Punjab News: ਪੰਜਾਬ ਪ੍ਰਸ਼ਾਸਨ ‘ਚ ਵੱਡਾ ਫੇਰਬਦਲ: ਇੱਕ IAS ਅਤੇ 8 PCS ਅਧਿਕਾਰੀਆਂ ਦੇ ਤਬਾਦਲੇ, ਵਿਵਾਦਾਂ ‘ਚ ਰਹੇ SDM ਬਬਨਦੀਪ ਵਾਲੀਆ ਦਾ ਵੀ ਟ੍ਰਾਂਸਫਰ

By  Lajwinder Kaur March 26th 2026 10:26 AM

ਪੰਜਾਬ ਸਰਕਾਰ ਵੱਲੋਂ ਪ੍ਰਸ਼ਾਸਨਿਕ ਕੰਮਕਾਜ ਵਿੱਚ ਤੇਜ਼ੀ ਲਿਆਉਣ ਅਤੇ ਫੇਰਬਦਲ ਦੇ ਮਕਸਦ ਨਾਲ 1 IAS ਅਤੇ 8 PCS ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ। ਇਨ੍ਹਾਂ ਤਬਾਦਲਿਆਂ ਦੀ ਸੂਚੀ ਵਿੱਚ ਸਭ ਤੋਂ ਚਰਚਿਤ ਨਾਂ ਬਾਘਾਪੁਰਾਣਾ ਦੇ SDM ਬਬਨਦੀਪ ਸਿੰਘ ਵਾਲੀਆ ਦਾ ਹੈ, ਜਿਨ੍ਹਾਂ ਨੂੰ ਹੁਣ ਨਵੀਂ ਜ਼ਿੰਮੇਵਾਰੀ ਸੌਂਪੀ ਗਈ ਹੈ।

ਬਬਨਦੀਪ ਸਿੰਘ ਵਾਲੀਆ ਦਾ ਤਬਾਦਲਾ ਅਤੇ ਚਰਚਾ

ਬਾਘਾਪੁਰਾਣਾ ਦੇ SDM ਵਜੋਂ ਸੇਵਾਵਾਂ ਨਿਭਾਅ ਰਹੇ ਬਬਨਦੀਪ ਸਿੰਘ ਵਾਲੀਆ ਨੂੰ ਹੁਣ ਉੱਥੋਂ ਬਦਲ ਕੇ ਮੁੱਖ ਮੰਤਰੀ ਖੇਤਰੀ ਅਫ਼ਸਰ (CM Field Officer), ਫ਼ਾਜ਼ਿਲਕਾ ਨਿਯੁਕਤ ਕੀਤਾ ਗਿਆ ਹੈ।

ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਬਬਨਦੀਪ ਸਿੰਘ ਵਾਲੀਆ ਉਦੋਂ ਸੁਰਖੀਆਂ ਵਿੱਚ ਆਏ ਸਨ ਜਦੋਂ ਬਾਘਾਪੁਰਾਣਾ ਬਲਾਕ ਸੰਮਤੀ ਚੋਣਾਂ ਦੇ ਸਬੰਧ ਵਿੱਚ ਉਨ੍ਹਾਂ ਦੀ ਇੱਕ ਚਿੱਠੀ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਸੀ। ਇਸ ਚਿੱਠੀ ਨੂੰ ਲੈ ਕੇ ਕਾਫੀ ਸਿਆਸੀ ਹੰਗਾਮਾ ਵੀ ਹੋਇਆ ਸੀ, ਜਿਸ ਤੋਂ ਬਾਅਦ ਹੁਣ ਉਨ੍ਹਾਂ ਦੇ ਤਬਾਦਲੇ ਨੂੰ ਇਸੇ ਘਟਨਾਕ੍ਰਮ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ।

