ਸ਼੍ਰੋਮਣੀ ਅਕਾਲੀ ਦਲ ਨੇ ਬਣਾਈ ਰਾਜਸੀ ਮਾਮਲਿਆਂ ਦੀ ਕਮੇਟੀ (PAC), ਵੱਖ-ਵੱਖ ਜ਼ਿਲ੍ਹਿਆਂ ਦੇ ਆਗੂਆਂ ਨੂੰ ਮਿਲੀ ਜ਼ਿੰਮੇਵਾਰੀ

ਪੰਜਾਬ ਵਿੱਚ 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਨੇ ਆਪਣੀ ਜਥੇਬੰਦਕ ਤਾਕਤ ਨੂੰ ਮਜ਼ਬੂਤ ਕਰਨ ਲਈ ਰਾਜਸੀ ਮਾਮਲਿਆਂ ਬਾਰੇ ਕਮੇਟੀ (PAC) ਦਾ ਐਲਾਨ ਕਰ ਦਿੱਤਾ ਹੈ। ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਸੀਨੀਅਰ ਆਗੂ ਡਾ. ਦਲਜੀਤ ਸਿੰਘ ਚੀਮਾ ਅਨੁਸਾਰ, ਇਸ ਕਮੇਟੀ ਵਿੱਚ ਪਾਰਟੀ ਨੂੰ ਮਜ਼ਬੂਤ ਕਰਨ ਲਈ ਤਜਰਬੇਕਾਰ, ਮਿਹਨਤੀ ਅਤੇ ਜ਼ਮੀਨੀ ਪੱਧਰ ਨਾਲ ਜੁੜੇ ਆਗੂਆਂ ਨੂੰ ਸ਼ਾਮਲ ਕੀਤਾ ਗਿਆ ਹੈ।

By:  Lajwinder Kaur August 14th 2026 10:49 AM -- Updated: August 14th 2026 11:03 AM

ਪੰਜਾਬ ਵਿੱਚ 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸਿਆਸੀ ਸਰਗਰਮੀਆਂ ਤੇਜ਼ ਹੋ ਗਈਆਂ ਹਨ। ਇਸੇ ਲੜੀ ਤਹਿਤ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪਾਰਟੀ ਦੀ ਰਾਜਸੀ ਮਾਮਲਿਆਂ ਬਾਰੇ ਕਮੇਟੀ (PAC) ਦਾ ਐਲਾਨ ਕਰ ਦਿੱਤਾ ਹੈ। ਪਾਰਟੀ ਦਾ ਮੰਨਣਾ ਹੈ ਕਿ ਇਸ ਨਾਲ ਜਥੇਬੰਦੀ ਨੂੰ ਜ਼ਮੀਨੀ ਪੱਧਰ 'ਤੇ ਹੋਰ ਮਜ਼ਬੂਤੀ ਮਿਲੇਗੀ।

ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਸਕੱਤਰ ਡਾ. ਦਲਜੀਤ ਸਿੰਘ ਚੀਮਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਾਰਟੀ ਨੂੰ ਮਜ਼ਬੂਤ ਕਰਨ ਅਤੇ ਅਹਿਮ ਮਾਮਲਿਆਂ 'ਤੇ ਵਿਚਾਰ ਕਰਨ ਲਈ ਤਜਰਬੇਕਾਰ ਤੇ ਮਿਹਨਤੀ ਆਗੂਆਂ ਨੂੰ ਇਸ ਕਮੇਟੀ ਵਿੱਚ ਸ਼ਾਮਲ ਕੀਤਾ ਗਿਆ ਹੈ।

