ਬੱਚੇ ਅਤੇ ਮੁਲਾਜ਼ਮਾਂ ਦੀਆਂ ਮੌਜ਼ਾਂ! ਆ ਗਈ ਇੱਕ ਹੋਰ ਜਨਤਕ ਛੁੱਟੀ, ਪੰਜਾਬ- ਚੰਡੀਗੜ੍ਹ ‘ਚ ਬੰਦ ਰਹਿਣਗੇ ਸਕੂਲ-ਕਾਲਜ ਸਣੇ ਸਰਕਾਰੀ ਦਫ਼ਤਰ

By:  Lajwinder Kaur April 11th 2026 01:18 PM -- Updated: April 11th 2026 01:22 PM

ਅਪ੍ਰੈਲ ਮਹੀਨੇ ਬੈਕ ਟੂ ਬੈਕ ਹਰ ਹਫਤੇ ਕੋਈ ਨਾ ਕੋਈ ਛੁੱਟੀ ਆ ਰਹੀ ਹੈ। ਹਾਲ ਦੇ ਵਿੱਚ 8 ਅਪ੍ਰੈਲ ਨੂੰ ਨਾਭਾ ਦਾਸ ਜੀ ਦਾ ਜਨਮ ਦਿਵਸ ਹੋਣ ਕਰਕੇ ਸੂਬੇ ਭਰ ਵਿਚ ਸਰਕਾਰੀ ਛੁੱਟੀ ਸੀ। ਜਿਸ ਕਰਕੇ ਸਕੂਲ-ਕਾਲਜ ਸਣੇ ਸਰਕਾਰੀ ਦਫਤਰ ਬੰਦ ਰਹੇ। ਹੁਣ ਅਗਲੇ ਹਫਤੇ ਵੀ ਇੱਕ ਹੋਰ ਜਨਤਕ ਛੁੱਟੀ ਆ ਰਹੀ ਹੈ। ਦਰਅਸਲ, ਮੰਗਲਵਾਰ ਨੂੰ ਵੀ ਜਨਤਕ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਅਸਲ ਵਿੱਚ ਚੰਡੀਗੜ੍ਹ ਪ੍ਰਸ਼ਾਸਨ ਨੇ ਡਾ. ਭੀਮ ਰਾਓ ਅੰਬੇਡਕਰ ਦੇ ਜਨਮ ਦਿਵਸ ਮੌਕੇ ਮੰਗਲਵਾਰ ਦਿਨ 14 ਅਪ੍ਰੈਲ 2026 ਨੂੰ ਜਨਤਕ ਛੁੱਟੀ ਦਾ ਐਲਾਨ ਕੀਤਾ ਹੈ। ਦੱਸ ਦਈਏ ਪੰਜਾਬ ਦੇ ਵਿੱਚ ਪਹਿਲਾਂ ਹੀ ਵਿਸਾਖੀ 14 ਅਪ੍ਰੈਲ ਦਿਨ ਮੰਗਲਵਾਰ ਨੂੰ ਸਰਕਾਰੀ ਛੁੱਟੀ ਦਾ ਐਲਾਨ ਹੈ। ਇਸ ਦਿਨ ਡਾ. ਬੀ. ਆਰ. ਅੰਬੇਡਕਰ ਦਾ ਜਨਮ ਦਿਨ ਵੀ ਹੈ, ਜਿਸ ਦੇ ਚੱਲਦੇ ਪੰਜਾਬ ਵਿਚ ਗਜ਼ਟਿਡ ਛੁੱਟੀ ਦਾ ਐਲਾਨ ਕੀਤਾ ਗਿਆ ਹੈ, ਇਸ ਦਿਨ ਵੀ ਸੂਬੇ ਭਰ ਦੇ ਸਕੂਲ, ਕਾਲਜ ਤੇ ਸਰਕਾਰੀ ਦਫ਼ਤਰ ਬੰਦ ਰਹਿਣਗੇ।

ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਵੀ ਮੰਗਲਵਾਰ ਦੀ ਛੁੱਟੀ ਦਾ ਐਲਾਨ

ਹੁਣ ਚੰਡੀਗੜ੍ਹ ਪ੍ਰਸ਼ਾਸਨ ਨੇ 14 ਅਪ੍ਰੈਲ 2026 (ਮੰਗਲਵਾਰ) ਨੂੰ ਡਾ. ਭੀਮ ਰਾਓ ਅੰਬੇਡਕਰ ਜਯੰਤੀ ਦੇ ਮੌਕੇ 'ਤੇ ਜਨਤਕ ਛੁੱਟੀ ਦਾ ਐਲਾਨ ਕੀਤਾ ਹੈ। ਗ੍ਰਹਿ ਵਿਭਾਗ ਵੱਲੋਂ ਇਸ ਸਬੰਧੀ ਅਧਿਕਾਰਤ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ। ਪ੍ਰਸ਼ਾਸਨ ਨੇ ਸਾਲ 2026 ਲਈ ਪਹਿਲਾਂ ਜਾਰੀ ਕੀਤੀਆਂ ਛੁੱਟੀਆਂ ਦੀ ਸੂਚੀ ਵਿੱਚ ਸੋਧ ਕਰਦਿਆਂ ਇਹ ਫੈਸਲਾ ਲਿਆ ਹੈ।

