Punjab Budget 2026: ਔਰਤਾਂ ਨੂੰ ਵਿੱਤੀ ਸਹਾਇਤਾ ਦੇਣ ਵਾਲਾ ਪਹਿਲਾ ਸੂਬਾ ਬਣਿਆ ‘ਪੰਜਾਬ’, 1000 ਤੋਂ 1500 ਰੁਪਏ ਸਿੱਧਾ ਖਾਤਿਆਂ ‘ਚ ਆਉਣਗੇ

By:  Lajwinder Kaur March 8th 2026 01:36 PM -- Updated: March 8th 2026 02:16 PM

Punjab Budget 2026: ਅੱਜ ਦਾ ਦਿਨ ਪੰਜਾਬ ‘ਚ ਸੁਨਹਿਰੀ ਅੱਖਰਾਂ ‘ਚ ਲਿਖਿਆ ਜਾਏਗਾ। ਜੀ ਹਾਂ ਪੰਜਾਬ ਔਰਤਾਂ ਨੂੰ ਵਿੱਤੀ ਸਹਾਇਤਾ ਦੇਣ ਵਾਲਾ ਪਹਿਲਾ ਸੂਬਾ ਬਣਿਆ ਹੈ। ਸੂਬੇ ਦੀਆਂ  97% ਮਹਿਲਾਵਾਂ ਨੂੰ 1000 ਰੁਪਏ ਦਾ ਲਾਭ ਮਿਲੇਗਾ। ਇਸ ਦੇ ਲਈ ਬਜਟ ਵਿੱਚ 9,300 ਕਰੋੜ ਰੁਪਏ ਦਾ ਵਿਸ਼ੇਸ਼ ਫੰਡ ਰੱਖਿਆ ਗਿਆ ਹੈ। ਵਿੱਤ ਮੰਤਰੀ ਨੇ ਦੱਸਿਆ ਹੈ ਕਿ ਇਸ ਸਕੀਮ ਦੀ ਰਜਿਸਟੇਸ਼ਨ ਅਪ੍ਰੈਲ ਮਹੀਨੇ ਤੋਂ ਸ਼ੁਰੂ ਹੋ ਜਾਏਗੀ। ਮਾਨ ਸਰਕਾਰ ਵੱਲੋਂ ਜਿਵੇਂ ਬਿਜਲੀ ਮੁਫਤ ਦੇਣ ਲਈ, ਮੁਫਤ ਸਿਹਤ ਬੀਮੇ ਦੀ ਸਹੂਲਤ ਦੇਣ ਸਮੇਂ ਕੋਈ ਕੈਟਾਗਿਰੀ ਦੀ ਬੰਦਿਸ਼ ਨਹੀਂ ਰੱਖੀ ਗਈ, ਉਸੇ ਤਰ੍ਹਾਂ 1000 ਰੁਪਏ ਪ੍ਰਤੀ ਮਹੀਨਾ ਭੱਤਾ ਦੇਣ ਲਈ ਕੋਈ ਕੈਟਾਗਿਰੀ ਦੀ ਸ਼ਰਤ ਨਹੀਂ ਰੱਖੀ ਗਈ ਹੈ। 