ਵੱਖ-ਵੱਖ ਜ਼ਿਲ੍ਹਿਆਂ ਦੇ ਆਗੂ ਸ਼ਾਮਲ

ਇਸ ਨਵੀਂ ਕਮੇਟੀ ਵਿੱਚ ਅੰਮ੍ਰਿਤਸਰ, ਬਠਿੰਡਾ, ਬਰਨਾਲਾ, ਫਿਰੋਜ਼ਪੁਰ, ਫਰੀਦਕੋਟ, ਫਾਜ਼ਿਲਕਾ ਅਤੇ ਫਤਿਹਗੜ੍ਹ ਸਾਹਿਬ ਸਮੇਤ ਗੁਰਦਾਸਪੁਰ, ਹੁਸ਼ਿਆਰਪੁਰ, ਜਲੰਧਰ, ਲੁਧਿਆਣਾ, ਮੋਹਾਲੀ ਅਤੇ ਪਟਿਆਲਾ ਆਦਿ ਵੱਖ-ਵੱਖ ਜ਼ਿਲ੍ਹਿਆਂ ਦੇ ਜ਼ਮੀਨੀ ਪੱਧਰ ਨਾਲ ਜੁੜੇ ਆਗੂਆਂ ਨੂੰ ਨੁਮਾਇੰਦਗੀ ਦਿੱਤੀ ਗਈ ਹੈ। ਪਾਰਟੀ ਨੂੰ ਉਮੀਦ ਹੈ ਕਿ ਇਨ੍ਹਾਂ ਆਗੂਆਂ ਦੇ ਤਜ਼ਰਬੇ ਨਾਲ ਆਉਣ ਵਾਲੀਆਂ ਚੋਣਾਂ ਵਿੱਚ ਪਾਰਟੀ ਨੂੰ ਵੱਡਾ ਫਾਇਦਾ ਹੋਵੇਗਾ।

ਕਿਹੜੇ ਜ਼ਿਲ੍ਹਿਆਂ ਤੋਂ ਆਗੂ ਪੀਏਸੀ ਵਿੱਚ ਸ਼ਾਮਲ?

ਅੰਮ੍ਰਿਤਸਰ

ਮਘਵਿੰਦਰ ਸਿੰਘ ਖਾਪੜਖੇੜੀ, ਗੁਰਬੀਰ ਸਿੰਘ ਝਬਾਲ ਕਲਾਂ, ਨਿਰਮਲ ਸਿੰਘ ਧੂਲਕਾ, ਸੁਖਵਿੰਦਰ ਸਿੰਘ ਬੁਤਾਲਾ, ਲਾਲ ਹੁਸੈਨ, ਰਵਿੰਦਰਪਾਲ ਸਿੰਘ ਕੱਕੂ ਜੰਡਿਆਲਾ ਗੁਰੂ, ਰਣਬੀਰ ਸਿੰਘ ਰਾਣਾ ਲੋਪੋਕੇ, ਕਾਬਲ ਸਿੰਘ ਰਾਜਾਸਾਂਸੀ, ਤਰਸੇਮ ਸਿੰਘ ਚੰਗਿਆੜਾ, ਮਲਕੀਅਤ ਸਿੰਘ ਖਾਲਸਾ, ਹਰਦੀਪ ਸਿੰਘ ਅਤੇ ਪ੍ਰਭਜੋਤ ਸਿੰਘ ਨੂੰ ਸ਼ਾਮਲ ਕੀਤਾ ਗਿਆ ਹੈ।

ਬਠਿੰਡਾ

ਦਲਜੀਤ ਸਿੰਘ ਬਰਾੜ, ਨਿਰਮਲ ਸਿੰਘ ਸੰਧੂ, ਜਥੇਦਾਰ ਸਤਨਾਮ ਸਿੰਘ ਭਾਈਰੂਪਾ, ਸਤਪਾਲ ਗਰਗ, ਕੰਵਰਜੀਤ ਸਿੰਘ ਰਾਮਨਗਰ ਮੌੜ, ਬਲਵੀਰ ਸਿੰਘ ਚਾਓਕੇ, ਹਰਮੋਹਿੰਦਰ ਸਿੰਘ ਸਿੱਧੂ, ਯਾਦਵਿੰਦਰ ਸਿੰਘ ਕੋਰੇਆਣਾ, ਜਥੇਦਾਰ ਹਰਨੇਕ ਸਿੰਘ ਨਾਥਪੁਰਾ, ਸੁਖਰਾਜ ਸਿੰਘ ਰਾਜੀ ਅਤੇ ਸਿਕੰਦਰ ਸਿੰਘ ਲਹਿਰਾਬੇਗਾ।

