ਪੰਜਾਬ ‘ਚ AAP ਹੋਈ ਹੋਰ ਮਜ਼ਬੂਤ; ਕਬੱਡੀ ਜਗਤ ਦੀਆਂ ਨਾਮਵਰ ਹਸਤੀਆਂ 'ਆਪ' ‘ਚ ਸ਼ਾਮਲ

By:  Lajwinder Kaur June 3rd 2026 01:04 PM -- Updated: June 3rd 2026 01:14 PM

ਹਾਲ ‘ਚ ਹੀ ਪੰਜਾਬ ਵਿੱਚ 8 ਨਗਰ ਨਿਗਮ, 76 ਨਗਰ ਕੌਂਸਲ ਅਤੇ 21 ਨਗਰ ਪੰਚਾਇਤਾਂ ਦੇ ਚੋਣ ਨਤੀਜੇ ਆਏ ਹਨ, ਜਿਸ ਵਿੱਚ ਆਮ ਆਦਮੀ ਪਾਰਟੀ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਜਿਸ ਤੋਂ ਪਤਾ ਚੱਲ ਰਿਹਾ ਹੈ ਕਿ ਆਪ ਲੋਕਾਂ ਦੇ ਦਿਲ ਜਿੱਤਣ ਦੇ ਵਿੱਚ ਕਾਮਯਾਬ ਰਹੀ ਹੈ। ਅਜਿਹੇ ਦੇ ਵਿੱਚ ਕਈ ਨਾਮੀ ਹਸਤੀਆਂ ਆਪ ਦੇ ਵਿੱਚ ਸ਼ਾਮਿਲ ਹੋ ਰਹੇ ਹਨ। ਹੁਣ ਪੰਜਾਬ ਦੇ ਨਾਮੀ ਕਬੱਡੀ ਹਸਤੀਆਂ ਨੇ ਆਮ ਆਦਮੀ ਪਾਰਟੀ ਦਾ ਪੱਲਾ ਫੜਿਆ ਹੈ।

ਆਮ ਆਦਮੀ ਪਾਰਟੀ (ਆਪ) ਦੀਆਂ ਲੋਕ-ਪੱਖੀ ਨੀਤੀਆਂ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਤੋਂ ਪ੍ਰਭਾਵਿਤ ਹੋ ਕੇ ਕਬੱਡੀ ਜਗਤ ਦੀਆਂ ਕਈ ਨਾਮਵਰ ਹਸਤੀਆਂ ਨੇ 'ਆਪ' ਦਾ ਪੱਲਾ ਫੜ ਲਿਆ ਹੈ। ਮੁੱਖ ਮੰਤਰੀ ਦੇ OSD ਰਾਜਬੀਰ ਸਿੰਘ ਘੁੰਮਣ ਨੇ ਇਹਨਾਂ ਸਾਰੀਆਂ ਸ਼ਖ਼ਸੀਅਤਾਂ ਨੂੰ ਪਾਰਟੀ ਵਿੱਚ ਸ਼ਾਮਲ ਕਰਵਾਇਆ।

ਪਾਰਟੀ ‘ਚ ਸ਼ਾਮਲ ਹੋਣ ਵਾਲੇ ਪ੍ਰਮੁੱਖ ਖਿਡਾਰੀ ਅਤੇ ਆਗੂ

ਇਸ ਮੌਕੇ 'ਕਬੱਡੀ ਦਾ ਚੀਤਾ' ਵਜੋਂ ਮਸ਼ਹੂਰ ਕਿੰਦਾ ਬਿਹਾਰੀਪੁਰੀਆ ਸਮੇਤ ਕਈ ਅੰਤਰਰਾਸ਼ਟਰੀ ਖਿਡਾਰੀ ਪਾਰਟੀ ਵਿੱਚ ਸ਼ਾਮਲ ਹੋਏ। ਸ਼ਾਮਲ ਹੋਣ ਵਾਲਿਆਂ ਦੀ ਸੂਚੀ ਇਸ ਪ੍ਰਕਾਰ ਹੈ:

ਕਿੰਦਾ ਬਿਹਾਰੀਪੁਰੀਆ (ਵਿਸ਼ਵ ਪ੍ਰਸਿੱਧ ਕਬੱਡੀ ਖਿਡਾਰੀ)

