ਇੱਕ ਪਾਸੇ ਗਰਮੀ ਦੂਜੇ ਪਾਸੇ ਕੱਟ! ਪੰਜਾਬ ਦੇ 6 ਜ਼ਿਲ੍ਹਿਆਂ ‘ਚ ਅੱਜ ਬਿਜਲੀ ਦੇ ਲੰਬੇ ਕੱਟ ਕਰਨਗੇ ਪ੍ਰੇਸ਼ਾਨ, ਲੋਕਾਂ ‘ਚ ਮੱਚੀ ਹਾਹਾਕਾਰ

By:  Lajwinder Kaur April 22nd 2026 10:34 AM -- Updated: April 22nd 2026 10:55 AM

ਇਸ ਵੇਲੇ ਪੰਜਾਬ 'ਚ ਅੱਤ ਦੀ ਗਰਮੀ ਪੈ ਰਹੀ ਹੈ। ਲੋਕ ਪ੍ਰੇਸ਼ਾਨ ਨੇ ਕਿ ਅਪ੍ਰੈਲ ਮਹੀਨੇ 'ਚ ਹੀ ਇੰਨੀ ਗਰਮੀ ਪੈ ਰਹੀ ਹੈ ਤਾਂ ਮਈ, ਜੂਨ-ਜੁਲਾਈ ਦੇ ਵਿੱਚ ਕੀ ਬਣੇਗਾ? ਅੱਤ ਦੀ ਗਰਮੀ ਹੋਣ ਕਰਕੇ ਬਿਜਲੀ ਦੀ ਖਪਤ ਵੀ ਵੱਧ ਗਈ ਹੈ ਲੋਕ ਵੱਧ ਤੋਂ ਵੱਧ ਏਸੀ ਅਤੇ ਕੂਲਰਾਂ ਦੀ ਵਰਤੋਂ ਕਰ ਰਹੇ ਹਨ। ਤਾਂ ਜੋ ਗਰਮੀ ਤੋਂ ਕੁੱਝ ਰਾਹਤ ਪਾ ਸਕਣ। ਜਿਸ ਨਾਲ ਬਿਜਲੀ ਦਾ ਲੋਡ ਵੱਧ ਗਿਆ ਹੈ। ਬਿਜਲੀ ਵਿਭਾਗ ਵੱਲੋਂ ਜ਼ਰੂਰੀ ਮੁਰੰਮਤ ਕੰਮਾਂ ਕਰਕੇ ਵੱਖ-ਵੱਖ ਸ਼ਹਿਰਾਂ 'ਚ ਪਾਵਰ ਕੱਟ ਲਗਾਏ ਜਾਣਗੇ।

5 ਦਿਨ ਕਰਨਾ ਪਏਗਾ ਬਿਜਲੀ ਕੱਟਾਂ ਦਾ ਸਾਹਮਣਾ

ਪੰਜਾਬ ‘ਚ ਲੋਕਾਂ ਨੂੰ ਅਗਲੇ 5 ਦਿਨਾਂ ਤੱਕ ਲੰਬੇ ਬਿਜਲੀ ਕੱਟਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਪਾਵਰਕਾਮ (PSPCL) ਵੱਲੋਂ ਬਿਜਲੀ ਕੱਟ ਲਗਾਉਣ ਸਬੰਧੀ ਇੱਕ ਜਨਤਕ ਨੋਟਿਸ ਜਾਰੀ ਕੀਤਾ ਗਿਆ ਹੈ। ਇਸ ਨੋਟਿਸ ਮੁਤਾਬਕ, 26 ਅਪ੍ਰੈਲ ਤੱਕ ਲੁਧਿਆਣਾ, ਜਲੰਧਰ, ਅੰਮ੍ਰਿਤਸਰ, ਬਠਿੰਡਾ ਅਤੇ ਪਟਿਆਲਾ ਵਰਗੇ ਵੱਡੇ ਸ਼ਹਿਰਾਂ ਵਿੱਚ ਬਿਜਲੀ ਦੇ ਲੰਬੇ ਕੱਟ ਲੱਗਣਗੇ, ਜਿਸ ਕਾਰਨ ਆਮ ਜਨਤਾ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

