ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦਾ ਅਹਿਮ ਫ਼ੈਸਲਾ: ਬਲਵੰਤ ਸਿੰਘ ਰਾਜੋਆਣਾ ਦੀਆਂ ਅੱਖਾਂ ਦਾ ਆਪ੍ਰੇਸ਼ਨ ਸਿਰਫ਼ PGI ਚੰਡੀਗੜ੍ਹ ਵਿਖੇ ਹੀ ਹੋਵੇਗਾ

ਪਟਿਆਲਾ ਕੇਂਦਰੀ ਜੇਲ੍ਹ ਵਿੱਚ ਬੰਦ ਬਲਵੰਤ ਸਿੰਘ ਰਾਜੋਆਣਾ ਵੱਲੋਂ ਅੱਖਾਂ ਦੇ ਆਪ੍ਰੇਸ਼ਨ ਨੂੰ ਲੈ ਕੇ ਵੱਡਾ ਅਪਡੇਟ ਸਾਹਮਣੇ ਆਈ ਹੈ। ਹੁਣ ਕੋਰਟ ਵੱਲੋਂ ਅੱਖਾਂ ਦੇ ਆਪ੍ਰੇਸ਼ਨ ਲਈ ਦਾਇਰ ਕੀਤੀ ਗਈ ਪਟੀਸ਼ਨ ਦਾ ਨਿਪਟਾਰਾ ਕਰ ਦਿੱਤਾ ਹੈ। ਕੋਰਟ ਨੇ ਹੁਕਮ ਦਿੱਤਾ ਕਿ ਉਨ੍ਹਾਂ ਦਾ ਆਪ੍ਰੇਸ਼ਨ PGI ਚੰਡੀਗੜ੍ਹ ਵਿਖੇ ਹੋਏਗਾ।

By:  Lajwinder Kaur September 2nd 2026 12:50 PM -- Updated: September 2nd 2026 01:43 PM

ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਪਟਿਆਲਾ ਕੇਂਦਰੀ ਜੇਲ੍ਹ ਵਿੱਚ ਬੰਦ ਬਲਵੰਤ ਸਿੰਘ ਰਾਜੋਆਣਾ ਵੱਲੋਂ ਅੱਖਾਂ ਦੇ ਆਪ੍ਰੇਸ਼ਨ ਲਈ ਦਾਇਰ ਕੀਤੀ ਗਈ ਪਟੀਸ਼ਨ ਦਾ ਨਿਪਟਾਰਾ ਕਰ ਦਿੱਤਾ ਹੈ। ਜਸਟਿਸ ਜਸਜੀਤ ਸਿੰਘ ਬੇਦੀ ਦੀ ਅਦਾਲਤ ਨੇ ਸਪੱਸ਼ਟ ਕੀਤਾ ਹੈ ਕਿ ਰਾਜੋਆਣਾ ਦੀਆਂ ਅੱਖਾਂ ਦਾ ਆਪ੍ਰੇਸ਼ਨ ਕਿਸੇ ਵੀ ਨਿੱਜੀ ਹਸਪਤਾਲ ਵਿੱਚ ਨਹੀਂ ਕਰਵਾਇਆ ਜਾਵੇਗਾ, ਸਗੋਂ ਇਹ ਪ੍ਰਕਿਰਿਆ ਸਿਰਫ਼ ਪੀ.ਜੀ.ਆਈ. (PGI) ਚੰਡੀਗੜ੍ਹ ਵਿਖੇ ਹੀ ਮੁਕੰਮਲ ਕੀਤੀ ਜਾਵੇਗੀ।

