Punjab Budget 2026: ਪੰਜਾਬ ਬਜਟ ਅੱਜ, ਮਹਿਲਾਵਾਂ ਨੂੰ ਮਿਲਣਗੇ 1000 ਰੁਪਏ! ਵਿੱਤ ਮੰਤਰੀ ਨੇ ਮਾਤਾ ਦਾ ਲਿਆ ਅਸ਼ੀਰਵਾਦ

By  Lajwinder Kaur March 8th 2026 10:34 AM -- Updated: March 8th 2026 10:47 AM

Punjab Budget 2026: ਪੰਜਾਬ ਵਿਧਾਨ ਸਭਾ ਵਿੱਚ ਸਦਨ ਦੀ ਕਾਰਵਾਈ ਸ਼ੁਰੂ ਹੋ ਗਈ ਹੈ, ਜਿੱਥੇ ਸਭ ਤੋਂ ਪਹਿਲਾਂ ਪ੍ਰਸ਼ਨ ਕਾਲ (Question Hour) ਚੱਲ ਰਿਹਾ ਹੈ। ਇਸ ਤੋਂ ਤੁਰੰਤ ਬਾਅਦ ਆਮ ਆਦਮੀ ਪਾਰਟੀ ਸਰਕਾਰ ਆਪਣੇ ਮੌਜੂਦਾ 5 ਸਾਲਾਂ ਦੇ ਕਾਰਜਕਾਲ ਦਾ ਆਖਰੀ ਪੂਰਨ ਬਜਟ ਪੇਸ਼ ਕਰੇਗੀ। ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ 2.50 ਲੱਖ ਕਰੋੜ ਰੁਪਏ ਤੋਂ ਵੱਧ ਦਾ ਬਜਟ ਪੇਸ਼ ਕੀਤਾ ਜਾਵੇਗਾ। ਇਹ ਬਜਟ ਇਸ ਲਈ ਵੀ ਖਾਸ ਹੈ ਕਿ ਕਿਉਂਕਿ ਕੌਮਾਂਤਰੀ ਮਹਿਲਾ ਦਿਵਸ ਉੱਤੇ ਪੇਸ਼ ਕੀਤਾ ਜਾ ਰਿਹਾ ਹੈ। 

ਬਜਟ ਪੇਸ਼ ਕਰਨ ਤੋਂ ਪਹਿਲਾਂ ਵਿੱਤ ਮੰਤਰੀ ਨੇ ਆਪਣੀ ਮਾਤਾ ਦਾ ਆਸ਼ੀਰਵਾਦ ਲਿਆ ਅਤੇ ਉਹ ਸਦਨ ਦੇ ਲਈ ਰਵਾਨਾ ਹੋ ਚੁੱਕੇ ਹਨ। ਇਸ ਤੋਂ ਪਹਿਲਾਂ ਉਨ੍ਹਾਂ ਨੇ ਐਕਸ ਉੱਤੇ ਪੋਸਟ ਪਾ ਕੇ ਲਿਖਿਆ "ਸਾਰੀਆਂ ਮਹਿਲਾਵਾਂ ਨੂੰ ਅੰਤਰਰਾਸ਼ਟਰੀ ਮਹਿਲਾ ਦਿਵਸ ਦੀਆਂ ਤਹਿ ਦਿਲੋਂ ਮੁਬਾਰਕਾਂ। ਉਨ੍ਹਾਂ ਦੀ ਤਾਕਤ, ਹਿੰਮਤ ਅਤੇ ਅਗਵਾਈ ਸਾਨੂੰ ਹਰ ਰੋਜ਼ ਪ੍ਰੇਰਿਤ ਕਰਦੀ ਹੈ। ਮੈਨੂੰ ਇਸ ਇਤਿਹਾਸਕ ਦਿਨ 'ਤੇ ਆਪਣਾ 5ਵਾਂ ਬਜਟ ਪੇਸ਼ ਕਰਦੇ ਹੋਏ ਮਾਣ ਮਹਿਸੂਸ ਹੋ ਰਿਹਾ ਹੈ, ਜੋ ਮਹਿਲਾ ਸਸ਼ਕਤੀਕਰਨ ਅਤੇ ਸਰਬਪੱਖੀ ਵਿਕਾਸ ਪ੍ਰਤੀ ਸਾਡੀ ਵਚਨਬੱਧਤਾ ਨੂੰ ਮੁੜ ਦੁਹਰਾਉਂਦਾ ਹੈ।"



