PU Bachao Morcha Protest Today, PU ਵਿੱਚ ਵਿਦਿਆਰਥੀ ਦਾ ਮੁਜ਼ਾਹਰਾ

By:  Jitendra Baghel November 26th 2025 01:07 PM

ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀਆਂ ਸੈਨੇਟ ਚੋਣਾਂ ਦੀ ਤਰੀਕ ਦਾ ਐਲਾਨ ਨਹੀਂ ਕੀਤਾ ਗਿਆ ਹੈ । ਜਿਸ ਨੂੰ ਲੈ ਕੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਬਚਾਓ ਮੋਰਚਾ ਦੇ ਮੈਂਬਰਾਂ ਨੇ ਅੱਜ ਯੂਨੀਵਰਸਿਟੀ ਬੰਦ ਕਰਨ ਦਾ ਐਲਾਨ ਕੀਤਾ ਹੈ । ਹਾਲਾਂਕਿ ਪੰਜਾਬ ਯੂਨੀਵਰਸਿਟੀ ਪ੍ਰਸ਼ਾਸਨ ਨੇ ਪਹਿਲਾਂ ਹੀ ਛੁੱਟੀ ਦਾ ਐਲਾਨ ਕਰ ਦਿੱਤਾ ਹੈ । ਦੂਜੇ ਪਾਸੇ ਦੇਰ ਸ਼ਾਮ ਹੋਏ ਵਿਰੋਧ ਪ੍ਰਦਰਸ਼ਨ ਤੋਂ ਬਾਅਦ ਯੂਨੀਵਰਸਿਟੀ ਵਿੱਚ ਆਈ.ਟੀ.ਪੀ.ਬੀ. ਦੀ ਤਾਇਨਾਤੀ ਕਰ ਦਿੱਤੀ ਗਈ ਹੈ ।

ਵਿਦਿਆਰਥੀ ਅੱਜ ਭਾਜਪਾ ਦਫ਼ਤਰ ਨੂੰ ਘੇਰਨ ਦੀ ਤਰੀਕ ਦਾ ਐਲਾਨ ਕਰ ਸਕਦੇ ਹਨ । ਅੱਜ ਯੂਨੀਵਰਸਿਟੀ ਵਿੱਚ ਪ੍ਰਦਰਸ਼ਨ ਤੋਂ ਬਾਅਦ ਮੀਟਿੰਗ ਕੀਤੀ ਜਾਵੇਗੀ । ਇਹ ਫੈਸਲਾ ਕੁਝ ਦਿਨ ਪਹਿਲਾਂ ਸੰਗਠਨਾਂ ਨਾਲ ਹੋਈ ਮੀਟਿੰਗ ਤੋਂ ਬਾਅਦ ਲਿਆ ਗਿਆ ਸੀ।

ਪੰਜਾਬ ਯੂਨੀਵਰਸਿਟੀ ਨੇ ਅੱਜ ਕੁਝ ਵਿਭਾਗਾਂ ਦੇ ਵਿਦਿਆਰਥੀਆਂ ਦੀਆਂ ਪ੍ਰੀਖਿਆਵਾਂ ਕਰਵਾਉਣੀਆਂ ਸਨ । ਹਾਲਾਂਕਿ ਇਸ ਮੌਕੇ ‘ਤੇ ਯੂਨੀਵਰਸਿਟੀ ਬੰਦ ਰੱਖਣ ਦੀ ਕਾਲ ਸਟੂਡੈਂਟਸ ਨੇ ਦਿੱਤੀ ਸੀ । ਪਹਿਲਾਂ ਯੂਨੀਵਰਸਿਟੀ ਨੇ ਛੁੱਟੀ ਤੋਂ ਬਾਅਦ ਇਨ੍ਹਾਂ ਪ੍ਰੀਖਿਆਵਾਂ ਨੂੰ ਡੀਏਵੀ ਕਾਲਜ ਵਿੱਚ ਤਬਦੀਲ ਕਰ ਦਿੱਤਾ ਸੀ ।