8 ਤੋਂ 10 ਘੰਟੇ ਤੱਕ ਬੱਤੀ ਰਹੇਗੀ ਗੁੱਲ

ਪਾਵਰਕਾਮ ਨੇ ਬਿਜਲੀ ਕੱਟਾਂ ਦਾ ਕਾਰਨ ਸਿਸਟਮ ਵਿੱਚ ਸੁਧਾਰ ਅਤੇ ਮੌਡਰਨਾਈਜ਼ੇਸ਼ਨ ਨੂੰ ਦੱਸਿਆ ਹੈ, ਜਿਸ ਕਾਰਨ ਸ਼ਹਿਰਾਂ ਵਿੱਚ 8 ਤੋਂ 10 ਘੰਟੇ ਤੱਕ ਦੇ ਲੰਬੇ ਕੱਟ ਲੱਗਣਗੇ। ਇਸ ਨੋਟਿਸ ਤੋਂ ਬਾਅਦ ਅੰਮ੍ਰਿਤਸਰ ਦੇ ਪਿੰਡ ਵਡਾਲਾ ਭਿੱਟੇ ਵੰਡ ਸਥਿਤ ਬਿਜਲੀ ਘਰ ਵਿੱਚ ਭਾਰੀ ਹੰਗਾਮਾ ਹੋਇਆ। ਗੁੱਸੇ ਵਿੱਚ ਆਏ ਲੋਕ ਗੇਟ ਤੋੜ ਕੇ ਜ਼ਬਰਦਸਤੀ ਅੰਦਰ ਵੜ ਗਏ ਅਤੇ ਬੰਦ ਪਈ ਸਪਲਾਈ ਨੂੰ ਖੁਦ ਹੀ ਚਾਲੂ ਕਰ ਦਿੱਤਾ।

ਇਸ ਦੌਰਾਨ ਲੋਕਾਂ ਨੇ ਉੱਥੇ ਮੌਜੂਦ ਕਰਮਚਾਰੀਆਂ ਨਾਲ ਬਦਸਲੂਕੀ ਵੀ ਕੀਤੀ। ਕਰਮਚਾਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਉੱਚ ਅਧਿਕਾਰੀਆਂ ਦੇ ਹੁਕਮਾਂ 'ਤੇ ਹੀ ਕੱਟ ਲਗਾਇਆ ਸੀ, ਪਰ ਭੜਕੀ ਹੋਈ ਭੀੜ ਨੇ ਉਨ੍ਹਾਂ ਦੀ ਇੱਕ ਨਾ ਸੁਣੀ ਅਤੇ ਫੀਡਰ ਨਾਲ ਛੇੜਛਾੜ ਕਰਕੇ ਬਿਜਲੀ ਬਹਾਲ ਕਰ ਦਿੱਤੀ।

ਪੰਜਾਬ ਵਿੱਚ ਲਗਾਤਾਰ ਵਧ ਰਹੀ ਗਰਮੀ ਕਾਰਨ ਹਾਲਾਤ ਗੰਭੀਰ ਹੁੰਦੇ ਜਾ ਰਹੇ ਹਨ ਅਤੇ ਮੌਸਮ ਵਿਭਾਗ ਨੇ ਆਉਣ ਵਾਲੇ 3 ਦਿਨਾਂ ਲਈ 'ਲੂ' (Heatwave) ਦਾ ਯੈਲੋ ਅਲਰਟ ਜਾਰੀ ਕੀਤਾ ਹੈ। ਸੂਬੇ ਦੇ 21 ਜ਼ਿਲ੍ਹਿਆਂ ਵਿੱਚ ਤਾਪਮਾਨ 35 ਡਿਗਰੀ ਨੂੰ ਪਾਰ ਕਰ ਚੁੱਕਾ ਹੈ।

ਇਸ ਸਥਿਤੀ ਨੂੰ ਦੇਖਦਿਆਂ ਸਿਹਤ ਵਿਭਾਗ ਨੇ ਵੀ ਐਡਵਾਈਜ਼ਰੀ ਜਾਰੀ ਕਰ ਦਿੱਤੀ ਹੈ। ਹਸਪਤਾਲਾਂ ਨੂੰ ਹਾਈ ਅਲਰਟ 'ਤੇ ਰੱਖਦਿਆਂ ਸਪੈਸ਼ਲ ਵਾਰਡ ਬਣਾਉਣ ਅਤੇ ਉੱਥੇ 24 ਘੰਟੇ ਸਟਾਫ਼ ਤਾਇਨਾਤ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਅਜਿਹੇ ਨਾਜ਼ੁਕ ਸਮੇਂ ਵਿੱਚ ਬਿਜਲੀ ਦੇ ਲੰਬੇ ਕੱਟਾਂ ਕਾਰਨ ਹਾਲਾਤ ਹੋਰ ਵੀ ਵਿਗੜ ਸਕਦੇ ਹਨ, ਜਿਸ ਨਾਲ ਆਮ ਲੋਕਾਂ ਅਤੇ ਮਰੀਜ਼ਾਂ ਦੀਆਂ ਮੁਸ਼ਕਲਾਂ ਵਧਣ ਦਾ ਖਦਸ਼ਾ ਹੈ।