ਸਿੱਧੇ ਖਾਤਿਆਂ 'ਚ ਆਉਣਗੇ ਪੈਸੇ

ਵਿੱਤ ਮੰਤਰੀ ਹਰਪਾਲ ਚੀਮਾ ਨੇ ਐਲਾਨ ਕੀਤਾ ਕਿ ਔਰਤਾਂ ਨੂੰ ਪ੍ਰਤੀ ਮਹੀਨਾ 1,000 ਰੁਪਏ ਮਿਲਣਗੇ। ਮੁੱਖ ਮੰਤਰੀ ਮਾਵਾਂ-ਧੀਆਂ ਸਤਿਕਾਰ ਯੋਜਨਾ ਲਾਗੂ ਕਰਨ ਦਾ ਐਲਾਨ ਕੀਤਾ ਗਿਆ ਹੈ। ਇਸ ਯੋਜਨਾ ਦੇ ਤਹਿਤ, ਭਗਵੰਤ ਮਾਨ ਸਰਕਾਰ ਸਾਰੀਆਂ ਬਾਲਗ ਔਰਤਾਂ ਦੇ ਬੈਂਕ ਖਾਤਿਆਂ ਵਿੱਚ ਸਿੱਧੇ 1,000 ਰੁਪਏ ਪ੍ਰਤੀ ਮਹੀਨਾ ਟ੍ਰਾਂਸਫਰ ਕਰੇਗੀ। ਇਸ ਤੋਂ ਇਲਾਵਾ, ਪ੍ਰਤੀ ਮਹੀਨਾ 1,500 ਰੁਪਏ ਸਿੱਧੇ ਅਨੁਸੂਚਿਤ ਜਾਤੀ ਭਾਈਚਾਰੇ ਦੀਆਂ ਔਰਤਾਂ ਦੇ ਖਾਤਿਆਂ ਵਿੱਚ ਟ੍ਰਾਂਸਫਰ ਕੀਤੇ ਜਾਣਗੇ।

ਕਿਹੜੀਆਂ ਮਹਿਲਾਵਾਂ ਨੂੰ ਮਿਲੇਗਾ ਲਾਭ!

18 ਸਾਲ ਤੋਂ ਵੱਧ ਉਮਰ ਦੀ ਹਰ ਔਰਤ ਇਸ ਯੋਜਨਾ ਦੇ ਤਹਿਤ ਰਜਿਸਟਰ ਕਰਨ ਦੇ ਯੋਗ ਹੈ। ਮੌਜੂਦਾ ਜਾਂ ਸਾਬਕਾ ਸਥਾਈ ਸਰਕਾਰੀ ਕਰਮਚਾਰੀ, ਮੌਜੂਦਾ ਅਤੇ ਸਾਬਕਾ ਸੰਸਦ ਮੈਂਬਰ/ਵਿਧਾਇਕ, ਅਤੇ ਆਮਦਨ ਕਰ ਦਾਤਾ ਯੋਗ ਨਹੀਂ ਹਨ। ਇੱਥੋਂ ਤੱਕ ਕਿ ਮੌਜੂਦਾ ਸਮਾਜਿਕ ਸੁਰੱਖਿਆ ਪੈਨਸ਼ਨ ਸਕੀਮਾਂ, ਜਿਵੇਂ ਕਿ ਬੁਢਾਪਾ ਪੈਨਸ਼ਨ, ਵਿਧਵਾ/ਬੇਸਹਾਰਾ ਮਹਿਲਾ ਪੈਨਸ਼ਨ, ਜਾਂ ਅਪੰਗਤਾ ਪੈਨਸ਼ਨ ਯੋਜਨਾ, ਅਧੀਨ ਰਜਿਸਟਰਡ ਔਰਤਾਂ ਵੀ ਯੋਗ ਹੋਣਗੀਆਂ। ਕੁੱਲ ਮਿਲਾ ਕੇ, ਪੰਜਾਬ ਵਿੱਚ ਲਗਭਗ 97% ਬਾਲਗ ਔਰਤਾਂ ਇਸ ਯੋਜਨਾ ਦੇ ਅਧੀਨ ਯੋਗ ਹੋਣਗੀਆਂ। ਇਸ ਯੋਜਨਾ ਲਈ 9,300 ਕਰੋੜ ਰੁਪਏ ਦਾ ਬਜਟ ਪ੍ਰਬੰਧ ਕੀਤਾ ਗਿਆ ਹੈ।

