ਪੰਜਾਬ ਸਰਕਾਰ ਦਾ ਵੱਡਾ ਫੈਸਲਾ: ਵੱਖ-ਵੱਖ ਭਲਾਈ ਬੋਰਡਾਂ ਲਈ ਨਵੇਂ ਚੇਅਰਮੈਨਾਂ ਦੀਆਂ ਨਿਯੁਕਤੀਆਂ

ਪੰਜਾਬ ਸਰਕਾਰ ਨੇ ਸੂਬੇ ਦੇ ਵੱਖ-ਵੱਖ ਵਰਗਾਂ ਦੀ ਭਲਾਈ ਅਤੇ ਵਿਕਾਸ ਨੂੰ ਹੋਰ ਬਿਹਤਰ ਬਣਾਉਣ ਲਈ ਵੱਡਾ ਕਦਮ ਚੁੱਕਿਆ ਹੈ। ਸਰਕਾਰ ਵੱਲੋਂ ਕਈ ਭਲਾਈ ਬੋਰਡਾਂ (ਵੈੱਲਫੇਅਰ ਬੋਰਡਾਂ) ਲਈ ਨਵੇਂ ਚੇਅਰਮੈਨਾਂ ਦੀ ਨਿਯੁਕਤੀ ਕੀਤੀ ਗਈ ਹੈ।

By:  Lajwinder Kaur July 18th 2026 04:05 PM -- Updated: July 18th 2026 04:41 PM

ਪੰਜਾਬ ਸਰਕਾਰ ਨੇ ਸੂਬੇ ਦੇ ਵੱਖ-ਵੱਖ ਵਰਗਾਂ ਦੀ ਭਲਾਈ ਅਤੇ ਵਿਕਾਸ ਨੂੰ ਹੋਰ ਬਿਹਤਰ ਬਣਾਉਣ ਲਈ ਵੱਡਾ ਕਦਮ ਚੁੱਕਿਆ ਹੈ। ਸਰਕਾਰ ਵੱਲੋਂ ਕਈ ਭਲਾਈ ਬੋਰਡਾਂ (ਵੈੱਲਫੇਅਰ ਬੋਰਡਾਂ) ਲਈ ਨਵੇਂ ਚੇਅਰਮੈਨਾਂ ਦੀ ਨਿਯੁਕਤੀ ਕੀਤੀ ਗਈ ਹੈ।

ਪੰਜਾਬ ਸਰਕਾਰ ਵੱਲੋਂ ਸਮਾਜ ਦੇ ਵੱਖ-ਵੱਖ ਵਰਗਾਂ ਦੀ ਭਲਾਈ ਲਈ ਨਿਯੁਕਤ ਕੀਤੇ ਗਏ ਵੈੱਲਫੇਅਰ ਬੋਰਡਾਂ ਦੇ ਚੇਅਰਮੈਨਾਂ ਨੂੰ ਅੱਜ ਕੈਬਨਿਟ ਮੰਤਰੀ ਹਰਭਜਨ ਸਿੰਘ ETO ਵੱਲੋਂ ਉਨ੍ਹਾਂ ਦੇ ਦਫ਼ਤਰ ਵਿਖੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਮੰਤਰੀ ਨੇ ਸਾਰੇ ਨਵ-ਨਿਯੁਕਤ ਚੇਅਰਮੈਨਾਂ ਨੂੰ ਨਵੀਂ ਜ਼ਿੰਮੇਵਾਰੀ ਲਈ ਦਿਲੋਂ ਸ਼ੁਭਕਾਮਨਾਵਾਂ ਦਿੱਤੀਆਂ।

ਸਨਮਾਨਿਤ ਕੀਤੇ ਗਏ ਚੇਅਰਮੈਨਾਂ ਦੀ ਸੂਚੀ:

ਸਰਦਾਰ ਜਰਨੈਲ ਸਿੰਘ (ਰਾਮਗੜ੍ਹੀਆ), ਸ੍ਰੀ ਗੁਰਦੀਪ ਚੰਦ (ਸੈਣੀ), ਸ੍ਰੀ ਸਤਬੀਰ ਸਿੰਘ (ਸਪੋਰਟਸ), ਸ੍ਰੀ ਰੋਬਿਨ ਪਸਾਹਣ (ਸਵਰਣਕਾਰ), ਸ੍ਰੀ ਸੁਨੀਲ ਕੁਮਾਰ (ਵਿਮੁਕਤ ਜਾਤੀ), ਸ੍ਰੀ ਹਰਜੀਤ ਸਿੰਘ (ਬਾਜ਼ੀਗਰ), ਸ੍ਰੀ ਜੈ ਦੇਵ (ਬ੍ਰਾਹਮਣ), ਸ੍ਰੀ ਵਿਪਿਨਦੀਪ ਸਿੰਘ (ਦਲਿਤ ਵਿਕਾਸ), ਸ੍ਰੀ ਆਲਮ ਦੀਨ (ਗੁੱਜਰ), ਸ੍ਰੀ ਤੇਜਦੀਪ ਸਿੰਘ ਬਿੱਟੂ ਦਾਖਲਾ (ਕੰਬੋਜ), ਸ੍ਰੀ ਜਤਿੰਦਰ ਕੁਮਾਰ (ਖੱਤਰੀ), ਸ੍ਰੀ ਸਾਹਿਬ ਸਿੰਘ (ਮਸੀਹ), ਸ੍ਰੀ ਮੱਖਣ ਦੀਨ (ਮੁਸਲਿਮ) ਅਤੇ ਸ੍ਰੀ ਮਲਕੀਤ ਸਿੰਘ ਬੰਡਾਲਾ (ਪ੍ਰਜਾਪਤ ਸਮਾਜ)।