22 ਅਪ੍ਰੈਲ ਨੂੰ ਕਿੱਥੇ-ਕਿੱਥੇ ਰਹੇਗਾ ਕੱਟ

  • ਮੋਹਾਲੀ ਵਿੱਚ ਬਿਜਲੀ ਦੀ ਸਪਲਾਈ ਪ੍ਰਭਾਵਿਤ ਰਹੇਗੀ, ਜਿਸ ਦਾ ਵੇਰਵਾ ਇਸ ਤਰ੍ਹਾਂ ਹੈ:

ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤੱਕ: ਸ਼ਾਮਪੁਰ, ਭਰਤਪੁਰ, ਗੋਬਿੰਦਗੜ੍ਹ, ਓਮੈਕਸ ਟਾਊਨਸ਼ਿਪ, ਫੇਜ਼ 10 ਦਾ ਇਲਾਕਾ, ਬੈਂਕ ਕਾਲੋਨੀ, ਮੋਹਾਲੀ ਕਲੱਬ ਅਤੇ ਜੇ-ਬਲਾਕ ਵਿੱਚ ਬਿਜਲੀ ਬੰਦ ਰਹੇਗੀ।

ਸਵੇਰੇ 10 ਵਜੇ ਤੋਂ ਸ਼ਾਮ 6 ਵਜੇ ਤੱਕ: ਮੋਹੀਨਕਲਾਂ, ਲੌਜਿਸਟਿਕਸ ਅਤੇ ਸਿਗਮਾ ਦੇ ਇਲਾਕਿਆਂ ਵਿੱਚ ਬਿਜਲੀ ਦਾ ਲੰਬਾ ਕੱਟ ਲੱਗੇਗਾ।

