ਪੰਜਾਬ-ਚੰਡੀਗੜ੍ਹ ਤੋਂ ਮਾਨਸੂਨ ਦੀ ਵਿਦਾਈ: ਅੱਜ ਮੌਸਮ ਰਹੇਗਾ ਖੁਸ਼ਕ, 26 ਤੋਂ 28 ਸਤੰਬਰ ਤੱਕ ਮੀਂਹ ਦੇ ਆਸਾਰ

ਮਾਨਸੂਨ ਹੁਣ ਵਾਪਿਸ ਮੁੜਨ ਲੱਗ ਪਿਆ ਹੈ, ਜਿਸ ਕਰਕੇ ਸਵੇਰੇ ਮੌਸਮ ਕਾਫੀ ਠੰਡ ਹੁੰਦਾ ਹੈ। ਦਿਨ ਦੀ ਧੁੱਪ ਕਰਕੇ ਸ਼ਾਮ ਹਲੇ ਕੁੱਝ ਗਰਮ ਹਨ। ਪਰ ਦਿਨਾਂ ਦੇ ਵਿੱਚ ਫਰਕ ਪੈ ਗਿਆ ਹੈ ਹੁਣ ਦਿਨ ਛੋਟੇ ਹੋਣ ਲੱਗ ਪਏ ਹਨ। ਆਓ ਜਾਣਦੇ ਹਾਂ ਆਉਣ ਵਾਲੇ ਦਿਨਾਂ ਨੂੰ ਲੈ ਕੇ ਮੌਸਮ ਵਿਭਾਗ ਕੀ ਕਹਿੰਦਾ ਹੈ...

By:  Lajwinder Kaur September 24th 2026 09:43 AM -- Updated: September 24th 2026 10:06 AM

ਪੰਜਾਬ ਦੇ ਜ਼ਿਆਦਾਤਰ ਹਿੱਸਿਆਂ ‘ਚੋਂ ਮਾਨਸੂਨ ਹੁਣ ਵਿਦਾ ਹੋ ਚੁੱਕਾ ਹੈ। 23 ਸਤੰਬਰ ਨੂੰ ਮਾਨਸੂਨ ਦੀ ਵਾਪਸੀ ਰੇਖਾ ਗੁਰਦਾਸਪੁਰ ਅਤੇ ਚੰਡੀਗੜ੍ਹ ਤੋਂ ਹੋ ਕੇ ਗੁਜ਼ਰ ਰਹੀ ਸੀ। ਇਸ ਦੇ ਨਾਲ ਹੀ ਪੰਜਾਬ ਅਤੇ ਚੰਡੀਗੜ੍ਹ ਵਿੱਚ ਮੌਸਮ ਦੇ ਹੌਲੀ-ਹੌਲੀ ਖੁਸ਼ਕ (ਸਾਫ਼) ਹੋਣ ਦਾ ਦੌਰ ਸ਼ੁਰੂ ਹੋ ਗਿਆ ਹੈ। ਮੌਸਮ ਵਿਗਿਆਨ ਕੇਂਦਰ ਮੁਤਾਬਕ, ਅੱਜ ਮੌਸਮ ਬਿਲਕੁਲ ਖੁਸ਼ਕ ਰਹੇਗਾ।

ਬਠਿੰਡਾ ਰਿਹਾ ਸਭ ਤੋਂ ਗਰਮ

24 ਤੋਂ 29 ਸਤੰਬਰ ਤੱਕ ਪੰਜਾਬ ਅਤੇ ਚੰਡੀਗੜ੍ਹ ਲਈ ਮੌਸਮ ਵਿਭਾਗ ਵੱਲੋਂ ਕੋਈ ਵੀ ਚੇਤਾਵਨੀ ਜਾਰੀ ਨਹੀਂ ਕੀਤੀ ਗਈ ਹੈ। ਸੂਬੇ ਦੇ ਔਸਤ ਤਾਪਮਾਨ ਵਿੱਚ 0.4 ਡਿਗਰੀ ਦਾ ਵਾਧਾ ਹੋਇਆ ਹੈ, ਜੋ ਹੁਣ ਆਮ ਤਾਪਮਾਨ ਦੇ ਨੇੜੇ ਪਹੁੰਚ ਗਿਆ ਹੈ। ਬੁੱਧਵਾਰ ਨੂੰ ਬਠਿੰਡਾ ਵਿੱਚ ਸਭ ਤੋਂ ਵੱਧ ਤਾਪਮਾਨ 37 ਡਿਗਰੀ ਦਰਜ ਕੀਤਾ ਗਿਆ।