ਜੀਤਾ ਬਾਦਲਗੜ੍ਹ, ਬੱਬੂ ਝਨੇੜੀ, ਕੁਲਵੀਰ ਟਿੰਬਰਵਾਲ, ਸੋਮਾ ਘੋਰਾਚੂ, ਮਲਕੀਤ ਸਿੰਘ ਅਤੇ ਬਰਿੰਦਰ ਸਿੰਘ (ਅੰਤਰਰਾਸ਼ਟਰੀ ਕਬੱਡੀ ਖਿਡਾਰੀ)

ਅਮਨ ਰਾਮਗੜ੍ਹ ਸਰਦਾਰਾਂ (ਦਫ਼ਤਰ ਸਕੱਤਰ), ਅਮਰਿੰਦਰ ਸਿੰਘ ਰੋੜੀਆ (ਯੂਥ ਆਗੂ) ਅਤੇ ਸਤਗੁਰ ਝਨੇੜੀ (ਰੈਫ਼ਰੀ)

ਇਸ ਤੋਂ ਇਲਾਵਾ ਸਤਨਾਮ ਸਿੰਘ ਵਿਰਕ, ਮਨਜੋਤ ਸਿੰਘ ਅਤੇ ਹਰਦੀਪ ਸਿੰਘ ਨੇ ਵੀ ਪਾਰਟੀ ਵਿੱਚ ਸ਼ਮੂਲੀਅਤ ਕੀਤੀ ਹੈ।

CM ਮਾਨ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਨਾਮਵਰ ਸ਼ਖ਼ਸੀਅਤਾਂ ‘ਆਪ’ ਵਿੱਚ ਸ਼ਾਮਲ

ਨਵੇਂ ਮੈਂਬਰਾਂ ਦਾ ਸਵਾਗਤ ਕਰਦਿਆਂ ਰਾਜਬੀਰ ਸਿੰਘ ਘੁੰਮਣ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ‘ਆਪ’ ਸਰਕਾਰ ਨੌਜਵਾਨਾਂ ਅਤੇ ਖੇਡ ਜਗਤ ਸਮੇਤ ਸਮਾਜ ਦੇ ਹਰ ਵਰਗ ਦੀ ਭਲਾਈ ਲਈ ਅਣਥੱਕ ਕਾਰਜ ਕਰ ਰਹੀ ਹੈ। ਉਨ੍ਹਾਂ ਭਰੋਸਾ ਪ੍ਰਗਟਾਇਆ ਕਿ ਇਨ੍ਹਾਂ ਪ੍ਰਮੁੱਖ ਸ਼ਖਸੀਅਤਾਂ ਦੇ ਪਾਰਟੀ ਵਿੱਚ ਸ਼ਾਮਲ ਹੋਣ ਨਾਲ ਜ਼ਮੀਨੀ ਪੱਧਰ ‘ਤੇ ਪਾਰਟੀ ਹੋਰ ਮਜ਼ਬੂਤ ਹੋਵੇਗੀ ਅਤੇ ਇਸ ਦਾ ਸੁਨੇਹਾ ਲੋਕਾਂ ਤੱਕ ਪਹੁੰਚਾਉਣ ਵਿੱਚ ਮਦਦ ਮਿਲੇਗੀ।

ਨਵੇਂ ਸ਼ਾਮਲ ਹੋਏ ਮੈਂਬਰਾਂ ਨੇ ਕਿਹਾ ਕਿ ਉਹ ਭਗਵੰਤ ਮਾਨ ਸਰਕਾਰ ਦੇ ਪਾਰਦਰਸ਼ੀ ਅਤੇ ਲੋਕ-ਪੱਖੀ ਸ਼ਾਸਨ ਤੋਂ ਬਹੁਤ ਪ੍ਰਭਾਵਿਤ ਹਨ। ਉਨ੍ਹਾਂ ਕਿਹਾ ਕਿ ਸਿੱਖਿਆ, ਸਿਹਤ, ਰੁਜ਼ਗਾਰ, ਖੇਡਾਂ ਅਤੇ ਜਨ ਭਲਾਈ ਦੇ ਖੇਤਰਾਂ ‘ਚ ਸਰਕਾਰ ਵੱਲੋਂ ਕੀਤੇ ਜਾ ਰਹੇ ਯਤਨਾਂ ਨੇ ਉਨ੍ਹਾਂ ਨੂੰ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਅਤੇ ਪੰਜਾਬ ਦੇ ਵਿਕਾਸ ਵਿੱਚ ਆਪਣਾ ਯੋਗਦਾਨ ਪਾਉਣ ਲਈ ਪ੍ਰੇਰਿਤ ਕੀਤਾ ਹੈ।