  • ਲੁਧਿਆਣਾ ਸ਼ਹਿਰ (ਸਵੇਰੇ 10 ਤੋਂ ਸ਼ਾਮ 5 ਵਜੇ ਤੱਕ): ਸ਼ਿਵਾਜੀ ਨਗਰ, ਸ਼ਿੰਗਾਰ ਰੋਡ, ਨਿਊ ਸ਼ਿਵਾਜੀ ਨਗਰ, ਧਰਮਪੁਰਾ, ਰਾਮ ਨਗਰ, ਜਰੀਰਪੁਰ, ਤਲਵੰਡੀ, ਫਤਿਹਗੜ੍ਹ, ਗੁਜਰਾਤ, ਸਰਗੋਧਾ ਕਲੋਨੀ, ਜਗਦੀਸ਼ ਸਿੰਘ ਨਗਰ, ਹੀਰੋ ਬੇਕਰੀ ਚੌਕ, ਪ੍ਰਤਾਪ ਨਗਰ, ਸ਼ਕਤੀ ਨਗਰ, ਪਿੰਕ ਫਲੈਟ, ਫ੍ਰੈਂਡਸ ਕਲੋਨੀ, ਗ੍ਰੀਨ ਫੀਲਡ, ਜਨਕਪੁਰੀ, ਇੰਡਸਟਰੀਅਲ ਏਰੀਆ-ਏ, ਚੀਮਾ ਚੌਕ, ਲਿੰਕ ਰੋਡ ਨੇੜੇ ਜੀਆਲਾਲ ਢਾਬਾ ਏਰੀਆ, ਸਵਰਨ ਪੈਲੇਸ, ਜੌਲੀ ਇੰਡਸਟਰੀਜ਼ ਏਰੀਆ, ਪਵਨ ਕਾਂਡਾ ਸਟ੍ਰੀਟ, ਆਸ਼ਿਆਨਾ ਸਾਈਕਲ ਗਲੀ ਏਰੀਆ, ਆਰ.ਕੇ.ਐਸ. ਮਕੈਨੀਕਲ, ਐਨ.ਆਰ.ਐਸ.ਆਰ. ਸਕੂਲ, ਨਿਊ ਟਾਊਨ, ਸ਼ਬਾਨਾ ਵੂਲਨ ਮਿੱਲ, ਐਸ. ਕਾਂਦੀਵਾਲੀ ਗਲੀ ਏਰੀਆ, ਦੀਪਾਲੀ ਪੇਂਟ, ਦੁਰਗਾ ਕਲਾਈ, ਈਸ਼ਵਰ ਕਲਾਈ, ਪ੍ਰੀਤਮਪੁਰੀ ਗਲੀ ਨੰਬਰ 1 ਤੇ 2, ਰਾਏਕੋਟ ਸ਼ਹਿਰ, ਸੋਖਨਾ, ਕਿਸ਼ਨਗੜ੍ਹ, ਤਾਜਪੁਰ, ਰੂਪ ਪੱਟੀ, ਸ਼ਾਹਬਾਜ਼ਪੁਰ, ਸ਼ਾਹਜਹਾਂਪੁਰ, ਪਿੰਡ ਬਹਾਦਰਕੇ ਅਤੇ ਨੂਰੇਵਾਲ ਵਿੱਚ ਬਿਜਲੀ ਬੰਦ ਰਹੇਗੀ। ਖੰਨਾ ਅਤੇ ਸਰਹਿੰਦ ਇਲਾਕਾ (ਸਵੇਰੇ 10 ਤੋਂ ਸ਼ਾਮ 5 ਵਜੇ ਤੱਕ): ਖੰਨਾ ਵਿੱਚ 66 ਕੇ.ਵੀ. ਗ੍ਰਿਡ ਜਲ੍ਹਾ, ਟੋਹੜਾ ਅਤੇ ਝਾਲਖੇੜੀ ਪਲਾਂਟ ਦੀ ਸਪਲਾਈ ਪ੍ਰਭਾਵਿਤ ਹੋਣ ਕਾਰਨ ਪੂਰਾ ਸਰਹਿੰਦ ਬੰਦ ਰਹੇਗਾ। ਇਸ ਤੋਂ ਇਲਾਵਾ ਖੰਨਾ ਅਤੇ ਅਮਲੋਹ ਦੇ ਪਿੰਡ ਚਮਵਾਲੀ, ਸ਼ਮਸ਼ਪੁਰ, ਖਿਦਰਪੁਰ, ਆਲਮਪੁਰ, ਬਾਹਬਲਪੁਰ, ਹਕੀਮਪੁਰਾ, ਰੰਨੋਂ, ਰੈਮਲ ਮਾਜਰੀ, ਨਾਨਾਵਾਲ, ਚਹਿਲ, ਭਾਰੀ,  ਭਗਵਾਨਪੁਰਾ, ਅਕਾਲਗੜ੍ਹ, ਅਗੌਲ, ਬੀਜਾ, ਐਮ.ਕੇ. ਰੋਡ, ਰਾਮਰਾਜੇ, ਰਸੂਲੜਾ, ਬਰਨਾਲੀਪੁਰ, ਰਾਏਪੁਰ, ਕੋਟ ਸੇਖੋਂ ਅਤੇ ਬਿਸ਼ਨਪੁਰ ਵਿੱਚ ਵੀ ਬਿਜਲੀ ਸਪਲਾਈ ਬੰਦ ਰਹੇਗੀ।
  •  ਪਟਿਆਲਾ (ਦੁਪਹਿਰ 1 ਤੋਂ ਸ਼ਾਮ 5 ਵਜੇ ਤੱਕ): ਪ੍ਰੇਮ ਨਗਰ, ਆਦਰਸ਼ ਨਗਰ, ਮੇਨ ਭਾਦਸੋਂ ਰੋਡ, ਮਨਜੀਤ ਨਗਰ, ਨਾਰਥ ਐਵੇਨਿਊ, ਆਨੰਦ ਨਗਰ, ਬੀ-ਗਲੀ ਨੰਬਰ 1 ਤੋਂ 5, ਆਨੰਦ ਨਗਰ ਐਕਸਟੈਂਸ਼ਨ, ਦਸ਼ਮੇਸ਼ ਨਗਰ ਅਤੇ ਥਾਪਰ ਯੂਨੀਵਰਸਿਟੀ ਦੇ ਪਿਛਲੇ ਪਾਸੇ ਦੇ ਇਲਾਕਿਆਂ ਵਿੱਚ ਬਿਜਲੀ ਦਾ ਕੱਟ ਲੱਗੇਗਾ।
  • ਬਠਿੰਡਾ (ਸਵੇਰੇ 9 ਤੋਂ ਦੁਪਹਿਰ 2 ਵਜੇ ਤੱਕ): ਬੱਲਾਰਾਮ ਨਗਰ, ਐਮ.ਐਸ.ਟੀ.ਸੀ., ਐਚ.ਟੀ.ਐਲ.ਟੀ. ਲਾਈਨ ਦੇ ਸਾਰੇ ਫੀਡਰ, ਰਾਮ ਨਗਰ, ਸੰਜੇ ਨਗਰ ਅਤੇ ਨਾਲ ਲੱਗਦੇ ਇਲਾਕਿਆਂ ਵਿੱਚ ਬਿਜਲੀ ਸਪਲਾਈ ਬੰਦ ਰਹੇਗੀ।
  • ਜਲੰਧਰ ਵਿੱਚ ਬਿਜਲੀ ਦੀ ਮੁਰੰਮਤ ਅਤੇ ਸੁਧਾਰ ਕਾਰਨ ਕਈ ਇਲਾਕਿਆਂ ਵਿੱਚ ਸਪਲਾਈ ਪ੍ਰਭਾਵਿਤ ਰਹੇਗੀ। ਸਵੇਰੇ 10 ਵਜੇ ਤੋਂ ਦੁਪਹਿਰ 3 ਵਜੇ ਤੱਕ ਹੇਠ ਲਿਖੇ ਇਲਾਕਿਆਂ ਵਿੱਚ ਬਿਜਲੀ ਬੰਦ ਰਹੇਗੀ:

ਗ੍ਰੋਵਰ ਕਲੋਨੀ, ਏਕਤਾ ਵਿਹਾਰ, 120 ਫੀਟ ਰੋਡ, ਰੋਜ਼ ਪਾਰਕ, ਪਿੰਡ ਢੋਂਗਰੀ, ਪਿੰਡ ਸਿਕੰਦਰਪੁਰ, ਪਿੰਡ ਲੈਸਰੀਵਾਲ, ਪਿੰਡ ਜਗਰਾਵਾਂ, ਪਿੰਡ ਮਹਿਮਦਪੁਰ, ਪਿੰਡ ਮਾਧਰ, ਪਿੰਡ ਮੁਰਾਦਪੁਰ,ਜਮੀਲ ਨਗਰ, ਉਪਕਾਰ ਨਗਰ, ਲੰਮਾ ਪਿੰਡ, ਖਾਂਬੜਾ, ਐਲਡੀਕੋ ਗ੍ਰੀਨ, ਸਤਨਾਮ ਹਸਪਤਾਲ, ਆਬਾਦੀ ਧਰਮਪੁਰਾ, ਆਲੂ ਫਾਰਮ, ਬਸੰਤ ਵਿਹਾਰ, ਮਾਨ ਮੈਡੀਸਿਟੀ ਹਸਪਤਾਲ, ਜਲੰਧਰ ਐਨਕਲੇਵ, ਕ੍ਰਿਸ਼ਨਾ ਕਲੋਨੀ, ਆਰ.ਸੀ.ਐਫ. ਕਲੋਨੀ, ਗਲੈਨਮੋਰ ਗ੍ਰੀਨ ਫਾਰਮ, ਖਾਂਬੜਾ ਚਰਚ, ਮਾਡਲ ਟਾਊਨ, ਗੋਲ ਮਾਰਕੀਟ ਅਤੇ ਲਾਡੋਵਾਲੀ ਰੋਡ ਦੇ ਇਲਾਕਿਆਂ ਵਿੱਚ ਬਿਜਲੀ  ਦਾ ਕੱਟ ਲੱਗੇਗਾ।

