ਪੰਜਾਬ ਕੈਬਨਿਟ ਦੀ ਮੀਟਿੰਗ 'ਚ ਵੱਡੇ ਫ਼ੈਸਲੇ: ਇਸ ਦਿਨ ਤੋਂ ਸ਼ੁਰੂ ਹੋਏਗਾ ਮਾਨਸੂਨ ਸੈਸ਼ਨ, ASI ਦੀ ਸਿੱਧੀ ਭਰਤੀ ਨੂੰ ਮਨਜ਼ੂਰੀ, ਕਈ ਹੋਰ ਅਹਿਮ ਮੁੱਦਿਆਂ 'ਤੇ ਮੋਹਰ

ਪੰਜਾਬ ਵਿਧਾਨ ਸਭਾ ਦਾ ਮਾਨਸੂਨ ਸੈਸ਼ਨ 3 ਅਗਸਤ ਤੋਂ ਸ਼ੁਰੂ ਹੋ ਕੇ 10 ਅਗਸਤ ਤੱਕ ਚੱਲੇਗਾ। ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਇੱਕ ਪ੍ਰੈਸ ਕਾਨਫਰੰਸ ਦੌਰਾਨ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਇਸ ਸੈਸ਼ਨ ਵਿੱਚ ਕਈ ਆਰਡੀਨੈਂਸ ਲਿਆਉਂਦੇ ਜਾਣਗੇ ਅਤੇ ਲੋੜ ਪੈਣ 'ਤੇ ਸੈਸ਼ਨ ਦੀ ਸਮਾਂ ਸੀਮਾ ਵੀ ਵਧਾਈ ਜਾ ਸਕਦੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਹਰ ਪਰਿਵਾਰ ਨੂੰ ਭੋਜਨ ਸੁਰੱਖਿਆ ਯਕੀਨੀ ਬਣਾਉਣ ਲਈ ਇਤਿਹਾਸਕ ਫ਼ੈਸਲਾ ਲਿਆ ਹੈ। ਇਸ ਤੋਂ ਇਲਾਵਾ ਸੀਐੱਮ ਮਾਨ ਨੇ ਅੱਜ ਦੀ ਮੀਟਿੰਗ ਦੇ ਵਿੱਚ ਲਏ ਗਏ ਅਹਿਮ ਫੈਸਲਿਆਂ ਬਾਰੇ ਵੀ ਜਾਣਕਾਰੀ ਦਿੱਤੀ।

By:  Lajwinder Kaur July 21st 2026 05:14 PM -- Updated: July 21st 2026 05:22 PM

ਪੰਜਾਬ ਵਿਧਾਨ ਸਭਾ ਦਾ ਮਾਨਸੂਨ ਸੈਸ਼ਨ 3 ਅਗਸਤ ਤੋਂ ਸ਼ੁਰੂ ਹੋ ਕੇ 10 ਅਗਸਤ ਤੱਕ ਚੱਲੇਗਾ। ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਇੱਕ ਪ੍ਰੈਸ ਕਾਨਫਰੰਸ ਦੌਰਾਨ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਇਸ ਸੈਸ਼ਨ ਵਿੱਚ ਕਈ ਆਰਡੀਨੈਂਸ ਲਿਆਉਂਦੇ ਜਾਣਗੇ ਅਤੇ ਲੋੜ ਪੈਣ 'ਤੇ ਸੈਸ਼ਨ ਦੀ ਸਮਾਂ ਸੀਮਾ ਵੀ ਵਧਾਈ ਜਾ ਸਕਦੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਹਰ ਪਰਿਵਾਰ ਨੂੰ ਭੋਜਨ ਸੁਰੱਖਿਆ ਯਕੀਨੀ ਬਣਾਉਣ ਲਈ ਇਤਿਹਾਸਕ ਫ਼ੈਸਲਾ ਲਿਆ ਹੈ।

