Punjab News: ਲਾਲਜੀਤ ਸਿੰਘ ਭੁੱਲਰ ਗ੍ਰਿਫ਼ਤਾਰ, ਸਿਆਸੀ ਗਲਿਆਰਿਆਂ 'ਚ ਮੱਚੀ ਹਲਚਲ

By:  Lajwinder Kaur March 23rd 2026 03:46 PM -- Updated: March 23rd 2026 04:12 PM

Minister Laljit Singh Bhullar Arrested: ਪੰਜਾਬ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ। ਜੀ ਹਾਂ ਪੰਜਾਬ ਪੁਲਿਸ ਨੇ ਡੀਐਮ ਗਗਨਦੀਪ ਰੰਧਾਵਾ ਆਤਮ ਹੱਤਿਆ ਮਾਮਲੇ 'ਚ ਲਾਲਜੀਤ ਸਿੰਘ ਭੁੱਲਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ ਮੰਡੀ ਗੋਬਿੰਦਗੜ੍ਹ ਤੋਂ ਗ੍ਰਿਫਤਾਰੀ ਹੋਈ ਹੈ। ਜਿਸ ਤੋਂ ਬਾਅਦ ਸਿਆਸੀ ਗਲਿਆਰਿਆਂ 'ਚ ਹਲਚਲ ਮੱਚ ਗਈ ਹੈ। 

ਇਸ ਮਾਮਲੇ ਦੇ ਚੱਲਦੇ ਡਿੱਗੀ ਗਾਜ਼

ਪੰਜਾਬ ਦੇ ਵੇਅਰਹਾਊਸ ਡਿਸਟ੍ਰਿਕਟ ਮੈਨੇਜਰ (DM) ਗਗਨਦੀਪ ਸਿੰਘ ਰੰਧਾਵਾ ਖ਼ੁਦਕੁਸ਼ੀ ਮਾਮਲੇ ਵਿੱਚ ਇੱਕ ਵੱਡੀ ਕਾਰਵਾਈ ਕਰਦਿਆਂ, ਆਮ ਆਦਮੀ ਪਾਰਟੀ (AAP) ਸਰਕਾਰ ਦੇ ਸਾਬਕਾ ਮੰਤਰੀ ਲਾਲਜੀਤ ਸਿੰਘ ਭੁੱਲਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਜਾਣਕਾਰੀ ਅਨੁਸਾਰ ਭੁੱਲਰ ਨੂੰ ਫਤਿਹਗੜ੍ਹ ਸਾਹਿਬ ਦੇ ਮੰਡੀ ਗੋਬਿੰਦਗੜ੍ਹ ਤੋਂ ਹਿਰਾਸਤ ਵਿੱਚ ਲਿਆ ਗਿਆ ਹੈ।

ਦੱਸ ਦਈਏ 21 ਮਾਰਚ ਯਾਨੀਕਿ ਸ਼ਨੀਵਾਰ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇਸ ਮਾਮਲੇ ਦੇ ਚੱਲਦੇ ਲਾਲਜੀਤ ਭੁੱਲਰ ਤੋਂ ਅਸਤੀਫਾ ਲਿਆ ਸੀ। ਉਨ੍ਹਾਂ ਨੇ ਕਿਹਾ ਸੀ ਕਿ ਅਜਿਹੇ ਕਿਸੇ ਮਸਲੇ ਵਿੱਚ ਵੀ ਕੋਈ ਪੱਖਪਾਤ ਨਹੀਂ ਕੀਤਾ ਜਾਵੇਗਾ। ਇਸ ਦੇ ਨਾਲ ਹੀ CM ਨੇ ਚੀਫ਼ ਸੈਕਟਰੀ ਕੇ.ਏ.ਪੀ. ਸਿਨਹਾ ਨੂੰ ਪੂਰੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਨ ਦੇ ਹੁਕਮ ਦਿੱਤੇ।

