‘AAP’ ਮੰਤਰੀਆਂ ‘ਤੇ ED ਦੀ ਰੇਡ ਨੂੰ ਲੈ ਕੇ CM ਮਾਨ ਦਾ ਵੱਡਾ ਬਿਆਨ, ਬੋਲੇ-‘ਅਸੀਂ ਡਰਨ ਵਾਲੇ ਨਹੀਂ ਹਾਂ…’

By:  Lajwinder Kaur April 17th 2026 05:09 PM -- Updated: April 17th 2026 05:10 PM

Punjab News: ਪੰਜਾਬ ਵਿੱਚ ਆਮ ਆਦਮੀ ਪਾਰਟੀ (AAP) ਸਰਕਾਰ ਦੇ ਦਿੱਗਜ ਆਗੂ ਅਤੇ ਰਾਜ ਸਭਾ ਮੈਂਬਰ ਸੰਜੀਵ ਅਰੋੜਾ ਦੇ ਟਿਕਾਣਿਆਂ 'ਤੇ ਈ.ਡੀ. (ED) ਵੱਲੋਂ ਛਾਪੇਮਾਰੀ ਕੀਤੀ ਗਈ ਹੈ। ਜਾਂਚ ਏਜੰਸੀ ਦੀਆਂ ਟੀਮਾਂ ਸ਼ੁੱਕਰਵਾਰ ਸਵੇਰੇ ਕਰੀਬ 7 ਵਜੇ ਹੀ ਲੁਧਿਆਣਾ ਦੇ ਗੁਰਦੇਵ ਨਗਰ ਸਥਿਤ ਉਨ੍ਹਾਂ ਦੀ ਕੋਠੀ (ਨੰਬਰ- 3311) ਵਿੱਚ ਪਹੁੰਚ ਗਈਆਂ। ਛਾਪੇਮਾਰੀ ਸ਼ੁਰੂ ਹੁੰਦੇ ਹੀ ਕੋਠੀ ਦੇ ਬਾਹਰ ਕੇਂਦਰੀ ਸੁਰੱਖਿਆ ਬਲ ਤਾਇਨਾਤ ਕਰ ਦਿੱਤੇ ਗਏ ਅਤੇ ਅੰਦਰ-ਬਾਹਰ ਆਉਣ-ਜਾਣ 'ਤੇ ਪੂਰੀ ਤਰ੍ਹਾਂ ਪਾਬੰਦੀ ਲਗਾ ਦਿੱਤੀ ਗਈ। ਦੱਸਿਆ ਜਾ ਰਿਹਾ ਹੈ ਕਿ ਜਿਸ ਵੇਲੇ ਇਹ ਰੇਡ ਹੋਈ, ਉਸ ਸਮੇਂ ਸੰਜੀਵ ਅਰੋੜਾ ਘਰ ਵਿੱਚ ਮੌਜੂਦ ਨਹੀਂ ਸਨ।