ਪੰਜਾਬ ਸਰਕਾਰ ਦੇ ਪ੍ਰਸੋਨਲ ਵਿਭਾਗ ਵੱਲੋਂ ਜਾਰੀ ਤਾਜ਼ਾ ਹੁਕਮਾਂ ਅਨੁਸਾਰ ਪ੍ਰਬੰਧਕੀ ਜ਼ਰੂਰਤਾਂ ਦੇ ਮੱਦੇਨਜ਼ਰ 1 IAS ਅਤੇ 8 PCS ਅਧਿਕਾਰੀਆਂ ਦੇ ਤਬਾਦਲੇ ਅਤੇ ਨਿਯੁਕਤੀਆਂ ਤੁਰੰਤ ਪ੍ਰਭਾਵ ਨਾਲ ਕੀਤੀਆਂ ਗਈਆਂ ਹਨ । ਇਸ ਫੇਰਬਦਲ ਵਿੱਚ ਸ੍ਰੀਮਤੀ ਕੰਚਨ (IAS) ਨੂੰ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ), ਬਠਿੰਡਾ ਦੇ ਨਾਲ-ਨਾਲ ਹੁਣ ਵਧੀਕ ਡਿਪਟੀ ਕਮਿਸ਼ਨਰ (ਜਨਰਲ), ਬਠਿੰਡਾ ਦਾ ਵਾਧੂ ਚਾਰਜ ਸੌਂਪਿਆ ਗਿਆ ਹੈ । ਸ੍ਰੀਮਤੀ ਲਵਜੀਤ ਕਲਸੀ (PCS) ਦੀਆਂ ਸੇਵਾਵਾਂ ਸਥਾਨਕ ਸਰਕਾਰ ਵਿਭਾਗ ਨੂੰ ਸਪੁਰਦ ਕਰਦਿਆਂ ਉਨ੍ਹਾਂ ਨੂੰ ਕਮਿਸ਼ਨਰ, ਨਗਰ ਨਿਗਮ, ਬਠਿੰਡਾ ਤਾਇਨਾਤ ਕੀਤਾ ਗਿਆ ਹੈ । ਇਸੇ ਤਰ੍ਹਾਂ ਬਬਨਦੀਪ ਸਿੰਘ ਵਾਲੀਆ (PCS) ਨੂੰ ਐਸ.ਡੀ.ਐਮ. ਬਾਘਾ ਪੁਰਾਣਾ ਤੋਂ ਬਦਲ ਕੇ ਮੁੱਖ ਮੰਤਰੀ ਖੇਤਰੀ ਅਫਸਰ, ਫਾਜ਼ਿਲਕਾ ਲਗਾਇਆ ਗਿਆ ਹੈ ਅਤੇ ਉਨ੍ਹਾਂ ਦੀ ਥਾਂ 'ਤੇ ਅਮਰੀਕ ਸਿੰਘ (PCS) ਨੂੰ ਬਾਘਾ ਪੁਰਾਣਾ ਦਾ ਨਵਾਂ ਐਸ.ਡੀ.ਐਮ. ਨਿਯੁਕਤ ਕੀਤਾ ਗਿਆ ਹੈ ।




ਦੂਜੇ ਪਾਸੇ, ਰਵਿੰਦਰ ਸਿੰਘ (PCS) ਨੂੰ ਦੀਨਾ ਨਗਰ ਦਾ ਐਸ.ਡੀ.ਐਮ. ਲਗਾਇਆ ਗਿਆ ਹੈ, ਜਿਨ੍ਹਾਂ ਕੋਲ ਕਲਾਨੌਰ ਦੇ ਐਸ.ਡੀ.ਐਮ. ਦਾ ਵਾਧੂ ਚਾਰਜ ਵੀ ਰਹੇਗਾ। ਮਨਜੀਤ ਸਿੰਘ ਰਾਜਲਾ (PCS) ਨੂੰ ਐਸ.ਡੀ.ਐਮ. ਰਾਏਕੋਟ ਤੋਂ ਬਦਲ ਕੇ ਲੁਧਿਆਣਾ ਦਾ ਮੁੱਖ ਮੰਤਰੀ ਖੇਤਰੀ ਅਫਸਰ ਬਣਾਇਆ ਗਿਆ ਹੈ ਅਤੇ  ਰਮਨਜੀਤ (PCS) ਨੂੰ ਬਠਿੰਡਾ ਤੋਂ ਬਦਲ ਕੇ ਰਾਏਕੋਟ ਦਾ ਐਸ.ਡੀ.ਐਮ. ਤਾਇਨਾਤ ਕੀਤਾ ਗਿਆ ਹੈ । ਜਗਦੀਪ ਸਿੰਘ (PCS) ਨੂੰ ਐਸ.ਡੀ.ਐਮ. ਭਿੱਖੀਵਿੰਡ ਅਤੇ ਸ਼ੰਕਰ ਸ਼ਰਮਾ (PCS) ਨੂੰ ਐਸ.ਡੀ.ਐਮ. ਧਾਰ ਕਲਾਂ ਵਜੋਂ ਨਿਯੁਕਤੀ ਮਿਲੀ ਹੈ, ਜਦਕਿ ਸ਼ਰਮਾ ਨੂੰ ਸ਼ਹੀਦ ਭਗਤ ਸਿੰਘ ਨਗਰ ਦੇ ਮੁੱਖ ਮੰਤਰੀ ਖੇਤਰੀ ਅਫਸਰ ਵਜੋਂ ਵੀ ਸੇਵਾਵਾਂ ਦੇਣੀਆਂ ਪੈਣਗੀਆਂ । ਇਸ ਤੋਂ ਇਲਾਵਾ, ਸ੍ਰੀਮਤੀ ਸੁਮਿਤ ਮੁੱਧ (PCS) ਨੂੰ ਪ੍ਰਸੋਨਲ ਸਕੱਤਰ ਕੋਲ ਰਿਪੋਰਟ ਕਰਨ ਲਈ ਕਿਹਾ ਗਿਆ ਹੈ ਅਤੇ ਉਨ੍ਹਾਂ ਦੀ ਨਵੀਂ ਤਾਇਨਾਤੀ ਦੇ ਹੁਕਮ ਬਾਅਦ ਵਿੱਚ ਜਾਰੀ ਕੀਤੇ ਜਾਣਗੇ ।

