ਪੰਜਾਬ ‘ਚ ਚੋਣਾਂ ਦਾ ਹੋਇਆ ਐਲਾਨ! ਚੋਣ ਕਮਿਸ਼ਨ ਵੱਲੋਂ ਨੋਟੀਫਿਕੇਸ਼ਨ ਜਾਰੀ, ਸਿਆਸੀ ਹਲਚਲ ਤੇਜ਼…

By:  Lajwinder Kaur June 20th 2026 05:47 PM -- Updated: June 20th 2026 06:04 PM

ਇਕ ਵਾਰ ਫਿਰ ਤੋਂ ਪੰਜਾਬ ਦੇ ਵਿੱਚ ਚੋਣਾਂ ਦਾ ਬਿਗੁਲ ਵੱਜ ਗਿਆ ਹੈ। ਪੰਜਾਬ ਰਾਜ ਚੋਣ ਕਮਿਸ਼ਨ ਵੱਲੋਂ ਸੂਬੇ ਦੀਆਂ ਚਾਰ ਮਿਊਂਸਿਪਲ ਸੰਸਥਾਵਾਂ ਲਈ ਚੋਣਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਇਸ ਫੈਸਲੇ ਨਾਲ ਸਿਆਸੀ ਹਲਕਿਆਂ ਵਿੱਚ ਹਲਚਲ ਤੇਜ਼ ਹੋ ਗਈ ਹੈ। ਜਿਸ ਨੂੰ ਲੈ ਕੇ ਨੋਟੀਫਿਕਸ਼ਨ ਜਾਰੀ ਕੀਤਾ ਗਿਆ ਹੈ, ਜਿਸ ਵਿਚ ਲਿਖਿਆ ਹੈ- ''ਪੰਜਾਬ ਵਿੱਚ ਚਾਰ ਮਿਉਂਸਿਪਲ ਸੰਸਥਾਵਾਂ ਦੀਆਂ ਚੋਣਾਂ ਦਾ ਐਲਾਨ ਕੀਤਾ ਗਿਆ ਹੈ। 5 ਜੁਲਾਈ ਨੂੰ ਵੋਟਾਂ ਪੈਣਗੀਆਂ’’

ਇੱਥੇ ਹੋਣਗੀਆਂ ਚੋਣਾਂ:

ਨਗਰ ਨਿਗਮ, ਹੁਸ਼ਿਆਰਪੁਰ (ਜ਼ਿਲ੍ਹਾ ਹੁਸ਼ਿਆਰਪੁਰ)

ਨਗਰ ਕੌਂਸਲ, ਗੁਰੂ ਹਰਿ ਸਹਾਇ (ਜ਼ਿਲ੍ਹਾ ਫਿਰੋਜ਼ਪੁਰ)

ਨਗਰ ਕੌਂਸਲ, ਜਲਾਲਾਬਾਦ (ਜ਼ਿਲ੍ਹਾ ਫਾਜ਼ਿਲਕਾ)

ਨਗਰ ਪੰਚਾਇਤ, ਮਮਦੋਟ (ਜ਼ਿਲ੍ਹਾ ਫਿਰੋਜ਼ਪੁਰ)

ਚੋਣ ਪ੍ਰਕਿਰਿਆ ਦਾ ਪੂਰਾ ਸ਼ਡਿਊਲ:

ਨਾਮਜ਼ਦਗੀਆਂ ਸ਼ੁਰੂ: 22 ਜੂਨ 2026 (ਸੋਮਵਾਰ) ਤੋਂ।

ਨਾਮਜ਼ਦਗੀ ਦਾਖਲ ਕਰਨ ਦੀ ਆਖ਼ਰੀ ਮਿਤੀ: 25 ਜੂਨ 2026 (ਵੀਰਵਾਰ), ਦੁਪਹਿਰ 3:00 ਵਜੇ ਤੱਕ।

ਨਾਮਜ਼ਦਗੀਆਂ ਦੀ ਪੜਤਾਲ: 26 ਜੂਨ 2026 (ਸ਼ੁੱਕਰਵਾਰ)।

ਨਾਮ ਵਾਪਸ ਲੈਣ ਦੀ ਆਖ਼ਰੀ ਮਿਤੀ: 27 ਜੂਨ 2026 (ਸ਼ਨੀਵਾਰ), ਦੁਪਹਿਰ 3:00 ਵਜੇ ਤੱਕ।

ਵੋਟਿੰਗ ਦੀ ਮਿਤੀ: 5 ਜੁਲਾਈ 2026 (ਐਤਵਾਰ)।


ਵੋਟਿੰਗ ਅਤੇ ਨਤੀਜੇ:

ਵੋਟਿੰਗ ਦਾ ਸਮਾਂ ਸਵੇਰੇ 8:00 ਵਜੇ ਤੋਂ ਸ਼ਾਮ 4:00 ਵਜੇ ਤੱਕ ਤੈਅ ਕੀਤਾ ਗਿਆ ਹੈ। ਕਮਿਸ਼ਨ ਨੇ ਸਪੱਸ਼ਟ ਕੀਤਾ ਹੈ ਕਿ ਇਹ ਚੋਣਾਂ ਬੈਲਟ ਪੇਪਰਾਂ ਰਾਹੀਂ ਕਰਵਾਈਆਂ ਜਾਣਗੀਆਂ। ਵੋਟਾਂ ਦੀ ਗਿਣਤੀ ਵੋਟਿੰਗ ਖ਼ਤਮ ਹੋਣ ਤੋਂ ਤੁਰੰਤ ਬਾਅਦ ਉਸੇ ਦਿਨ ਕੀਤੀ ਜਾਵੇਗੀ। ਉਸ ਦਿਨ ਹੀ ਜਿੱਤਣ ਵਾਲਿਆਂ ਦੇ ਨਾਂਅ ਦਾ ਐਲਾਨ ਹੋ ਜਾਏਗਾ।

ਚੋਣ ਸ਼ਡਿਊਲ ਦੇ ਐਲਾਨ ਨਾਲ, ਜਿੱਥੇ-ਜਿੱਥੇ ਚੋਣਾਂ ਹੋਣੀਆਂ ਉੱਥੇ ਆਦਰਸ਼ ਚੋਣ ਜ਼ਾਬਤਾ ਲਾਗੂ ਹੋ ਗਿਆ ਹੈ। ਇਹ ਚੋਣ ਜ਼ਾਬਤਾ ਚੋਣ ਪ੍ਰਕ੍ਰਿਆ ਦੇ ਪੂਰਾ ਹੋਣ ਤੱਕ ਲਾਗੂ ਰਹੇਗਾ।


Related Post

DA ਨੂੰ ਲੈ ਕੇ ਵੱਡਾ ਅਪਡੇਟ! ਮੁਲਾਜ਼ਮਾਂ ਦੇ 8 ਫੀਸਦੀ ਡੀਏ ਨੂੰ ਲੈ ਕੇ ਸਰਕਾਰ ਨੇ ਜਾਰੀ ਕੀਤਾ ਪੱਤਰ
‘ਬਹਿਰੀਨ ਵਾਲੀ ਬੀਬੀ’ ਦੇ ਨਵੇਂ ਵੀਡੀਓ ਨੇ ਮਚਾਈ ਤਰਥੱਲੀ; ਵਲਟੋਹਾ ਅਤੇ ਝਿੰਜਰ ’ਤੇ ਲਾਏ ਗੰਭੀਰ ਇਲਜ਼ਾਮ
ਪੰਜਾਬ-ਚੰਡੀਗੜ੍ਹ ‘ਚ 3 ਦਿਨ ਮੀਂਹ ਦੇ ਆਸਾਰ, 25 ਸਤੰਬਰ ਤੋਂ ਬਦਲੇਗਾ ਮੌਸਮ; ਅੱਜ ਰਹੇਗਾ ਖੁਸ਼ਕ, ਲੋਕ ਗਰਮੀ ਤੋਂ ਪ੍ਰੇਸ਼ਾਨ
ਚਾਵਲਾ ਕਾਂਡ 'ਤੇ SGPC ਪ੍ਰਧਾਨ ਧਾਮੀ ਨੇ ਤੋੜੀ ਚੁੱਪੀ! ਬੋਲੇ- 4 ਮੈਂਬਰੀ ਜਾਂਚ ਕਮੇਟੀ ਗਠਿਤ, ਚਾਵਲਾ ਦਾ ਅਸਤੀਫ਼ਾ ਮਨਜ਼ੂਰ, ਮਲਕੀਤ ਸਿੰਘ ਦੀ ਪੱਕੀ ਛੁੱਟੀ
ਚੋਣਾਂ ਤੋਂ ਪਹਿਲਾਂ ਸਿਆਸੀ ਭੂਚਾਲ! ਅਕਾਲੀ ਦਲ ਨੂੰ ਝਟਕਾ…AAP ਦਾ ਵਧਿਆ ਕੁਨਬਾ, ਸਾਬਕਾ ਵਿਧਾਇਕ ਆਪਣੇ ਸਾਥੀਆਂ ਸਣੇ ‘ਆਪ’ ‘ਚ ਹੋਏ ਸ਼ਾਮਿਲ
DA ਮਾਮਲੇ ‘ਚ ਵੱਡਾ ਅਪਡੇਟ! ਹਾਈਕੋਰਟ ਨੇ ਪੰਜਾਬ ਸਰਕਾਰ ਨੂੰ ਲਾਈ ਫਟਕਾਰ; ਚੀਫ਼ ਸਕੱਤਰ ਨੂੰ ਨਿੱਜੀ ਤੌਰ ’ਤੇ ਪੇਸ਼ ਹੋਣ ਦੇ ਹੁਕਮ

© Copyright Galactic Television & Communications Pvt. Ltd. 2026. All rights reserved.