‘ਆਪ’ ਆਗੂਆਂ ਦੇ ਕਰੀਬੀਆਂ ਦੇ ਟਿਕਾਣਿਆਂ ‘ਤੇ ਵੀ ਛਾਪੇਮਾਰੀ

ਲੁਧਿਆਣਾ ਤੋਂ ਇਲਾਵਾ ਜਲੰਧਰ ਵਿੱਚ ਵੀ ਰੀਅਲ ਅਸਟੇਟ ਕਾਰੋਬਾਰੀ ਹੇਮੰਤ ਸੂਦ ਅਤੇ ਚੰਦਰਸ਼ੇਖਰ ਅਗਰਵਾਲ ਦੇ ਟਿਕਾਣਿਆਂ 'ਤੇ ਈ.ਡੀ. (ED) ਵੱਲੋਂ ਛਾਪੇਮਾਰੀ ਕੀਤੀ ਗਈ ਹੈ। ਹੇਮੰਤ ਸੂਦ 'ਹੈਂਪਟਨ ਹੋਮਜ਼' ਦੇ ਡਾਇਰੈਕਟਰ ਹਨ ਅਤੇ ਸੰਜੀਵ ਅਰੋੜਾ ਦੇ ਕਰੀਬੀ ਮੰਨੇ ਜਾਂਦੇ ਹਨ। ਹੇਮੰਤ ਸੂਦ ਦੀ ਲੁਧਿਆਣਾ ਦੇ ਸਰਾਭਾ ਨਗਰ ਸਥਿਤ ਕੋਠੀ ਨੰਬਰ 175-I 'ਤੇ ਵੀ ਰੇਡ ਚੱਲ ਰਹੀ ਹੈ। ਦੂਜੇ ਪਾਸੇ ਅਗਰਵਾਲ ਦੀ ਵੀ ਸੰਜੀਵ ਅਰੋੜਾ ਦੇ ਰੀਅਲ ਅਸਟੇਟ ਕਾਰੋਬਾਰ ਵਿੱਚ ਹਿੱਸੇਦਾਰੀ (ਪਾਰਟਨਰਸ਼ਿਪ) ਹੈ। ਰਾਜ ਸਭਾ ਮੈਂਬਰ ਅਤੇ ਉਨ੍ਹਾਂ ਦੇ ਭਾਈਵਾਲਾਂ ਦੇ ਲੁਧਿਆਣਾ, ਜਲੰਧਰ, ਗੁਰੂਗ੍ਰਾਮ ਅਤੇ ਚੰਡੀਗੜ੍ਹ ਸਥਿਤ ਕੁੱਲ 13 ਟਿਕਾਣਿਆਂ 'ਤੇ ਈ.ਡੀ. ਦੀਆਂ ਟੀਮਾਂ ਵੱਲੋਂ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।

ਈ.ਡੀ. (ED) ਨਾਲ ਜੁੜੇ ਸੂਤਰਾਂ ਅਨੁਸਾਰ ਰਾਜ ਸਭਾ ਮੈਂਬਰ ਸੰਜੀਵ ਅਰੋੜਾ 'ਤੇ ਇਹ ਰੇਡ ਜ਼ਮੀਨੀ ਸੌਦੇ ਨੂੰ ਲੈ ਕੇ ਹੋਈ ਹੈ। ਸੂਤਰਾਂ ਮੁਤਾਬਕ ਈ.ਡੀ. ਨੂੰ ਸ਼ੱਕ ਹੈ ਕਿ ਅਰੋੜਾ ਨੇ ਹੇਮੰਤ ਸੂਦ ਨਾਲ ਮਿਲ ਕੇ 'ਹੈਂਪਟਨ ਹੋਮਜ਼' ਵਾਲੀ ਜ਼ਮੀਨ ਦਾ ਚੇਂਜ ਆਫ ਲੈਂਡ ਯੂਜ਼ (CLU) ਗਲਤ ਤਰੀਕੇ ਨਾਲ ਕਰਵਾਇਆ। ਇਸ ਕਾਰਵਾਈ ਤਹਿਤ ਉਦਯੋਗਿਕ (Industrial) ਜ਼ਮੀਨ ਨੂੰ ਰਿਹਾਇਸ਼ੀ (Residential) ਜ਼ਮੀਨ ਵਿੱਚ ਬਦਲ ਦਿੱਤਾ ਗਿਆ ਅਤੇ ਇਸ ਪ੍ਰਕਿਰਿਆ ਦੌਰਾਨ ਨਿਯਮਾਂ ਨੂੰ ਛਿੱਕੇ ਟੰਗਿਆ ਗਿਆ।