ਦੱਸ ਦਈਏ ਕਿ ਕੇਂਦਰ ਸਰਕਾਰ ਵੱਲੋਂ ਸੈਨੇਟ-ਸਿੰਡੀਕੇਟ ਭੰਗ ਕਰਨ ਦਾ ਫੈਸਲਾ ਵਾਪਸ ਲੈ ਲਿਆ ਗਿਆ ਸੀ ਅਤੇ ਹੁਣ ਵਿਦਿਆਰਥੀ ਸੈਨੇਟ ਚੋਣਾਂ ਦੀ ਤਰੀਕ ਦਾ ਐਲਾਨ ਕਰਨ ਦੀ ਮੰਗ ਕਰ ਰਹੇ ਹਨ । ਯੂਨੀਵਰਸਿਟੀ ਵਾਈਸ ਚਾਂਸਲਰ ਰੇਣੂ ਵਿਜ ਨੇ ਸੈਨੇਟ ਚੋਣਾਂ ਕਰਵਾਉਣ ਲਈ ਚਾਂਸਲਰ ਅਤੇ ਉਪ ਰਾਸ਼ਟਰਪਤੀ ਨੂੰ  ਮਨਜ਼ੂਰੀ ਲਈ ਪੱਤਰ ਲਿਖਿਆ ਹੈ। ਪਰ ਹਾਲੇ ਤੱਕ ਪ੍ਰਵਾਨਗੀ ਨਹੀਂ ਮਿਲ ਸਕੀ।

Related Post

ਮੋਦੀ ਸਰਕਾਰ ਦੇ 12 ਸਾਲ: ਪੰਜਾਬ ਲਈ ਵਿਕਾਸ, ਬੁਨਿਆਦੀ ਢਾਂਚਾ ਅਤੇ ਭਲਾਈ ਸਕੀਮਾਂ ਦਾ ਸਫ਼ਰ
ਕੈਨੇਡਾ 'ਚ ਅਕਾਲੀ ਆਗੂ ਬੰਟੀ ਰੋਮਾਣਾ ਨੂੰ ਨਹੀਂ ਮਿਲੀ ਐਂਟਰੀ, ਟੋਰਾਂਟੋ ਏਅਰਪੋਰਟ ਤੋਂ ਪਰਤਣਾ ਪਿਆ ਵਾਪਸ, ਜਾਣੋ ਵਜ੍ਹਾ….
ਮੌਸਮ ਦਾ ਮਿਜਾਜ਼ ਬਦਲਿਆ: ਪੰਜਾਬ 'ਚ ਤੇਜ਼ ਹਨ੍ਹੇਰੀ-ਮੀਂਹ ਨਾਲ ਕਈ ਥਾਵਾਂ 'ਤੇ ਬਿਜਲੀ ਸਿਸਟਮ ਠੱਪ, ਅੱਜ ਵੀ ਮੀਂਹ-ਤੂਫਾਨ ਦੀ ਵਾਰਨਿੰਗ
ਗਿਆਨੀ ਰਘਬੀਰ ਸਿੰਘ ਨੇ SIT ਸਾਹਮਣੇ ਕੀਤੇ ਖੁਲਾਸੇ, ਬੋਲੇ- ‘ਸੁਖਬੀਰ ਬਾਦਲ ਨੇ ਕਬੂਲੀ ਸੀ ਗੋਲੀਕਾਂਡ ਦੀ ਜ਼ਿੰਮੇਵਾਰੀ’, ਕਬੂਲਨਾਮੇ ਦੀ ਰਿਕਾਰਡਿੰਗ ਅਕਾਲ ਤਖ਼ਤ ਕੋਲ ਮੌਜੂਦ
ਸਮਾਣਾ ‘ਚ ‘AAP’ ਹੋਈ ਹੋਰ ਮਜ਼ਬੂਤ, ਅਕਾਲੀ ਕੌਂਸਲਰ ਕੋਮਲ ਮਹੰਤ ਨੇ ਆਪਣੇ ਸਾਥੀਆਂ ਸਣੇ ਫੜਿਆ 'ਆਪ' ਦਾ ਪੱਲਾ, ਸੁਰਜੀਤ ਸਿੰਘ ਰੱਖੜਾ ਨੇ ਕਰਵਾਇਆ ਸ਼ਾਮਿਲ
ਪੰਜਾਬ 'ਚ ਵਿਗੜਿਆ ਮੌਸਮ ਦਾ ਮਿਜ਼ਾਜ; ਸੂਬੇ ‘ਚ 4 ਦਿਨ ਮੀਂਹ ਅਤੇ ਤੂਫਾਨ ਦਾ ਅਲਰਟ, ਲੋਕ ਰਹਿਣ ਸਾਵਧਾਨ!

© Copyright Galactic Television & Communications Pvt. Ltd. 2026. All rights reserved.