  • ਅੰਮ੍ਰਿਤਸਰ (ਸਵੇਰੇ 10 ਤੋਂ ਦੁਪਹਿਰ 4 ਵਜੇ ਤੱਕ): ਹਰਿਪੁਰਾ ਗਲੀ ਨੰਬਰ 1 ਤੋਂ 10, ਜਵਾਲਾ ਐਸਟੇਟ, ਸ਼ਾਸਤਰੀ ਨਗਰ, ਜਮੁਨਾ ਰੋਡ, ਅਮਨ ਐਵੇਨਿਊ, ਆਨੰਦ ਵਿਹਾਰ, ਚੱਬਲ ਰੋਡ, ਬੰਗਲਾ ਬਸਤੀ, ਕਲੋਨੀ ਕਿਸ਼ਨਗੜ੍ਹ, ਚੌਕ ਮੌਨੀ, ਚੌਕ ਕਰੋੜੀ ਅਤੇ ਹਵੇਲੀ ਧੰਨਾ ਸਿੰਘ ਦੇ ਇਲਾਕਿਆਂ ਵਿੱਚ ਬਿਜਲੀ ਬੰਦ ਰਹੇਗੀ।

23 ਤੋਂ 26 ਅਪ੍ਰੈਲ ਤੱਕ ਬਿਜਲੀ ਕੱਟਾਂ ਦਾ ਵੇਰਵਾ

ਪਾਵਰਕਾਮ ਵੱਲੋਂ ਜਾਰੀ ਕੀਤੇ ਗਏ ਸ਼ਡਿਊਲ ਅਨੁਸਾਰ, 23, 24, 25 ਅਤੇ 26 ਅਪ੍ਰੈਲ ਨੂੰ ਵੀ ਸੂਬੇ ਦੇ 5 ਮੁੱਖ ਜ਼ਿਲ੍ਹਿਆਂ—ਲੁਧਿਆਣਾ, ਜਲੰਧਰ, ਅੰਮ੍ਰਿਤਸਰ, ਬਠਿੰਡਾ ਅਤੇ ਪਟਿਆਲਾ—ਦੇ ਵੱਖ-ਵੱਖ ਹਿੱਸਿਆਂ ਵਿੱਚ ਬਿਜਲੀ ਸਪਲਾਈ ਪ੍ਰਭਾਵਿਤ ਰਹੇਗੀ। ਇਨ੍ਹਾਂ ਚਾਰ ਦਿਨਾਂ ਦੌਰਾਨ ਵੀ ਮੁਰੰਮਤ ਅਤੇ ਸਿਸਟਮ ਨੂੰ ਅਪਗ੍ਰੇਡ ਕਰਨ ਦੇ ਕੰਮ ਕਾਰਨ ਵੱਖ-ਵੱਖ ਇਲਾਕਿਆਂ ਵਿੱਚ ਲੰਬੇ ਕੱਟ ਲੱਗਣਗੇ। 

ਪੰਜਾਬ ਵਿੱਚ ਵਧ ਰਹੀ ਗਰਮੀ ਕਾਰਨ ਬਿਜਲੀ ਦੀ ਮੰਗ ਵਿੱਚ ਵੱਡਾ ਉਛਾਲ ਦੇਖਣ ਨੂੰ ਮਿਲ ਰਿਹਾ ਹੈ। ਪਾਵਰਕਾਮ ਅਨੁਸਾਰ, ਇਸ ਵੇਲੇ ਬਿਜਲੀ ਦੀ ਮੰਗ 6,000 ਮੈਗਾਵਾਟ ਦੇ ਕਰੀਬ ਹੈ, ਪਰ ਕੁਝ ਦਿਨ ਪਹਿਲਾਂ ਤਾਪਮਾਨ ਵਧਣ ਕਾਰਨ ਇਹ ਮੰਗ 9,500 ਮੈਗਾਵਾਟ ਤੱਕ ਪਹੁੰਚ ਗਈ ਸੀ। ਵਰਤਮਾਨ ਵਿੱਚ ਪੰਜਾਬ ਖੁਦ 3,300 ਮੈਗਾਵਾਟ ਬਿਜਲੀ ਪੈਦਾ ਕਰ ਰਿਹਾ ਹੈ, ਜਦੋਂ ਕਿ ਬਾਕੀ ਦੀ 2,700 ਮੈਗਾਵਾਟ ਬਿਜਲੀ ਕੇਂਦਰੀ ਪੂਲ ਤੋਂ ਖਰੀਦੀ ਜਾ ਰਹੀ ਹੈ।

