਕਮ, ਮਨੀਪੁਰ, ਅਰੁਣਾਚਲ ਪ੍ਰਦੇਸ਼, ਮੇਘਾਲਿਆ, ਨਾਗਾਲੈਂਡ, ਤ੍ਰਿਪੁਰਾ ਅਤੇ ਦਾਦਰਾ ਤੇ ਨਗਰ ਹਵੇਲੀ ਅਤੇ ਦਮਨ ਤੇ ਦੀਉ (DNH & DD) ਸ਼ਾਮਲ ਹਨ।

ਚੰਡੀਗੜ੍ਹ 'ਚ ਵੀ 5 ਜੂਨ ਤੋਂ SIR ਸ਼ੁਰੂ ਹੋਏਗੀ। ਹਰਿਆਣਾ ਦੇ ਵਿੱਚ 5 ਜੂਨ ਤੋਂ ਸ਼ੁਰੂ ਹੋਏਗੀ।


ਕੀ ਹੈ SIR ਅਤੇ ਕਿਉਂ ਹੈ ਜ਼ਰੂਰੀ?

ਘਰ-ਘਰ ਜਾ ਕੇ ਹੋਵੇਗੀ ਪੜਤਾਲ: ਬੂਥ ਲੈਵਲ ਅਫ਼ਸਰ (BLO) ਘਰ-ਘਰ ਜਾ ਕੇ ਵੋਟਰਾਂ ਦੇ ਵੇਰਵਿਆਂ ਦੀ ਜਾਂਚ ਕਰਨਗੇ।

ਨਵੀਆਂ ਵੋਟਾਂ: ਜਿਹੜੇ ਨੌਜਵਾਨ 18 ਸਾਲ ਦੇ ਹੋ ਚੁੱਕੇ ਹਨ, ਉਹ ਆਪਣੀ ਨਵੀਂ ਵੋਟ ਬਣਾ ਸਕਣਗੇ।

ਗਲਤੀਆਂ ਵਿੱਚ ਸੁਧਾਰ: ਵੋਟਰ ਕਾਰਡ ਵਿੱਚ ਨਾਮ, ਪਤਾ ਜਾਂ ਹੋਰ ਕਿਸੇ ਵੀ ਗਲਤੀ ਨੂੰ ਠੀਕ ਕਰਵਾਇਆ ਜਾ ਸਕੇਗਾ।

ਫਰਜ਼ੀ ਵੋਟਾਂ ਦਾ ਖਾਤਮਾ: SIR ਦਾ ਇੱਕ ਵੱਡਾ ਉਦੇਸ਼ ਉਨ੍ਹਾਂ ਲੋਕਾਂ ਦੇ ਨਾਮ ਸੂਚੀ ਵਿੱਚੋਂ ਕੱਟਣਾ ਹੁੰਦਾ ਹੈ ਜਿਨ੍ਹਾਂ ਦੀ ਮੌਤ ਹੋ ਚੁੱਕੀ ਹੈ ਜਾਂ ਜੋ ਉਹ ਇਲਾਕਾ ਛੱਡ ਕੇ ਕਿਤੇ ਹੋਰ ਚਲੇ ਗਏ ਹਨ। ਇਸ ਨਾਲ ਚੋਣਾਂ ਦੌਰਾਨ ਹੋਣ ਵਾਲੀ ਧਾਂਦਲੀ ਦੀ ਗੁੰਜਾਇਸ਼ ਖ਼ਤਮ ਹੋ ਜਾਂਦੀ ਹੈ।

ਸਰਕਾਰ ਅਤੇ ਚੋਣ ਕਮਿਸ਼ਨ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਪ੍ਰਕਿਰਿਆ ਵਿੱਚ ਸਹਿਯੋਗ ਦੇਣ ਤਾਂ ਜੋ ਆਉਣ ਵਾਲੀਆਂ ਚੋਣਾਂ ਲਈ ਇੱਕ ਪਾਰਦਰਸ਼ੀ ਅਤੇ ਸਹੀ ਵੋਟਰ ਸੂਚੀ ਤਿਆਰ ਕੀਤੀ ਜਾ ਸਕੇ।

© Copyright Galactic Television & Communications Pvt. Ltd. 2026. All rights reserved.