ਇੰਝ ਲਾਭਪਾਤਰੀ ਕਰ ਸਕਦੇ ਨੇ ਰਜਿਸਟਰ 

ਸੀਐੱਮ ਮਾਨ ਨੇ ਦੱਸਿਆ ਕਿ ਸੂਬੇ ਵਿੱਚ 10 ਲੱਖ ਨਵੇਂ ਰਾਸ਼ਨ ਕਾਰਡ ਬਣਾਏ ਜਾ ਰਹੇ ਹਨ ਅਤੇ ਲੋਕ ਆਪਣੇ ਰਾਸ਼ਨ ਕਾਰਡਾਂ ਵਿੱਚ ਨਾਂ ਵੀ ਦਰਜ ਕਰਵਾ ਸਕਣਗੇ। ਇਹ ਉਹ ਲਾਭਪਾਤਰੀ ਹਨ ਜਿਨ੍ਹਾਂ ਨੂੰ ਪ੍ਰਤੀ ਜੀਅ 5 ਕਿਲੋ ਕਣਕ ਮਿਲਦੀ ਹੈ। ਇਸ ਤੋਂ ਇਲਾਵਾ 'ਮੇਰੀ ਰਸੋਈ ਯੋਜਨਾ' ਵੱਖਰੀ ਰਹੇਗੀ, ਜਿਸ ਤਹਿਤ ਸਰ੍ਹੋਂ ਦਾ ਤੇਲ, ਹਲਦੀ ਅਤੇ ਨਮਕ ਦਿੱਤਾ ਜਾਵੇਗਾ। ਕੁੱਲ 40 ਲੱਖ ਪਰਿਵਾਰਾਂ ਵਿੱਚੋਂ 32 ਲੱਖ ਪਰਿਵਾਰ ਇਸ ਯੋਜਨਾ ਤਹਿਤ ਕਵਰ ਕੀਤੇ ਜਾ ਚੁੱਕੇ ਹਨ ਅਤੇ ਬਾਕੀ 8 ਲੱਖ ਲੋਕ ਇਸੇ ਮਹੀਨੇ ਵਿੱਚ ਕਵਰ ਹੋ ਜਾਣਗੇ। ਉਨ੍ਹਾਂ ਦੱਸਿਆ ਕਿ ਕੋਈ ਵੀ ਵਿਅਕਤੀ ਖੁਦ ਨੂੰ ਇੱਕ ਵੈੱਬਸਾਈਟ 'ਤੇ ਜਾ ਕੇ ਰਜਿਸਟਰ ਕਰ ਸਕਦਾ ਹੈ ਅਤੇ ਇਸ ਵਿੱਚ ਕਿਸੇ ਵੀ ਤਰ੍ਹਾਂ ਦੀ ਸਿਫ਼ਾਰਸ਼ ਨਹੀਂ ਚੱਲੇਗੀ।