ਨਿੱਜੀ ਹਸਪਤਾਲ ਦੀ ਮੰਗ ਪਿੱਛੇ ਕੋਈ ਠੋਸ ਕਾਰਨ ਨਹੀਂ: ਅਦਾਲਤ

ਸੁਣਵਾਈ ਦੌਰਾਨ ਵਧੀਕ ਸਾਲਿਸਟਰ ਜਨਰਲ (ਏ.ਐੱਸ.ਜੀ.) ਦੀਆਂ ਦਲੀਲਾਂ 'ਤੇ ਗ਼ੌਰ ਕਰਦਿਆਂ ਅਦਾਲਤ ਨੇ ਟਿੱਪਣੀ ਕੀਤੀ ਕਿ ਆਮ ਲੋਕ ਵੀ ਬਿਹਤਰ ਇਲਾਜ ਲਈ ਪੀ.ਜੀ.ਆਈ. ਨੂੰ ਹੀ ਪਹਿਲ ਦਿੰਦੇ ਹਨ। ਅਜਿਹੇ ਵਿੱਚ ਅਦਾਲਤ ਨੂੰ ਰਾਜੋਆਣਾ ਵੱਲੋਂ ਕਿਸੇ ਨਿੱਜੀ ਹਸਪਤਾਲ ਵਿੱਚ ਇਲਾਜ ਕਰਵਾਉਣ ਦੀ ਮੰਗ ਪਿੱਛੇ ਕੋਈ ਠੋਸ ਜਾਂ ਜਾਇਜ਼ ਕਾਰਨ ਨਜ਼ਰ ਨਹੀਂ ਆਇਆ। ਹਾਲਾਂਕਿ, ਅਦਾਲਤ ਨੇ ਪਟੀਸ਼ਨਰ ਨੂੰ ਇਹ ਛੋਟ ਜ਼ਰੂਰ ਦਿੱਤੀ ਹੈ ਕਿ ਉਹ ਪੀ.ਜੀ.ਆਈ. ਵਿਖੇ ਆਪਣੀਆਂ ਅੱਖਾਂ ਦੀ ਡਾਕਟਰੀ ਜਾਂਚ ਕਰਵਾ ਸਕਦੇ ਹਨ ਅਤੇ ਜੇਕਰ ਮਾਹਿਰ ਡਾਕਟਰ ਆਪ੍ਰੇਸ਼ਨ ਨੂੰ ਲਾਜ਼ਮੀ ਕਰਾਰ ਦਿੰਦੇ ਹਨ, ਤਾਂ ਇਹ ਆਪ੍ਰੇਸ਼ਨ ਸਖ਼ਤ ਪੁਲਿਸ ਸੁਰੱਖਿਆ ਹੇਠ ਪੀ.ਜੀ.ਆਈ. ਵਿੱਚ ਹੀ ਕੀਤਾ ਜਾਵੇਗਾ।

ਕੀ ਹੈ ਪੂਰਾ ਮਾਮਲਾ?

ਜ਼ਿਕਰਯੋਗ ਹੈ ਕਿ ਜਨਵਰੀ 2026 ਦੌਰਾਨ ਪੀ.ਜੀ.ਆਈ. ਵਿੱਚ ਹੋਈ ਜਾਂਚ ਦੌਰਾਨ ਬਲਵੰਤ ਸਿੰਘ ਰਾਜੋਆਣਾ ਦੀਆਂ ਅੱਖਾਂ ਵਿੱਚ ਮੋਤੀਆਬਿੰਦ ਹੋਣ ਦੀ ਪੁਸ਼ਟੀ ਹੋਈ ਸੀ। ਪਟਿਆਲਾ ਕੇਂਦਰੀ ਜੇਲ੍ਹ ਦੇ ਹਸਪਤਾਲ ਵਿੱਚ ਇਸ ਆਪ੍ਰੇਸ਼ਨ ਦੀ ਸਹੂਲਤ ਉਪਲਬਧ ਨਾ ਹੋਣ ਕਾਰਨ ਉਨ੍ਹਾਂ ਨੇ ਹਾਈ ਕੋਰਟ ਦਾ ਰੁਖ਼ ਕੀਤਾ ਸੀ। ਆਪਣੀ ਪਟੀਸ਼ਨ ਵਿੱਚ ਉਨ੍ਹਾਂ ਦੱਸਿਆ ਸੀ ਕਿ ਪਾਵਰ ਵਾਲੀ ਐਨਕ ਲਗਾਉਣ ਕਾਰਨ ਉਨ੍ਹਾਂ ਨੂੰ ਐਲਰਜੀ ਅਤੇ ਖ਼ਾਰਸ਼ ਦੀ ਸਮੱਸਿਆ ਰਹਿੰਦੀ ਹੈ, ਜਿਸ ਦੇ ਚਲਦਿਆਂ ਉਨ੍ਹਾਂ ਨੇ ਪਟਿਆਲਾ ਦੇ ਡਾ. ਆਰ. ਐੱਸ. ਰੰਧਾਵਾ ਆਈ ਹਸਪਤਾਲ ਤੋਂ ਆਪਣੇ ਖ਼ਰਚੇ 'ਤੇ ਆਪ੍ਰੇਸ਼ਨ ਕਰਵਾਉਣ ਦੀ ਇਜਾਜ਼ਤ ਮੰਗੀ ਸੀ। ਪਰ ਹੁਣ ਹਾਈ ਕੋਰਟ ਦੇ ਇਸ ਫ਼ੈਸਲੇ ਤੋਂ ਬਾਅਦ ਰਾਜੋਆਣਾ ਦੀ ਅਗਲੀ ਜਾਂਚ ਅਤੇ ਸੰਭਾਵਿਤ ਆਪ੍ਰੇਸ਼ਨ ਦੀ ਸਾਰੀ ਪ੍ਰਕਿਰਿਆ ਸਿਰਫ਼ ਪੀ.ਜੀ.ਆਈ. ਚੰਡੀਗੜ੍ਹ ਵਿਖੇ ਹੀ ਪੂਰੀ ਕੀਤੀ ਜਾਵੇਗੀ।

