Punjab Holiday: ਪੰਜਾਬ ਦੇ ਸਕੂਲਾਂ-ਕਾਲਜਾਂ 'ਚ ਲਗਾਤਾਰ 3 ਛੁੱਟੀਆਂ ਦਾ ਐਲਾਨ, ਮਾਰਚ ਮਹੀਨੇ ‘ਚ ਮੌਜਾਂ ਹੀ ਮੌਜਾਂ!

By:  Lajwinder Kaur March 17th 2026 02:24 PM -- Updated: March 17th 2026 02:29 PM

ਜਿੱਥੇ ਫਰਵਰੀ ਮਹੀਨੇ ਛੁੱਟੀਆਂ ਬਹੁਤ ਘੱਟ ਸੀ, ਉੱਥੇ ਹੀ ਮਾਰਚ ਮਹੀਨਾ ਛੁੱਟੀਆਂ ਦੇ ਪੱਖ ਤੋਂ ਬਹੁਤ ਹੀ ਖਾਸ ਹੈ। ਇਸ ਮਹੀਨੇ ਕਈ ਛੁੱਟੀਆਂ ਹੋਣ ਕਰਕੇ ਬੱਚਿਆਂ ਦੀ ਮੌਜਾਂ ਲੱਗ ਗਈਆਂ। ਜੀ ਹਾਂ ਪੰਜਾਬ ਦੇ ਵਿਦਿਆਰਥੀਆਂ ਅਤੇ ਸਰਕਾਰੀ ਮੁਲਾਜ਼ਮਾਂ ਲਈ ਇੱਕ ਵੱਡੀ ਖ਼ੁਸ਼ਖਬਰੀ ਸਾਹਮਣੇ ਆਈ ਹੈ। ਮਾਰਚ ਦੇ ਇਸ ਮਹੀਨੇ ਵਿੱਚ ਲਗਾਤਾਰ ਛੁੱਟੀਆਂ ਦਾ ਸਿਲਸਿਲਾ ਸ਼ੁਰੂ ਹੋਣ ਜਾ ਰਿਹਾ ਹੈ, ਜਿਸ ਕਾਰਨ 21 ਮਾਰਚ ਤੋਂ ਸਕੂਲ, ਕਾਲਜ ਅਤੇ ਸਰਕਾਰੀ ਦਫ਼ਤਰ ਲਗਾਤਾਰ ਤਿੰਨ ਦਿਨਾਂ ਲਈ ਬੰਦ ਰਹਿਣਗੇ।

ਲਗਾਤਾਰ 3 ਛੁੱਟੀਆਂ ਦਾ ਵੇਰਵਾ:

21 ਮਾਰਚ (ਸ਼ਨੀਵਾਰ): ਈਦ-ਉਲ-ਫਿਤਰ ਦੇ ਪਵਿੱਤਰ ਤਿਉਹਾਰ ਮੌਕੇ ਪੰਜਾਬ ਭਰ ਵਿੱਚ ਜਨਤਕ ਛੁੱਟੀ ਰਹੇਗੀ।

22 ਮਾਰਚ (ਐਤਵਾਰ): ਐਤਵਾਰ ਹੋਣ ਕਾਰਨ ਹਫ਼ਤਾਵਾਰੀ ਛੁੱਟੀ ਹੋਵੇਗੀ।

23 ਮਾਰਚ (ਸੋਮਵਾਰ): ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਰਕਾਰੀ ਛੁੱਟੀ ਦਾ ਐਲਾਨ ਕੀਤਾ ਗਿਆ ਹੈ।

ਮਾਰਚ ਦੇ ਬਾਕੀ ਦਿਨਾਂ ਵਿੱਚ ਹੋਰ ਛੁੱਟੀਆਂ:

ਸਿਰਫ਼ ਇਹੀ ਨਹੀਂ, ਮਾਰਚ ਦੇ ਆਖਰੀ ਹਫ਼ਤੇ ਵਿੱਚ ਵੀ ਦੋ ਹੋਰ ਅਹਿਮ ਛੁੱਟੀਆਂ ਆ ਰਹੀਆਂ ਹਨ:

26 ਮਾਰਚ (ਵੀਰਵਾਰ): ਰਾਮ ਨੌਮੀ ਦੇ ਮੌਕੇ 'ਤੇ ਛੁੱਟੀ ਹੋਵੇਗੀ।

31 ਮਾਰਚ (ਮੰਗਲਵਾਰ): ਮਹਾਂਵੀਰ ਜਯੰਤੀ ਕਾਰਨ ਸੂਬੇ ਦੇ ਵਿਦਿਅਕ ਅਦਾਰੇ ਅਤੇ ਦਫ਼ਤਰ ਬੰਦ ਰਹਿਣਗੇ।

ਵਿਦਿਆਰਥੀਆਂ ਲਈ ਤਿਆਰੀ ਦਾ ਸੁਨਹਿਰੀ ਮੌਕਾ:

ਇਸ ਸਮੇਂ ਸਕੂਲਾਂ ਅਤੇ ਕਾਲਜਾਂ ਵਿੱਚ ਪ੍ਰੀਖਿਆਵਾਂ ਦਾ ਦੌਰ ਚੱਲ ਰਿਹਾ ਹੈ। ਇਨ੍ਹਾਂ ਛੁੱਟੀਆਂ ਨਾਲ ਜਿੱਥੇ ਆਮ ਲੋਕਾਂ ਨੂੰ ਲੰਬਾ 'ਵੀਕਐਂਡ' (Long Weekend) ਮਿਲੇਗਾ, ਉੱਥੇ ਹੀ ਵਿਦਿਆਰਥੀਆਂ ਨੂੰ ਆਪਣੀਆਂ ਪ੍ਰੀਖਿਆਵਾਂ ਦੀ ਤਿਆਰੀ ਕਰਨ ਲਈ ਵਾਧੂ ਸਮਾਂ ਮਿਲ ਸਕੇਗਾ। ਇਹ ਛੁੱਟੀਆਂ ਵਿਦਿਆਰਥੀਆਂ ਲਈ ਪੜ੍ਹਾਈ ਦੇ ਬੋਝ ਨੂੰ ਘਟਾਉਣ ਅਤੇ ਚੰਗੇ ਅੰਕ ਹਾਸਲ ਕਰਨ ਵਿੱਚ ਮਦਦਗਾਰ ਸਾਬਤ ਹੋਣਗੀਆਂ।

Related Post

CM ਮਾਨ ਦਾ ਵੱਡਾ ਐਲਾਨ: "ਕਿਸੇ ਕੀਮਤ 'ਤੇ ਬੰਦ ਨਹੀਂ ਹੋਣੇ ₹1,000 ਅਤੇ ₹1,500, 1 ਦਸੰਬਰ ਨੂੰ ਮੁੜ ਹੋਵੇਗੀ ਮਾਵਾਂ-ਧੀਆਂ ਦੇ ਫ਼ੋਨਾਂ 'ਚ ਟੂੰ-ਟੂੰ!"
ਪੰਜਾਬ ਨਗਰ ਕੌਂਸਲ ਚੋਣਾਂ ਲਈ AAP ਵੱਲੋਂ 22 ਹੋਰ ਉਮੀਦਵਾਰਾਂ ਦਾ ਐਲਾਨ, ਆਹ ਵਾਲੇ ਆਗੂਆਂ ਨੂੰ ਮੁੜ ਮਿਲੀ ਟਿਕਟ
ਪੰਜਾਬ ਸਿਆਸਤ ਤੋਂ ਦੁਖਦਾਈ ਖ਼ਬਰ: ਸੀਨੀਅਰ ਅਕਾਲੀ ਆਗੂ ਦਾ ਦੇਹਾਂਤ, ਵਰਦੇਵ ਸਿੰਘ ਨੋਨੀ ਮਾਨ ਨੇ ਜਤਾਇਆ ਡੂੰਘਾ ਦੁੱਖ
ਪੰਜਾਬ ਦੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਲਈ ਅਹਿਮ ਖ਼ਬਰ! 10 ਸਾਲਾਂ ਦੇ DA ਬਕਾਏ ਜਾਰੀ ਕਰਨ ਬਾਰੇ ਵਿਚਾਰ ਕਰ ਰਹੀ ਸਰਕਾਰ, ਹਾਈ ਕੋਰਟ 'ਚ ਦਿੱਤਾ ਜਵਾਬ
ਪੰਜਾਬ ਦੇ ਗੰਨਾ ਕਾਸ਼ਤਕਾਰਾਂ ਨੂੰ ਮਿਲ ਸਕਦੀ ਖੁਸ਼ਖਬਰੀ! ਸਰਕਾਰ ਵਧਾ ਸਕਦੀ ਗੰਨੇ ਦਾ ਰੇਟ
ਪੰਜਾਬ ‘ਚ ਅਚਾਨਕ ਡਿੱਗਿਆ ਪਾਰਾ: ਫਰੀਦਕੋਟ ਸ਼ਿਮਲਾ ਦੇ ਬਰਾਬਰ ਠੰਢਾ, ਬਠਿੰਡਾ-ਲੁਧਿਆਣਾ ‘ਚ ਵੀ ਵਧੀ ਠੰਢ

© Copyright Galactic Television & Communications Pvt. Ltd. 2026. All rights reserved.