ਦਿਨ ਹੋਣ ਲੱਗੇ ਛੋਟੇ

ਮਾਨਸੂਨ ਦੀ ਵਿਦਾਈ ਦੇ ਨਾਲ ਹੀ ਦਿਨ ਵੇਲੇ ਧੁੱਪ ਤੇਜ਼ ਹੋਣ ਲੱਗੀ ਹੈ, ਜਿਸ ਕਾਰਨ ਦੁਪਹਿਰ ਸਮੇਂ ਗਰਮੀ ਵਧ ਗਈ ਹੈ ਅਤੇ ਲੋਕਾਂ ਨੂੰ ਆਉਣ-ਜਾਉਣ ਵਿੱਚ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦੂਜੇ ਪਾਸੇ, ਅੱਜ ਰਾਤ ਅਤੇ ਆਉਣ ਵਾਲਾ ਕੱਲ੍ਹ 12-12 ਘੰਟੇ ਦੇ ਹੋਣਗੇ, ਜਿਸ ਤੋਂ ਬਾਅਦ ਹੁਣ ਹੌਲੀ-ਹੌਲੀ ਦਿਨ ਛੋਟੇ ਹੋਣ ਲੱਗਣਗੇ।

26 ਤੋਂ 28 ਸਤੰਬਰ ਦੌਰਾਨ ਬਦਲ ਸਕਦਾ ਹੈ ਮੌਸਮ

ਆਂਧਰਾ ਪ੍ਰਦੇਸ਼ ਅਤੇ ਉੜੀਸਾ ਦੇ ਆਲੇ-ਦੁਆਲੇ ਬਣਿਆ ਡੀਪ ਡਿਪਰੈਸ਼ਨ ਹੁਣ ਜ਼ਮੀਨ 'ਤੇ ਆ ਚੁੱਕਾ ਹੈ। ਇਸ ਦੇ ਅੱਗੇ ਵਧਣ ਨਾਲ ਇਸ ਨਾਲ ਜੁੜੀਆਂ ਹਵਾਵਾਂ ਅਤੇ ਮੌਸਮ ਪ੍ਰਣਾਲੀ ਦਾ ਅਸਰ ਉੱਤਰ-ਪੱਛਮੀ ਭਾਰਤ ਤੱਕ ਪਹੁੰਚ ਸਕਦਾ ਹੈ। ਪੰਜਾਬ ਵਿੱਚ 26 ਤੋਂ 28 ਸਤੰਬਰ ਦੇ ਵਿਚਕਾਰ ਕੁਝ ਥਾਵਾਂ 'ਤੇ ਹਲਕੀ ਬਾਰਿਸ਼ ਜਾਂ ਬੂੰਦਾਬਾਂਦੀ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ।

ਮਾਨਸੂਨ ਦੀ ਵਾਪਸੀ ਦਾ ਇਹ ਮਤਲਬ ਨਹੀਂ ਹੈ ਕਿ ਬਾਰਿਸ਼ ਬਿਲਕੁਲ ਬੰਦ ਹੋ ਜਾਵੇਗੀ। ਸਥਾਨਕ ਮੌਸਮੀ ਪ੍ਰਣਾਲੀਆਂ ਦੇ ਅਸਰ ਕਾਰਨ ਹਲਕੀ-ਫੁਲਕੀ ਬਾਰਿਸ਼ ਹੋ ਸਕਦੀ ਹੈ, ਪਰ ਲਗਾਤਾਰ ਮਾਨਸੂਨੀ ਬਾਰਿਸ਼ ਦਾ ਦੌਰ ਕਮਜ਼ੋਰ ਹੋ ਚੁੱਕਾ ਹੈ। IMD ਦੇ ਮੁਤਾਬਕ, ਮਾਨਸੂਨ ਦੀ ਵਾਪਸੀ ਤੈਅ ਕਰਨ ਲਈ ਲਗਾਤਾਰ ਮੀਂਹ ਰੁਕਣਾ, ਹਵਾ ਵਿੱਚ ਨਮੀ ਘਟਣਾ ਅਤੇ ਹੇਠਲੇ ਪੱਧਰ ‘ਤੇ ਐਂਟੀ-ਸਾਈਕਲੋਨ ਵਰਗੀਆਂ ਸਥਿਤੀਆਂ ਮਹੱਤਵਪੂਰਨ ਹੁੰਦੀਆਂ ਹਨ।