ਬਰਨਾਲਾ

ਰੁਪਿੰਦਰ ਸਿੰਘ ਸੰਧ, ਤੇਜਿੰਦਰ ਸਿੰਘ ਸੰਧੂ, ਬਾਬਾ ਬੂਟਾ ਸਿੰਘ ਤਾਜੋਕੇ, ਬੇਅੰਤ ਸਿੰਘ ਤਪਾ ਮੰਡੀ, ਬਚਿੱਤਰ ਸਿੰਘ ਧਾਲੀਵਾਲ ਅਤੇ ਜਗਦੇਵ ਸਿੰਘ ਬਧੇਛਾਂ ਨੂੰ ਜ਼ਿੰਮੇਵਾਰੀ ਦਿੱਤੀ ਗਈ ਹੈ।

ਫਿਰੋਜ਼ਪੁਰ

ਬਲਵਿੰਦਰ ਸਿੰਘ ਬਸਤੀ ਰਾਮ ਲਾਲ, ਬਲਵਿੰਦਰ ਸਿੰਘ ਕੋਤਵਾਲ, ਜੋਗਾ ਸਿੰਘ ਮੁਰਕਵਾਲਾ, ਦਿਲਬਾਗ ਸਿੰਘ ਵਿਰਕ, ਪ੍ਰੀਤਮ ਸਿੰਘ ਬਾਠ, ਨਿਸ਼ਾਨ ਸਿੰਘ ਝਾੜੀਵਾਲਾ, ਜਸਪਾਲ ਸਿੰਘ ਤਲਵੰਡੀ ਨਿਪਾਲਾ ਅਤੇ ਨਿਰਵੈਰ ਸਿੰਘ ਉਪਲ ਪੀਏਸੀ ਵਿੱਚ ਸ਼ਾਮਲ ਹਨ।

ਫਰੀਦਕੋਟ

ਕੁਲਤਾਰ ਸਿੰਘ ਬਰਾੜ, ਪਰਤਾਪ ਸਿੰਘ ਨੰਗਲ, ਮੈਂਗਲ ਸਿੰਘ ਢਿੱਲਵਾਂ, ਸਿਕੰਦਰ ਸਿੰਘ ਗਿੱਲ, ਲਛਮਣ ਸਿੰਘ ਬਰਾੜ, ਜਗਤਾਰ ਸਿੰਘ ਸਰਪੰਚ ਅਰਾਈਆਂਵਾਲਾ, ਪਰਮਜੀਤ ਸਿੰਘ ਸਰਪੰਚ ਝੋਟੀਵਾਲਾ ਅਤੇ ਕੁਲਵਿੰਦਰ ਸਿੰਘ ਅਹਿਲ ਨੂੰ ਕਮੇਟੀ ਵਿੱਚ ਥਾਂ ਮਿਲੀ ਹੈ।

ਫਾਜ਼ਿਲਕਾ

ਬੂੜ ਸਿੰਘ ਮੋਹਰ ਸਿੰਘ ਵਾਲਾ, ਸੁਖਜਿੰਦਰ ਸਿੰਘ ਕੰਧਵਾਲਾ ਹਾਜਰ ਖਾਂ, ਵਿਨੋਦ ਮੇਘਵਾਲ, ਜਥੇਦਾਰ ਕੌਰ ਸਿੰਘ ਬਹਾਵਵਾਲਾ, ਗੁਰਲਾਲ ਸਿੰਘ ਦਾਨੇਵਾਲੀਆ ਅਤੇ ਅਸ਼ੋਕ ਕੁਮਾਰ ਆਹੁਜਾ ਸ਼ਾਮਲ ਕੀਤੇ ਗਏ ਹਨ।