ਸਰਕਾਰ ਵੱਲੋਂ ਇਸ ਨੂੰ ਰੁਟੀਨ ਪ੍ਰਸ਼ਾਸਨਿਕ ਪ੍ਰਕਿਰਿਆ ਦੱਸਿਆ ਜਾ ਰਿਹਾ ਹੈ, ਪਰ ਚੋਣਾਂ ਸਬੰਧੀ ਵਾਇਰਲ ਚਿੱਠੀ ਤੋਂ ਬਾਅਦ ਇਹ ਫੈਸਲਾ ਅਹਿਮ ਮੰਨਿਆ ਜਾ ਰਿਹਾ ਹੈ।

ਸਰਕਾਰ ਵੱਲੋਂ ਜਾਰੀ ਕੀਤੇ ਗਏ ਹੁਕਮਾਂ ਅਨੁਸਾਰ ਇਨ੍ਹਾਂ ਅਧਿਕਾਰੀਆਂ ਨੂੰ ਤੁਰੰਤ ਆਪਣੇ ਨਵੇਂ ਅਹੁਦਿਆਂ ਦਾ ਚਾਰਜ ਸੰਭਾਲਣ ਦੇ ਨਿਰਦੇਸ਼ ਦਿੱਤੇ ਗਏ ਹਨ।


Related Post

Punjab Weather: ਪੰਜਾਬ-ਚੰਡੀਗੜ੍ਹ 'ਚ ਅੱਜ ਸ਼ਾਮ ਤੋਂ ਬਦਲੇਗਾ ਮੌਸਮ: 8 ਜ਼ਿਲ੍ਹਿਆਂ 'ਚ ਮੀਂਹ ਦੀ ਸੰਭਾਵਨਾ, ਗੁਰਦਾਸਪੁਰ ਰਿਹਾ ਸਭ ਤੋਂ ਗਰਮ
Punjab News: ਮੁੱਖ ਮੰਤਰੀ ਮਾਨ ਦਾ ਵੱਡਾ ਫੈਸਲਾ, ਪੰਜਾਬ ਕੈਬਨਿਟ 'ਚ ਵੱਡਾ ਫੇਰਬਦਲ, ਜਾਣੋ ਕਿਸ ਨੂੰ ਮਿਲੀ ਕਿਹੜੀ ਨਵੀਂ ਜ਼ਿੰਮੇਵਾਰੀ
Punjab News: ਪੰਜਾਬ ਨੂੰ ਮਿਲੀ ਏਸ਼ੀਆਈ ਹਾਕੀ ਚੈਂਪੀਅਨਸ਼ਿਪ ਦੀ ਮੇਜ਼ਬਾਨੀ: ਜਲੰਧਰ ਤੇ ਮੋਹਾਲੀ 'ਚ ਹੋਣਗੇ ਮੁਕਾਬਲੇ, ਮੇਜ਼ਬਾਨੀ ਮਿਲਣ 'ਤੇ CM ਮਾਨ ਨੇ ਜਤਾਈ ਖੁਸ਼ੀ
DM ਰੰਧਾਵਾ ਦੀ ਮ੍ਰਿਤਕ ਦੇਹ ਸਿਵਲ ਹਸਪਤਾਲ ਪਹੁੰਚੀ, PGI ਡਾਕਟਰਾਂ ਦੇ ਬੋਰਡ ਦੀ ਨਿਗਰਾਨੀ ‘ਚ ਪੋਸਟਮਾਰਟਮ, ਦੁਪਹਿਰ ਨੂੰ ਹੋਵੇਗਾ ਅੰਤਿਮ ਸੰਸਕਾਰ
Punjab Weather: ਸਾਵਧਾਨ! ਪੰਜਾਬ 'ਚ ਬਦਲਣ ਵਾਲਾ ਹੈ ਮੌਸਮ ਦਾ ਮਿਜ਼ਾਜ, ਮੌਸਮ ਵਿਭਾਗ ਨੇ ਤੇਜ਼ ਹਵਾਵਾਂ-ਹਨੇਰੀ ਸਣੇ ਮੀਂਹ ਦੀ ਕੀਤੀ ਭਵਿੱਖਬਾਣੀ
Punjab News: ਜਾਅਲੀ ਸਰਟੀਫਿਕੇਟ ਮਾਮਲੇ 'ਚ ਵੱਡੀ ਕਾਰਵਾਈ, 3 ਮੁਲਜ਼ਮ ਗ੍ਰਿਫ਼ਤਾਰ, ਇਨ੍ਹਾਂ ਅਧਿਕਾਰੀਆਂ 'ਤੇ ਵੀ ਡਿੱਗੀ ਗਾਜ਼, ਕੇਸ ਦਰਜ

© Copyright Galactic Television & Communications Pvt. Ltd. 2026. All rights reserved.