ਪਰਿਵਾਰ ਸਖਤ ਕਾਰਵਾਈ ਉੱਤੇ ਅੜਿਆ

ਦੂਜੇ ਪਾਸੇ, ਰੰਧਾਵਾ ਦੀ ਦੇਹ ਦਾ ਅਜੇ ਤੱਕ ਪੋਸਟਮਾਰਟਮ ਨਹੀਂ ਹੋ ਸਕਿਆ ਹੈ ਅਤੇ ਉਨ੍ਹਾਂ ਦੀ ਲਾਸ਼ ਅੰਮ੍ਰਿਤਸਰ ਦੇ ਹਸਪਤਾਲ ਵਿੱਚ ਰੱਖੀ ਗਈ ਹੈ। ਅੱਜ ਡੀਸੀਪੀ (DCP) ਰਵਿੰਦਰ ਪਾਲ ਸਿੰਘ ਆਪਣੀ ਟੀਮ ਸਮੇਤ ਪਰਿਵਾਰ ਕੋਲੋਂ ਡੀਐਮ ਦਾ ਮੋਬਾਈਲ ਫ਼ੋਨ ਲੈਣ ਪਹੁੰਚੇ ਸਨ, ਕਿਉਂਕਿ ਪੁਲਿਸ ਅਨੁਸਾਰ ਫ਼ੋਨ ਵਿੱਚ ਅਹਿਮ ਸਬੂਤ ਹੋ ਸਕਦੇ ਹਨ। ਹਾਲਾਂਕਿ, ਪਰਿਵਾਰ ਨੇ ਮੋਬਾਈਲ ਦੇਣ ਤੋਂ ਸਾਫ਼ ਇਨਕਾਰ ਕਰ ਦਿੱਤਾ ਅਤੇ ਅਧਿਕਾਰੀਆਂ ਨੂੰ ਇਹ ਕਹਿ ਕੇ ਮੋੜ ਦਿੱਤਾ ਕਿ ਪਹਿਲਾਂ ਮੁੱਖ ਮੁਲਜ਼ਮਾਂ 'ਤੇ ਸਖ਼ਤ ਕਾਰਵਾਈ ਕੀਤੀ ਜਾਵੇ।



Related Post

ਚਾਵਲਾ ਕਾਂਡ 'ਤੇ SGPC ਪ੍ਰਧਾਨ ਧਾਮੀ ਨੇ ਤੋੜੀ ਚੁੱਪੀ! ਬੋਲੇ- 4 ਮੈਂਬਰੀ ਜਾਂਚ ਕਮੇਟੀ ਗਠਿਤ, ਚਾਵਲਾ ਦਾ ਅਸਤੀਫ਼ਾ ਮਨਜ਼ੂਰ, ਮਲਕੀਤ ਸਿੰਘ ਦੀ ਪੱਕੀ ਛੁੱਟੀ
ਚੋਣਾਂ ਤੋਂ ਪਹਿਲਾਂ ਸਿਆਸੀ ਭੂਚਾਲ! ਅਕਾਲੀ ਦਲ ਨੂੰ ਝਟਕਾ…AAP ਦਾ ਵਧਿਆ ਕੁਨਬਾ, ਸਾਬਕਾ ਵਿਧਾਇਕ ਆਪਣੇ ਸਾਥੀਆਂ ਸਣੇ ‘ਆਪ’ ‘ਚ ਹੋਏ ਸ਼ਾਮਿਲ
DA ਮਾਮਲੇ ‘ਚ ਵੱਡਾ ਅਪਡੇਟ! ਹਾਈਕੋਰਟ ਨੇ ਪੰਜਾਬ ਸਰਕਾਰ ਨੂੰ ਲਾਈ ਫਟਕਾਰ; ਚੀਫ਼ ਸਕੱਤਰ ਨੂੰ ਨਿੱਜੀ ਤੌਰ ’ਤੇ ਪੇਸ਼ ਹੋਣ ਦੇ ਹੁਕਮ
ਪਿੰਡ ਨਾਨੋਵਾਲ ਦੇ ਕਾਂਗਰਸੀ ਵਰਕਰ ‘ਆਪ’ ‘ਚ ਸ਼ਾਮਲ: ਕੈਬਨਿਟ ਮੰਤਰੀ ਹਰਜੋਤ ਬੈਂਸ ਨੇ ਕੀਤਾ ਸਵਾਗਤ, ਹਲਕੇ ‘ਚ ਪਾਰਟੀ ਹੋਈ ਹੋਰ ਮਜ਼ਬੂਤ
ਪੰਜਾਬ-ਚੰਡੀਗੜ੍ਹ ‘ਚ 6 ਦਿਨ ਮੌਸਮ ਰਹੇਗਾ ਖੁਸ਼ਕ, ਮਾਨਸੂਨ ਦੀ ਵਿਦਾਈ ਸ਼ੁਰੂ; 12 ਸਾਲਾਂ ‘ਚ ਸਭ ਤੋਂ ਘੱਟ ਮੀਂਹ…
ਅਮਰਜੀਤ ਚਾਵਲਾ ਮਾਮਲੇ ਨੂੰ ਲੈ ਕੇ ਗਿਆਨੀ ਹਰਪ੍ਰੀਤ ਸਿੰਘ ਦੇ SGPC ਨੂੰ ਸਿੱਧੇ ਸਵਾਲ; ‘ਧਾਮੀ ਸਾਬ੍ਹ ਦੱਸੋ- ਔਰਤ ਨੂੰ ਕਿਸ ਮਕਸਦ ਲਈ ਬੁਲਾਇਆ’

© Copyright Galactic Television & Communications Pvt. Ltd. 2026. All rights reserved.