ਪਹਿਲਾਂ ਕੀਤੀ ਦਾਰੂ ਪਾਰਟੀ ,ਫੇਰ ਨੌਜਵਾਨ ਨੇ ਕੀਤੀ ਖੁਦਕੁਸ਼ੀ,2 ਹਫਤਿਆਂ ਬਾਅਦ ਸੀ ਵਿਆਹ

By:  Jitendra Baghel December 29th 2025 05:47 PM

ਰਾਏਕੋਟ ਵਿਖੇ ਸਿਮਰ ਹੋਟਲ ਵਿੱਚ ਇੱਕ 30 ਸਾਲਾ ਨੌਜਵਾਨ ਵੱਲੋਂ ਆਪਣੇ ਲਾਇਸੰਸੀ 45 ਬੋਰ ਰਿਵਾਲਵਰ ਨਾਲ ਗੋਲੀ ਮਾਰ ਕੇ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪਰਿਵਾਰਕ ਸੂਤਰਾਂ ਅਨੁਸਾਰ ਮ੍ਰਿਤਕ ਗੁਰਵੀਰ ਸਿੰਘ ਉਰਫ਼ ਕਮਲ ਪੁੱਤਰ ਜਗਰੂਪ ਸਿੰਘ ਵਾਸੀ ਪਿੰਡ ਜਲਾਲਦੀਵਾਲ ਦਾ ਰਹਿਣ ਵਾਲਾ ਸੀ ਅਤੇ ਉਸਦਾ ਵਿਆਹ 16 ਜਨਵਰੀ ਨੂੰ ਹੋਣਾ ਸੀ।

ਜਾਣਕਾਰੀ ਅਨੁਸਾਰ ਮ੍ਰਿਤਕ ਕੁਝ ਦਿਨਾਂ ਤੋਂ ਪ੍ਰੇਸ਼ਾਨ ਸੀ, ਪਰ ਅਜੇ ਤੱਕ ਇਹ ਪਤਾ ਨਹੀਂ ਲੱਗਿਆ ਕਿ ਉਸ ਨੇ ਵਿਆਹ ਤੋਂ 19-20 ਦਿਨ ਪਹਿਲਾਂ ਇਹ ਕਦਮ ਕਿਉਂ ਚੁੱਕਿਆ। ਮੌਕੇ ‘ਤੇ ਪਹੁੰਚੀ ਰਾਏਕੋਟ ਸਿਟੀ ਪੁਲਿਸ ਨੇ ਇਸ ਮਾਮਲੇ ਦੀ ਬਰੀਕੀ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ। ਫੋਰੈਂਸਿਕ ਟੀਮ ਨੂੰ ਵੀ ਬੁਲਾਇਆ ਗਿਆ ਹੈ ਅਤੇ ਹਰ ਪੱਖ ਤੋਂ ਪੜਤਾਲ ਕੀਤੀ ਜਾ ਰਹੀ ਹੈ।

ਮ੍ਰਿਤਕ ਇੱਕ ਮਿਹਨਤੀ ਅਤੇ ਸ਼ਾਂਤ ਸੁਭਾਅ ਦਾ ਵਿਅਕਤੀ ਸੀ। ਉਸਦੀ ਅਚਾਨਕ ਮੌਤ ਨਾਲ ਪਿੰਡ ਜਲਾਲਦੀਵਾਲ ਅਤੇ ਰਾਏਕੋਟ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ। ਡੀਐਸਪੀ ਰਾਏਕੋਟ ਹਰਜਿੰਦਰ ਸਿੰਘ ਅਤੇ ਸਿਟੀ ਐਸਐਚਓ ਗੁਰਸੇਵਕ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਨੇ ਕਿਸੇ ਤੇ ਕੋਈ ਸ਼ੱਕ ਨਹੀਂ ਪ੍ਰਗਟਾਇਆ। ਇਸ ਮਾਮਲੇ ਸੰਬੰਧੀ 194 BNS ਦੀ ਧਾਰਾ ਤਹਿਤ ਮੁੱਕਦਮਾ ਦਰਜ ਕਰਕੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