ਕੇਂਦਰੀ ਮੰਤਰੀ ਰਵਨੀਤ ਬਿੱਟੂ  ਨੇ ਕੱਸਿਆ ਤੰਜ਼

ਈ.ਡੀ. ਦੀ ਰੇਡ ਸ਼ੁਰੂ ਹੁੰਦੇ ਹੀ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਸੋਸ਼ਲ ਮੀਡੀਆ 'ਤੇ ਸੰਜੀਵ ਅਰੋੜਾ ਦੀ ਫੋਟੋ ਸਾਂਝੀ ਕਰਦਿਆਂ ਤੰਜ਼ ਕੱਸਿਆ ਅਤੇ ਲਿਖਿਆ- "ਸਭ ਫੜੇ ਜਾਣਗੇ।"

ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਇਸ ਕਾਰਵਾਈ 'ਤੇ ਤਿੱਖਾ ਪ੍ਰਤੀਕਰਮ ਦਿੰਦਿਆਂ ਕਿਹਾ: ‘ਆਮ ਆਦਮੀ ਪਾਰਟੀ ਦੇ ਆਗੂਆਂ ਦੇ ਇੱਥੇ ਪਿਛਲੇ 3 ਦਿਨਾਂ ਵਿੱਚ ਇਹ ਦੂਜੀ ਈ.ਡੀ. (ED) ਦੀ ਰੇਡ ਹੈ। ਕੀ ਪ੍ਰਧਾਨ ਮੰਤਰੀ ਦੱਸਣਗੇ ਕਿ ਹੁਣ ਤੱਕ 'ਆਪ' ਆਗੂਆਂ ਦੇ ਟਿਕਾਣਿਆਂ 'ਤੇ ਜੋ ਅਣਗਿਣਤ ਰੇਡਾਂ ਕੀਤੀਆਂ ਗਈਆਂ ਹਨ, ਉਨ੍ਹਾਂ ਵਿੱਚੋਂ ਕਿੰਨਾ ਕਾਲਾ ਧਨ ਬਰਾਮਦ ਹੋਇਆ? ਕੀ ਇੱਕ ਰੁਪਿਆ ਵੀ ਮਿਲਿਆ? ਪੂਰਾ ਦੇਸ਼ ਦੇਖ ਰਿਹਾ ਹੈ ਕਿ ਤੁਸੀਂ ਸਿਰਫ਼ ਸੱਤਾ ਹਾਸਲ ਕਰਨ ਲਈ ਕਿੰਨੀ ਘਟੀਆ ਰਾਜਨੀਤੀ ਕਰ ਰਹੇ ਹੋ।’

ਮੁੱਖ ਮੰਤਰੀ ਭਗਵੰਤ ਮਾਨ ਨੇ ਚੰਡੀਗੜ੍ਹ ‘ਚ ਗੱਲਬਾਤ ਕਰਦੇ ਹੋਏ ਕਿਹਾ- ‘ਚੋਣਾਂ ਵਿੱਚ ਸੰਜੀਵ ਅਰੋੜਾ ਨੇ ਭਾਜਪਾ ਨੂੰ ਬੁਰੀ ਤਰ੍ਹਾਂ ਹਰਾਇਆ ਸੀ। ਇਹ ਭਾਜਪਾ ਦੀ 2027 ਦੀਆਂ ਚੋਣਾਂ ਦੀ ਤਿਆਰੀ ਹੈ—ਈ.ਡੀ. (ED), ਇਨਕਮ ਟੈਕਸ ਭੇਜੋ, ਨੋਟਿਸ ਭੇਜੋ ਅਤੇ ਡਰਾਓ। ਭਾਜਪਾ ਨੂੰ ਚੋਣਾਂ ਲੜਨ ਲਈ 117 ਉਮੀਦਵਾਰ ਤੱਕ ਨਹੀਂ ਮਿਲ ਰਹੇ। ਇਹ ਕਹਿ ਰਹੇ ਹਨ ਕਿ ਜਾਂ ਤਾਂ ਤੁਸੀਂ ਚੋਣਾਂ ਨਾ ਲੜੋ ਜਾਂ ਫਿਰ ਸਾਡੀ 'ਵਾਸ਼ਿੰਗ ਮਸ਼ੀਨ' ਵਿੱਚੋਂ ਨਿਕਲ ਕੇ ਆਓ। ਅਜਿਹੇ ਕੇਸਾਂ ਵਿੱਚੋਂ ਨਿਕਲਦਾ ਕੁਝ ਨਹੀਂ ਹੈ। ਇਹ ਲੋਕਤੰਤਰ ਨਹੀਂ, ਸਗੋਂ ਡਿਕਟੇਟਰਸ਼ਿਪ (ਤਾਨਾਸ਼ਾਹੀ) ਹੈ।’ ਉਨ੍ਹਾਂ ਨੇ ਨਾਲ ਹੀ ਕਿਹਾ ਕਿ ‘ਅਸੀਂ ਡਰਨ ਵਾਲੇ ਨਹੀਂ ਹਾਂ’।