Related Post

ਪੰਜਾਬ ਸਰਕਾਰ ਵੱਲੋਂ ਵੱਡਾ ਪ੍ਰਸ਼ਾਸਨਿਕ ਫੇਰਬਦਲ! 8 IPS ਅਧਿਕਾਰੀਆਂ ਦੇ ਤਬਾਦਲੇ, ਗੁਰਪ੍ਰੀਤ ਸਿੰਘ ਭੁੱਲਰ ਬਣੇ IGP ਬਾਰਡਰ ਰੇਂਜ
Punjab Holiday: ਬੱਚਿਆਂ ਤੇ ਮੁਲਾਜ਼ਮਾਂ ਦੀਆਂ ਮੌਜਾਂ! ਪੰਜਾਬ 'ਚ ਆ ਗਈਆਂ ਲਗਾਤਾਰ 3 ਛੁੱਟੀਆਂ, ਬੰਦ ਰਹਿਣਗੇ ਸਕੂਲ-ਕਾਲਜ ਤੇ ਸਰਕਾਰੀ ਦਫ਼ਤਰ
ਬੀ.ਕੇ.ਯੂ. ਸਿੱਧੂਪੁਰ ਦੇ ਆਗੂ ਕਾਕਾ ਕੋਟੜਾ ਦੀ ਫ਼ਰੀਦਕੋਟ ਜੇਲ੍ਹ ‘ਚ ਵਿਗੜੀ ਸਿਹਤ, ਹਸਪਤਾਲ ‘ਚ ਕਰਵਾਇਆ ਦਾਖ਼ਲ; ਜਗਜੀਤ ਸਿੰਘ ਡੱਲੇਵਾਲ ਨੇ ਸਰਕਾਰ ਨੂੰ ਘੇਰਿਆ
ਪੰਜਾਬ ਦੇ ਮੌਸਮ ਨੂੰ ਲੈ ਕੇ ਆਇਆ ਵੱਡਾ ਅਪਡੇਟ! 5 ਸਤੰਬਰ ਤੱਕ ਮੀਂਹ ਦਾ ਅਲਰਟ; ਚੰਡੀਗੜ੍ਹ-ਮੋਹਾਲੀ ‘ਚ ਛਾਏ ਰਹਿਣਗੇ ਬੱਦਲ
ਸ਼੍ਰੋਮਣੀ ਅਕਾਲੀ ਦਲ ਵੱਲੋਂ ਵੀ ਚੋਣਾਂ ਨੂੰ ਲੈ ਕੇ ਖਿੱਚੀ ਤਿਆਰੀ; ਸੁਖਬੀਰ ਬਾਦਲ ਵੱਲੋਂ 8 ਜ਼ਿਲ੍ਹਿਆਂ ਦੇ ਜਨਰਲ ਕੌਂਸਲ ਮੈਂਬਰਾਂ ਦਾ ਐਲਾਨ...ਇਨ੍ਹਾਂ ਆਗੂਆਂ ਨੂੰ ਸੌਂਪੀ ਗਈ ਵੱਡੀ ਜ਼ਿੰਮੇਵਾਰੀ
ਚੰਡੀਗੜ੍ਹ ਪੁਲਿਸ 'ਚ ਮੱਚਿਆ ਹੜਕੰਪ; ਵਿਧਾਨ ਸਭਾ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਪੰਜਾਬ ਸਰਕਾਰ ਦੇ ਉੱਚ ਅਧਿਕਾਰੀਆਂ ਨੂੰ ਭੇਜੀ ਗਈ ਈਮੇਲ

© Copyright Galactic Television & Communications Pvt. Ltd. 2026. All rights reserved.