ਡੈਮਾਂ ਵਿੱਚ ਪਾਣੀ ਦਾ ਪੱਧਰ ਖਤਰੇ ਦੇ ਨਿਸ਼ਾਨ ਤੋਂ ਹੇਠਾਂ

ਭਾਖੜਾ ਡੈਮ ਵਿੱਚ ਪਾਣੀ ਦਾ ਪੱਧਰ 1642.2 ਫੁੱਟ ਦਰਜ ਕੀਤਾ ਗਿਆ। ਇੱਥੇ 17,628 ਕਿਊਸਿਕ ਪਾਣੀ ਦੀ ਆਮਦ ਹੋਈ, ਜਦਕਿ 27,613 ਕਿਊਸਿਕ ਪਾਣੀ ਛੱਡਿਆ ਗਿਆ।

ਇਸੇ ਤਰ੍ਹਾਂ ਪੌਂਗ ਡੈਮ ਵਿੱਚ ਪਾਣੀ ਦਾ ਪੱਧਰ 1370.1 ਫੁੱਟ ਰਿਹਾ। ਇੱਥੇ 6,250 ਕਿਊਸਿਕ ਪਾਣੀ ਦੀ ਆਮਦ ਅਤੇ 16,654 ਕਿਊਸਿਕ ਪਾਣੀ ਦੀ ਨਿਕਾਸੀ ਦਰਜ ਕੀਤੀ ਗਈ। ਦੋਵਾਂ ਡੈਮਾਂ ਵਿੱਚ ਪਾਣੀ ਦਾ ਪੱਧਰ ਖਤਰੇ ਦੇ ਨਿਸ਼ਾਨ ਤੋਂ ਹੇਠਾਂ ਹੈ।

Related Post

ਪੰਜਾਬ ਵਿਧਾਨ ਸਭਾ ਚੋਣਾਂ 2027 ਤੋਂ ਪਹਿਲਾਂ AAP ਨੂੰ ਵੱਡਾ ਝਟਕਾ! ਹਲਕਾ ਸ਼ੁਤਰਾਣਾ ਦੇ ਕਈ ਪ੍ਰਮੁੱਖ ਆਗੂ ਅਕਾਲੀ ਦਲ 'ਚ ਸ਼ਾਮਲ
ਪਿੰਡ ਲੱਖੂਵਾਲ 'ਚ AAP ਨੂੰ ਮਿਲਿਆ ਹੁੰਗਾਰਾ, ਅਮਰੀਕ ਸਿੰਘ USA ਵਾਲੇ ਪਰਿਵਾਰ ਸਮੇਤ ਕਾਂਗਰਸ ਛੱਡ 'ਆਪ' 'ਚ ਹੋਏ ਸ਼ਾਮਲ
ਪੰਜਾਬ ਭਾਜਪਾ ਸੰਗਠਨ 'ਚ ਚੋਣਾਂ ਤੋਂ ਪਹਿਲਾਂ ਵੱਡਾ ਫੇਰਬਦਲ, OBC ਮੋਰਚੇ ਦੇ 33 ਜ਼ਿਲ੍ਹਿਆਂ ਦੇ ਇੰਚਾਰਜਾਂ ਤੇ ਸਹਿ-ਇੰਚਾਰਜਾਂ ਦਾ ਐਲਾਨ
ਪਰਵਿੰਦਰ ਝੋਟਾ ਮਾਮਲੇ ‘ਚ ਪਰਿਵਾਰ ਨੂੰ 2 ਕਰੋੜ ਰੁਪਏ ਦਾ ਮੁਆਵਜ਼ਾ ਤੇ ਮਿਲੇਗੀ ਸਰਕਾਰੀ ਨੌਕਰੀ, 6 ਨਵੰਬਰ ਨੂੰ PGI 'ਚ ਹੋਵੇਗਾ ਪੋਸਟਮਾਰਟਮ
ਪੰਜਾਬ ਵਿਧਾਨ ਸਭਾ ਚੋਣਾਂ 2027 ਤੋਂ ਪਹਿਲਾਂ ਅਕਾਲੀ ਦਲ ਨੂੰ ਮਿਲਿਆ ਵੱਡਾ ਬਲ, ਅਸ਼ੋਕ ਸ਼ਰਮਾ ਸਾਥੀਆਂ ਸਮੇਤ ਪਾਰਟੀ 'ਚ ਹੋਏ ਸ਼ਾਮਲ
ਪੰਜਾਬ ਸਰਕਾਰ ਵਲੋਂ ਮੁਲਾਜ਼ਮਾਂ ਨੂੰ ਦਿਵਾਲੀ ਦਾ ਵੱਡਾ ਤੋਹਫ਼ਾ: DA 'ਚ 3% ਕਿਸ਼ਤ ਜਾਰੀ, 8 ਲੱਖ ਕਰਮਚਾਰੀਆਂ ਨੂੰ ਮਿਲੇਗਾ ਲਾਭ

© Copyright Galactic Television & Communications Pvt. Ltd. 2026. All rights reserved.