Related Post

DC ਦਫ਼ਤਰ ਦੇ ਮੁਲਾਜ਼ਮਾਂ ਦੀ ਕਲਮ ਛੋੜ ਹੜਤਾਲ, ਪੰਜਾਬ ਭਰ ‘ਚ ਸਰਕਾਰੀ ਕੰਮਕਾਜ ਠੱਪ, ਦਫਤਰਾਂ ‘ਚ ਲੋਕ ਖੱਜਲ ਖੁਆਰ….
ਅਦਾਕਾਰ ਰੱਬੀ ਕੰਧੋਲਾ ਸਾਥੀਆਂ ਸਮੇਤ ‘ਅਕਾਲੀ ਦਲ ਵਾਰਿਸ ਪੰਜਾਬ ਦੇ’ ‘ਚ ਸ਼ਾਮਲ, ਪਾਰਟੀ ਨੂੰ ਮਿਲਿਆ ਵੱਡਾ ਸਿਆਸੀ ਹੁਲਾਰਾ
ਪੰਜਾਬ ਦੇ 23 ਜ਼ਿਲ੍ਹਿਆਂ ‘ਚ ਮੀਂਹ ਦਾ ਅਲਰਟ ਜਾਰੀ, ਕੁਝ ਇਲਾਕਿਆਂ ‘ਚ ਭਾਰੀ ਮੀਂਹ, ਗਰਜ-ਚਮਕ ਅਤੇ ਬਿਜਲੀ ਡਿੱਗਣ ਦੀ ਭਵਿੱਖਬਾਣੀ
ਪੰਜਾਬ ਸਰਕਾਰ ਵੱਲੋਂ ਵੱਡਾ ਐਲਾਨ! ਸਰਕਾਰੀ ਸਕੂਲਾਂ 'ਚ ਵਿਦਿਆਰਥੀਆਂ ਨੂੰ AI ਦੀ ਪੜ੍ਹਾਈ ਕਰਵਾਈ ਜਾਏਗੀ, ਜਾਣੋ ਕਦੋਂ ਤੋਂ ਹੋਏਗੀ ਸ਼ੁਰੂਆਤ
ਸੰਯੁਕਤ ਕਿਸਾਨ ਮੋਰਚੇ ਦਾ ਐਲਾਨ: ਭਾਰਤ-ਅਮਰੀਕਾ ਵਪਾਰ ਸਮਝੌਤੇ ਵਿਰੁੱਧ ਪੰਜਾਬ ਭਰ ‘ਚ ਟੋਲ ਪਲਾਜ਼ੇ ਫ਼੍ਰੀ
ਪੁਨਰ ਸੁਰਜੀਤ ਅਕਾਲੀ ਦਲ ਵੱਲੋਂ ਵੱਡਾ ਐਕਸ਼ਨ! ਸੀਨੀਅਰ ਆਗੂ ਨੂੰ ਕੱਢਿਆ ਪਾਰਟੀ ਤੋਂ ਬਾਹਰ, ਜਾਣੋ ਵਜ੍ਹਾ….

© Copyright Galactic Television & Communications Pvt. Ltd. 2026. All rights reserved.