ਇਸ ਦਿਨ ਤੋਂ ਸ਼ੁਰੂ ਹੋਏਗੀ ਰਜਿਸਟ੍ਰੇਸ਼ਨ

ਇਸ ਯੋਜਨਾ ਵਿੱਚ ਵਿਧਵਾਵਾਂ, ਦਿਵਿਆਂਗਾਂ, ਗੰਭੀਰ ਬਿਮਾਰੀਆਂ ਤੋਂ ਪੀੜਤ ਲੋਕਾਂ ਅਤੇ ਕੱਚੇ ਘਰਾਂ ਵਾਲਿਆਂ ਨੂੰ ਪਹਿਲ ਦਿੱਤੀ ਜਾਵੇਗੀ। ਦੱਸ ਲੱਖ ਵਿੱਚੋਂ ਸੱਤ ਲੱਖ ਲਾਭਪਾਤਰੀਆਂ ਦੇ ਕਾਰਡ ਬਣਾਏ ਜਾ ਰਹੇ ਹਨ। ਈ-ਸ਼੍ਰਮ ਪੋਰਟਲ 'ਤੇ ਰਜਿਸਟਰਡ ਤਿੰਨ ਲੱਖ ਮਜ਼ਦੂਰਾਂ ਦੇ ਵੀ ਕਾਰਡ ਬਣਨਗੇ। ਸੁਪਰੀਮ ਕੋਰਟ ਦੇ ਹੁਕਮਾਂ ਅਨੁਸਾਰ ਸੇਵਾ ਕੇਂਦਰ ਜਾਂ ਡੀ.ਐੱਫ.ਸੀ. (DFC) ਦੇ ਦਫ਼ਤਰ ਜਾ ਸਕਦੇ ਹੋ। ਐੱਸ.ਐੱਮ.ਐੱਸ. (SMS) ਰਾਹੀਂ ਰਸੀਦ ਪ੍ਰਾਪਤ ਹੋਵੇਗੀ ਅਤੇ ਡਿਜੀਟਲ ਵੇਰੀਫਿਕੇਸ਼ਨ ਕੀਤੀ ਜਾਵੇਗੀ। ਇਸ ਯੋਜਨਾ ਦੀ ਰਜਿਸਟ੍ਰੇਸ਼ਨ ਕੱਲ੍ਹ ਤੋਂ ਸ਼ੁਰੂ ਹੋਵੇਗੀ, ਜਦੋਂ ਕਿ ਇਹ ਪੂਰੀ ਪ੍ਰਕਿਰਿਆ 21 ਦਿਨਾਂ ਵਿੱਚ ਹੋਵੇਗੀ।

CM ਮਾਨ ਨੇ ਪੋਸਟ ਪਾ ਦਿੱਤੀ ਜਾਣਕਾਰੀ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਐਕਸ ਉੱਤੇ ਪੋਸਟ ਕਰਕੇ ਅੱਜ ਦੀ ਮੀਟਿੰਗ ਦੇ ਬਾਰੇ ਦੱਸਿਆ ਹੈ। ਉਨ੍ਹਾਂ ਨੇ ਲਿਖਿਆ ਹੈ- 'ਅੱਜ ਪੰਜਾਬ ਕੈਬਨਿਟ ਦੀ ਅਹਿਮ ਮੀਟਿੰਗ ਵਿੱਚ ਲੋਕ ਹਿੱਤਾਂ ਨੂੰ ਧਿਆਨ 'ਚ ਰੱਖਦਿਆਂ ਕਈ ਵੱਡੇ ਫ਼ੈਸਲੇ ਲਏ ਗਏ...16ਵੀਂ ਪੰਜਾਬ ਵਿਧਾਨ ਸਭਾ ਦਾ 13ਵਾਂ ਸੈਸ਼ਨ 3 ਤੋਂ 10 ਅਗਸਤ ਤੱਕ ਸੱਦਣ ਨੂੰ ਮਨਜ਼ੂਰੀ ਦਿੱਤੀ ਗਈ ਹੈ... ਪੁਲਿਸ ਵਿਭਾਗ ਵਿੱਚ ਏ.ਐਸ.ਆਈ. (ASI) ਰੈਂਕ 'ਤੇ ਸਿੱਧੀ ਭਰਤੀ ਸ਼ੁਰੂ ਕਰਨ, ਗ੍ਰਾਮੀਣ ਰੋਜ਼ਗਾਰ ਮਿਸ਼ਨ ਲਈ ਕੈਬਨਿਟ ਸਬ-ਕਮੇਟੀ ਬਣਾਉਣ, ਕਾਲਕਟ ਭਵਨ 'ਚ ਸਟਾਰਟਅੱਪ ਸੈਂਟਰ ਖੋਲ੍ਹਣ ਅਤੇ ਨਹਿਰਾਂ-ਡਰੇਨਾਂ ਦੀ ਡੀ-ਸਿਲਟਿੰਗ ਦਾ ਸਮਾਂ ਵਧਾਉਣ 'ਤੇ ਵੀ ਮੋਹਰ ਲਗਾਈ ਗਈ ਹੈ...'ਤੁਹਾਡੀ ਸਰਕਾਰ' ਪੰਜਾਬ ਦੇ ਸਰਬਪੱਖੀ ਵਿਕਾਸ ਅਤੇ ਲੋਕ ਭਲਾਈ ਲਈ ਪੂਰੀ ਤਰ੍ਹਾਂ ਵਚਨਬੱਧ ਹੈ...'