ਆਮ ਤੌਰ 'ਤੇ ਅਪ੍ਰੈਲ ਦੇ ਦੂਜੇ ਹਫਤੇ ਤੱਕ ਮੰਗ 5 ਤੋਂ 6 ਹਜ਼ਾਰ ਮੈਗਾਵਾਟ ਦੇ ਵਿਚਕਾਰ ਰਹਿੰਦੀ ਹੈ। ਅੱਜਕੱਲ੍ਹ ਸੂਬੇ ਵਿੱਚ ਵੱਡੇ ਪੱਧਰ 'ਤੇ ਮੁਰੰਮਤ (Maintenance) ਲਈ ਕੱਟ ਲਗਾਏ ਜਾ ਰਹੇ ਹਨ, ਜਿਸ ਕਾਰਨ ਮੰਗ ਵਿੱਚ ਥੋੜ੍ਹੀ ਕਮੀ ਨਜ਼ਰ ਆ ਰਹੀ ਹੈ। ਪਾਵਰਕਾਮ ਦਾ ਅਨੁਮਾਨ ਹੈ ਕਿ ਜਦੋਂ ਪੂਰੇ ਰਾਜ ਦਾ ਤਾਪਮਾਨ 40 ਡਿਗਰੀ ਨੂੰ ਪਾਰ ਕਰ ਜਾਵੇਗਾ, ਤਾਂ ਬਿਜਲੀ ਦੀ ਮੰਗ 10,000 ਮੈਗਾਵਾਟ ਦੇ ਆਸ-ਪਾਸ ਪਹੁੰਚ ਜਾਵੇਗੀ।

Related Post

ਗਰਮੀ ਨੇ ਫੜਿਆ ਜ਼ੋਰ: ਪੰਜਾਬ 'ਚ ਅਗਲੇ 4 ਦਿਨ ਚੱਲੇਗੀ ਲੂ, 21 ਜ਼ਿਲ੍ਹਿਆਂ 'ਚ ਪਾਰਾ 35 ਤੋਂ ਪਾਰ, ਮੌਸਮ ਵਿਭਾਗ ਵੱਲੋਂ ਚਿਤਾਵਨੀ
ਪੰਜਾਬ-ਚੰਡੀਗੜ੍ਹ 'ਚ ਭਿਆਨਕ ਗਰਮੀ, ਕੱਲ੍ਹ ਤੋਂ ਚੱਲੇਗੀ 'ਲੂ', ਰਾਤਾਂ ਵੀ ਰਹਿਣਗੀਆਂ ਤੱਤੀਆਂ, ਹੈਲਥ ਵਿਭਾਗ ਵੱਲੋਂ ਚੇਤਾਵਨੀ! ਲੋਕ ਰੱਖਣ ਸਿਹਤ ਦਾ ਧਿਆਨ
पंजाब में 'बेअदबी' के खिलाफ सख्त कानून पर लगी मुहर, CM भगवंत सिंह मान ने साझा की जानकारी...
ਅਕਾਲੀ ਦਲ ਨੇ ਇਨ੍ਹਾਂ ਆਗੂਆਂ ਨੂੰ ਸੌਂਪੀ ਵੱਡੀ ਜ਼ਿੰਮੇਵਾਰੀ, ਹਲਕਾ ਇੰਚਾਰਜ ਕੀਤਾ ਨਿਯੁਕਤ
ਸ਼ੰਭੂ ਨੈਸ਼ਨਲ ਹਾਈਵੇਅ 'ਤੇ ਰੂਹ ਕੰਬਾਊ ਹਾਦਸਾ: ਟਰੱਕ ਤੇ ਟਰੈਕਟਰ ਦੀ ਭਿਆਨਕ ਟੱਕਰ ‘ਚ 2 ਦੀ ਦਰਦਨਾਕ ਮੌਤ, ਦੋ ਜ਼ਖ਼ਮੀ
ਗਰਮੀ ਨੇ ਕੱਢੇ ਵੱਟ! ਪੰਜਾਬ-ਚੰਡੀਗੜ੍ਹ ‘ਚ ਅਗਲੇ 7 ਦਿਨ ਮੌਸਮ ਖੁਸ਼ਕ ਰਹਿਣ ਦੀ ਸੰਭਾਵਨਾ, 38 ਡਿਗਰੀ ਤੱਕ ਪਹੁੰਚਿਆ ਪਾਰਾ

© Copyright Galactic Television & Communications Pvt. Ltd. 2026. All rights reserved.