ਪੁਲਿਸ ਵੱਲੋਂ ਕਿਹਾ ਗਿਆ ਹੈ ਕਿ ਮਾਮਲੇ ਦੀ ਜਾਂਚ ਪੂਰੀ ਗੰਭੀਰਤਾ ਨਾਲ ਕੀਤੀ ਜਾਵੇਗੀ ਅਤੇ ਸਾਰੇ ਪਹਿਲੂਆਂ ਦਾ ਪੜਤਾਲ ਕੀਤਾ ਜਾਵੇਗਾ।

Related Post

ਪੰਜਾਬ ਦੀ ਸਿਆਸਤ 'ਚ ਵੱਡੀ ਹਲਚਲ! ਬਰਨਾਲਾ ਤੋਂ ਆਗੂ ਗੁਰਦੀਪ ਬਾਠ ਅਤੇ ਗੀਤਕਾਰ ਬਾਬਾ ਬੇਲੀ ‘ਵਾਰਿਸ ਪੰਜਾਬ ਦੇ’ ਜਥੇਬੰਦੀ ‘ਚ ਹੋਣਗੇ ਸ਼ਾਮਿਲ
ਪੰਜਾਬ ਦੀ ਸਿਆਸਤ ‘ਚ ਹਲਚਲ; ਕਾਂਗਰਸ ਨੂੰ ਵੱਡਾ ਝਟਕਾ, ਨਾਮੀ ਆਗੂ ਆਮ ਆਦਮੀ ਪਾਰਟੀ ‘ਚ ਹੋਇਆ ਸ਼ਾਮਿਲ
ਬਿਜਲੀ ਦੇ ਵਧੇ ਹੋਏ ਬਿੱਲਾਂ ਤੋਂ ਨਾ ਘਬਰਾਓ! ਸਰਕਾਰ ਨੇ ਰਾਹਤ ਦਿੰਦੇ ਹੋਏ ਕਰਤਾ ਵੱਡਾ ਐਲਾਨ; ਮੁਫ਼ਤ ਬਿਜਲੀ ਸਬਸਿਡੀ….
Punjab ਦੀ ਸਿਆਸਤ ‘ਚ ਵੱਡਾ ਮੋੜ: ਪੰਜਾਬ ਦੌਰੇ ’ਤੇ ਆਏ ਰਾਸ਼ਟਰੀ ਸੰਗਠਨ ਜਨਰਲ ਸਕੱਤਰ ਦਾ ਵੱਡਾ ਐਲਾਨ; ਭਾਜਪਾ-ਅਕਾਲੀ ਦਲ ਦੇ ਗਠਜੋੜ ਨੂੰ ਲੈ ਕੇ ਬੋਲੇ…
ਰੋਪੜ ਦੀਆਂ ਔਰਤਾਂ, ਫਰੀਦਕੋਟ ਦੇ ਮਰਦ ਸ਼ਰਾਬ ਪੀਣ ‘ਚ ਅੱਗੇ: ਮੋਗਾ ਦੀਆਂ ਮਹਿਲਾਵਾਂ ਜ਼ਿਆਦਾ ਤੰਬਾਕੂ ਦਾ ਕਰਦੀਆਂ ਸੇਵਨ; ਪਟਿਆਲੇ ਦੀਆਂ ਅੱਧੀਆਂ ਲੇਡੀਜ਼ ਮੋਟੀਆਂ; NFHS ਦੀ ਰਿਪੋਰਟ
ਪੰਜਾਬ-ਚੰਡੀਗੜ੍ਹ ਸਣੇ ਮੱਧ ਪ੍ਰਦੇਸ਼ ‘ਚ ED ਦੀ ਵੱਡੀ ਕਾਰਵਾਈ: 8 ਥਾਵਾਂ ’ਤੇ ਛਾਪੇਮਾਰੀ, 20 ਲੱਖ ਦੀ ਨਕਦੀ ਬਰਾਮਦ; ਇੰਝ ਵਿਦੇਸ਼ੀ ਨਾਗਰਿਕਾਂ ਨਾਲ ਕਰਦੇ ਸੀ ਠੱਗੀ

© Copyright Galactic Television & Communications Pvt. Ltd. 2026. All rights reserved.