Related Post

ਪੰਜਾਬ ਚੋਣਾਂ ਤੋਂ ਪਹਿਲਾਂ ਹਾਈਕਮਾਂਡ ਨੇ ਇਸ ਸੀਨੀਅਰ ਕਾਂਗਰਸੀ ਆਗੂ ਨੂੰ ਸੌਂਪੀ ਵੱਡੀ ਜ਼ਿੰਮੇਵਾਰੀ, ਪੋਸਟ ਪਾ ਕੀਤਾ ਧੰਨਵਾਦ
AAP ਹੋਈ ਹੋਰ ਮਜ਼ਬੂਤ! ਕੈਬਨਿਟ ਮੰਤਰੀ ਹਰਪਾਲ ਚੀਮਾ ਦੀ ਮੌਜੂਦਗੀ 'ਚ ਕਈ ਪ੍ਰਮੁੱਖ ਸ਼ਖ਼ਸੀਅਤਾਂ 'ਆਪ' ‘ਚ ਸ਼ਾਮਲ
ਪੰਜਾਬ ਚੋਣਾਂ 2027 ਤੋਂ ਪਹਿਲਾਂ AAP ਦਾ ਵੱਡਾ ਕਦਮ, ਕਈ ਅਹੁਦੇਦਾਰਾਂ ਦੀਆਂ ਨਿਯੁਕਤੀਆਂ ਦਾ ਐਲਾਨ
SGPC ਦਾ ਵੱਡਾ ਫ਼ੈਸਲਾ! ਕੇਂਦਰੀ ਸਿੱਖ ਅਜਾਇਬ ਘਰ 'ਚ ਲੱਗੇਗੀ ਪਰਵਿੰਦਰ ਝੋਟਾ ਦੀ ਤਸਵੀਰ, ਜ਼ਖ਼ਮੀ ਨੌਜਵਾਨਾਂ ਨੂੰ 5-5 ਲੱਖ ਦੀ ਸਹਾਇਤਾ ਦਾ ਐਲਾਨ
ਪੰਜਾਬ ਦੀਆਂ ਚੋਣਾਂ ਨੂੰ ਲੈ ਕੇ ਵੱਡਾ ਅਪਡੇਟ! ਜਲਦ ਆਵੇਗੀ ਚੋਣ ਕਮਿਸ਼ਨ ਦੀ ਟੀਮ, ਸਿਆਸੀ ਪਾਰਟੀਆਂ ਪੱਬਾਂ ਭਾਰ…
ਪੰਜਾਬ-ਚੰਡੀਗੜ੍ਹ 'ਚ ਸਵੇਰੇ-ਸ਼ਾਮ ਵਧੇਗੀ ਠੰਢ, ਅੱਜ ਮੌਸਮ ਰਹੇਗਾ ਖੁਸ਼ਕ; ਤਾਪਮਾਨ ਆਮ ਨਾਲੋਂ 2.6 ਡਿਗਰੀ ਹੇਠਾਂ; ਰੋਪੜ ‘ਚ 32.7 ਡਿਗਰੀ ਦਰਜ

© Copyright Galactic Television & Communications Pvt. Ltd. 2026. All rights reserved.