Related Post

ਪੰਜਾਬ ‘ਚ ਜਾਇਦਾਦ ਰਜਿਸਟ੍ਰੇਸ਼ਨ ਦੀ ਭਾਸ਼ਾ ਹੋਈ ਆਸਾਨ, ਬਦਲੇ ਗਏ ਉਰਦੂ-ਫ਼ਾਰਸੀ ਦੇ 35 ਗੁੰਝਲਦਾਰ ਮਾਲੀ ਸ਼ਬਦ, ਜਾਣੋ ਕਿਸ ਸ਼ਬਦ ਦੀ ਜਗ੍ਹਾ ਕੀ ਲਿਖਿਆ ਜਾਵੇਗਾ
ਪੰਜਾਬ ‘ਚ ਛਾਏ ਕਾਲੇ ਬੱਦਲ! ਮਾਨੂਸਨ ਮੁੜ ਐਕਟਿਵ…13 ਜ਼ਿਲ੍ਹਿਆਂ ‘ਚ ਭਾਰੀ ਤੋਂ ਬੇਹੱਦ ਭਾਰੀ ਬਾਰਿਸ਼ ਦਾ ਅਲਰਟ, ਆਉਣ ਵਾਲੇ 48 ਘੰਟੇ ਮੁਸ਼ਕਿਲ ਭਰੇ
ਪੰਜਾਬ ਸਰਕਾਰ ਦਾ ਵੱਡਾ ਫੈਸਲਾ: ਵੱਖ-ਵੱਖ ਭਲਾਈ ਬੋਰਡਾਂ ਲਈ ਨਵੇਂ ਚੇਅਰਮੈਨਾਂ ਦੀਆਂ ਨਿਯੁਕਤੀਆਂ
ਪੰਜਾਬ ਪੁਲਿਸ 'ਚ ਵੱਡਾ ਫੇਰਬਦਲ: 15 ਡੀਐਸਪੀ ਅਧਿਕਾਰੀਆਂ ਨੂੰ ਤਰੱਕੀ, ਸੂਬੇ ਨੂੰ ਮਿਲੇ ਨਵੇਂ ਪੁਲਿਸ ਸੁਪਰਡੈਂਟ, ਇੱਥੇ ਦੇਖੋ ਲਿਸਟ….
ਪੰਜਾਬ ਸਿਆਸਤ ‘ਚ ਹਲਚਲ; ਨਾਮੀ ਕਾਂਗਰਸੀ ਆਗੂ ਦੀ PM ਮੋਦੀ ਦੇ ਨਾਲ ਮੁਲਾਕਾਤ ਵਾਲੀ ਵੀਡੀਓ ਚਰਚਾ ‘ਚ, ਕੀ ਪਾਰਟੀ ਤੋਂ ਹੋਣਗੇ ਵੱਖ! MP ਨੇ ਪੋਸਟ ਪਾ…
ਮੌਸਮ ਅਪਡੇਟ: ਪੰਜਾਬ 'ਚ ਜਲਦ ਬਦਲੇਗਾ ਮੌਸਮ, 20 ਜੁਲਾਈ ਤੋਂ ਹੋਵੇਗੀ ਬਾਰਿਸ਼; ਅੱਜ ਗਰਮੀ ਦਾ ਕਹਿਰ ਜਾਰੀ

© Copyright Galactic Television & Communications Pvt. Ltd. 2026. All rights reserved.