ਹਰਿਆਣਾ ਸਰਕਾਰ 'ਤੇ ਤੰਜ਼

ਬਜਟ ਭਾਸ਼ਣ ਦੌਰਾਨ ਵਿੱਤ ਮੰਤਰੀ ਨੇ ਗੁਆਂਢੀ ਸੂਬੇ ਹਰਿਆਣਾ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਉੱਥੋਂ ਦੀ ਸਰਕਾਰ ਨੇ ਆਮਦਨ ਦੀ ਸੀਮਾ (Income Limit) ਲਗਾ ਕੇ ਸਿਰਫ਼ 20% ਮਹਿਲਾਵਾਂ ਨੂੰ ਹੀ ਫਾਇਦਾ ਦਿੱਤਾ ਹੈ। ਉਨ੍ਹਾਂ ਕਿਹਾ, "ਅਸੀਂ ਜੁਮਲੇਬਾਜ਼ੀ ਨਹੀਂ ਕਰਦੇ, ਜੋ ਕਹਿੰਦੇ ਹਾਂ ਉਹ ਕਰਕੇ ਦਿਖਾਉਂਦੇ ਹਾਂ।"


Related Post

DC ਦਫ਼ਤਰ ਦੇ ਮੁਲਾਜ਼ਮਾਂ ਦੀ ਕਲਮ ਛੋੜ ਹੜਤਾਲ, ਪੰਜਾਬ ਭਰ ‘ਚ ਸਰਕਾਰੀ ਕੰਮਕਾਜ ਠੱਪ, ਦਫਤਰਾਂ ‘ਚ ਲੋਕ ਖੱਜਲ ਖੁਆਰ….
ਅਦਾਕਾਰ ਰੱਬੀ ਕੰਧੋਲਾ ਸਾਥੀਆਂ ਸਮੇਤ ‘ਅਕਾਲੀ ਦਲ ਵਾਰਿਸ ਪੰਜਾਬ ਦੇ’ ‘ਚ ਸ਼ਾਮਲ, ਪਾਰਟੀ ਨੂੰ ਮਿਲਿਆ ਵੱਡਾ ਸਿਆਸੀ ਹੁਲਾਰਾ
ਪੰਜਾਬ ਦੇ 23 ਜ਼ਿਲ੍ਹਿਆਂ ‘ਚ ਮੀਂਹ ਦਾ ਅਲਰਟ ਜਾਰੀ, ਕੁਝ ਇਲਾਕਿਆਂ ‘ਚ ਭਾਰੀ ਮੀਂਹ, ਗਰਜ-ਚਮਕ ਅਤੇ ਬਿਜਲੀ ਡਿੱਗਣ ਦੀ ਭਵਿੱਖਬਾਣੀ
ਪੰਜਾਬ ਸਰਕਾਰ ਵੱਲੋਂ ਵੱਡਾ ਐਲਾਨ! ਸਰਕਾਰੀ ਸਕੂਲਾਂ 'ਚ ਵਿਦਿਆਰਥੀਆਂ ਨੂੰ AI ਦੀ ਪੜ੍ਹਾਈ ਕਰਵਾਈ ਜਾਏਗੀ, ਜਾਣੋ ਕਦੋਂ ਤੋਂ ਹੋਏਗੀ ਸ਼ੁਰੂਆਤ
ਸੰਯੁਕਤ ਕਿਸਾਨ ਮੋਰਚੇ ਦਾ ਐਲਾਨ: ਭਾਰਤ-ਅਮਰੀਕਾ ਵਪਾਰ ਸਮਝੌਤੇ ਵਿਰੁੱਧ ਪੰਜਾਬ ਭਰ ‘ਚ ਟੋਲ ਪਲਾਜ਼ੇ ਫ਼੍ਰੀ
ਪੁਨਰ ਸੁਰਜੀਤ ਅਕਾਲੀ ਦਲ ਵੱਲੋਂ ਵੱਡਾ ਐਕਸ਼ਨ! ਸੀਨੀਅਰ ਆਗੂ ਨੂੰ ਕੱਢਿਆ ਪਾਰਟੀ ਤੋਂ ਬਾਹਰ, ਜਾਣੋ ਵਜ੍ਹਾ….

© Copyright Galactic Television & Communications Pvt. Ltd. 2026. All rights reserved.