ਸੇਵਾ ਅਤੇ ਸਮਰਪਣ ਦਾ ਅਹਿਦ

ਕੈਬਨਿਟ ਮੰਤਰੀ ਹਰਭਜਨ ਸਿੰਘ ETO ਨੇ ਫੇਸਬੁੱਕ ਰਾਹੀਂ ਇਹ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਪੂਰਾ ਵਿਸ਼ਵਾਸ ਹੈ ਕਿ ਇਹ ਸਾਰੇ ਨਵ-ਨਿਯੁਕਤ ਚੇਅਰਮੈਨ ਆਪਣੀਆਂ ਜ਼ਿੰਮੇਵਾਰੀਆਂ ਨੂੰ ਪੂਰੀ ਇਮਾਨਦਾਰੀ, ਸਮਰਪਣ ਅਤੇ ਸੇਵਾ ਭਾਵਨਾ ਨਾਲ ਨਿਭਾਉਣਗੇ। ਉਨ੍ਹਾਂ ਆਸ ਪ੍ਰਗਟਾਈ ਕਿ ਇਹ ਚੇਅਰਮੈਨ ਆਪਣੇ-ਆਪਣੇ ਸਮਾਜ ਦੀ ਭਲਾਈ ਅਤੇ ਪੰਜਾਬ ਦੀ ਤਰੱਕੀ ਵਿੱਚ ਅਹਿਮ ਯੋਗਦਾਨ ਪਾਉਣਗੇ।


Related Post

ਪੰਜਾਬ ਸਰਕਾਰ ਵੱਲੋਂ ਵੱਡਾ ਪ੍ਰਸ਼ਾਸਨਿਕ ਫੇਰਬਦਲ! 8 IPS ਅਧਿਕਾਰੀਆਂ ਦੇ ਤਬਾਦਲੇ, ਗੁਰਪ੍ਰੀਤ ਸਿੰਘ ਭੁੱਲਰ ਬਣੇ IGP ਬਾਰਡਰ ਰੇਂਜ
Punjab Holiday: ਬੱਚਿਆਂ ਤੇ ਮੁਲਾਜ਼ਮਾਂ ਦੀਆਂ ਮੌਜਾਂ! ਪੰਜਾਬ 'ਚ ਆ ਗਈਆਂ ਲਗਾਤਾਰ 3 ਛੁੱਟੀਆਂ, ਬੰਦ ਰਹਿਣਗੇ ਸਕੂਲ-ਕਾਲਜ ਤੇ ਸਰਕਾਰੀ ਦਫ਼ਤਰ
ਬੀ.ਕੇ.ਯੂ. ਸਿੱਧੂਪੁਰ ਦੇ ਆਗੂ ਕਾਕਾ ਕੋਟੜਾ ਦੀ ਫ਼ਰੀਦਕੋਟ ਜੇਲ੍ਹ ‘ਚ ਵਿਗੜੀ ਸਿਹਤ, ਹਸਪਤਾਲ ‘ਚ ਕਰਵਾਇਆ ਦਾਖ਼ਲ; ਜਗਜੀਤ ਸਿੰਘ ਡੱਲੇਵਾਲ ਨੇ ਸਰਕਾਰ ਨੂੰ ਘੇਰਿਆ
ਪੰਜਾਬ ਦੇ ਮੌਸਮ ਨੂੰ ਲੈ ਕੇ ਆਇਆ ਵੱਡਾ ਅਪਡੇਟ! 5 ਸਤੰਬਰ ਤੱਕ ਮੀਂਹ ਦਾ ਅਲਰਟ; ਚੰਡੀਗੜ੍ਹ-ਮੋਹਾਲੀ ‘ਚ ਛਾਏ ਰਹਿਣਗੇ ਬੱਦਲ
ਸ਼੍ਰੋਮਣੀ ਅਕਾਲੀ ਦਲ ਵੱਲੋਂ ਵੀ ਚੋਣਾਂ ਨੂੰ ਲੈ ਕੇ ਖਿੱਚੀ ਤਿਆਰੀ; ਸੁਖਬੀਰ ਬਾਦਲ ਵੱਲੋਂ 8 ਜ਼ਿਲ੍ਹਿਆਂ ਦੇ ਜਨਰਲ ਕੌਂਸਲ ਮੈਂਬਰਾਂ ਦਾ ਐਲਾਨ...ਇਨ੍ਹਾਂ ਆਗੂਆਂ ਨੂੰ ਸੌਂਪੀ ਗਈ ਵੱਡੀ ਜ਼ਿੰਮੇਵਾਰੀ
ਚੰਡੀਗੜ੍ਹ ਪੁਲਿਸ 'ਚ ਮੱਚਿਆ ਹੜਕੰਪ; ਵਿਧਾਨ ਸਭਾ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਪੰਜਾਬ ਸਰਕਾਰ ਦੇ ਉੱਚ ਅਧਿਕਾਰੀਆਂ ਨੂੰ ਭੇਜੀ ਗਈ ਈਮੇਲ

© Copyright Galactic Television & Communications Pvt. Ltd. 2026. All rights reserved.