ਇਸ ਫੈਸਲੇ ਤਹਿਤ ਹੁਣ 14 ਅਪ੍ਰੈਲ ਨੂੰ ਚੰਡੀਗੜ੍ਹ ਪ੍ਰਸ਼ਾਸਨ ਦੇ ਅਧੀਨ ਆਉਂਦੇ ਸਾਰੇ ਸਰਕਾਰੀ ਦਫ਼ਤਰਾਂ, ਬੋਰਡਾਂ, ਕਾਰਪੋਰੇਸ਼ਨਾਂ, ਸੰਸਥਾਵਾਂ ਅਤੇ ਉਦਯੋਗਿਕ ਇਕਾਈਆਂ ਵਿੱਚ ਮੁਕੰਮਲ ਛੁੱਟੀ ਰਹੇਗੀ। ਗ੍ਰਹਿ ਸਕੱਤਰ ਮਨਦੀਪ ਸਿੰਘ ਬਰਾੜ ਵੱਲੋਂ ਜਾਰੀ ਇਸ ਨਵੀਂ ਨੋਟੀਫਿਕੇਸ਼ਨ ਤੋਂ ਪਹਿਲਾਂ, 30 ਦਸੰਬਰ 2025 ਨੂੰ ਜਾਰੀ ਕੀਤੀ ਗਈ ਸੂਚੀ ਵਿੱਚ 14 ਅਪ੍ਰੈਲ ਦੀ ਛੁੱਟੀ ਸ਼ਾਮਲ ਨਹੀਂ ਕੀਤੀ ਗਈ ਸੀ।

ਇਸ ਸੋਧ ਤੋਂ ਬਾਅਦ ਹੁਣ ਮੁਲਾਜ਼ਮਾਂ ਅਤੇ ਆਮ ਜਨਤਾ ਨੂੰ ਇੱਕ ਵਾਧੂ ਛੁੱਟੀ ਮਿਲ ਗਈ ਹੈ। ਡਾ. ਬੀ.ਆਰ. ਅੰਬੇਡਕਰ ਜਯੰਤੀ ਦੇ ਸ਼ੁਭ ਮੌਕੇ 'ਤੇ ਚੰਡੀਗੜ੍ਹ ਵਿੱਚ ਵੱਖ-ਵੱਖ ਸਮਾਗਮਾਂ ਅਤੇ ਪ੍ਰੋਗਰਾਮਾਂ ਦੇ ਆਯੋਜਨ ਹੋਣ ਦੀ ਵੀ ਪੂਰੀ ਸੰਭਾਵਨਾ ਹੈ।


Related Post

ਪੰਜਾਬੀਓ ਸਾਵਧਾਨ! ਭਾਰੀ ਮੀਂਹ ਦਾ ਅਲਰਟ: ਅੱਜ ਤੋਂ ਚਾਰ ਦਿਨ ਜੰਮ ਕੇ ਵਰ੍ਹਨਗੇ ਬੱਦਲ, ਤਾਪਮਾਨ ‘ਚ ਆਵੇਗੀ ਗਿਰਾਵਟ
ਹਲਕਾ ਘਨੌਰ ‘ਚ ਸ਼੍ਰੋਮਣੀ ਅਕਾਲੀ ਦਲ ਹੋਈ ਹੋਰ ਮਜ਼ਬੂਤ; 'ਆਪ' ਤੇ ‘ਕਾਂਗਰਸ’ ਛੱਡ ਸੈਂਕੜੇ ਨੌਜਵਾਨ ਅਕਾਲੀ ਦਲ 'ਚ ਸ਼ਾਮਲ
CM ਭਗਵੰਤ ਮਾਨ ਦੀ ਵੱਡੀ ਅਪੀਲ; ਜੇ ਨਾ ਭਰਿਆ ਆਹ ਫਾਰਮ ਤਾਂ ਮਹਿਲਾਵਾਂ ਨੂੰ ਨਹੀਂ ਮਿਲਣਗੇ 1000-1500 ਰੁਪਏ
ਪੰਜਾਬ ਕਾਂਗਰਸ 'ਚ 'ਰਾਜਾ' ਵੜਿੰਗ ਹੀ ਰਹਿਣਗੇ ਪ੍ਰਧਾਨ; ਅੰਦਰੂਨੀ ਕਲੇਸ਼ ਵਿਚਾਲੇ ਭੁਪੇਸ਼ ਬਘੇਲ ਦਾ ਸਪੱਸ਼ਟ ਸੰਦੇਸ਼-ਲੀਡਰਸ਼ਿਪ ‘ਚ ਕੋਈ ਤਬਦੀਲੀ…
ਪੰਜਾਬ ਵਿਜੀਲੈਂਸ ਦਾ ਵੱਡਾ ਐਕਸ਼ਨ; ਤਲਵੰਡੀ ਸਾਬੋ ਥਾਣੇ ਦਾ ASI 20 ਹਜ਼ਾਰ ਰਿਸ਼ਵਤ ਲੈਂਦਾ ਰੰਗੇ ਹੱਥੀਂ ਕਾਬੂ, ਵਿਭਾਗ ‘ਚ ਮੱਚੀ ਤਰਥੱਲੀ
ਪੰਜਾਬ ‘ਚ ਮਾਨਸੂਨ ਸੁਸਤ; ਕੁੱਝ ਜ਼ਿਲ੍ਹਿਆਂ 'ਚ ਛਮ-ਛਮ ਬਾਰਿਸ਼; ਹੁੰਮਸ ਤੋਂ ਪ੍ਰੇਸ਼ਾਨ ਲੋਕ, 12 ਜੁਲਾਈ ਤੱਕ ਭਾਰੀ ਮੀਂਹ ਦੀ ਚਿਤਾਵਨੀ

© Copyright Galactic Television & Communications Pvt. Ltd. 2026. All rights reserved.