ਫਤਿਹਗੜ੍ਹ ਸਾਹਿਬ

ਦਿਲਬਾਗ ਸਿੰਘ ਬਾਘਾ, ਬਰਿੰਦਰ ਸਿੰਘ ਬੱਬਲ, ਡਾ. ਜਗਦੀਪ ਰਾਣਾ, ਸਤਨਾਮ ਸਿੰਘ ਕਾਲੇਮਾਜਰਾ, ਕੈਪਟਨ ਜਸਵੰਤ ਸਿੰਘ ਬਾਜਵਾ ਅਤੇ ਜਥੇਦਾਰ ਕੁਲਦੀਪ ਸਿੰਘ ਮੁਢੜੀਆਂ ਨੂੰ ਜ਼ਿੰਮੇਵਾਰੀ ਮਿਲੀ ਹੈ। ਗੁਰਦਾਸਪੁਰ, ਹੁਸ਼ਿਆਰਪੁਰ, ਜਲੰਧਰ, ਕਪੂਰਥਲਾ, ਲੁਧਿਆਣਾ ਸ਼ਹਿਰੀ ਅਤੇ ਦਿਹਾਤੀ, ਮੋਗਾ, ਸ੍ਰੀ ਮੁਕਤਸਰ ਸਾਹਿਬ, ਮਾਨਸਾ, ਮੋਹਾਲੀ, ਮਲੇਰਕੋਟਲਾ, ਪਟਿਆਲਾ ਜ਼ਿਲ੍ਹਿਆਂ ਤੋਂ ਵੀ ਕਈ ਆਗੂਆਂ ਦੇ ਨਾਮ ਲਿਸਟ ਵਿੱਚ ਸ਼ਾਮਲ ਹਨ। 

Related Post

ਸੰਗਤਾਂ ਲਈ ਚੰਗੀ ਖਬਰ! GTC ਪੰਜਾਬੀ 'ਤੇ ਨਹੀਂ ਰੁਕੇਗਾ ਗੁਰਬਾਣੀ ਪ੍ਰਸਾਰਣ; ਦਿੱਲੀ ਹਾਈਕੋਰਟ ਨੇ ਸਟੇਅ ਤੋਂ ਕੀਤਾ ਇਨਕਾਰ…
ਪੰਜਾਬ-ਚੰਡੀਗੜ੍ਹ ‘ਚ ਭਾਰੀ ਮੀਂਹ ਦਾ ਅਲਰਟ, 4 ਟਰੇਨਾਂ ਰੱਦ; 19 ਅਗਸਤ ਤੱਕ ਖ਼ਰਾਬ ਰਹੇਗਾ ਮੌਸਮ; ਕਈ ਇਲਾਕਿਆਂ ਲਈ ਔਰੇਂਜ ਅਲਰਟ
ਹਮਲੇ ਤੋਂ ਬਾਅਦ ਜ਼ਖਮੀ ਹੋਏ ਸੁਖਬੀਰ ਬਾਦਲ ਦੀ ਪਹਿਲੀ ਤਸਵੀਰ ਆਈ ਸਾਹਮਣੇ...ਸਿਆਸੀ ਗਲਿਆਰਿਆਂ ‘ਚ ਹਲਚਲ
ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ’ਤੇ ਹਮਲਾ, ਨਿੱਜੀ ਹਸਪਤਾਲ ਵਿੱਚ ਦਾਖ਼ਲ, ਇੱਕ ਪੁਲਿਸ ਮੁਲਾਜ਼ਮ ਵੀ ਜ਼ਖਮੀ...
‘ਆਪ’ ਵਿਧਾਇਕ ਦੇ ਪੁੱਤਰ ਦੀ ਹੋਈ ਕੁੜਮਾਈ, ਹਰਜਸ਼ਨ-ਸ਼ੁਭਨੂਰ ਨੇ ਪਾਈਆਂ ਅੰਗੂਠੀਆਂ, ਕਈ ਸਿਆਸੀ ਆਗੂਆਂ ਨੇ ਕੀਤੀ ਸ਼ਿਰਕਤ
ਪੰਜਾਬ ਦਾ ਰਾਜਸਥਾਨ ਨੂੰ ਵੱਡਾ ਅਲਟੀਮੇਟਮ: 30 ਦਿਨਾਂ 'ਚ ਚੁਕਾਓ ₹1.44 ਲੱਖ ਕਰੋੜ ਪਾਣੀ ਦਾ ਬਕਾਇਆ, ਨਹੀਂ ਤਾਂ ਹੋਵੇਗੀ ਕਾਨੂੰਨੀ ਕਾਰਵਾਈ

© Copyright Galactic Television & Communications Pvt. Ltd. 2026. All rights reserved.