ਚੋਣਾਂ 'ਤੇ ਨਜ਼ਰ: ਮਹਿਲਾਵਾਂ ਅਤੇ ਉਦਯੋਗਾਂ ਲਈ ਵੱਡੇ ਐਲਾਨ

ਪੰਜਾਬ ਵਿੱਚ ਅਗਲੇ ਸਾਲ 2027 ਵਿੱਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਇਸ ਚੋਣਵੇਂ ਸਾਲ ਨੂੰ ਧਿਆਨ ਵਿੱਚ ਰੱਖਦਿਆਂ, ਆਮ ਆਦਮੀ ਪਾਰਟੀ (AAP) ਸਰਕਾਰ ਆਪਣੇ ਮੌਜੂਦਾ ਕਾਰਜਕਾਲ ਦੇ ਇਸ ਆਖਰੀ ਬਜਟ ਵਿੱਚ 2022 ਵਿੱਚ ਕੀਤਾ ਆਪਣਾ ਸਭ ਤੋਂ ਵੱਡਾ ਚੋਣ ਵਾਅਦਾ ਪੂਰਾ ਕਰਨ ਜਾ ਰਹੀ ਹੈ।

ਬਜਟ ਦੀਆਂ ਮੁੱਖ ਗੱਲਾਂ:

ਮਹਿਲਾਵਾਂ ਲਈ 1,000 ਰੁਪਏ: ਬਜਟ ਵਿੱਚ ਸੂਬੇ ਦੀ ਹਰ ਮਹਿਲਾ ਨੂੰ ਹਰ ਮਹੀਨੇ 1,000 ਰੁਪਏ ਦੀ ਵਿੱਤੀ ਸਹਾਇਤਾ ਦੇਣ ਲਈ ਵਿਸ਼ੇਸ਼ ਫੰਡ ਰੱਖਿਆ ਜਾਵੇਗਾ।

ਸਰਬਪੱਖੀ ਵਿਕਾਸ: ਸਰਕਾਰ ਦਾ ਫੋਕਸ ਸਿਰਫ਼ ਮਹਿਲਾਵਾਂ 'ਤੇ ਹੀ ਨਹੀਂ, ਸਗੋਂ ਪਿੰਡਾਂ ਤੋਂ ਲੈ ਕੇ ਸ਼ਹਿਰਾਂ ਤੱਕ ਅਤੇ ਨੌਜਵਾਨਾਂ (Youth) ਤੋਂ ਲੈ ਕੇ ਉਦਯੋਗਾਂ (Industry) ਤੱਕ ਸਾਰਿਆਂ 'ਤੇ ਹੋਵੇਗਾ।


ਸਸਤੀ ਬਿਜਲੀ ਅਤੇ ਨਵੀਂ ਨੀਤੀ: ਬਜਟ ਪੇਸ਼ ਕਰਨ ਤੋਂ ਠੀਕ ਪਹਿਲਾਂ ਬਿਜਲੀ ਦਰਾਂ ਵਿੱਚ ਕਟੌਤੀ ਅਤੇ ਨਵੀਂ ਉਦਯੋਗਿਕ ਨੀਤੀ (Industry Policy) ਜਾਰੀ ਕਰਕੇ ਸਰਕਾਰ ਨੇ ਪਹਿਲਾਂ ਹੀ ਵੱਡੇ ਸੰਕੇਤ ਦੇ ਦਿੱਤੇ ਹਨ।


© Copyright Galactic Television & Communications Pvt. Ltd. 2026. All rights reserved.